SBP GROUP

SBP GROUP

Search This Blog

Total Pageviews

Tuesday, April 16, 2024

ਦਿਨ ਦਿਹਾੜੇ ਚੱਲੀਆਂ ਗੋਲੀਆਂ, ਇੱਕ ਦੀ ਮੌਤ ਦੂਜਾ PGI ਦਾਖਲ

 ਚੰਡੀਗੜ੍ਹ, 16 ਅਪ੍ਰੈਲ, : ਹਰਿਆਣਾ ਦੇ ਰੋਹਤਕ 'ਚ ਅੱਜ ਮੰਗਲਵਾਰ ਨੂੰ ਬਦਮਾਸ਼ਾਂ ਨੇ ਦਿਨ ਦਿਹਾੜੇ ਦੋ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਹੈ।ਇਹ ਘਟਨਾ ਮਹਿਮ ਦੇ ਭਿਵਾਨੀ ਸਟੈਂਡ 'ਤੇ ਵਾਪਰੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।


ਮ੍ਰਿਤਕ ਦੀ ਪਛਾਣ ਪਿੰਡ ਨਿੰਦਾਨਾ ਦੇ ਵਾਸੀ ਵਜ਼ੀਰ ਵਜੋਂ ਹੋਈ ਹੈ। ਪਿੰਡ ਕਿਸ਼ਨਗੜ੍ਹ ਦਾ ਬੱਲੂ ਗੰਭੀਰ ਜ਼ਖ਼ਮੀ ਹੈ।ਪੁਲੀਸ ਸੂਤਰਾਂ ਅਨੁਸਾਰ ਵਜ਼ੀਰ ਪੁੱਤਰ ਅਸ਼ੋਕ ਡੀਸੀ ਗਰੋਹ ਦਾ ਮੈਂਬਰ ਹੈ। ਸ਼ੱਕ ਹੈ ਕਿ ਰੰਜਿਸ਼ ਕਾਰਨ ਵਜ਼ੀਰ ਦਾ ਕਤਲ ਕੀਤਾ ਗਿਆ ਹੈ।02:06 PM

No comments:


Wikipedia

Search results

Powered By Blogger