SBP GROUP

SBP GROUP

Search This Blog

Total Pageviews

Friday, February 24, 2023

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪ੍ਰੋਜੈਕਟ ਅੰਮ੍ਰਿਤ ਤਹਿਤ 'ਸਵੱਛ ਜਲ ਸਵੱਛ ਮਨ' ਪਰਿਯੋਜਨਾ ਦੀ ਸ਼ੁਰੂਆਤ ਮੋਹਾਲੀ 'ਚ ਬ੍ਰਾਂਚ ਵਲੋਂ ਚਲਾਇਆ ਜਾਵੇਗਾ ਸਫਾਈ ਅਭਿਆਨ.

ਮੋਹਾਲੀ, 24 ਫਰਵਰੀ :  ਸੰਤ ਨਿਰੰਕਾਰੀ ਮਿਸ਼ਨ ਵੱਲੋਂ ਆਜ਼ਾਦੀ ਦੇ 75ਵੇਂ 'ਅੰਮ੍ਰਿਤ ਮਹਾਂਉਤਸਵ' ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ 26 ਫਰਵਰੀ ਦਿਨ ਐਤਵਾਰ ਨੂੰ ' ਪ੍ਰੋਜੈਕਟ ਅੰਮ੍ਰਿਤ' ਤਹਿਤ 'ਸਵੱਛ ਜਲ ਸਵੱਛ ਮਨ' ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ 'ਪਾਣੀ ਦੀ ਸੰਭਾਲ' ਅਤੇ ਇਸ ਦੀ ਸੁਰੱਖਿਆ ਲਈ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਉਣਾ ਅਤੇ ਲਾਗੂ ਕਰਨਾ ਹੈ। ਇਸ ਪ੍ਰੋਜੈਕਟ ਦਾ ਮੁੱਖ ਬਿੰਦੂ ਜਲ ਸਰੋਤਾਂ ਨੂੰ ਸਾਫ਼ ਕਰਨਾ ਅਤੇ ਸਥਾਨਕ ਲੋਕਾਂ ਵਿੱਚ 'ਜਾਗਰੂਕਤਾ ਮੁਹਿੰਮ' ਰਾਹੀਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।

ਬਾਬਾ ਹਰਦੇਵ ਸਿੰਘ ਜੀ ਵੱਲੋਂ ਆਪਣੇ ਜੀਵਨ ਦੌਰਾਨ ਸਮਾਜ ਭਲਾਈ ਦੇ ਕਈ ਕਾਰਜ ਕੀਤੇ ਗਏ, ਜਿਸ ਵਿੱਚ ਸਵੱਛਤਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਗਵਾਈ ਹੇਠ 'ਪ੍ਰੋਜੈਕਟ ਅੰਮ੍ਰਿਤ' ਦਾ ਆਯੋਜਨ ਕੀਤਾ ਜਾ ਰਿਹਾ ਹੈ।


 ।
ਸੰਤ ਨਿਰੰਕਾਰੀ ਮਿਸ਼ਨ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਭਾਰਤ ਭਰ ਦੇ 730 ਸ਼ਹਿਰਾਂ, 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 1000 ਥਾਵਾਂ 'ਤੇ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਵਿੱਚ ਨਿਰੰਕਾਰੀ ਮਿਸ਼ਨ ਦੇ ਲਗਭਗ 1.5 ਲੱਖ ਵਲੰਟੀਅਰਾਂ ਨੇ ਆਪਣੇ ਸਹਿਯੋਗ ਰਾਹੀਂ 'ਜਲ ਸੰਭਾਲ' ਅਤੇ 'ਜਲ ਪਦਾਰਥਾਂ' ਜਿਵੇਂ ਕਿ ਬੀਚਾਂ, ਨਦੀਆਂ, ਝੀਲਾਂ, ਤਾਲਾਬ, ਖੂਹ, ਛੱਪੜ, ਜੌਹੜ, ਵੱਖ-ਵੱਖ ਝਰਨੇ, ਪਾਣੀ ਦੀਆਂ ਟੈਂਕੀਆਂ, ਨਾਲੀਆਂ ਅਤੇ ਜਲ ਸਰੋਤਾਂ ਆਦਿ ਨੂੰ ਸਾਫ਼ ਅਤੇ ਸ਼ੁੱਧ ਬਣਾਉਣਗੇ। ਮਿਸ਼ਨ ਦੀਆਂ ਲਗਭਗ ਸਾਰੀਆਂ ਬ੍ਰਾਂਚਾਂ ਇਸ ਮੁਹਿੰਮ ਵਿੱਚ ਹਿੱਸਾ ਲੈਣਗੀਆਂ ਅਤੇ ਜੇਕਰ ਲੋੜ ਪਈ ਤਾਂ ਹੋਰ ਸ਼ਾਖਾਵਾਂ ਵੀ ਨਿਰਧਾਰਤ ਖੇਤਰਾਂ ਵਿੱਚ ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਸਮੂਹਿਕ ਰੂਪ ਵਿੱਚ ਯੋਗਦਾਨ ਪਾਉਣਗੀਆਂ।

ਮੋਹਾਲੀ ਬ੍ਰਾਂਚ ਦੇ ਸੰਯੋਜਕ ਡਾ ਜੇ ਕੇ ਚੀਮਾ ਜੀ ਨੇ ਦੱਸਿਆ ਕਿ ਇਸ ਯੋਜਨਾ ਵਿਚ ਮੋਹਾਲੀ ਫੇਜ਼ 6 ਅਤੇ ਟੀ . ਡੀ. ਆਈ. ਬ੍ਰਾਂਚ ਦੇ ਸੇਵਾਦਲ ਦੇ ਸੇਵਾਦਾਰ ਅਤੇ ਸਤਸੰਗ ਦੇ ਮੈਂਬਰ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਜਿਸਦੇ ਚੱਲਦਿਆਂ ਏਅਰਪੋਰਟ ਰੋਡ ਤੇ ਸਥਿਤ ਮੋਹਾਲੀ ਵਿਚ ਵੀ ਵਾਟਰ ਬੋਡਿਅਸ  ਕਲੀਨਿਂਸ ਡਰਾਇਵ ਸ਼ਹੀਦ ਊਧਮ ਸਿੰਘ ਕਾਲੋਨੀ ਵਿੱਚੋਂ ਲੰਘਦੀ ਨਦੀ  ਅਤੇ ਟੀ. ਡੀ. ਆਈ ਸਿਟੀ ਮੋਹਾਲੀ ਦੇ ਨਾਲ ਲੱਗਦੀ ਨਦੀ ਤੇ ਸਵੇਰੇ ਠੀਕ 8 ਵਜੇ  ਤੋ ਲੈ ਕੇ 11.30 ਵਜੇ ਤੱਕ ਸੇਵਾ ਚਲੇਗੀ। ਇਸ ਨਦੀ ਦੇ ਕੰਢਿਆਂ ਦੀ ਸਾਫ ਸਫਾਈ ਕੀਤੀ ਜਾਵੇਗੀ ਤਾਂਕਿ ਗੰਦਗੀ ਨੂੰ ਪਾਣੀ ਵਿਚ ਮਿਲਣ ਨਾਲ ਪਾਣੀ ਨੂੰ ਦੁਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

No comments:


Wikipedia

Search results

Powered By Blogger