SBP GROUP

SBP GROUP

Search This Blog

Total Pageviews

Monday, May 27, 2024

ਜ਼ਿਲ੍ਹੇ ਦੇ ਬੈਂਕ ਵਿੱਤੀ ਸਹੂਲਤਾਂ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਵੋਟ ਪਾਉਣ ਅਤੇ ਪੌਦਾ ਲਾਉਣ ਦਾ ਸੁਨੇਹਾ ਵੀ ਦੇਣ ਲੱਗੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਈ : ਇੱਕ ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਇਸ ਵਾਰ 80 ਪ੍ਰਤੀਸ਼ਤ ਪਾਰ ਅਤੇ ਗਰੀਨ ਇਲੈਕਸ਼ਨ-2024 ਦੇ ਨਾਰਿਆਂ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਰੰਤਤਰ ਕੋਸ਼ਿਸ਼ਾਂ ਕੀਤੀਆ ਜਾ ਰਹੀ ਹਨ।   


ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਗੁਰਬਖਸੀਸ਼ ਸਿੰਘ ਅੰਟਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ. ਕੇ ਭਾਰਦਵਾਜ ਦੀ ਅਗਵਾਈ ਵਿੱਚ ਵਿਸ਼ੇਸ ਉਪਰਾਲੇ ਕੀਤਾ ਜਾ ਰਹੇ ਹਨ ਤਾਂ ਜੋ ਇੱਕ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਦਾ ਭੁਗਤਾਨ ਹੋ ਸਕੇ। ਇਸ ਸਬੰਧੀ ਬੈਂਕ ਵਿੱਚ ਆਉਣ ਵਾਲੇ ਲਾਭਪਾਤਰੀਆਂ ਨੂੰ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਿਆਰ ‘ਪਹਿਲੀ ਚੋਣ ਨੂੰ ਵੋਟ ਪਾਉਣ ਵਾਲੇ’ ਸੱਦਾ ਪੱਤਰ ਵੰਡੇ ਜਾ ਰਹੇ ਹਨ ਅਤੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਉਨ੍ਹਾਂ ਨੂੰ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਨਿੰਮ, ਆਮਲਾ, ਅੰਬ, ਸੁਹਿਜਣ, ਵੇਹੜਾ ਅਤੇ ਅਰਜਨ ਜਾਤੀ ਦੇ ਬੂਟੇ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅੱਜ ਜ਼ਿਲ੍ਹੇ ’ਚ ਇੰਡੀਅਨ ਓਵਰਸੀਜ਼ ਬੈਂਕ ਦੇ ਮੈਨੇਜਰ ਗੁਰਪ੍ਰੀਤ ਸਿੰਘ, ਕਰਨਾਟਕ ਬੈਂਕ ਮੋਹਾਲੀ ਦੇ ਮੈਨੇਜਰ ਅਜੀਤ ਕੁਮਾਰ, ਐਚ.ਡੀ.ਐੱਫ ਸੀ ਬੈਂਕ ਫੇਜ਼ 10 ਦੇ ਮੈਨੇਜਰ ਨੀਸ਼ਾਂਤ ਵਰਮਾ, ਯੈਸ ਬੈਂਕ ਸੈਕਟਰ 70 ਮੋਹਾਲੀ ਦੇ ਮੈਨੇਜਰ ਸਾਹਿਲ ਗੁਪਤਾ, ਯੂਕੋ ਬੈਂਕ ਮੋਹਾਲੀ ਫੇਸ-1 ਦੇ ਮੈਨੇਜਰ ਪ੍ਰਭਗੀਤ, ਆਈ.ਸੀ.ਆਈ.ਸੀ.ਆਈ. ਬੈਂਕ ਸੋਹਾਣਾ ਦੇ ਮੈਨੇਜਰ ਸੰਨੀ ਸੰਗਵਾਨ, ਆਈ.ਸੀ.ਆਈ.ਸੀ.ਆਈ. ਬੈਂਕ ਫੇਜ਼ 7 ਮੋਹਾਲੀ ਦੇ ਮੈਨੇਜਰ ਮਿਨਕੁਸ਼ ਸੂਦ, ਆਈ.ਸੀ.ਆਈ.ਸੀ.ਆਈ. ਬੈਂਕ ਸੈਕਟਰ 91 ਦੇ ਮੈਨੇਜਰ ਸ਼ਿਵ ਕੁਮਾਰ, ਆਈ.ਸੀ.ਆਈ.ਸੀ.ਆਈ. ਬੈਂਕ 3ਬੀ 2 ਦੇ ਮੈਨੇਜਰ ਸਾਈਨਕਿਨਦੀਪ ਸਿੰਘ, ਡੀ.ਸੀ.ਬੀ. ਫੇਜ਼ 11 ਬੈਂਕ ਦੇ ਮੈਨੇਜਰ ਗੋਰਵ ਕੁਮਾਰ ਅਤੇ ਐਸ.ਬੀ.ਆਈ ਖਰੜ ਬੈਂਕ ਦੇ ਮੈਨੇਜਰ ਸ੍ਰੀਮਤੀ ਉਸ਼ਾ ਰਾਣੀ ਵੱਲੋਂ ਵੋਟਰਾਂ ਨੂੰ ਪੌਦੇ (ਇੰਨਡੋਰ ਅਤੇ ਮੈਡੀਸਨ ਪਲਾਂਟ) ਵੰਡੇ ਗਏੇ। 

ਇਨ੍ਹਾਂ ਬੈਂਕਾ  ਵੱਲੋਂ ਹਰਿਆਲੀ ਨੂੰ ਪ੍ਰਫੁੱਲਤ ਕਰਨ ਅਤੇ ਆਪਣੇ ਗ੍ਰਾਹਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਕੇ ਮਿਸ਼ਨ ਗਰੀਨ ਇਲੈਕਸ਼ਨ -2024 ਨੂੰ ਅਪਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਅਹਿਦ ਲੈਂਦਿਆਂ, ਸਾਰੇ ਗਾਹਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਵੀ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਜਿੰਮੇਵਾਰ ਅਤੇ ਮੋਹਰੀ ਬੈਂਕਿੰਗ ਸੰਸਥਾਨ ਹੋਣ ਦੇ ਨਾਤੇ ਸਟਾਫ਼ ਨੂੰ ਸਾਰੀਆਂ ਸ਼ਾਖਾਵਾਂ ਵਿੱਚ ਵੀ ਮਿਸ਼ਨ ਗ੍ਰੀਨ ਇਲੈਕਸ਼ਨ-2024 ਦੀ ਮਾਨਤਾ ਅਤੇ ਪਾਲਣਾ ਕਰਨ ਲਈ ਸਹੁੰ ਚੁਕਾਈ ਗਈ।

No comments:


Wikipedia

Search results

Powered By Blogger