ਇਕਬਾਲ ਸਿੰਘ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਉਣਾ ਸਮਾਜ ਲਈ ਵੱਡੀ ਪ੍ਰਾਪਤੀ
ਮੋਹਾਲੀ, 15 ਜਨਵਰੀ : ਅੱਜ ਪੰਜਾਬ ਸੈਣੀ ਕਲਚਰਲ ਵੈਲਫੇਅਰ ਸੁਸਾਇਟੀ (ਰਜਿ:) ਵਲੋਂ ਪੰਜਾਬ ਦੀਆਂ ਵਿਧਾਨ ਸਭਾ 2022 ਚੋਣਾਂ ਵਿਚ ਭਾਜਪਾ ਦੀ ਹਮਾਇਤ ਦਾ ਐਲਾਨ ਕੀਤਾ ਹੈ। ਅੱਜ
ਮੋਹਾਲੀ ਪ੍ਰੈੱਸ ਕਲੱਬ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਹਰਭਾਗ
ਸਿੰਘ ਸੈਣੀ ਦੇਸੂਮਾਜਰਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਭਾਜਪਾ ਵਲੋਂ ਪੰਜਾਬ ਪੱਖੀ
ਚੁੱਕੇ ਕਦਮਾਂ ਕਾਰਨ ਸੈਣੀ ਸਮਾਜ ਨੇ ਆਗਾਮੀ ਚੋਣਾਂ ਵਿਚ ਹਮਾਇਤ ਕਰਨ ਦਾ ਫੈਸਲਾ ਲਿਆ ਹੈ।
ਉਹਨਾਂ ਕਿਹਾ ਕਿ ਸੈਣੀ ਸਮਾਜ ਵਿਚੋਂ ਇਕਬਾਲ ਸਿੰਘ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ
ਚੇਅਰਮੈਨ ਬਣਾਉਣਾ ਸਮਾਜ ਲਈ ਵੱਡੀ ਪ੍ਰਾਪਤੀ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਵਲੋਂ ਕਰਤਾਰਪੁਰ ਲਾਂਘਾ ਖੋਲਣਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ
ਪ੍ਰਵਾਨ ਕਰਦਿਆਂ 26 ਦਸੰਬਰ ਨੰੂ ਕੌਮੀ ਪੱਧਰ ਉਤੇ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ
ਕਰਨਾ, ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦੇਣਾ ਅਤੇ ਸੈਣੀ ਸਮਾਜ ਦੇ
ਮਹੱਤਵਪੂਰਨ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜ਼ਣ ਦੀ ਗੱਲ ਵੀ ਕੀਤੀ ਗਈ ਹੈ। ਉਹਨਾਂ ਦਸਿਆ
ਕਿ ਪਹਿਲਾਂ ਦਰਜਨ ਦੇ ਕਰੀਬ ਵਿਧਾਇਕ ਸੈਣੀ ਸਮਾਜ ਵਿਚੋਂ ਬਣਦੇ ਰਹੇ ਹਨ, ਪਰ ਪਿਛਲੇ
ਸਮੇਂ ਵਿਚ ਸਾਰੀਆਂ ਰਾਜਸੀ ਪਾਰਟੀਆਂ ਨੇ ਸੈਣੀ ਬਰਾਦਰੀ ਨੂੰ ਅਣਗੌਲਿਆਂ ਹੀ ਕੀਤਾ ਹੈ।
ਉਹਨਾਂ ਅੱਗੇ ਕਿਹਾ ਕਿ ਸੈਣੀ ਸਮਾਜ 31 ਹਲਕਿਆਂ ਵਿਚ ਵਿਧਾਇਕ ਦੀ ਜਿੱਤ-ਹਾਰ ਦਾ ਫੈਸਲਾ
ਕਰਦੀ ਹੈ ਜਦਕਿ 10 ਹਲਕੇ ਅਜਿਹੇ ਹਨ ਜਿਥੇ ਸੈਣੀ ਸਮਾਜ ਵਿਧਾਇਕ ਬਣਾਉਣ ਦੀ ਸਮਰਥਾ ਰੱਖਦਾ
ਹੈ।
ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਕਿਸਾਨ ਜਥੇਬੰਦੀਆਂ ਨਾਲ ਨਾ ਰਲਣ ਦੀ ਗੱਲ
ਪੁੱਛਣ ਉਤੇ ਉਹਨਾਂ ਕਿਹਾ ਕਿ ਭਾਜਪਾ ਇਕ ਕੌਮੀ ਪਾਰਟੀ ਹੈ ਅਤੇ ਪੰਜਾਬ ਬੁਰੀ ਤਰਾਂ ਕਰਜ਼ੇ
ਵਿਚ ਫਸਿਆ ਹੋਇਆ ਹੈ। ਇਸ ਲਈ ਪੰਜਾਬ ਨੂੰ ਕਰਜ਼ੇ ਵਿਚੋਂ ਕੱਢਣ ਅਤੇ ਬਹੁਪੱਖੀ ਵਿਕਾਸ ਕਰਨ
ਲਈ ਕੇਂਦਰ ਨਾਲ ਰਾਬਤਾ ਕਰਨਾ ਜ਼ਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਵਲੋਂ
ਤਿੰਨ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀ ਮੰਗ ਵੀ ਮੰਨ ਲਈ ਹੈ ਅਤੇ ਦੇਰੀ ਲਈ
ਮੁਆਫੀ ਵੀ ਮੰਗੀ ਹੈ। ਪ੍ਰਧਾਨ ਮੰਤਰੀ ਵਲੋਂ ਚੁੱਕਿਆ ਇਹ ਕਦਮ ਇਕ ਵੱਡਾ ਫੈਸਲਾ ਹੈ।
ਉਹਨਾਂ ਅੱਗੇ ਕਿਹਾ ਕਿ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ
ਪਾਰਟੀਆਂ ਨਾਲ ਵੀ ਗਠਜੋੜ ਹੈ ਅਤੇ ਭਾਜਪਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਜਲਦੀ
ਹੀ ਕੋੲ ਕਦਮ ਚੁੱਕਣ ਦੀ ਸੰਭਾਵਨਾ ਹੈ।
ਉਪਰੋਕਤ ਸਾਰੀਆਂ ਪੰਜਾਬ ਪੱਖੀ ਗੱਲਾਂ ਨੂੰ
ਦੇਖਦਿਆਂ ਸੈਣੀ ਸਮਾਜ ਨੇ ਇਸ ਵਾਰ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ
ਉਹਨਾਂ ਦੇ ਨਾਲ ਸੈਣੀ ਯੂਥ ਫਾਊਂਡੇਸ਼ਨ ਰਾਸ਼ਟਰੀ ਅਤੇ ਜ਼ਿਲਾ ਸੰਗਰੂਰ ਪ੍ਰਧਾਨ ਜੈਪਾਲ
ਸੈਣੀ, ਜ਼ਿਲਾ ਪ੍ਰਧਾਲ ਮੋਹਾਲੀ ਦਲਜੀਤ ਸਿੰਘ ਸੈਣੀ, ਜਨਰਲ ਸਕੱਤਰ ਸੁਰਜੀਤ ਸਿੰਘ ਸੈਣੀ,
ਆਰਗੇਨਾਈਜ਼ਰ ਸਕੱਤਰ ਬਲਵੀਰ ਸਿੰਘ ਸੈਣੀ, ਸਕੱਤਰ ਦੀਦਾਰ ਸਿੰਘ ਸੈਣੀ, ਪ੍ਰੈਸ ਸਕੱਤਰ
ਅਮਰਦੀਪ ਸੈਣੀ, ਸਲਾਹਕਾਰ ਗੁਰਮੇਲ ਸਿੰਘ, ਸਕੱਤਰ ਗਿਆਨ ਚੰਦ ਸੈਣੀ, ਮੈਂਬਰ ਐਗਜ਼ੈਕਟਿਵ
ਪ੍ਰਦੀਪ ਕੁਮਾਰ ਸੈਣੀ ਅਤੇ ਮੈਂਬਰ ਕਰਮ ਚੰਦ ਸੈਣੀ ਹਾਜਰ ਸਨ।

No comments:
Post a Comment