SBP GROUP

SBP GROUP

Search This Blog

Total Pageviews

Sunday, May 2, 2021

ਸੇਵਾ ਕੇਂਦਰਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਲਿਆਂ ਲਈ ਮੁਲਾਕਾਤ ਦਾ ਸਮਾਂ ਅਗੇਤਾ ਲੈਣਾ ਲਾਜਮੀ: ਡਿਪਟੀ ਕਮਿਸਨਰ

 

ਐਸ ਏ ਐਸ ਨਗਰ, 1 ਮਈ : ਡਿਪਟੀ ਕਮਿਸਨਰ ਸ੍ਰੀ ਗਿਰੀਸ਼ ਦਯਾਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਹਦਾਇਤਾਂ ਨੂੰ ਮੱਦੇਨਜਰ ਰੱਖਦੇ ਹੋਏ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕਰਦਿਆਂ ਸੇਵਾ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰਾਂ ਦੇ ਸਟਾਫ ਅਤੇ ਕੰਮਕਾਜ ਲਈ ਆਉਣ ਵਾਲੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੇਵਾ ਕੇਂਦਰਾਂ ਵਿਚ ਕੀਤੀ ਜਾਂਦੀ ਫੀਸ ਦੀ ਅਦਾਇਗੀ ਵੀ ਡਿਜੀਟਲ ਢੰਗ ਨਾਲ /ਪੀ.ਓ.ਐਸ. ਮਸੀਨਾਂ ਰਾਹੀਂ ਹੋਵੇਗੀ।

ਸੇਵਾ ਕੇਂਦਰਾਂ ਦੇ ਸਮੁੱਚੇ ਸਟਾਫ ਲਈ ਵੈਕਸੀਨੇਸਨ ਸਰਟੀਫਿਕੇਟ ਲਾਜਮੀ ਕੀਤਾ ਗਿਆ ਹੈ। ਵੈਕਸੀਨੇਸਨ ਸਰਟੀਫਿਕੇਟ ਤੋਂ ਬਿਨ੍ਹਾਂ ਕਿਸੇ ਵੀ ਸਟਾਫ ਮੈਂਬਰ ਨੂੰ ਸੇਵਾ ਕੇਂਦਰਾਂ ਅੰਦਰ ਕੰਮ ਕਰਨ ਦੀ ਅਗਿਆ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜਮੀ ਹੋਵੇਗੀ। ਅਗੇਤੀ ਪ੍ਰਵਾਨਗੀ ਤੋਂ ਬਿਨ੍ਹਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਅਗੇਤੀ ਪ੍ਰਵਾਨਗੀ ਮੋਬਾਇਲ ਐਪ ਐਮਸੇਵਾ ਜਾ ਕੋਵਾ ਤੇ ਲਈ ਜਾ ਸਕਦੀ ਹੈ ਜਾਂ ਵੈਬਸਾਈਟ dgrpg.punjab.gov.in/sewa-kendras/ ਜਾਂ ਮੋਬਾਇਲ ਨੰਬਰ 8968593812, 8968593813 ਤੇ ਸੰਪਰਕ 
ਕਰਕੇ ਲਈ ਜਾ ਸਕਦੀ ਹੈ।

ਸੇਵਾ ਕੇਂਦਰਾਂ ਅੰਦਰ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜਮੀ ਹੈ। ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਉਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਣਗੇ। ਬਾਕੀ ਪ੍ਰਾਰਥੀਆਂ ਨੂੰ ਸੇਵਾ ਕੇਂਦਰ ਦੇ ਬਾਹਰ ਉਡੀਕ ਕਰਨੀ ਹੋਵੇਗੀ। ਦਸਤਾਵੇਜ ਹਾਸਲ ਕਰਨ ਲਈ ਪ੍ਰਾਰਥੀਆਂ ਨੂੰ ਕੋਰੀਅਰ ਸਰਵਿਸ ਲੈਣ ਲਈ ਉਤਸਾਹਿਤ ਕੀਤਾ ਜਾਵੇਗਾ।

No comments:


Wikipedia

Search results

Powered By Blogger