ਖਰੜ, 15 ਜਨਵਰੀ : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੇ ਮੁੱਖ ਦਫ਼ਤਰ ਖਰੜ ਵਿਖੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਭੈਣ ਮਾਇਆਵਤੀ ਜੀ ਦਾ 66ਵਾਂ ਜਨਮਦਿਨ ਮਨਾਇਆ ਗਿਆ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜ਼ੋਨ ਇੰਚਾਰਜ ਹਰਨੇਕ ਸਿੰਘ ਐਸਡੀਓ, ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ ਘੜੂੰਆਂ, ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ, ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਮਾਮੂਪੁਰ, ਹਲਕਾ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਸਾਲਾ, ਸਰਕਲ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਹਨੀ ਸੰਧੂ, ਪਰਮਿੰਦਰ ਸਿੰਘ ਲੌਂਗੀਆ, ਸਰਕਲ ਪ੍ਰਧਾਨ ਅਜੀਤ ਸਿੰਘ, ਪ੍ਰਕਾਸ਼ ਸਿੰਘ, ਲਖਵਿੰਦਰ ਸਿੰਘ ਲੱਖੀ ਸਹੌੜਾਂ, ਹਰਦੀਪ ਸਿੰਘ ਨਗਲਗਡ਼੍ਹੀਆਂ, ਮਨਿੰਦਰਜੀਤ ਸਿੰਘ ਨਨਹੇੜੀਆ ਅਤੇ ਸੰਦੀਪ ਸ਼ਰਮਾ ਟੋਨੀ ਸ਼ਰਮਾ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਨੇ ਭੈਣ ਮਾਇਆਵਤੀ ਜੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭੈਣ ਮਾਇਆਵਤੀ ਅਜੋਕੇ ਸਮੇਂ ਵਿੱਚ ਨਾਰੀ ਸ਼ਕਤੀ ਦਾ ਪ੍ਰੀਤਕ ਲੋਹ ਨਾਰੀ ਹੈ।ਅਸੀਂ ਭੈਣ ਮਾਇਆਵਤੀ ਦੇ ਦੇਖੇ ਹਰ ਸਪਨੇ ਨੂੰ ਸਾਕਾਰ ਕਰਨ ਵਿੱਚ ਡੱਟ ਕੇ ਉਨ੍ਹਾਂ ਦੇ ਨਾਲ ਖੜ੍ਹੇ ਹਾਂ।ਅਸੀਂ ਸਭ ਉਨ੍ਹਾਂ ਦੀ ਲੰਬੀ ਉਮਰ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੇ ਮਿਸਾਲ ਜਿੱਤ ਦੀ ਕਾਮਨਾ ਕਰਦੇ ਹਾਂ।

No comments:
Post a Comment