ਐਸ.ਏ.ਐਸ. ਨਗਰ,ਗੁਰਪ੍ਰੀਤ ਸਿੰਘ ਕਾਂਸਲ 30 ਅਪ੍ਰੈਲ : ਆਮ ਆਦਮੀ ਪਾਰਟੀ ਦੇ ਡਾਕਟਰਜ਼ ਵਿੰਗ ਪੰਜਾਬ ਨੇ
ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਪੈਦਾ ਹੋਏ ਸੰਕਟ ਨੂੰ ਨਜਿੱਠਣ ਵਿਚ ਸਿਹਤ ਮੰਤਰੀ
ਨੂੰ ਨਾਕਾਮ ਕਰਾਰ ਦਿੰਦਿਆਂ ਉਹਨਾਂ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ।
ਅੱਜ
ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰਜ਼ ਵਿੰਗ
ਦੇ ਮੀਤ ਪ੍ਰਧਾਨ ਡਾ. ਚਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਮੋਹਾਲੀ ਦੇ ਸਰਕਾਰੀ ਹਸਪਤਾਲ
ਵਿਚ ਵੈਂਟੀਲੇਟਰ ਹੋਣ ਦੇ ਬਾਵਜੂਦ ਉਹਨਾਂ ਨੂੰ ਵਰਤਿਆ ਨਹੀਂ ਗਿਆ, ਕਿਉਂਕਿ ਇਸ ਦਾ ਸਭ
ਤੋਂ ਵੱਡਾ ਕਾਰਨ ਇਹ ਹੈ ਕਿ ਇਥੇ ਅਨੀਸਥੀਸੀਆ ਦਾ ਡਾਕਟਰ ਹੀ ਉਪਲੱਬਧ ਨਹੀਂ ਹੈ। ਉਹਨਾਂ
ਅੱਗੇ ਦਸਿਆ ਕਿ ਸਮੁੱਚੇ ਪੰਜਾਬ ਵਿਚ ਹੀ ਸਰਕਾਰੀ ਹਸਪਤਾਲਾਂ ਵਿਚ ਕਿਧਰੇ ਵੀ ਐਲ-3 ਲੈਵਲ
ਦੀਆਂ ਸੁਵਿਧਾਵਾਂ ਮੌਜੂਦ ਨਹੀਂ, ਕਿਉਂ ਜੋ ਐਲ-3 ਪੱਧਰ ਦੇ ਹਸਪਤਾਲ ਨੂੰ ਚਲਾਉਣ ਲਈ
ਬਾਕਾਇਦਾ ਵੈਂਟੀਲੇਟਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦੀ ਥੁੜ੍ਹ ਪੂਰੀ ਕਰਨ ਲਈ ਸਿਹਤ
ਵਿਭਾਗ ਕੋਈ ਹੀਲਾ ਨਹੀਂ ਕਰ ਰਹੀ।
ਉਹਨਾਂ ਦਸਿਆ ਕਿ ਮੋਹਾਲੀ, ਫਤਿਹਗੜ੍ਹ ਸਾਹਿਬ, ਰੋਪੜ
ਜ਼ਿਲਿ੍ਹਆਂ ਦੇ ਕੋਰੋਨਾ ਮਰੀਜ਼ਾਂ ਨੂੰ ਜਾਂ ਤਾਂ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ
ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ ਅਤੇ ਜਾਂ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ
ਵਿਖੇ ਜਾਣਾ ਪੈਂਦਾ ਹੈ। ਦੱਸਣਯੋਗ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖ 150
ਵੈਂਟੀਲੇਟਰ ਹਨ ਜਿਥੇ 130 ਤੋਂ 140 ਬੈਡ ਪਹਿਲਾਂ ਹੀ ਮਰੀਜ਼ ਪਏ ਹਨ। ਉਹਨਾਂ ਅੱਗੇ ਦਸਿਆ
ਕਿ 29 ਅਪ੍ਰੈਲ ਨੂੰ ਪੰਜਾਬ ਵਿਚ 138 ਮੌਤਾਂ ਹੋਈਆਂ ਹਨ ਅਤੇ 6500 ਦੇ ਕਰੀਬ ਨਵੇਂ
ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਡਾਕਟਰਜ਼ ਵਿੰਗ ਪੰਜਾਬ ਦੇ ਡਾ. ਐਸ.ਐਸ.
ਆਹਲੂਵਾਲੀਆ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਲਈ 290 ਵੈਂਟੀਲੇਟਰ ਦਿੱਤੇ ਗਏ
ਸਨ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਵਰਤੋਂ ਵਿਚ ਹੀ ਨਹੀਂ ਲਿਆਂਦਾ ਗਿਆ। ਉਹਨਾਂ ਕਿਹਾ
ਕਿ ਭਾਵੇਂ ਮੋਹਾਲੀ ਜ਼ਿਲ੍ਹੇ ਨੂੰ ਹਸਪਤਾਲਾਂ ਦੀ ਹੱਬ ਵਜੋਂ ਜਾਣਿਆ ਜਾਂਦਾ ਹੈ ਪਰ
ਮੋਹਾਲੀ ਵਿਚ ਫੋਰਟਿਸ, ਮੈਕਸ, ਆਈ.ਵੀ. ਅਤੇ ਗਰੇਸੀਅਨ ਹਸਪਤਾਲਾਂ ਵਿਚ ਹੀ ਵੈਂਟੀਲੇਟਰ ਦੀ
ਸਹੂਲਤ ਉਪਲੱਬਧ ਹੈ, ਜਿਥੇ ਕੋਰੋਨਾ ਮਰੀਜ਼ਾਂ ਨੂੰ ਘੱਟੋ ਘੱਟ 8 ਤੋਂ 10 ਲੱਖ ਰੁਪਏ ਦੇ
ਕਰੀਬ ਇਲਾਜ ਲਈ ਖ਼ਰਚਣੇ ਪੈਂਦੇ ਹਨ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਨੂੰ 14 ਜਨਵਰੀ
ਨੂੰ 19 ਲੱਖ ਵੈਕਸੀਨ ਡੋਜ਼ ਦਿੱਤੀਆਂ ਸਨ ਅਤੇ ਅੱਜ 29 ਅਪ੍ਰੈਲ ਤੱਕ ਕਰੀਬ 22 ਲੱਖ
ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ, ਜਦੋਂ ਕਿ ਸਿਹਤ ਮੰਤਰੀ ਰੋਜ਼ਾਨਾ 3 ਲੱਖ ਲੋਕਾਂ ਨੂੰ
ਕੋਰੋਨਾ ਟੀਕਾ ਲਗਾਉਣ ਦੀ ਸਮਰੱਥਾ ਦੀ ਗੱਲ ਕਰਦੇ ਹਨ। ਇਸ ਤੋਂ ਭਲੀਭਾਂਤ ਅੰਦਾਜ਼ਾ
ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਕਿੰਨਾ ਫਰਕ ਹੈ। ਉਹਨਾਂ ਦਸਿਆ
ਕਿ ਪੰਜਾਬ ਵਿਚ ਸਿਰਫ਼ ਤਿੰਨ ਸਰਕਾਰੀ ਮੈਡੀਕਲ ਕਾਲਜ ਹਨ ਅਤੇ ਅੱਜ ਤੋਂ ਸਾਢੇ ਚਾਰ ਸਾਲ
ਪਹਿਲਾਂ ਮੋਹਾਲੀ ਵਿਚ ਡਾ. ਅੰਬੇਦਕਰ ਮੈਡੀਕਲ ਕਾਲਜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜੋ
ਅਜੇ ਤੱਕ ਆਪਣੀ ਮੁਢਲੀ ਅਵਸਥਾ ਵਿਚ ਵੀ ਨਹੀਂ।
ਇਸ ਸਮੇਂ ਡਾ. ਚਰਨਜੀਤ ਸਿੰਘ ਅਤੇ ਡਾ.
ਐਸ.ਐਸ. ਆਹਲੂਵਾਲੀਆ ਤੋਂ ਇਲਾਵਾ ਰਜਿੰਦਰ ਸਿੰਘ ਰਾਜਾ ਜੁਆਇੰਟ ਸੈਕਟਰੀ ਐਸ.ਸੀ. ਵਿੰਗ
ਆਪ ਪੰਜਾਬ, ਐਨ.ਪੀ. ਰਾਣਾ ਜ਼ਿਲ੍ਹਾ ਪ੍ਰਧਨ ਟਰਾਂਸਪੋਰਟ ਵਿੰਗ ਰੋਪੜ, ਸਿਕੰਦਰ ਸਿੰਘ
ਸਹੇੜੀ ਸੀਨੀਅਰ ਸਰਕਲ ਇੰਚਾਰਜ ਮੋਰਿੰਡਾ ਆਦਿ ਹਾਜ਼ਰ ਸਨ।
ਇਥੇ ਦੱਸਣਾ ਬਣਦਾ ਹੈ ਕਿ ਮੋਹਾਲੀ ਜ਼ਿਲ੍ਹੇ ਵਿਚ ਗੰਭੀਰ ਕੋਰੋਨਾ ਮਰੀਜ਼ਾਂ (ਐਲ-3) ਨੂੰ ਸੰਭਾਲਣ ਲਈ ਸਿਰਫ਼ ਨਿੱਜੀ ਹਸਪਤਾਲਾਂ ਕੋਲ ਹੀ ਪ੍ਰਬੰਧ ਹਨ। ਵੇਰਵੇ ਅਨੁਸਾਰ ਜ਼ਿਲ੍ਹੇ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਵਿਚ 256 ਬੈਡ ਮੌਜੂਦ ਹਨ। ਜਿਨ੍ਹਾਂ ਵਿਚੋਂ 90 ਫੀਸਦੀ ਹਸਪਤਾਲਾਂ ਵਿਚ ਸਾਰੇ ਬੈਡਾਂ ’ਤੇ ਮਰੀਜ਼ ਮੌਜੂਦ ਹਨ। ਇਹਨਾਂ ਵਿਚ ਫੋਰਟਿਸ, ਆਈ.ਵੀ.ਵਾਈ, ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਟਰੱਸਟ ਸੋਹਾਣਾ ਵਿਖੇ ਪਹਿਲਾਂ ਹੀ ਮਰੀਜ਼ਾਂ ਦੀ ਬਹੁਤਾਤ ਹੈ। ਸਵਾਲ ਇਹ ਖੜਾ ਹੁੰਦਾ ਹੈ ਕਿ ਭਵਿੱਖ ਵਿਚ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਲਈ ਸਿਹਤ ਵਿਭਾਗ ਕੋਲ ਕੀ ਚਾਰਾ ਹੋਵੇਗਾ। ਇਹ ਸਵਾਲ ਧਿਆਨ ਮੰਗਦਾ ਹੈ।

No comments:
Post a Comment