SBP GROUP

SBP GROUP

Search This Blog

Total Pageviews

Friday, November 18, 2022

ਆਂਗਣਵਾੜੀ ਸੈਂਟਰਾਂ ਵਿਚ “ਦਾਦਾ-ਦਾਦੀ, ਨਾਨਾ-ਨਾਨੀ ਦਿਵਸ” ਮਨਾਇਆ

ਐਸ.ਏ.ਐਸ.ਨਗਰ, 18 ਨਵੰਬਰ : ਅੱਜ ਮੌਹਾਲੀ ਜਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ “ਉਡਾਰੀਆਂ- ਬਾਲ ਵਿਕਾਲ ਮੇਲਾ” ਜੋ ਕਿ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾ ਅਤੇ ਮੇਰਾਕੀ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦਾ ਨਾਰਾ ਹੈ “ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇਕੋ ਆਵਾਜ਼, ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ”। ਇਸ ਬਾਲ ਵਿਕਾਸ ਮੇਲੇ ਦੇ ਤਹਿਤ ਅੱਜ ਦਾ ਦਿਨ ਆਂਗਣਵਾੜੀ ਸੈਂਟਰਾਂ ਵਿਚ “ਦਾਦਾ-ਦਾਦੀ, ਨਾਨਾ-ਨਾਨੀ ਦਿਵਸ” ਦੇ ਤੌਰ ਤੇ ਮਨਾਇਆ ਗਿਆ।



ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਅਤੇ ਜਿਲ੍ਹਾ ਕੋਆਰਡੀਨੇਟਰ (ਪੋਸ਼ਣ ) ਹਰਦੀਪਮ ਨੇ ਦਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਖ- ਵੱਖ ਗਤੀਵਿਧੀਆਂ ਰਾਹੀਂ ਦਾਦਾ-ਦਾਦੀ, ਨਾਨਾ-ਨਾਨੀ ਦਾ ਬੱਚਿਆ ਨਾਲ ਰਿਸ਼ਤੇ ਨੂੰ ਮਜਬੂਤ ਕਰਨ ਹੈ। ਇਸ ਦਿਨ ਨੂੰ ਮਨਾਉਂਦੇ ਹੋਏ ਆਂਗਣਵਾੜੀ ਸੈਂਟਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਵਲੋਂ ਬੱਚਿਆ ਨਾਲ ਖੇਡਾਂ ਖੇਡੀਆਂ, ਕਹਾਣੀਆਂ ਸੁਣਾਈਆਂ ਅਤੇ ਕਲੇਅ/ਮਿੱਟੀ/ਆਟੇ ਦੇ ਖਿਡੌਣੇ ਬਣਾਏ ਗਏ ਅਤੇ ਦਾਦਾ-ਦਾਦੀ, ਨਾਨਾ-ਨਾਨੀ ਵਲੋਂ ਬੱਚਿਆ ਦੇ ਸਹੀ ਪਾਲਣਪੋਸ਼ਣ ਸਬੰਧੀ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ। ਇਸ ਦੌਰਾਨ ਜਿਲ੍ਹੇ ਅਧੀਨ ਬਲਾਕ ਡੇਰਾਬੱਸੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਲਾਲੜੂ, ਮਾਜਰੀ ਦੇ ਪਿੰਡ ਮਾਜਰੀ ਦੇ ਆਗਣਵਾੜੀ ਸੈਂਟਰ, ਖਰੜ-1 ਦੇ ਪਿੰਡ ਨੱਗਲ ਫੈਜਗੜ੍ਹ ਦੇ ਆਂਗਣਵਾੜੀ ਸੈਂਟਰ ਅਤੇ ਖਰੜ-2 ਦੇ ਆਂਗਣਵਾੜੀ ਸੈਂਟਰ ਝੂਰਹੇੜੀ ਵਿਖੇ ਬਲਾਕ ਪੱਧਰ ‘ਤੇ “ਦਾਦਾ-ਦਾਦੀ, ਨਾਨਾ-ਨਾਨੀ ਦਿਵਸ” ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪਿੰਡ ਨੱਗਲ ਫੈਜਗੜ੍ਹ ਦੇ ਆਂਗਣਵਾੜੀ ਸੈਂਟਰ ਵਿਖੇ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੁਮਾਇੰਦੇ ਸ਼੍ਰੀਮਤੀ ਪ੍ਰਿੰਅਕਾ ਮਹਾਜਨ ਕੰਨਸਲਟੈਂਟ, ਸ਼੍ਰੀ ਤਜਿੰਦਰ ਸਿੰਘ ਪ੍ਰੋਜੈਕਟ ਐਸੋਸੀਏਟ ਵਲੋਂ ਖਾਸ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਇਸ ਮੌਕੇ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ ਤੋਂ ਹਰਦੀਪਮ ਜਿਲ੍ਹਾ ਕੋਆਰਡੀਨੇਟਰ-ਪੋਸ਼ਣ ਵੀ ਮੌਜੂਦ ਰਹੇ। ਉਹਨਾਂ ਵਲੋਂ ਦੱਸਿਆ ਗਿਆ ਕਿ ਇਕ ਬੱਚੇ ਦੇ ਤੰਜਰੁਸਤ ਪਾਲਣ ਪੋਸ਼ਣ ਲਈ ਘਰ ਦੇ ਬਜੂਰਗਾਂ ਦਾ ਵਿਸ਼ੇਸ਼ ਯੋਗਦਾਨ ਹੈ ਜੋ ਕਿ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਿਤ ਹੁੰਦਾ ਹੈ। ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਵਲੋਂ ਮਿਤੀ 19.11.2022 ਨੂੰ ਬਾਲ ਵਿਕਾਸ ਮੇਲੇ ਤਹਿਤ ਮਨਾਏ ਜਾਣ ਵਾਲੇ “ਬਾਲ ਸਰਪੰਚ ਦਿਵਸ” ਵਿਚ ਭਾਗ ਲੈਣ ਲਈ ਬੱਚਿਆ ਦੇ ਦਾਦਾ-ਦਾਦੀ/ ਨਾਨਾ-ਨਾਨੀ, ਮਾਪਿਆ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਸੱਦੇ ਪੱਤਰ ਵੀ ਵੰਡੇ ਗਏ।

ਹੋਰ ਜਾਣਕਾਰੀ ਦਿੰਦੇ ਹੋਏ ਸੀ.ਡੀ.ਪੀ.ਉ  ਗੁਰਸਿਮਰਨ ਕੌਰ ਨੇ ਦੱਸਿਆ ਕਿ ਸੀ.ਡੀ.ਪੀ.ਉ ਦਫਤਰ ਖਰੜ-2 ਦੇ ਸਮੂਹ ਸੁਪਰਵਾਇਜਰਾਂ ਤੇ  ਆਂਗਨਵਾੜੀ ਵਰਕਰਾਂ ਵਲੋਂ ਦਾਦਾ- ਦਾਦੀ, ਨਾਨਾ- ਨਾਨੀ ਦਿਵਸ ਮਨਾਇਆ ਗਿਆ। ਇਸ ਮੇਲੇ ਦਾ ਮਕਸਦ ਸਰਕਾਰ, ਸਮਾਜ, ਰਿਸ਼ਤੇਦਾਰ ਅਤੇ ਮਾਤਾ ਪਿਤਾ ਨੂੰ ਬੱਚਿਆ ਦੇ ਸੰਪੂਰਨ ਵਿਕਾਸ ਵਿਚ ਸ਼ਾਮਿਲ ਕਰਨਾ ਹੈ ਕਿਉਂਕਿ ਬੱਚੇ ਦੇ ਪਾਲਣ ਪੋਸ਼ਣ ਵਿਚ ਮਾਤਾ-ਪਿਤਾ ਦੀ ਹੀ ਨਹੀਂ ਸਗੋਂ ਪੂਰੇ ਸਮਾਜ ਦੀ ਲੋੜ ਹੁੰਦੀ ਹੈ।

No comments:


Wikipedia

Search results

Powered By Blogger