ਖਰੜ,14 ਜਨਵਰੀ : ਅੱਜ ਮੁੰਡੀ ਖਰੜ ਵਿਖੇ ਮਾਘੀ ਦੇ ਪਾਵਨ ਦਿਹਾੜੇ 'ਤੇ ਮਾਰਕਿਟ ਦੇ ਸਮੂਹ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਲਗਾਏ ਗਏ ਲੰਗਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ।ਅੱਜ ਦਾ ਦਿਨ ਜਿੱਥੇ ਮਕਰ ਸਕ੍ਰਾਂਤੀ ਦੇ ਤੌਰ ਤੇ ਮਨਾਇਆ ਜਾਂਦਾ ਹੈ
ਉਥੇ ਅੱਜ ਦੇ ਦਿਨ ਗੁਰੂ ਗੋਬਿੰਦ
ਸਿੰਘ ਜੀ ਨੇ 40 ਮੁਕਤਿਆਂ ਨੂੰ ਅਪਣਾ ਕੇ ਟੁੱਟੀ ਸਾਂਝ ਗੰਢੀ ਸੀ ਜਿਸ ਘਟਨਾ ਨੂੰ ਸ਼੍ਰੀ
ਮੁਕਤਸਰ ਸਾਹਿਬ ਵਿੱਚ ਮਾਘੀ ਦਿਹਾੜੇ ਵੱਜੋਂ ਹਰ ਸਾਲ ਮਨਾਇਆ ਜਾਂਦਾ ਹੈ। ਸਾਨੂੰ ਆਪਣੇ
ਇਤਿਹਾਸ ਤੋਂ ਪ੍ਰੇਰਨਾ ਲੈ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਨਾਮ ਦੀ ਸਾਂਝ ਪਾਣੀ
ਚਾਹੀਦੀ ਹੈ।

No comments:
Post a Comment