ਖਰੜ, 27 ਸਤੰਬਰ : ਮਾਨ ਮਾਣਯੋਗ ਮੁੱਖ ਮੰਤਰੀ ਸਾਹਿਬ ਬੇਨਤੀ ਹੈ ਕਿ ਮੈਂ ਦਲਵਿੰਦਰ ਸਿੰਘ ਪੁੱਤਰ ____ ਵਾਸੀ ਪਿੰਡ ਕਰਤਾਰਪੁਰ ਤਹਿਸੀਲ ਬਲਾਕ ਮਾਜਰੀ ਜਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਹਾਂ.. ਮੈਂ ਸ਼ੁਰੂਆਤੀ ਦੌਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵਲੰਟੀਅਰ ਦੇ ਤੌਰ ਤੇ ਆਪਣੇ ਗਰੁੱਪ ਸਹਿਤ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਅਤੇ ਆਪਣੇ ਹਲਕੇ ਅਤੇ ਜਿਲ੍ਹੇ ਵਿੱਚ ਪਾਰਟੀ ਖੜੀ ਕੀਤੀ.. ਪਰੰਤੂ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਤੋਂ ਸ਼੍ਰੀ ਮਤੀ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ ਤਾਂ ਉਸ ਵੇਲੇ ਤੋੰ ਹੀ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਡਿੱਗਦਾ ਗਿਆ
ਕਿਉਂਕਿ ਹਲਕੇ ਦੇ ਲੋਕਾਂ ਵਿੱਚ ਇਹ ਗੱਲ ਦੀ ਆਮ ਚਰਚਾ ਸੀ ਕਿ ਰਿਸ਼ਵਤਖੋਰੀ ਦਾ ਮਿਆਰ ਆਮ ਆਦਮੀ ਸਰਕਾਰ ਬਣਨ ਤੋ ਬਾਅਦ ਵੱਧਦਾ ਜਾ ਰਿਹਾ.. ਇਹਨਾਂ ਕਾਰਨਾਂ ਕਰਕੇ ਮੈਂ ਅਤੇ ਮੇਰੇ ਗਰੁੱਪ ਨੇ ਕਈ ਵਾਰ ਮੰਤਰੀ ਸਾਹਿਬਾ ਨਾਲ ਗੱਲ ਕਰਨੀ ਚਾਹੀ ਪਰੰਤੂ ਉਹਨਾਂ ਨੇ ਕਦੇ ਵੀ ਸਾਡੀ ਗੱਲ ਵੱਲ ਤਵੱਜੋੰ ਨਾ ਦਿੱਤੀ.. ਹਲਕੇ ਵਿੱਚ ਆਮ ਕਰਕੇ ਅਫਸਰਸ਼ਾਹੀ ਸਮੇਤ ਹਰ ਤਰੀਕੇ ਨਾਲ ਮੰਤਰੀ ਸਾਹਿਬਾ ਅਤੇ ਉਹਨਾਂ ਦੇ ਪਰਿਵਾਰ ਉੱਪਰ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਦੇ ਰਹੇ.. ਲੋਕਾਂ ਨੇ ਸਾਡੇ ਕੋਲ ਆ ਕੇ ਆਪਣਾ ਰੋਸ ਜ਼ਾਹਿਰ ਕੀਤਾ ਕਿ ਅਸੀਂ ਤੁਹਾਡੇ ਕਹਿਣ ਤੋਂ ਵੋਟਾਂ ਪਾਈਆਂ ਸੀ ਪਰ ਸਾਡੇ ਵਾਰ ਵਾਰ ਕਹਿਣ ਤੇ ਵੀ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਕੋਈ ਕਾਰਵਾਈ ਕਰਨੀ ਤਾਂ ਦੂਰ ਸਗੋਂ ਗੱਲਬਾਤ ਕਰਨੀ ਵੀ ਜਰੂਰੀ ਨਹੀਂ ਸਮਝੀ.. ਇਹਨਾਂ ਕਾਰਨਾਂ ਕਰਕੇ ਮੈਂ ਤੇ ਮੇਰਾ ਸਾਰਾ ਗਰੁੱਪ ਹਲਕੇ ਦੀ ਰਾਜਨੀਤੀ ਤੋਂ ਵੱਖ ਹੋ ਕੇ ਆਪਣੇ ਘਰੇ ਬੈਠ ਗਏ.. ਪਿਛਲੇ ਦਿਨੀਂ ਆਪ ਜੀ ਵਲੋੰ ਲਏ ਅਸਤੀਫੇ ਕਾਰਨ ਇੱਕ ਉਮੀਦ ਦੀ ਕਿਰਨ ਜਾਗੀ ਹੈ ਕਿ ਹੁਣ ਸ਼ਾਇਦ ਹਲਕੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਦੁਬਾਰਾ ਵਿਸ਼ਵਾਸ਼ ਬਣ ਸਕੇ.. ਪਰੰਤੂ ਹਲਕੇ ਦੇ ਸਤਾਏ ਹੋਏ ਲੋਕ ਅੱਜ ਮੰਤਰੀ ਸਾਹਿਬਾ ਦੇ ਸਿਰਫ ਅਸਤੀਫੇ ਤੋਂ ਖੁਸ਼ ਨਹੀਂ ਹੋਣਗੇ.
ਲੋਕਾਂ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦਾ ਮਿਆਰ ਚੁੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਕੁਝ ਠੋਸ ਕਦਮ ਚੁੱਕਣੇ ਪੈਣਗੇ.. ਮੇਰੀ ਅਤੇ ਮੇਰੇ ਗਰੁੱਪ ਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਲ ਇਹੀ ਫਰਿਆਦ ਹੈ ਕਿ ਆਪ ਜੀ ਸਾਬਕਾ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ, ਉਹਨਾਂ ਦੇ ਭਰਾ ਤੇ ਪਿਤਾ ਸਮੇਤ ਉਹਨਾਂ ਦੇ ਨੇੜਲੇ ਸਕੇ ਸਬੰਧੀਆਂ ਦੀ ਪਿਛਲੇ ਸਮੇਂ ਦੌਰਾਨ ਬਣਾਈ ਜਾਇਦਾਦ ਦੀ ਇਨਕੁਆਰੀ ਕਰਵਾਉ.. ਤਾਂ ਕਿ ਪੰਜਾਬ ਦੇ ਲੋਕਾਂ ਵਿੱਚ ਇਹ ਸੁਨੇਹਾ ਜਾ ਸਕੇ ਕਿ ਆਮ ਆਦਮੀ ਪਾਰਟੀ ਸੱਚਮੁੱਚ ਰਿਸ਼ਵਤਖੋਰੀ ਦੇ ਖਿਲਾਫ ਹੈ.. ਤੇ ਆਪ ਜੀ ਪਾਸ ਪੁਰਜ਼ੋਰ ਅਪੀਲ ਹੈ ਕਿ ਇਨਕੁਆਰੀ ਦੀ ਸਾਰੀ ਜਾਂਚ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਅੰਦਰ ਹੋਵੇ ਤਾਂ ਕਿ ਇਨਕੁਆਰੀ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਾ ਹੋਵੇ ਅਤੇ ਸੱਚ ਸਾਰਿਆਂ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲ ਸਕੇ..
ਆਪ ਜੀ ਸਮੇਤ ਸਾਰੇ ਭਲੀਭਾਂਤ ਜਾਣਦੇ ਨੇ ਕਿ ਸਾਬਕਾ ਮੰਤਰੀ ਦੇ ਭਰਾ ਇੱਕ ਆਮ ਪੁਲਸ ਮੁਲਾਜਮ ਨੇ ਅਤੇ ਪਿਤਾ ਵੀ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਨੇ.. ਫੇਰ ਇਲਾਕੇ ਵਿੱਚ ਇਹ ਅਰਬਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣ ਸਕਦੇ ਨੇ..ਇਹਨਾਂ ਦੁਆਰਾ ਫੈਲਾਈ ਗਈ ਰਿਸ਼ਵਤਖੋਰੀ ਦੁਆਰਾ ਕੀਤੀ ਕਮਾਈ ਦੀਆਂ ਗੱਲਾਂ ਆਮ ਕਰਕੇ ਇਲਾਕੇ ਵਿੱਚ ਪ੍ਰਚਲਿਤ ਨੇ..ਇਸ ਲਈ ਮੇਰੀ ਅਤੇ ਸਾਰੇ ਇਲਾਕਾ ਨਿਵਾਸੀਆਂ ਦੀ ਇਹੋ ਮੰਗ ਹੈ ਕਿ ਸਾਬਕਾ ਮੰਤਰੀ ਅਨਮੋਲ ਗਗਨ ਅਤੇ ਇਹਨਾਂ ਦੇ ਕਰੀਬੀਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਜਾਂਚ ਉਪਰੰਤ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਣ ਤੋਂ ਬਾਅਦ ਹੀ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਖੋਰਾ ਪੂਰਿਆ ਜਾ ਸਕਦਾ..
ਮੇਰੇ ਅਤੇ ਮੇਰੇ ਗਰੁੱਪ ਸਮੇਤ ਇਲਾਕਾ ਨਿਵਾਸੀਆਂ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਉੱਤੇ ਪੂਰਾ ਮਾਣ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਆਪ ਜੀ ਆਪਣੀ ਰਿਸ਼ਵਤਖੋਰੀ ਖਿਲਾਫ ਸ਼ੁਰੂ ਕੀਤੀ ਜੰਗ ਨੂੰ ਮੁੱਖ ਰੱਖਦੇ ਹੋਏ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਖਿਲਾਫ ਇਨਕੁਆਰੀ ਕਰਕੇ ਦੋਸ਼ੀਆਂ ਦੀਆਂ ਜਾਇਦਾਦਾਂ ਜਬਤ ਕਰਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇ ਕੇ ਇਲਾਕਾ ਨਿਵਾਸੀਆਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਰਿਸ਼ਵਤਖੋਰੀ ਦਾ ਅੰਤ ਕਰੂੰਗੇ..
ਆਪ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ..
ਬੇਨਤੀ ਕਰਤਾ - ਬੈਨੀਪਾਲ ਗਰੁੱਪ ਅਤੇ ਸਮੂਹ ਹਲਕਾ ਨਿਵਾਸੀ..