SBP GROUP

SBP GROUP

Search This Blog

Total Pageviews

Monday, September 25, 2023

ਸਰਕਾਰੀ ਕਾਲਜ ਡੇਰਾ ਬੱਸੀ ਵਿਖੇ 'ਸਿਰਲੇਖ ਲੇਖਣ ਮੁਕਾਬਲਾ' ਕਰਵਾਇਆ ਗਿਆ

ਐੱਸ ਏ ਐੱਸ ਨਗਰ 25 ਸਤੰਬਰ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅੱਜ ਮਿਤੀ 25 ਸਤੰਬਰ 2023 ਦਿਨ ਸੋਮਵਾਰ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ 'ਇੰਗਲਿਸ਼ ਲਿਟਰੇਰੀ ਸੋਸਾਇਟੀ' ਵੱਲੋਂ 'ਸਿਰਲੇਖ ਲੇਖਣ ਮੁਕਾਬਲਾ' ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਰਾਹੀਂ ਜੈਂਡਰ ਸੰਵੇਦਨਸ਼ੀਲਤਾ ਬਾਰੇ ਤਸਵੀਰ ਵਿਖਾ ਕੇ ਸਿਰਲੇਖ ਲਿਖਣ ਲਈ ਕਿਹਾ ਗਿਆ। ਇਸ ਮੁਕਾਬਲੇ ਵਿਚ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ।


 ਵਿਦਿਆਰਥੀਆਂ ਨੂੰ ਲੜਕਿਆਂ ਨਾਲ ਭਰੀ ਹੋਈ ਜਮਾਤ ਵਿਚੋਂ ਬਾਹਰ ਵੱਲ ਝਾਕ ਰਹੀ ਇਕੱਲੀ ਖੜ੍ਹੀ ਵਿਦਿਆਰਥਣ ਦੀ ਤਸਵੀਰ ਵਿਖਾਈ ਗਈ। ਵਿਦਿਆਰਥੀਆਂ ਨੇ ਇਸ ਤਸਵੀਰ ਬਾਰੇ ਆਪਣੀ ਸਮਝ, ਭਾਵਨਾਵਾਂ ਤੇ ਤਰਕ ਤੋਂ ਕੰਮ ਲੈਂਦਿਆਂ ਬਹੁਤ ਹੀ ਸਿਰਜਣਾਤਮਕ ਸਿਰਲੇਖ ਲਿਖੇ। ਇਸ ਮੁਕਾਬਲੇ ਵਿਚ ਵਿਦਿਆਰਥਣ ਜੋਤੀ ਖੇਤਵਾਲ ਨੇ ਪਹਿਲਾ, ਸ਼ਵੇਤਾ ਮਿਸ਼ਰਾ ਨੇ ਦੂਜਾ ਅਤੇ ਮਹਾਰਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਜੀ ਨੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਦੀ ਸ਼ਲਾਘਾ ਕਰਦਿਆਂ, ਉਹਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਆਂਚਲ, ਚਿਤਰਾਂਸ਼ੀ, ਪ੍ਰਿਅੰਸ਼ੂ ਨੂੰ ਵੀ ਮੈਰਿਟ ਸਰਟੀਫਿਕੇਟ ਦਿੱਤੇ ਗਏ। ਇਹ ਮੁਕਾਬਲਾ ਅੰਗਰੇਜ਼ੀ ਵਿਭਾਗ ਦੇ ਪ੍ਰੋ. ਸਵਿਤਾ ਗੁਪਤਾ ਅਤੇ ਡਾ. ਨਵਦੀਪ ਕਹੋਲ  ਦੀ ਦੇਖ ਰੇਖ ਹੇਠ ਕਰਵਾਇਆ ਗਿਆ।

No comments:


Wikipedia

Search results

Powered By Blogger