SBP GROUP

SBP GROUP

Search This Blog

Total Pageviews

ਢੁੱਕਵੇਂ ਅਤੇ ਸਸਤੇ ਢੰਗ ਨਾਲ ਵਿਦਿਆਰਥੀਆਂ ਲਈ ਅਮਰੀਕਾ 'ਚ ਪੜ੍ਹਨ ਦਾ ਸੁਨਹਿਰੀ ਮੌਕਾ ਇੱਕ ਜਾਂ ਦੋ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਕੇ ਬਾਕੀ ਦੀ ਪੜ੍ਹਾਈ ਅਮਰੀਕਾ 'ਚ ਕਰ ਸਕਣਗੇ ਵਿਦਿਆਰਥੀ

Mohali 03 July : ਕੋਵਿਡ-19 ਦੀ ਭਿਆਨਕ ਮਹਾਂਮਾਰੀ ਨੇ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ
ਕੀਤਾ ਹੈ, ਅਜਿਹੀ ਸਥਿਤੀ 'ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਮਰੀਕਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦਾ ਸੁਪਨਾ ਪੂਰਾ
ਕਰਨ ਲਈ ਸਸਤਾ ਅਤੇ ਢੁਕਵਾਂ ਉਪਰਾਲਾ ਲੈ ਕੇ ਆਈ ਹੈ।ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਸ ਨਾਜ਼ੁਕ ਸਥਿਤੀ ਨੂੰ ਵੇਖਦਿਆਂ
ਅਮਰੀਕਾ ਦੀਆਂ ਸਰਬੋਤਮ ਯੂਨੀਵਰਸਿਟੀਆਂ ਨਾਲ ਗਠਜੋੜ ਸਥਾਪਿਤ ਕੀਤਾ ਗਿਆ ਹੈ, ਜਿਸ ਅਧੀਨ ਵਿਦਿਆਰਥੀ ਇੱਕ ਜਾਂ ਦੋ
ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਨਗੇ ਅਤੇ ਬਾਕੀ ਦੀ ਡਿਗਰੀ ਅਮਰੀਕਾ ਵਿਖੇ ਮੁਕੰਮਲ ਕਰਨਗੇ।ਇਹ
ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ. ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।
ਡਾ. ਬਾਵਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਅਕ ਐਕਸਚੇਂਜ (ਆਈ.ਈ.ਈ) ਅਤੇ ਸਾਲ 2019 ਦੀ ਓਪਨ ਡੋਰ ਦੀ ਰਿਪੋਰਟ
ਅਨੁਸਾਰ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਾਲ 2018 ਦੇ ਮੁਕਾਬਲੇ 3 ਫ਼ੀਸਦੀ ਵੱਧ ਕੇ 202,014 ਹੋ ਗਈ
ਸੀ, ਪਰ ਮਹਾਂਮਾਰੀ ਦੇ ਪ੍ਰਭਾਵ ਕਾਰਨ 2020 ਦੌਰਾਨ ਬਹੁਤ ਸਾਰੇ ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਜਾਣ ਤੋਂ ਵਾਂਝੇ ਰਹਿ ਗਏ
ਹਨ।ਡਾ. ਬਾਵਾ ਨੇ ਕਿਹਾ ਕਿ ਉਨ੍ਹਾਂ ਪ੍ਰਭਾਵਿਤ ਵਿਦਿਆਰਥੀਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀ
ਗਠਜੋੜਾਂ ਜ਼ਰੀਏ ਇੱਕ ਢੁੱਕਵਾਂ ਮੰਚ ਸਥਾਪਿਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ 'ਵਰਸਿਟੀ ਦੇ ਅੰਤਰਰਾਸ਼ਟਰੀ
ਮਾਮਲਿਆਂ ਬਾਰੇ ਵਿਭਾਗ ਦੇ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਲੈ ਕੇ ਵੀਜ਼ਾ ਪ੍ਰਾਪਤੀ ਤੱਕ ਦੀ ਸਮੁੱਚੀ ਪ੍ਰੀਕਿਰਿਆ
ਸਬੰਧੀ ਸਹਿਯੋਗ ਇੱਕੋ ਛੱਤ ਥੱਲੇ ਮੁਹੱਈਆ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਜਿਥੇ ਆਈਲੈਟਸ ਅਤੇ
ਵੀਜ਼ਾ ਇੰਟਰਵਿਊ ਦੀ ਮੁਕੰਮਲ ਤਿਆਰੀ 'ਵਰਸਿਟੀ ਵੱਲੋਂ ਕਰਵਾਈ ਜਾਵੇਗੀ ਉਥੇ ਹੀ ਵਿਦੇਸ਼ੀ ਯੂਨੀਵਰਸਿਟੀ 'ਚ ਦਾਖ਼ਲੇ ਲਈ
ਵੀਜ਼ਾ ਅਰਜ਼ੀ ਵੀ 'ਵਰਸਿਟੀ ਵੱਲੋਂ ਤਿਆਰ ਕਰਵਾਈ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਾਪਤੀ 'ਚ ਸਫ਼ਲਤਾ ਦਰ
ਵਧੇਰੇ ਮਿਲੇਗੀ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਫੀਸ ਦੀ ਅਦਾਇਗੀ ਭਾਰਤੀ
ਕਰੰਸੀ ਅਨੁਸਾਰ ਕਰਨੀ ਹੋਵੇਗੀ, ਜਿਸ ਦੇ ਚਲਦੇ ਆਰਥਿਕ ਨਜ਼ਰੀਏ ਤੋਂ ਵੀ ਇਹ ਸਕੀਮ ਵਿਦਿਆਰਥੀਆਂ ਦੇ ਹਿੱਤ 'ਚ ਹੋਵੇਗੀ।ਡਾ.
ਬਾਵਾ ਨੇ ਦੱਸਿਆ ਕਿ ਉਪਰੋਕਤ ਪ੍ਰੀਕਿਰਿਆ ਅਧੀਨ ਆਉਂਦੀਆਂ ਨੀਤੀਆਂ ਅਨੁਸਾਰ ਵਿਦੇਸ਼ 'ਚ ਕੰਮ ਕਰਨ ਦੀ ਪ੍ਰਵਾਨਗੀ,
ਵਜ਼ੀਫ਼ਿਆਂ, ਰਿਹਾਇਸ਼ ਅਤੇ ਖਾਣ-ਪੀਣ ਆਦਿ ਦੀ ਸਹੂਲਤ ਵੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਨਾਰਥ ਅਲਾਬਾਮਾ (ਫਲੋਰੈਂਸ),
ਅਰਕਾਂਸਸ ਸਟੇਟ ਯੂਨੀਵਰਸਿਟੀ (ਜੋਨਸਬਰੋ) ਅਤੇ ਕ੍ਰਿਸ਼ਚਨ ਬ੍ਰਦਰਜ਼ ਯੂਨੀਵਰਸਿਟੀ (ਮੈਮਫ਼ਿਸ) ਨਾਲ ਸਮਝੌਤਾ ਸਹੀਬੱਧ ਕੀਤਾ
ਹੈ।ਜਿਸ ਦੇ ਅੰਤਰਗਤ ਵਿਦਿਆਰਥੀ ਅਲਾਬਾਮਾ ਯੂਨੀਵਰਸਿਟੀ ਵਿਖੇ 2+2 ਅਤੇ 1+1 ਤਹਿਤ ਬੀ.ਬੀ.ਏ, ਕੰਪਿਊਟਰ ਸਾਇੰਸ
ਇੰਜੀਨੀਅਰਿੰਗ, ਹੌਸਪਿਟਾਲਿਟੀ ਮੈਨੇਜਮੈਂਟ, ਫ਼ਿਲਮ ਐਂਡ ਟੈਲੀਵਿਜਨ ਸਟੱਡੀਜ਼ ਅਤੇ ਐਮ.ਬੀ.ਏ ਕੋਰਸਾਂ 'ਚ ਦਾਖ਼ਲਾ ਲੈ ਸਕਣਗੇ।
ਡਾ. ਬਾਵਾ ਨੇ ਦੱਸਿਆ ਕਿ ਅਲਾਬਾਮਾ ਯੂਨੀਵਰਸਿਟੀ ਵਿਖੇ ਬੈਚਲਰ ਕੋਰਸਾਂ ਅਧੀਨ ਵਿਦਿਆਰਥੀ ਬਿਨਾਂ ਆਈਲੈਟਸ ਤੋਂ ਦਾਖ਼ਲਾ
ਲੈਣ ਦੇ ਯੋਗ ਹੋਣਗੇ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਦਿਆਰਥੀ ਅਰਕਾਂਸਸ ਸਟੇਟ ਯੂਨੀਵਰਸਿਟੀ ਵਿਖੇ 2+2 ਅਤੇ 1+1 ਪ੍ਰੋਗਰਾਮ
ਤਹਿਤ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਬੈਚਲਰ ਆਫ਼ ਸਾਇੰਸ (ਐਗਰੀਕਲਚਰ), ਇਲੈਕਟ੍ਰੀਕਲ
ਇੰਜੀਨੀਅਰਿੰਗ ਅਤੇ ਮਾਸਟਰ ਆਫ਼ ਜਰਨਲਿਜ਼ਮ ਐਂਡ ਮਾਸ ਕੰਮਿਊਨੀਕੇਸ਼ਨ ਕੋਰਸਾਂ 'ਚ ਦਾਖ਼ਲਾ ਲੈ ਕੇ ਭਵਿੱਖ ਉਜਵਲ ਬਣਾ
ਸਕਦੇ ਹਨ।ਡਾ. ਬਾਵਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਵਿਦਿਆਰਥੀ ਅਮਰੀਕਾ ਦੇ ਕ੍ਰਿਸ਼ਚਨ ਬ੍ਰਦਰਜ਼ ਯੂਨੀਵਰਸਿਟੀ ਤੋਂ 1+1
ਪ੍ਰੋਗਰਾਮ ਅਧੀਨ ਐਮ.ਸੀ.ਏ ਅਤੇ ਮਾਸਟਰ ਆਫ਼ ਇੰਜੀਨੀਅਰਿੰਗ ਦੇ ਕੋਰਸਾਂ 'ਚ ਦਾਖ਼ਲਾ ਲੈ ਸਕਣਗੇ, ਜਿਸ ਤਹਿਤ
ਵਿਦਿਆਰਥੀਆਂ ਇੱਕ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਅਤੇ ਬਾਕੀ ਦੇ ਇੱਕ ਸਾਲ ਦੀ ਪੜ੍ਹਾਈ ਕ੍ਰਿਸ਼ਚਨ ਯੂਨੀਵਰਸਿਟੀ
ਵਿਖੇ ਮੁਕੰਮਲ ਕਰਨਗੇ।ਉਨ੍ਹਾਂ ਦੱਸਿਆ ਕਿ ਵਧੇਰੇ ਅਤੇ ਵਿਸਥਾਰਿਤ ਜਾਣਕਾਰੀ ਲਈ ਵਿਦਿਆਰਥੀ 'ਵਰਸਿਟੀ ਦੀ ਵੈਬਸਾਈਟ
www.cuchd.in/studyabroad/ 'ਤੇ ਪਹੁੰਚ ਕਰ ਸਕਦੇ ਹਨ।
ਡਾ. ਬਾਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਪੱਧਰ 'ਤੇ ਰੋਜ਼ਗਾਰ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ
ਮੁਹੱਈਆ ਕਰਾਉਣ ਦੇ ਦ੍ਰਿਸ਼ਟੀਕੋਣ ਨਾਲ 'ਵਰਸਿਟੀ ਨੇ ਪਿਛਲੇ ਸੱਤ ਸਾਲਾਂ ਦੇ ਅਰਸੇ ਦੌਰਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ,
ਨਿਊਜ਼ੀਲੈਂਡ, ਰੂਸ ਅਤੇ ਯਰੂਪ ਦੀਆਂ 280 ਤੋਂ ਵੱਧ ਉਚ ਕੋਟੀ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਨਾਲ
ਗਠਜੋੜ ਸਥਾਪਿਤ ਕੀਤੇ ਹਨ। ਜਿਸ ਦੇ ਅੰਤਰਗਤ 'ਵਰਸਿਟੀ ਵੱਲੋਂ ਕੇਵਲ ਅਮਰੀਕਾ ਦੀਆਂ 22 ਉਚ ਕੋਟੀ ਵਿਦਿਅਕ ਸੰਸਥਾਵਾਂ
ਨਾਲ ਗਠਜੋੜ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਫਲੋਰੀਡਾ ਸਟੇਟ ਯੂਨੀਵਰਸਿਟੀ,
ਕੈਂਟ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ (ਬਾਰਕਲੇਜ਼), ਇਲੀਨੋਇਸ ਇੰਸਟੀਚਿਊਟ ਆਫ਼ ਟੈਕਨਾਲੋਜੀ
ਸ਼ਿਕਾਗੋ ਆਦਿ ਪ੍ਰਮੁੱਖ ਵਿਦਿਅਕ ਅਦਾਰੇ ਹਨ ਜਿਨ੍ਹਾਂ ਨਾਲ 'ਵਰਸਿਟੀ ਵੱਲੋਂ ਅਕਾਦਮਿਕ ਅਤੇ ਖੋਜ਼ ਕਾਰਜਾਂ ਸਬੰਧੀ ਗਠਜੋੜ
ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ 'ਵਰਸਿਟੀ ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਇਸੇ ਸਾਂਝ ਨੂੰ ਹੋਰ ਪ੍ਰਫੁਲਿਤ ਕਰਨ ਲਈ ਸ਼ੁਰੂ
ਕੀਤੀ ਉਪਰੋਕਤ ਸਕੀਮ ਮੀਲ ਪੱਥਰ ਸਾਬਤ ਹੋਵੇਗੀ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ.ਐਸ ਬਾਵਾ ਅਤੇ ਇਲੀਨੋਇਸ ਇੰਸਟੀਚਿਊਟ ਆਫ਼ ਟੈਕਨਾਲੋਜੀ
ਸ਼ਿਕਾਗੋ ਦੇ ਪ੍ਰੈਜ਼ੀਡੈਂਟ ਐਮ.ਓ.ਯੂ 'ਤੇ ਦਸਤਖ਼ਤ ਕਰਦੇ ਸਮੇਂ।

No comments:


Wikipedia

Search results

Powered By Blogger