SBP GROUP

SBP GROUP

Search This Blog

Total Pageviews

Friday, September 22, 2023

ਡੇਂਗੂ ਦੀ ਰੋਕਥਾਮ ਲਈ ਵਾਰਡ ਵਿੱਚ ਲਗਾਤਾਰ ਫੌਗਿੰਗ ਕਰਵਾਈ

ਖਰੜ, 22 ਸਤੰਬਰ : ਅੱਜ ਇਕ ਪ੍ਰੈਸ ਨੋਟ ਵਿੱਚ ਰਾਜਿੰਦਰ ਸਿੰਘ ( ਨੰਬਰਦਾਰ) ਮਿਊਸਪਲ ਕੌਂਸਲਰ ਵਾਰਡ ਨੰਬਰ 6 ਖਰੜ ਨੇ ਦੱਸਿਆ ਕਿ ਡੇਂਗੂ ਮੱਛਰ ਨਾਲ ਇਸ ਮੌਸਮ ਵਿੱਚ ਡੇਂਗੂ ਬਿਮਾਰੀ ਫੈਲਦੀ ਹੈ ਡੇਂਗੂ ਦੀ ਰੋਕਥਾਮ ਲਈ ਵਾਰਡ ਵਿੱਚ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ ਅੱਜ ਵੀ ਕੌਂਸਲਰ ਵਲੋਂ ਵਾਰਡ ਨੰਬਰ 6 ਦੀਆਂ ਗਲੀਆਂ ਵਿੱਚ ਫੌਗਿੰਗ ਕਰਵਾਈ ਗਈ


 ਇਸਦੇ ਨਾਲ ਹੀ ਵਾਰਡ ਵਾਸੀਆਂ ਨੂੰ ਕੌਂਸਲਰ ਵਲੋਂ ਅਪੀਲ ਕੀਤੀ ਗਈ ਕਿ ਡੇਂਗੂ ਮੱਛਰ ਦੀ ਰੋਕਥਾਮ ਲਈ ਆਪਣੇ ਆਪਣੇ  ਦੀ ਸਾਫ ਸਫਾਈ ਰਾਖੀ ਜਾਵੇ ਅਤੇ ਕੂਲਰਾਂ, ਟਾਇਰਾਂ ਜਾਂ ਖਾਲੀ ਪਏ ਘਰਾਂ ਤੋਂ ਬਾਹਰ ਵਸਤੂਆਂ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਕਿਉਂਕਿ ਡੇਂਗੂ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਵਾਰਡ ਵਾਸੀ ਆਪਣੇ ਤਨ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਇਸ ਤੋਂ ਇਲਾਵਾ ਮਿਊਸਪਲ ਕਮੇਟੀ ਖਰੜ ਦਾ ਧੰਨਵਾਦ ਕਰਦਿਆਂ ਕੌਂਸਲਰ ਨੇ ਦੱਸਿਆ ਕਿ ਕਮੇਟੀ ਵੱਲੋ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ

No comments:


Wikipedia

Search results

Powered By Blogger