ਅੰਮ੍ਰਿਤਸਰ, 25 ਨਵੰਬਰ : ਅੰਮ੍ਰਿਤਸਰ ਦੇ ਭੀੜ-ਭਾੜ ਵਾਲੇ ਰੋਡ 'ਤੇ ਵੀਰਵਾਰ ਦੇਰ ਰਾਤ ਪਿਸਟਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਾ ਇਕ ਫਾਰਮੇਸੀ ਸਟੋਰ 'ਚ ਦਾਖਲ ਹੋਇਆ ਅਤੇ ਪਿਸਟਲ ਦੀ ਨੋਕ 'ਤੇ ਉਸ ਦੇ ਗਲੇ 'ਚ ਰੱਖੇ ਕਰੀਬ 35 ਹਜ਼ਾਰ ਰੁਪਏ ਲੁੱਟ ਕੇ ਲੈ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਲੁਟੇਰੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਘਟਨਾ ਅੰਮ੍ਰਿਤਸਰ ਦੇ ਕੋਰਟ ਰੋਡ ਨਿਊ ਰਿਆਲਟੋ ਚੌਂਕ 'ਤੇ ਸਰਕਟ ਹਾਊਸ ਚੌਂਕੀ ਤੋਂ ਸਿਰਫ 200 ਮੀਟਰ ਦੀ ਦੂਰੀ 'ਤੇ ਵਾਪਰੀ। ਦੁਕਾਨ ਮਾਲਕ ਮਨਿੰਦਰ ਸਿੰਘ ਔਲਖ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ ਵੀਰਵਾਰ ਰਾਤ ਨੂੰ ਹੋਈ। ਦੁਕਾਨ 'ਤੇ ਦੋ ਲੜਕੇ ਕੰਮ ਕਰ ਰਹੇ ਸਨ। ਉਦੋਂ ਹੀ ਇੱਕ ਨੌਜਵਾਨ ਫ਼ੋਨ ਸੁਣਦਾ ਦੁਕਾਨ ਅੰਦਰ ਆਇਆ।ਦੋਸ਼ੀ ਨੌਜਵਾਨ ਨੇ ਲੜਕਿਆਂ ਨੂੰ ਚੁੱਪਚਾਪ ਬੈਠਣ ਲਈ ਕਿਹਾ। ਦੋਸ਼ੀ ਨੇ ਖੁਦ ਗਲਾ ਖੋਲ੍ਹ ਕੇ ਉਸ ਵਿਚ ਰੱਖੀ ਨਕਦੀ ਕੱਢ ਕੇ ਜੇਬਾਂ ਵਿਚ ਪਾ ਲਈ। ਉਦੋਂ ਇਕ ਗਾਹਕ ਦੁਕਾਨ ਵਿਚ ਆਇਆ ਅਤੇ ਇਹ ਦੇਖ ਕੇ ਦੋਸ਼ੀ ਦੁਕਾਨ ਤੋਂ ਖਿਸਕ ਗਿਆ।ਇਸ ਦੌਰਾਨ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਮੌਕੇ 'ਤੇ ਪਹੁੰਚੇ। ਉਸ ਨੇ ਦੁਕਾਨ ’ਤੇ ਮੌਜੂਦ ਦੋਵਾਂ ਨੌਜਵਾਨਾਂ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਲਿਆ ਗਿਆ ਹੈ। ਮਾਮਲੇ ਦੀ ਤਕਨੀਕੀ ਜਾਂਚ ਕੀਤੀ ਜਾਵੇਗੀ। ਜਲਦ ਹੀ ਦੋਸ਼ੀ ਫੜੇ ਜਾਣਗੇ।


No comments:
Post a Comment