ਮਸਲਾ ਜਲਦੀ ਹੱਲ ਹੋਵੇਗਾ : ਸੁਖਦੇਵ ਸਿੰਘ ਪਟਵਾਰੀ
ਮੋਹਾਲੀ, 19 ਸਤੰਬਰ : ਸੈਕਟਰ 76-80 ਐਂਟੀ ਮਾਨਹਾਂਸਮੈਂਟ ਸੰਘਰਸ਼ ਕਮੇਟੀ ਨੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਮਾਡਾ ਵੱਲੋਂ ਲੋਕਾਂ ਨੂੰ ਆ ਰਹੇ ਨੋਟਿਸ ਬੰਦ ਕਰਾਉਣ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਜਲਦੀ ਹੀ ਸਰਕਾਰ ਲੋਕਾਂ ਦੇ ਗਲ ਮੜੇ ਵਾਧੂ ਪੈਸਿਆਂ ਤੋਂ ਵੀ ਛੁਟਕਾਰਾ ਦਵਾਏਗੀ।
ਅੱਜ ਇੱਥੇ ਸੈਕਟਰ 77 ਵਿੱਚ ਐਮ ਸੀ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਇਸ ਗੱਲ ਉਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਗਮਾਡਾ ਵੱਲੋਂ ਲੋਕਾਂ ਨੂੰ ਜਾਰੀ ਕੀਤੇ ਜਾ ਰਹੇ ਅਨਹਾਸਮੈਂਟ ਦੇ ਨੋਟਿਸ ਹੁਣ ਬੰਦ ਕਰ ਦਿੱਤੇ ਹਨ। ਮੀਟੰਗ ਨੇ ਮਤਾ ਪਾ ਕੇ ਕੁਲਵੰਤ ਸਿੰਘ ਵਿਧਾਇਕ ਤੇ ਐਮ ਸੀ ਸੁਖਦੇਵ ਸਿੰਘ ਪਟਵਾਰੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ। ਕਮੇਟੀ ਨੇ ਇਹ ਵੀ ਨੋਟ ਕੀਤਾ ਕਿ ਹੁਣ ਇਹ ਕੇਸ ਸਹੀ ਦਿਸ਼ਾ ਵਲ ਜਾ ਰਿਹਾ ਹੈ।
ਮੀਟਿੰਗ ਦੇ ਸ਼ੁਰੂ ਵਿੱਚ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਗਮਾਡਾ ਵੱਲੋਂ ਦਿੱਤੇ ਜਾ ਰਹੇ ਨੋਟਿਸਾਂ ਦਾ ਮਾਮਲਾ ਉਨ੍ਹਾਂ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਜਿਸ ਦਾ ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਸੀ ਏ ਗਮਾਡਾ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਬੰਦ ਕਰਨ ਲਈ ਕਿਹਾ। ਉਨ੍ਹਾਂ ਨੇ ਪਹਿਲਾਂ ਸਕੱਤਰ ਹਾਊਸਿੰਗ ਨਾਲ ਇਸ ਮਾਮਲੇ ਦੀ ਗੱਲ ਕੀਤੀ ਸੀ ਜਿਸ ਦੇ ਜਵਾਬ ਵਿੱਚ ਉਨ੍ਹਾਂ 15 ਸਤੰਬਰ ਤੋਂ ਬਾਅਦ ਜਲਦੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਨੇ ਨੋਟਿਸ ਬੰਦ ਹੋਣ ਨੂੰ ਅੱਧਾ ਮਸਲਾ ਹੱਲ ਹੋਣਾ ਕਰਾਰ ਦਿੱਤਾ। ਐਮ ਸੀ ਹਰਜੀਤ ਸਿੰਘ ਭੋਲੂ, ਚਰਨਜੀਤ ਕੌਰ, ਰਜੀਵ ਵਸ਼ਿਸ਼ਟ, ਨਵਜੋਧ ਸਿੰਘ ਵਾਸਲ, ਜਰਨੈਲ ਸਿੰਘ, ਦਿਆਲ ਚੰਦ ਬਡਬਰ, ਸੁੱਚਾ ਸਿੰਘ ਕਲੌੜ ਨੇ ਕਿਹਾ ਕਿ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਸਿੱਟੇ ਵਧੀਆਂ ਨਿਕਲ ਰਹੇ ਹਨ ਅਤੇ ਉਨ੍ਹਾਂ ਦੀ ਸਭ ਦੀ ਤਸੱਲੀ ਹੈ ਕਿ ਕੁਲਵੰਤ ਸਿੰਘ ਇਸ ਮਸਲੇ ਨੂੰ ਸਹੀ ਅੰਜਾਮ ਉਤੇ ਪਹੁੰਚਾਉਣਗੇ। ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਨੇ ਮੀਟਿੰਗ ਵਿੱਚ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਵਿਧਾਇਕ ਵੱਲੋਂ ਸੀ ਏ ਗਮਾਡਾ ਨੂੰ ਡੀ ਓ ਨੋਟ ਵੀ ਭੇਜਿਆ ਗਿਆ ਸੀ ਕਿ ਜਿਸ ਵਿੱਚ ਉਨ੍ਹਾਂ ਨੇ ਲੋਕਾਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਜ਼ਿਕਰ ਕਰਦਿਆਂ ਤੁਰੰਤ ਮੀਟਿੰਗ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕੱਤਰ ਹਾਊਸਿੰਗ, ਪੰਜਾਬ ਸਰਕਾਰ ਤੇ ਸੀ ਏ ਗਮਾਡਾ ਦੀ ਇਸ ਸਬੰਧੀ ਮੀਟਿੰਗ ਵੀ ਹੋ ਚੁੱਕੀ ਹੈ ਜਿਸ ਵਿੱਚ ਮਸਲੇ ਨੂੰ ਵਿਸਥਾਰ ਵਿੱਚ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਵਿਧਾਇਕ ਨਾਲ ਗੱਲਬਾਤ ਕਰਕੇ ਛੇਤੀ ਹੀ ਐਂਟੀ ਅਨਹਾਂਸਮੈਂਟ ਕਮੇਟੀ ਦੀ ਮੀਟਿੰਗ ਸਕੱਤਰ ਹਾਉਸਿੰਗ ਨਾਲ ਕਰਵਾਈ ਜਾਵੇਗੀ।
ਮੀਟਿੰਗ ਵਿੱਚ ਉਪਰਲਿਆਂ ਆਗੂਆਂ ਤੋਂ ਇਲਾਵਾ ਜੀ ਐਸ ਪਠਾਣੀਆਂ, ਸੁਖਚੈਨ ਸਿੰਘ, ਮੇਜਰ ਸਿੰਘ, ਅਨੋਖ ਸਿੰਘ ਕਾਹਲੋਂ, ਸੁਰਿੰਦਰ ਸਿੰਘ ਕੰਗ, ਜਸਪਾਲ ਸਿੰਘ ਢਿੱਲੋਂ, ਲਾਭ ਸਿੰਘ ਸਿੱਧੂ, ਭਗਵੰਤ ਸਿੰਘ ਗਿੱਲ, ਬਲਵਿੰਦਰ ਸਿੰਘ, ਸਰਦੂਲ ਸਿੰਘ ਪੂਨੀਆ, ਸੰਤ ਸਿੰਘ, ਰਾਜ ਕੁਮਾਰ, ਸੁਰੇਸ਼ ਸ਼ਰਮਾ, ਕਸ਼ਮੀਰ ਚੰਦ ਤੇ ਡੀ ਐਸ ਓਬਰਾਏ ਸ਼ਾਮਲ ਸਨ।


No comments:
Post a Comment