SBP GROUP

SBP GROUP

Search This Blog

Total Pageviews

Tuesday, September 19, 2023

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ

ਐਸ.ਏ.ਐਸ.ਨਗਰ, 19 ਸਤੰਬਰ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ ਲਗਵਾਈ ਗਈ। ਇਸ ਵਿਚ ਦੇਸ਼ ਭਗਤ ਯੂਨੀਵਰਸਿਟੀ,ਗੋਬਿੰਦਗੜ੍ਹ ਦੇ ਪ੍ਰੋਫੈਸਰ ਡਾਕਟਰ ਰਾਹੁਲ ਧੀਮਾਨ ਨੇ ਵਿਦਿਆਰਥੀਆਂ ਨੂੰ ਪ੍ਰਿੰਟ ਮੇਕਿੰਗ ਦੀਆਂ ਬਾਰੀਕੀਆਂ ਦੱਸੀਆਂ ਗਈਆਂ। ਇਨ੍ਹਾਂ ਨੇ ਪ੍ਰਿੰਟ ਮੇਕਿੰਗ ਦੇ ਇਤਿਹਾਸ ਨੂੰ ਦੱਸਦੇ ਹੋਏ ਅੱਜ ਦੇ ਸਮੇਂ ਵਿੱਚ ਇਸ ਦੇ ਨਵੇਂ ਢੰਗ ਤਰੀਕੇ ਬਾਰੇ ਜਾਣਕਾਰੀ ਦਿੱਤੀ।


 ਡਾ.ਰਾਹੁਲ ਧੀਮਾਨ ਨੇ ਕਈ ਜ਼ਿਲ੍ਹਾ ਪੱਧਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਿੰਟ ਮੇਕਿੰਗ ਵਿੱਚ ਇਨਾਮ ਜਿੱਤੇ ਹਨ।  ਇਸ ਵਰਕਸ਼ਾਪ  ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ 130 ਦੇ ਕਰੀਬ ਪ੍ਰਿੰਟ ਕੱਢੇ। ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਕਲਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਫਾਈਨ ਆਰਟਸ ਵਿਭਾਗ ਦੇ ਪ੍ਰੋ. ਨਵਜੋਤ ਕੌਰ, ਪ੍ਰੋ. ਮੇਘਾ ਗੋਇਲ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਕਿਰਨਪ੍ਰੀਤ ਕੌਰ ਅਤੇ ਸ੍ਰੀ ਬਲਦੇਵ ਸਿੰਘ ਮੌਜੂਦ ਸਨ।

No comments:


Wikipedia

Search results

Powered By Blogger