SBP GROUP

SBP GROUP

Search This Blog

Total Pageviews

Wednesday, July 5, 2023

ਬਲਬੀਰ ਸਿੱਧੂ ਨੇ ਗਮਾਡਾ ਵਲੋਂ ਸੈਕਟਰ 76 ਤੋਂ 80 ਸੈਕਟਰਾਂ ਦੇ ਅਲਾਟੀਆਂ ਤੋਂ ਵਾਧੂ ਕੀਮਤ ਵਸੂਲਣ ਦੇ ਫੈਸਲੇ ਦਾ ਵਿਰੋਧ ‘ਸਰਕਾਰ ਇਸ ਗੈਰਵਾਜਬ, ਬੇਬੁਨਿਆਦ, ਤਰਕਹੀਣ ਅਤੇ ਲੋਕ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਵੇ’

 ਐਸ.ਏ.ਐਸ. ਨਗਰ, 5 ਜੁਲਾਈ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਵਲੋਂ ਮੋਹਾਲੀ ਦੇ 76 ਤੋਂ 80 ਸੈਕਟਰ ਵਿਚ ਆਪਣੇ ਖਰੀਦਦਾਰਾਂ ਤੋਂ 3164 ਰੁਪਏ ਪ੍ਰਤੀ ਵਰਗ ਮੀਟਰ ਵਾਧੂ ਕੀਮਤ ਵਸੂਲਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਗਮਾਡਾ ਦਾ ਇਹ ਫੈਸਲਾ ਪੂਰੀ ਤਰਾਂ ਗੈਰਵਾਜਬ, ਬੇਬੁਨਿਆਦ, ਤਰਕਹੀਣ ਅਤੇ ਲੋਕ ਵਿਰੋਧੀ ਹੈ। 



ਸ਼੍ਰੀ ਸਿੱਧੂ ਨੇ ਕਿਹਾ ਕਿ ਗਮਾਡਾ ਦੀ ਇਸ ਦਲੀਲ ਵਿਚ ਕੋਈ ਵਜ਼ਨ ਨਹੀਂ ਹੈ ਕਿ ਅਦਾਲਤ ਵਲੋਂ ਜ਼ਮੀਨ ਮਾਲਕਾਂ ਨੂੰ ਦਿਤੇ ਗਏ ਮੁਆਵਜ਼ੇ ਵਿਚ ਵਾਧਾ ਕੀਤੇ ਜਾਣ ਕਾਰਨ ਪਲਾਟ ਖਰੀਦਦਾਰਾਂ ਨੂੰ ਇਸ ਵਾਧੂ ਕੀਮਤ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਮੁਆਵਜ਼ੇ ਸਬੰਧੀ ਜੇ ਕੋਈ ਪਿਛਲਾ ਝਗੜਾ ਹੈ ਜਾਂ ਅੱਗੇ ਨੂੰ ਹੋਵੇਗਾ ਤਾਂ ਉਹ ਗਮਾਡਾ ਅਤੇ ਜ਼ਮੀਨ ਮਾਲਕਾਂ ਦਰਮਿਆਨ ਹੈ, ਇਸ ਲਈ ਉਸ ਦਾ ਖ਼ਮਿਆਜਾ ਪਲਾਟ ਖਰੀਦਣ ਵਾਲਿਆਂ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ। 

ਭਾਜਪਾ ਆਗੂ ਨੇ ਕਿਹਾ ਕਿ ਇਹਨਾਂ ਸੈਕਟਰਾਂ ਵਿਚ ਪਲਾਟਾਂ ਦੇ ਖਰੀਦਦਾਰਾਂ ਨੇ ਗਮਾਡਾ ਨੀਤੀ ਅਨੁਸਾਰ ਬਣਦਾ ਮੁਕੰਮਲ ਭੁਗਤਾਨ ਕਰ ਕੇ ਕਈ ਸਾਲ ਪਹਿਲਾਂ ਆਪਣੇ ਪਲਾਟਾਂ ਦਾ ਕਬਜ਼ਾ ਲਿਆ ਹੈ। ਇਸ ਲਈ ਹੁਣ ਉਹਨਾਂ ਤੋਂ ਵਾਧੂ ਕੀਮਤ ਵਸੂਲਣੀ ਕਿਸੇ ਤਰਾਂ ਵੀ ਵਾਜਬ ਨਹੀਂ ਹੈ। ਉਹਨਾਂ ਕਿਹਾ ਕਿ ਇਹ ਨਾਦਰਸ਼ਾਹੀ ਫੈਸਲੇ ਨਾਲ ਖਰੀਦਦਾਰਾਂ ਉਤੇ ਤਾਂ ਬੇਲੋੜਾ ਬੋਝ ਪਵੇਗਾ ਹੀ ਪਰ ਇਸ ਨਾਲ ਪੂੰਜੀ ਨਿਵੇਸ਼ਕਾਂ ਦਾ ਵੀ ਗਮਾਡਾ ਵਿਚੋਂ ਭਰੋਸਾ ਉਠ ਜਾਵੇਗਾ। 

ਸ਼੍ਰੀ ਸਿੱਧੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਤੁਰੰਤ ਦਖਲ਼ਅੰਦਾਜੀ ਕਰ ਕੇ ਇਸ ਗੈਰਵਾਜਬ ਫੈਸਲੇ ਨੂੰ ਵਾਪਸ ਕਰਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਛੇਤੀ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਉਸ ਨੂੰ ਖਰੀਦਦਾਰਾਂ ਵਲੋਂ ਵਿੱਢੇ ਜਾਣ ਵਾਲੇ ਤਿਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਆਗੂ ਨੇ ਕਿਹਾ ਕਿ ਉਹ ਖਰੀਦਦਾਰਾਂ ਦੇ ਨਾਲ ਹਨ ਅਤੇ ਇਸ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਕਰਾਉਣ ਲਈ ਲੜੇ ਜਾਣ ਵਾਲੇ ਕਿਸੇ ਵੀ ਤਰਾਂ ਦੇ ਸੰਘਰਸ਼ ਵਿਚ ਡੱਟ ਕੇ ਸਾਥ ਦੇਣਗੇ।

No comments:


Wikipedia

Search results

Powered By Blogger