ਸਾਹਿਬਜ਼ਾਦਾ ਅਜੀਤ ਸਿੰਘ ਨਗਰ 07 ਜੁਲਾਈ : ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਵਿੱਤੀ ਸਾਖਰਤਾ (ਫਾਇਨੇਂਸ਼ੀਅਲ ਲਿਟਰੇਸੀ) ਪ੍ਰੋਗਰਾਮ ਤਹਿਤ ਅੱਜ ਇੱਥੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ ਤਿੰਨ ਬੀ ਇੱਕ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਦੀ ਅਗਵਾਈ ਹੇਠ ਕਰਵਾਏ ਗਏ।
ਇਸ ਵਿੱਚ ਅੱਠ ਸਿੱਖਿਆ ਬਲਾਕ ਦੀਆਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ ਬੱਚਿਆਂ ਵਿੱਚ ਵਿੱਤੀ ਅਦਾਰਿਆਂ ਅਤੇ ਸੰਸਥਾਵਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਵਿਦਿਆਰਥੀਆਂ ਨੂੰ ਵਿੱਤੀ ਪ੍ਰਬੰਧਨ ਬਾਰੇ ਜਾਗਰੂਕ ਅਤੇ ਮੁਹਾਰਤ ਹਾਸਲ ਕਰਨ ਦੇ ਉਦੇਸ਼ ਨਾਲ਼ ਕਰਵਾਏ ਜਾਂਦੇ ਹਨ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਰਾਮਗੜ੍ਹ ਰੁੜਕੀ ਬਲਾਕ ਡੇਰਾਬੱਸੀ-2, ਦੂਜਾ ਸਥਾਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਬਲਾਕ ਖਰੜ-3 ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਦਾਊਂ ਬਲਾਕ ਖਰੜ-2 ਦੀਆਂ ਟੀਮਾਂ ਨੇ ਪ੍ਰਾਪਤ ਕੀਤਾ।
ਇਸ ਮੌਕੇ ਡੀ ਈ ਓ ਸੈਕੰਡਰੀ ਡਾ. ਗਿੰਨੀ ਦੁੱਗਲ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਹਨਾਂ ਵੱਲੋਂ ਮੌਕੇ ਤੇ ਪਹਿਲੇ ਸਥਾਨ ਤੇ 10000/- ਰੁਪਏ, ਦੂਜੇ ਸਥਾਨ ਤੇ 7500/- ਰੁਪਏ ਅਤੇ ਤੀਜੇ ਸਥਾਨ ਤੇ 5000/- ਅਤੇ ਸਕੂਲੀ ਬੈਗ ਅਤੇ ਫਾਇਨੈਨਸ਼ੀਅਲ ਲਿਟਰੇਸੀ ਵਾਲ਼ੀ ਸਟੇਸ਼ਨਰੀ ਜੋਕਿ ਵਿਭਾਗ ਦੁਆਰਾ ਪ੍ਰਾਪਤ ਕਰਵਾਈ ਗਈ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਲਿੰਦਰ ਸਿੰਘ, ਲੈਕਚਰਾਰ ਮਿਤੇਸ਼ ਜੌਹਰ ਅਤੇ ਸਟਾਫ, ਜ਼ਿਲ੍ਹਾ ਦਫ਼ਤਰ ਤੋਂ ਜਸਵੀਰ ਕੌਰ (ਤਿੰਨੇ ਸੰਚਾਲਕਾਂ) ਸਮੇਂਤ ਬੱਚੇ ਅਤੇ ਅਧਿਆਪਕ ਮੌਜੂਦ ਸਨ।


No comments:
Post a Comment