ਐੱਸ ਏ ਐੱਸ ਨਗਰ 19 ਨਵੰਬਰ : ਅੱਜ ਮਿਤੀ 19 ਨਵੰਬਰ ਨੂੰ ਐੱਸ ਏ ਐੱਸ ਨਗਰ ਜਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ “ਉਡਾਰੀਆਂ- ਬਾਲ ਵਿਕਾਲ ਮੇਲਾ” ਜੋ ਕਿ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਵਲੋਂ ਜਾਰੀ ਹਦਾਇਤਾ ਅਤੇ ਮੇਰਾਕੀ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦਾ ਨਾਰਾ ਹੈ “ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇਕੋ ਆਵਾਜ਼, ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ | ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਨੇ ਦੱਸਿਆ ਕਿ ਬਾਲ ਵਿਕਾਸ ਮੇਲੇ ਦੇ ਤਹਿਤ ਅੱਜ ਦਾ ਦਿਨ ਆਂਗਣਵਾੜੀ ਸੈਂਟਰਾਂ ਵਿਚ “ਬਾਲ ਸਰਪੰਚ ਦਿਵਸ” ਦੇ ਤੌਰ ਤੇ ਮਨਾਇਆ ਗਿਆ। ਉਹਨਾਂ ਦਸਿਆ ਕੇ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਖ- ਵੱਖ ਗਤੀਵਿਧੀਆਂ ਰਾਹੀਂ ਪਿੰਡ ਦੇ ਲੋਕਾਂ ਬੱਚਿਆ ਦੀ ਸੁਰੱਖਿਆ ਅਤੇ ਸਾਧਨਾ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ ਅਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਕੀਤੀਆਂ ਗਈਆਂ। “ਬਾਲ ਸਰਪੰਚ ਦਿਵਸ” ਮਨਾਉਦੇ ਹੋਏ ਜਿਹੜਾ ਬੱਚੇ ਰੋਜਾਨਾ ਆਂਗਣਵਾੜੀ ਸੈਂਟਰ ਆਉਦਾ ਹੈ ਅਤੇ ਆਪਣੀ ਤੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਦਾ ਹੈ, ਨੂੰ ਬਾਲ ਸਰਪੰਚ ਚੁਣਇਆ ਗਿਆ।
ਲੋਕਾਂ ਨੇ ਆਗਣਵਾੜੀ ਸੈਂਟਰਾਂ ਵਿਚ ਬੱਚਿਆ ਲਈ ਖਿਡੌਂਣੇ ਵੀ ਦਾਨ ਕੀਤੇ। ਇਸ ਤੋਂ ਇਲਾਵਾ ਬੱਚਿਆਂ ਵਲੋਂ ਪੋਸਟਰ ਬਣਾਏ ਗਏ, ਜਿਹਨਾਂ ‘ਤੇ ਐਂਬੂਲੈਂਸ ਦਾ ਨੰਬਰ 108, ਪੁਲਿਸ ਦਾ ਨੰਬਰ 100, ਮਹਿਲਾ ਹੈਲਪਲਾਈਨ ਨੰਬਰ 1091, ਸੈਟਰਲਾਈਜਡ ਹੈਲਪਲਾਈਨ ਨੰਬਰ 112, ਮਹਿਲਾ ਘਰੈਲੂ ਹਿੰਸਾ ਨੰਬਰ 181 ਅਤੇ ਚਾਈਲਡ ਹੈਲਪਲਾਈਨ ਨੰਬਰ 1098 ਲਿਖਿਆ ਗਿਆ। ਇਸ ਤੋਂ ਉਪਰੰਤ ਬੱਚਿਆ ਵਲੋਂ ਬਾਲ ਵਿਕਾਸ ਮੇਲੇ ਦਾ ਨਾਰਾ ਲਗਾਉਦੇ ਹੋਏ ਰੈਲੀ ਕੱਢੀ ਗਈ ਅਤੇ ਤਿਆਰ ਕੀਤੇ ਗਏ ਪੋਸਟਰ ਪਿੰਡ ਦੀਆ ਸਾਝੀਆਂ ਥਾਵਾਂ ਜਿਵੇਂ ਕਿ ਗੁਰਦੁਆਰੇ, ਧਰਮਸ਼ਾਲਾ, ਪੰਚਾਇਤ ਘਰਾਂ ਆਦਿ ਦੀਆਂ ਕੰਧਾਂ ‘ਤੇ ਲਗਾਏ ਗਏ। “ਬਾਲ ਸਰਪੰਚ ਦਿਵਸ” ਦੌਰਾਨ ਬੱਚਿਆ ਵਲੋਂ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਗਿਆ। ਇਸ ਦੌਰਾਨ ਜਿਲ੍ਹੇ ਅਧੀਨ ਬਲਾਕ ਡੇਰਾਬੱਸੀ ਦੇ ਪਿੰਡ ਮੀਰਪੁਰ, ਮਾਜਰੀ ਦੇ ਕੁਰਾਲੀ ਵਾਰਜ ਨੰ 11 ਬੀ, ਖਰੜ-1 ਦੇ ਪਿੰਡ ਦਾਊ ਮਾਜਰਾ ਅਤੇ ਖਰੜ-2 ਦੇ ਆਂਗਣਵਾੜੀ ਸੈਂਟਰ ਕੁੰਬੜਾ ਵਿਖੇ ਬਲਾਕ ਪੱਧਰ ‘ਤੇ “ਬਾਲ ਸਰਪੰਚ ਦਿਵਸ” ਦਾ ਆਯੋਜਨ ਕੀਤਾ ਗਿਆ। ਉਹਨਾਂ ਦਸਿਆ ਕਿ ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਵਲੋਂ ਆਇਆ ਬੱਚਿਆ, ਮਾਪਿਆਂ ਅਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਿਤੀ 20 ਨਵੰਬਰ ਨੂੰ ਬਾਲ ਵਿਕਾਸ ਮੇਲੇ ਦੇ ਆਖਰੀ ਦਿਨ ਮਨਾਏ ਜਾਣ ਵਾਲੇ “ਸਕਾਰਾਤਮਕ ਪਾਲਣ-ਪੋਸ਼ਣ ਦਿਵਸ” ਵਿਚ ਭਾਗ ਲੈਣ ਲਈ ਬੱਚਿਆ ਦੇ ਦਾਦਾ-ਦਾਦੀ/ ਨਾਨਾ-ਨਾਨੀ, ਮਾਪਿਆ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਸੱਦੇ ਪੱਤਰ ਵੀ ਵੰਡੇ ਗਏ।


No comments:
Post a Comment