ਐੱਸ ਏ ਐੱਸ ਨਗਰ ਮਿਤੀ 18 ਨਵੰਬਰ : ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 66ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ 17 ਸਾਲਾਂ ਅੱਜ ਐਸ.ਏ.ਐਸ. ਨਗਰ ਚੱਪੜਚਿੜੀ ਵਿਖੇ ਸਮਾਪਤ ਹੋ ਗਈਆ ਹਨ। ਇਨ੍ਹਾਂ ਖੇਡਾਂ ਵਿੱਚ ਹੋਣ ਵਾਲੇ ਕ੍ਰਿਕਟ ਮੁਕਾਬਲਿਆ ਦੀ ਸਕੋਰਿੰਗ ਆਨਲਾਇਨ ਕੀਤੀ ਗਈ ਸੀ ਅਤੇ ਪ੍ਰਦਾਰਸ਼ੀ ਢੰਗ ਨਾਲ ਇਸ ਟੂਰਨਾਂਮੈਂਟ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਟੂਰਨਾਂਮੈਂਟ ਵਿੱਚ ਇਨਾਮਾਂ ਦੀ ਵੰਡ ਜਿਲ੍ਹਾ ਸਿੱਖਿਆ ਅਫਸਰ, ਸ.ਬਲਜਿੰਦਰ ਸਿੰਘ ਵੱਲੋਂ ਕੀਤੀ ਗਈ ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਸਿੰਘ ਦੱਸਿਆ ਕਿ ਇਹ ਟੂਰਨਾਂਮੈਂਟ ਵਿੱਚ ਇਕੋ ਸਥਾਨ ਤੇ ਕ੍ਰਿਕਟ ਦੇ ਪੰਜ ਮੈਚ ਖੇਡੇ ਗਏ। ਉਨ੍ਹਾਂ ਨੇ ਬੱਚਿਆ ਦੀ ਹੋਸਲਾ ਅਫਜ਼ਾਈ ਕਰਦਿਆ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਇਸ ਤੋਂ ਇਕ ਦਿਨ ਪਹਿਲਾਂ ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ, ਜਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਸਿੰਘ ਨੇ ਚੱਪੜਚਿੜੀ ਵਿਖੇ ਬਣਾਈ ਮੈਸ ਦਾ ਨਿਰੀਖਣ ਵੀ ਕੀਤਾ ਅਤੇ ਉਨ੍ਹਾਂ ਨੇ ਟੂਰਨਾਮੈਂਟ ਕਮੇਟੀ ਦੀ ਇਸ ਉਪਰਾਲੇ ਦੀ ਬੜੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਜਿੰਨੇ ਵੀ ਖਿਡਾਰੀ ਅਤੇ ਕੋਚ ਆਏ ਸਨ, ਉਨ੍ਹਾਂ ਨੇ ਵੀ ਇਸ ਪ੍ਰਬੰਧ ਵਧੀਆ ਦੱਸਿਆ। ਟੂਰਨਾਂਮੈਂਟ ਦੇ ਮੀਡੀਆ ਇੰਚਾਰਜ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਅੱਜ ਕ੍ਰਿਕਟ 17 ਸਾਲਾਂ ਦੇ ਮੈਚ ਵਿੱਚ ਪਟਿਆਲਾ ਜਿਲ੍ਹਾ ਪਹਿਲੇ ਸਥਾਨ ਤੇ, ਐਸ.ਏ.ਐਸ. ਨਗਰ ਮੋਹਾਲੀ ਦੂਜੇ ਸਥਾਨ, ਤੀਜੇ ਸਥਾਨ ਤੇ ਅਮ੍ਰਿੰਤਸਰ ਅਤੇ ਚੌਥੇ ਤੇ ਫਜ਼ਾਲਿਕਾ ਜੇਤੂ ਰਹੇ। ਇਹ ਟੂਰਨਾਂਮੈਂਟ ਨਾਕ ਆਊਟ ਅਧਾਰ ਕਰਵਾਇਆ ਗਿਆ।
ਇਸ ਟੂਰਨਾਂਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ, ਜਨਰਲ ਸਕੱਤਰ ਸ਼ਮਸ਼ੇਰ ਸਿੰਘ,ਅਮਨਪ੍ਰੀਤ ਕੌਰ, ਵੀਨਾ ਕੁਮਾਰੀ, ਹਰਪ੍ਰੀਤ ਕੌਰ, ਨਵਦੀਪ ਚੌਧਰੀ, ਰਾਜਵੀਰ ਕੌਰ, ਨੀਰਜ਼, ਸ਼ਰਨਜੀਤ ਕੌਰ,ਕ੍ਰਿਸ਼ਨ ਕੁਮਾਰ ਮਹਿਤਾ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ,ਦਵਿੰਦਰ ਸਿੰਘ, ਸੁਰਿੰਦਰ ਸਿੰਘ, ਮੀਨਾ ਕੁਮਾਰੀ, ਤਰਵਿੰਦਰ ਸੰਧੂ ਸਹਿਯੋਗ ਦਿੱਤਾ ।


No comments:
Post a Comment