SBP GROUP

SBP GROUP

Search This Blog

Total Pageviews

Showing posts with label KHARAR NEWS. Show all posts
Showing posts with label KHARAR NEWS. Show all posts

Wednesday, October 8, 2025

ਸੀਜੀਸੀ ਲਾਂਡਰਾਂ ਦਾ ਅਭਿਨਵ ਉਨਿਆਲ ਗੂਗਲ ਡਿਵੈਲਪਰ ਗਰੁੱਪ ਦਾ ਮੁਖੀ ਨਿਯੁਕਤ

ਖਰੜ 8 ਅਕਤੂਬਰ : ਸੀਜੀਸੀ ਲਾਂਡਰਾਂ ਦੇ ਕਾਲਜ ਆਫ਼ ਇੰਜੀਨੀਅਰਿੰਗ (ਸੀਓਈਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ    ਲਰਨਿੰਗ ਦੀ ਪੜ੍ਹਾਈ ਕਰ ਰਹੇ ਬੀਟੈਕ ਤੀਜੇ ਸਾਲ ਦੇ ਵਿਿਦਆਰਥੀ ਅਭਿਨਵ ਉਨਿਆਲ ਨੂੰ 2025-26 ਦੀ ਮਿਆਦ ਲਈ ਨਵੇਂ ਗੂਗਲ   ਡਿਵੈਲਪਰ ਗਰੁੱਪ (ਜੀਡੀਜੀਲੀਡ   ਵਜੋਂ ਨਿਯੁਕਤ ਕੀਤਾ ਗਿਆ ਹੈ


ਉਹ ਦੀਪਤੀ ਮਿੱਢਾ ਦੀ ਥਾਂ ਲੈ ਰਹੇ ਹਨ ਅਤੇ ਸੀਜੀਸੀ ਲਾਂਡਰਾਂ ਕੈਂਪਸ ਵਿੱਚ ਜੀਡੀਜੀ ਚੈਪਟਰ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ  ਜ਼ਿੰਮੇਵਾਰ ਹੋਣਗੇ ਅਭਿਨਵ ਸੀਜੀਸੀ ਲਾਂਡਰਾਂ ਵਿਖੇ ਜੀਡੀਜੀ ਕਮਿਊਨਿਟੀ ਨਾਲ ਉਸ ਸਮੇਂ ਤੋਂ ਜੁੜਿਆ ਹੋਇਆ ਹੈ ਜਦੋਂ ਉਸਨੇ ਕੋਰ ਟੀਮ   ਮੈਂਬਰ  ਵਜੋਂ ਸ਼ਾਮਲ   ਹੋਇਆ ਸੀ।

ਇਸ ਉਪਰੰਤ ਉਹ ਮੈਨੇਜਮੈਂਟ ਟੀਮ ਤੱਕ ਪਹੁੰਚੇ ਅਤੇ ਉੱਥੇ ਮੈਨੇਜਮੈਂਟ ਹੈੱਡ ਵਜੋਂ ਸੇਵਾ ਨਿਭਾਈ ਅਤੇ 2024-25 ਲਈ ਜੀਡੀਜੀ ਕੋ ਲੀਡ ਰਹੇ। ਉਨ੍ਹਾਂ ਦੀ ਨਿਯੁਕਤੀ ਇੱਕ ਬਹੁ ਪੜਾਵੀ ਚੋਣ ਪ੍ਰਕਿਿਰਆ ਉਪਰੰਤ ਹੋਈਜਿਸ ਵਿੱਚ ਉਨ੍ਹਾਂ ਦੀ ਪ੍ਰੇਰਣਾਲੀਡਰਸ਼ਿਪ ਅਨੁਭਵ ਅਤੇ ਜੀਡੀਜੀ   ਲਈ ਆਪਣਾ ਵਿਜ਼ਨ ਦਰਸਾਇਆਇਸ ਦੇ ਨਾਲ ਵੀ ਉਨ੍ਹਾਂ ਦੀ ਪ੍ਰੈਜ਼ਨਟੇਸ਼ਨ ਅਤੇ ਕਮਿਊਨੀਕੇਸ਼ਨ ਸਕਿੱਲਜ਼ ਦਾ ਵੀ ਮੁਲਾਂਕਣ ਕੀਤਾ   ਗਿਆ।

ਉਨ੍ਹਾਂ ਦੀ ਨਿਯੁਕਤੀ ਨਾ ਸਿਰਫ ਜੀਡੀਜੀ ਚੈਪਟਰ ਵਿੱਚ ਲੀਡਰਸ਼ਿਪ ਦੀ ਨਿਰੰਤਰਤਾ ਨੂੰ ਦਰਸਾਉਂਦੀ ਹੈ ਸਗੋਂ ਸਰਗਰਮ ਵਿਿਦਆਰਥੀ ਮੈਂਬਰਾਂ ਵਿੱਚੋਂ ਲੀਡ ਚੁਣਨ ਲਈ ਸੁਚੱਜੀ ਪ੍ਰਕਿਿਰਆ ਨੂੰ ਵੀ ਦਰਸਾਉਂਦੀ ਹੈ ਜੀਡੀਜੀ ਲੀਡ ਵਜੋਂ ਅਭਿਨਵ ਸੀਜੀਸੀ ਵਿਿਦਆਰਥੀਆਂ ਨੂੰ ਮੌਜੂਦਾ   ਤਕਨਾਲੋਜੀਆਂ ਅਤੇ ਵਿਹਾਰਕ ਸਿਖਲਾਈ ਅਤੇ ਸਹਿਯੋਗ ਦੇ ਮੌਕੇ ਪ੍ਰਦਾਨ  ਕਰਨ ਲਈ ਵਰਕਸ਼ਾਪਾਂਹੈਕਾਥਨਤਕਨੀਕੀ ਗੱਲਬਾਤ ਅਤੇ   ਹੋਰ ਵਿਕਾਸ  ਗਤੀਵਿਧੀਆਂ ਦਾ ਆਯੋਜਨ ਕਰਨਗੇ।

 ਸੀਜੀਸੀ ਲਾਂਡਰਾਂ ਵਿਖੇ ਜੀਡੀਜੀ ਚੈਪਟਰ 2018 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਵਿਿਦਆਰਥੀਆਂ ਨੂੰ ਤਕਨੀਕੀ ਸਿਖਲਾਈ ਅਤੇ ਭਾਈਚਾਰਕ ਸ਼ਮੂਲੀਅਤ ਲਈ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ ਉਨ੍ਹਾਂ ਨੇ ਸੀਜੀਸੀ ਲਾਂਡਰਾਂ ਅਤੇ ਉਨ੍ਹਾਂ ਦੇ ਫੈਕਲਟੀ ਸਲਾਹਕਾਰ ਡਾ.ਪ੍ਰਦੀਪ   ਟਿਵਾਣਾ ਅਤੇ ਡਾ.ਸੁਸ਼ੀਲ ਕੰਬੋਜ ਦੇ ਮਾਰਗਦਰਸ਼ਨ ਅਤੇ ਸਮਰਥਨ ਦਾ ਸਿਹਰਾ ਦਿੱਤਾਜਿਸਨੇ ਉਨ੍ਹਾਂ ਨੂੰ ਜੀਡੀਜੀ ਗਤੀਵਿਧੀਆਂ ਦੇ ਆਯੋਜਨ ਵਿੱਚ ਸਹਾਇਤਾ ਕੀਤੀ ਉਹ ਸੀਜੀਸੀ ਵਿਖੇ ਸਾਥੀ ਵਿਿਦਆਰਥੀਆਂ ਲਈ ਤਕਨਾਲੋਜੀ ਨਾਲ ਜੁੜਨਸਹਿਯੋਗੀ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ   ਅਤੇ ਵਿਹਾਰਕ   ਅਨੁਭਵ ਪ੍ਰਾਪਤ ਕਰਨ ਦੇ ਮੌਕੇ ਪੈਦਾ ਕਰਨ ਦੀ ਉਮੀਦ ਕਰਦੇ ਹਨ।

Tuesday, June 3, 2025

ਖੇਡ ਸਮਾਗਮ ‘ਪੰਜਾ ਪੰਜਾਬ ਦਾ’ ਆਰਬੀਯੂ ਵਿਖੇ ਆਯੋਜਨ

ਖਰੜ, 03 ਜੂਨ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ  ਖੇਡ ਪ੍ਰੋਗਰਾਮ, ਪੰਜਾ ਪੰਜਾਬ ਦਾ, ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਬਧੇਸ਼ ਨੇ 50 ਕਿਲੋਗ੍ਰਾਮ ਲੜਕਿਆਂ ਦੇ ਵਰਗ ਵਿੱਚ ਸੋਨ ਤਗਮਾ ਜਿੱਤਿਆ ਜਦੋਂ ਕਿ ਨੰਦਿਨੀ ਨੇ 50 ਕਿਲੋਗ੍ਰਾਮ ਲੜਕੀਆਂ ਦੇ ਵਰਗ ਵਿੱਚ ਸੋਨ ਤਗਮਾ ਜਿੱਤਿਆ। 


ਡਾਇਰੈਕਟਰ ਸਪੋਰਟਸ  ਡਾ. ਮਹੇਸ਼ ਜੇਟਲੀ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਇਸ ਖੇਡ ਸਮਾਗਮ ਮੌਕੇ ਮੁੱਖ ਮਹਿਮਾਨ ਸਨ।ਇਸ ਮੌਕੇ ਬੋਲਦਿਆਂ, ਬਾਹਰਾ ਨੇ ਖੇਡ ਵਿਭਾਗ ਦੇ ਇਸ ਸਮਾਗਮ ਦੇ ਆਯੋਜਨ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗਾ। 

ਡਾ. ਮਹੇਸ਼ ਜੇਟਲੀ ਨੇ ਕਿਹਾ ਕਿ ਮੁਕਾਬਲੇ ਵਿੱਚ ਕੁੱਲ 161 ਮੁੰਡੇ ਅਤੇ ਕੁੜੀਆਂ ਨੇ ਹਿੱਸਾ ਲਿਆ। ਲੜਕਿਆਂ ਦੇ ਵਰਗ ਵਿੱਚ ਅਬਧੇਸ਼ ਨੇ  50 ਕਿਲੋਗ੍ਰਾਮ ਵਿੱਚ ਸੋਨ ਤਗਮਾ, ਜਦਕਿ ਪੰਕਜ ਨੇ ਚਾਂਦੀ ਦਾ ਤਗਮਾ, ਯੁਵਰਾਜ ਨੇ  60 ਕਿਲੋਗ੍ਰਾਮ ਵਿੱਚ ਸੋਨ ਤਗਮਾ, ਰਾਘਵ ਨੇ ਚਾਂਦੀ ਦਾ ਤਗਮਾ , ਆਯਰਵ ਮੋਹੀਵਾਦਿਨ ਨੇ  70 ਕਿਲੋਗ੍ਰਾਮ ਵਿੱਚ  ਸੋਨ ਤਗਮਾ, ਅਦੀਲ  ਨੇ ਚਾਂਦੀ ਦਾ ਤਗਮਾ ,ਸ਼ਾਕਿਰ  ਨੇ  80 ਕਿਲੋਗ੍ਰਾਮ ਵਿੱਚ  ਸੋਨ ਤਗਮਾ, ਫੈਜ਼ਲ ਨੇ  ਚਾਂਦੀ ਦਾ ਤਗਮਾ,ਲੜਕੀਆਂ ਦੇ ਵਰਗ ਵਿੱਚ ਨੰਦਿਨੀ ਨੇ 50 ਕਿਲੋਗ੍ਰਾਮ ਵਿੱਚ ਸੋਨ ਤਗਮਾ, ਜ਼ਰੀਨ ਨੇ  ਚਾਂਦੀ ਦਾ ਤਗਮਾ, ਪ੍ਰੀਤੀ ਯਾਦਵ  ਨੇ 60 ਕਿਲੋਗ੍ਰਾਮ ਵਿੱਚ  ਸੋਨ ਤਗਮਾ, ਆਰਤੀ ਸ਼ਰਮਾ ਨੇ  ਚਾਂਦੀ ਦਾ ਤਗਮਾ  ਅਤੇ ਇਬਤਿਸਮ 70 ਕਿਲੋਗ੍ਰਾਮ ਸੋਨ ਤਗਮਾ, ਮੈਸਰਾ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ

Monday, June 2, 2025

ਪਿੰਡ ਝੰਜੇੜੀ ਕੇਸ ਵਿੱਚ ਜਾਅਲੀ ਕਬਜਾ ਵਾਰੰਟਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਰਟ ਨੋਟਿਸ : ਕਿਸਾਨ ਰਾਮ ਸਿੰਘ।

 ਖਰੜ, 02 ਜੂਨ : ਪਿੰਡ ਝੰਜੇੜੀ ਦੇ ਕਿਸਾਨਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਜੋ ਜਾਅਲੀ ਕਬਜਾ ਵਾਰੰਟ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਆਡ ਲੈ ਕੇ ਬਣਾਏ ਸਨ । ਉਨ੍ਹਾਂ  ਕਬਜ਼ਾ ਵਾਰੰਟਾ ਦੀ ਕਾਪੀ ਸਾਨੂੰ ਮਿਲ ਗਈ ਹੈ।  

ਜਿਹੜੇ ਖਸਰਾ ਨੰਬਰਾਂ ਦਾ ਮਾਨਯੋਗ ਹਾਈਕੋਰਟ ਨੇ ਗ੍ਰਾਮ ਪੰਚਾਇਤ ਝੰਜੇੜੀ ਨੂੰ ਮਾਲਕ ਬਣਾਇਆ ਹੈ। ਗ੍ਰਾਮ ਪੰਚਾਇਤ ਨੇ ਵੀ ਉਨ੍ਹਾਂ ਖਸਰਾ ਨੰਬਰਾਂ ਦਾ ਹੀ ਕਬਜ਼ਾ ਲੈਣ ਲਈ ਮਤਾ ਪਾਸ ਕੀਤਾ ਹੈ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਅਲੀ ਕਬਜ਼ਾ ਵਾਰੰਟ ਤਿਆਰ ਕਰਕੇ ਕਬਜ਼ਾ ਵਾਰੰਟਾ ਵਿੱਚ ਹੋਰ ਖਸਰਾ ਨੰਬਰ ਦਰਜ ਕਰ ਲਏ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।


ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਮਾਨਯੋਗ ਸਿਵਲ ਅਦਾਲਤ ਵੱਲੋਂ ਹੁਣ ਇਨ੍ਹਾਂ ਜਾਅਲੀ ਕਬਜਾ ਵਾਰੰਟਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੋਟਿਸ ਜਾਰੀ ਹੋ ਗਿਆ ਹੈ।

ਇਨ੍ਹਾਂ ਜਾਅਲੀ ਕਬਜਾ ਵਾਰੰਟਾ ਦੇ ਸਹਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੀ ਜੱਦੀ ਜਮੀਨ ਖੌਹਣ ਦੀ ਰਾਤ ਵੇਲੇ ਕੋਸ਼ਿਸ਼ ਕੀਤੀ। 

ਜਾਅਲੀ ਵਾਰੰਟਾ ਬਣਾ ਕੇ ਕਿਸਾਨਾਂ ਦੀ ਜੱਦੀ ਜਮੀਨ ਖੌਹਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਿਨਾਂ ਕਾਰਨ, ਬਿਨਾਂ ਨੋਟਿਸ ਸਰਪੰਚ ਅਤੇ ਚਾਰ ਪੰਚਾ ਨੂੰ ਮੁਅੱਤਲ ਕੀਤਾ ਅਤੇ ਉਨ੍ਹਾਂ ਤੇ ਪਰਚੇ ਦਰਜ ਕੀਤੇ। 

ਕਿਸਾਨ ਰਾਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਖੁਦ ਕਾਨੂੰਨ ਦੀ ਉਲੰਘਣਾ ਕਰਕੇ ਰਾਤ ਨੂੰ ਉਨ੍ਹਾਂ ਦੀ ਜਮੀਨ ਖੌਹਣ ਲਈ ਉਨ੍ਹਾਂ ਦੀ ਜਮੀਨ ਵਿੱਚ ਪੁਹੰਚੇ ਅਤੇ ਪਰਚੇ ਵੀ ਸਾਡੇ ਹੀ 27 ਬੇਕਸੂਰ ਕਿਸਾਨਾਂ ਤੇ ਕਰ ਦਿੱਤੇ।

ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਹੁਣ ਮਾਨਯੋਗ ਹਾਈਕੋਰਟ ਨੇ ਇਕ ਹੁਕਮ ਰਾਹੀਂ ਡੀਜੀਪੀ ਪੰਜਾਬ ਨੂੰ ਇਨ੍ਹਾਂ ਬੇਕਸੂਰ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਲਈ ਕਿਹਾ ਹੈ।

ਇਸ ਮੌਕੇ ਕਿਸਾਨ ਰਾਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਨਿਆਂ ਦੁਆਣਾ ਹੈ, ਉਹ ਹੀ ਸਾਡੇ ਨਾਲ ਅਨਿਆਂ ਕਰ ਰਹੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਮਾਨਯੋਗ ਗਵਰਨਰ ਪੰਜਾਬ ਤੋਂ ਮਿਲਣ ਲਈ ਸਮਾਂ ਲਿਆ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਦੇਸ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਤੋਂ ਮਿਲਣ ਲਈ ਸਮੇਂ ਦੀ ਮੰਗ ਕੀਤੀ ਹੈ।

Friday, May 30, 2025

ਆਰ.ਬੀ.ਯੂ. ਨੂੰ ਬੈਸਟ ਪਲੇਸਮੈਂਟ ਯੂਨੀਵਰਸਿਟੀ ਦਾ ਐਵਾਰਡ ਮਿਲਿਆ

ਖਰੜ, 30 ਮਈ : ਰਿਆਤ ਬਾਹਰਾ ਯੂਨੀਵਰਸਿਟੀ ਨੇ 2025 ਲਈ ਸਭ ਤੋਂ ਬੈਸਟ ਪਲੇਸਮੈਂਟ ਯੂਨੀਵਰਸਿਟੀ  ਦਾ ਅਵਾਰਡ ਆਪਣੇ ਨਾਮ ਕੀਤਾ ਹੈ।ਜ਼ੀ ਟੀਵੀ ਦੁਆਰਾ ਸਥਾਪਿਤ ਇਹ ਪੁਰਸਕਾਰ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਪ੍ਰਦਾਨ ਕੀਤਾ।ਸਿੱਖਿਆ ਮੰਤਰੀ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੀਆਂ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ   ਯੂਨੀਵਰਸਿਟੀ ਨੇ ਕਈ ਨੌਕਰੀ-ਮੁਖੀ ਕੋਰਸ ਸ਼ੁਰੂ ਕੀਤੇ ਹਨ


 ਜਿਨ੍ਹਾਂ ਨੇ ਇਸਨੂੰ ਪਲੇਸਮੈਂਟ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।ਇਹ ਐਵਾਰਡ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਪ੍ਰਾਪਤ ਕੀਤਾ।ਇਸ ਮੌਕੇ ਬੋਲਦਿਆਂ, ਬਾਹਰਾ ਨੇ ਕਿਹਾ ਕਿ ਆਰਬੀਯੂ ਨੇ ਪਲੇਸਮੈਂਟ ਵਿੱਚ ਵਾਧਾ ਦੇਖਿਆ ਹੈ, ਹੁਣ ਤਕ  1,400 ਤੋਂ ਵੱਧ ਕੰਪਨੀਆਂ ਕੈਂਪਸ ਵਿੱਚ ਆਈਆਂ ਹਨ।ਅਤੇ ਉਨ੍ਹਾਂ ਨੇ 50 ਤੋਂ ਵੱਧ ਖੇਤਰਾਂ ਵਿੱਚ ਨੌਕਰੀਆਂ ਦੀ ਪੇਸ਼ਕਸ਼ ਕੀਤੀ।ਪਲੇਸਮੈਂਟ ਦੌਰਾਨ ਸਭ ਤੋਂ ਵੱਧ ਪੇਕੇਜ  45 ਲੱਖ ਪ੍ਰਤੀ ਸਾਲ ਗੂਗਲ ਦੁਆਰਾ ਆਫ਼ਰ ਕੀਤਾ ਗਿਆ ,ਜਦਕਿ ਔਸਤ ਪੇਕੇਜ 4.75 ਲੱਖ ਪ੍ਰਤੀ ਸਾਲ ਰਿਹਾ।ਉਨ੍ਹਾਂ ਕਿਹਾ ਕਿ ਚੋਟੀ ਦੀਆਂ ਭਰਤੀ ਕੰਪਨੀਆਂ ਵਿੱਚ ਨੈਸਲੇ, ਅਮੂਲ, ਪੇਟੀਐਮ, ਐਸਬੀਆਈ ਜਨਰਲ, ਐਕਸਿਸ ਬੈਂਕ, ਆਈਸ਼ਰ, ਐਮਾਜ਼ਾਨ, ਵਿਪਰੋ, ਮਹਿੰਦਰਾ, ਟੈਕ-ਮਹਿੰਦਰਾ, ਰੈਨਬੈਕਸੀ, ਰਾਇਲ-ਐਨਫੀਲਡ, ਹੈਵੇਲਜ਼ ਅਤੇ ਹੋਰ ਮਸ਼ਹੂਰ ਕੰਪਨੀਆਂ ਸ਼ਾਮਲ ਹਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਕੰਪਨੀਆਂ ਰਿਆਤ ਬਾਹਰਾ ਗਰੁੱਪ ਦੇ ਗ੍ਰੈਜੂਏਟਾਂ ਨੂੰ ਆਪਣੀ ਪਹਿਲ ਦਿੰਦੀਆਂ ਹਨ।

Tuesday, May 27, 2025

ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣ ਕੇ ਉੱਭਰੀ ਤਕਨੀਕੀ ਸਿੱਖਿਆ ਵਿਭਾਗ ਦੀ ਮੁੱਖ ਮੰਤਰੀ ਵਜੀਫਾ ਯੋਜਨਾ

ਖੂਨੀ ਮਾਜਰਾ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 27 ਮਈ : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ  ਪੰਜਾਬ ਦੇ ਨੌਜਵਾਨਾਂ ਵਿੱਚ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਵਜੀਫਾ ਯੋਜਨਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਇਸ ਸਕੀਮ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਗੇ। 


    ਇਸ ਸਬੰਧੀ ਕਾਲਜ ਦੇ ਅਫ਼ਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਅਤੇ ਮੀਡੀਆ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ   ਲਾਂਡਰਾਂ, ਦਾਉ, ਮੌਲੀ ਬੈਦਵਾਣ ਅਤੇ ਮਟੌਰ ਵਿਖੇ ਜਾਗਰੂਕਤਾ ਕੈਂਪਾਂ  ਦੌਰਾਨ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥੀ ਟਿਊਸ਼ਨ ਫੀਸ ਉਪਰ  ਦਾਖਲਾ  ਯੋਗਤਾ ਪ੍ਰੀਖਿਆ ਵਿੱਚ ਅੰਕਾਂ ਦੇ ਅਧਾਰ ਉਪਰ 70 ਫੀਸਦੀ ਤੋਂ 100 ਫੀਸਦੀ ਤੱਕ ਵਜੀਫੇ ਪ੍ਰਾਪਤ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਦੇ 60 ਪ੍ਰਤੀਸ਼ਤ ਅੰਕ ਹਨ ਉਹ 70 ਪ੍ਰਤੀਸ਼ਤ ਵਜੀਫਾ, 70 ਫੀਸਦੀ ਅੰਕ ਵਾਲੇ ਵਿਦਿਆਰਥੀਆਂ ਨੂੰ 80 ਫੀਸਦੀ, 80 ਪ੍ਰਤੀਸ਼ਤ ਤੋਂ ਵਧੇਰੇ ਅੰਕ ਨਾਲ 90 ਪ੍ਰਤੀਸ਼ਤ ਅਤੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫ ਹੋ ਜਾਂਦੀ ਹੈ। ਇਹ ਸਕੀਮ ਕੇਵਲ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਹੀ ਲਾਗੂ ਹੈ। ਇਸ ਤੋਂ ਇਲਾਵਾ ਵੀ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਪੀ ਐਮ ਐਸ ਐਸ ਵਜੀਫਾ ਯੋਜਨਾ ਰਾਹੀਂ ਵਿਦਿਆਰਥੀ ਦਾਖਲਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨਾਲ ਟੀਮ ਮੈਬਰ ਅਵਤਾਰ ਸਿੰਘ ਨੇ ਦੱਸਿਆ ਕਿ ਤਿੰਨ ਸਾਲਾ ਡਿਪਲੋਮਾ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕੋਰਸਾਂ ਲਈ ਯੋਗਤਾ ਦਸਵੀਂ, ਡਿਪਲੋਮਾ ਫਾਰਮੇਸੀ ਲਈ 12 ਵੀ ਸਾਇੰਸ ਅਤੇ ਮਾਡਰਨ ਆਫਿਸ ਪ੍ਰੈਕਟਿਸ ਲਈ ਯੋਗਤਾ 10+2 ਆਰਟਸ ਹੈ।

Monday, October 14, 2024

ਆਰਬੀਯੂ ਵਿਖੇ ਨਰਸਰੀ ਉਗਾਉਣ ਵਿਸ਼ੇ ਤੇ ਵਰਕਸ਼ਾਪ

ਖਰੜ, ਅਕਤੂਬਰ 14, : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ‘ਨਰਸਰੀ ਗਰੋਇੰਗ ਐਂਡ ਮੈਨੇਜਮੈਂਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫੈਕਲਟੀ ਮੈਂਬਰਾਂ ਸਮੇਤ  ਵਿਦਿਆਰਥੀਆਂ ਨੇ ਭਾਗ ਲਿਆ।ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਦੀ ਮੁਖੀ ਡਾ: ਅਮਿਤਾ ਮਹਾਜਨ ਨੇ ਦੱਸਿਆ ਕਿ ਡਾ.ਐਮ.ਐਸ.ਲਾਥਰ, ਤਕਨੀਕੀ ਨਿਰਦੇਸ਼ਕ (ਖੇਤੀਬਾੜੀ), ਐਗਰੀਕਲਚਰ ਰਿਸੋਰਸ ਮੈਨੇਜਮੈਂਟ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਸਨ । 


ਡਾ: ਐਮਐਸ ਲਾਥਰ  ਨੇ 'ਨਰਸਰੀ ਗਰੋਇੰਗ ਐਂਡ ਮੈਨੇਜਮੈਂਟ' ਵਿਸ਼ੇ 'ਤੇ ਭਾਸ਼ਣ ਦਿੱਤਾ।ਉਹਨਾਂ  ਵਿਦਿਆਰਥੀਆਂ ਨੂੰ ਖੇਤਾਂ ਅਤੇ ਬਾਗਬਾਨੀ ਫਸਲਾਂ ਦੇ ਉਗਾਉਣ ਵਿੱਚ ਵਿਹਾਰਕ ਐਕਸਪੋਜਰ ਬਾਰੇ ਵੀ ਜਾਗਰੂਕ ਕੀਤਾ। ਯੂਨੀਵਰਸਿਟੀ ਸਕੂਲ ਆਫ ਐਗਰੀਕਲਚਰ ਸਾਇੰਸਜ਼ ਦੇ ਪ੍ਰਯੋਗਸ਼ਾਲਾ ਖੇਤਰਾਂ ਵਿੱਚ, ਉਸਨੇ ਵੱਖ-ਵੱਖ ਫਸਲਾਂ ਦੀ ਨਰਸਰੀ ਉਗਾਉਣ ਦਾ ਪ੍ਰਦਰਸ਼ਨ ਕੀਤਾ।ਅਤੇ ਇਸ ਦੀ ਸੰਭਾਲ ਦੇ ਨਾਲ-ਨਾਲ ਖੇਤ ਵਿੱਚ ਮਿੱਟੀ ਦੀ ਅਨੁਕੂਲ ਨਮੀ ਨੂੰ ਮਾਪਣ ਦੀ ਤਕਨੀਕ ਅਤੇ ਮਿਆਰੀ ਆਕਾਰ ਦੇ ਨਰਸਰੀ ਬੈਡ ਦੀ ਤਿਆਰੀ ਬਾਰੇ ਵੀ ਜਾਣਕਾਰੀ ਦਿੱਤੀ।ਆਰਬੀਯੂ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵਰਕਸ਼ਾਪ ਦੇ ਆਯੋਜਨ ਵਿੱਚ ਸਕੂਲ ਆਫ਼ ਐਗਰੀਕਲਚਰਲ ਸਾਇੰਸਿਜ਼ ਦੇ ਉੱਦਮ ਦੀ ਸ਼ਲਾਘਾ ਕੀਤੀ।

Wednesday, October 9, 2024

ਸੀਜੀਸੀ ਲਾਂਡਰਾਂ ਵਿਖੇ ‘ਪਰਿਵਰਤਨ-2024’ ਦਾ ਆਖਰੀ ਦਿਨ ਸਫਲਤਾਪੂਰਵਕ ਹੋਇਆ ਸੰਪੰਨ

ਖਰੜ 09 ਅਕਤੂਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਆਯੋਜਿਤ ‘ਪਰਿਵਰਤਨ-2024’ ਦੇ ਦੂਜੇ ਅਤੇ ਆਖਰੀ ਦਿਨ ਮੌਕੇ
ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਸਫਲਤਾਪੂਰਵਕ ਇਸ ਦੀ ਸਮਾਪਤੀ ਕੀਤੀ ਗਈ। ‘ਕਲਚਰਸ
ਕਨੈਕਟਿੰਗ ਕਮਿਊਨਿਟੀਜ਼’ ਥੀਮ ਵਾਲੇ ਇਸ ਦੋ ਰੋਜ਼ਾ ਪ੍ਰੋਗਰਾਮ ਮੌਕੇ ਅਭੁੱਲ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਨ੍ਹਾਂ
ਨੇ ਵਿਿਦਆਰਥੀਆਂ ਅਤੇ ਦਰਸ਼ਕਾਂ ਨੂੰ ਭਵਿੱਖ ਲਈ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਭਰ ਦਿੱਤਾ।


ਪ੍ਰੋਗਰਾਮ ਦੇ ਦੂਜੇ ਦਿਨ ਦੀ ਸ਼ੁਰੂਆਤ ਬੈਲੀ ਡਾਂਸਿੰਗ, ਸਾਲਸਾ, ਸਟ੍ਰੀਟ ਸਟਾਈਲ, ਅਤੇ ਸ਼ਹਿਰੀ ਫਿਊਜ਼ਨ ਵਰਗੇ ਡਾਂਸ ਸਟਾਈਲ
ਨਾਲ ਕੀਤੀ ਗਈ।ਇਸ ਦੌਰਾਨ ਸੰਸਕ੍ਰਿਤੀ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ ਜਿਸ ਨੇ ਗੁਜਰਾਤ, ਰਾਜਸਥਾਨ, ਬੰਗਾਲ ਅਤੇ
ਪੰਜਾਬ ਵਰਗੇ ਵੱਖ-ਵੱਖ ਭਾਰਤੀ ਰਾਜਾਂ ਦੀਆਂ ਅਮੀਰ ਪਰੰਪਰਾਵਾਂ ਨੂੰ ਜੀਵਿਤ ਕੀਤਾ।ਦਰਸ਼ਕਾਂ ਨੂੰ ਇਨ੍ਹਾਂ ਸੰਸਕ੍ਰਿਤੀ ਨਾਚ
ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਿਆ। ਇਨ੍ਹਾਂ ਪੇਸ਼ਕਾਰੀਆਂ ਜ਼ਰੀਏ ਪ੍ਰਦਰਸ਼ਕਾਰੀਆਂ ਨੇ ਭਾਰਤ ਦੀ ਵਿਿਭੰਨ ਸੱਭਿਆਚਾਰਕ
ਵਿਰਾਸਤ ਦੀ ਸੁੰਦਰਤਾ ਨੂੰ ਉਜਾਗਰ ਕੀਤਾ ਜਿਸ ਨੇ ਸਾਰੇ ਹਾਜ਼ਰੀਨ ਵਿੱਚ ਏਕਤਾ ਅਤੇ ਜੋਸ਼ ਪੈਦਾ ਕੀਤਾ। ਇਸ ਦੇ ਨਾਲ ਹੀ ਸਟੇਜ-
2 ’ਤੇ ਸੰਗੀਤ ਮੁਕਾਬਲੇ ‘ਸੁਰ ਐਂਡ ਸਟ੍ਰਿੰਗਜ਼’ ਕਰਵਾਏ ਗਏ ਜਿਸ ਵਿੱਚ 10 ਹੋਣਹਾਰ ਟੀਮਾਂ ਨੇ ਹਿੱਸਾ ਲਿਆ। ਦਰਸ਼ਕਾਂ ਨੇ ਉਨ੍ਹਾਂ
ਵੱਲੋਂ ਪੇਸ਼ ਕੀਤੀਆਂ ਭਾਵਪੂਰਨ ਧੁਨਾਂ ਤੋਂ ਲੈ ਕੇ ਜੋਸ਼ ਭਰਪੂਰ ਧੁਨਾਂ ਦੀ ਇੱਕ ਲੜੀ ਦਾ ਖੂਬ ਆਨੰਦ ਮਾਣਿਆ। ਇਸ ਉਪਰੰਤ ਇਹ
ਪ੍ਰੋਗਰਾਮ ਸ਼ਾਨਦਾਰ ਇਨਾਮ ਵੰਡ ਸਮਾਰੋਹ ਦੇ ਨਾਲ ਸਮਾਪਤ ਹੋਇਆ, ਜਿੱਥੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੀ
ਮਿਹਨਤ ਅਤੇ ਰਚਨਾਤਮਕਤਾ ਨੂੰ ਮਾਨਤਾ ਦਿੰਦੇ ਹੋਏ 10 ਲੱਖ ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ
ਦੇ ਆਖਰੀ ਦਿਨ ਦੀ ਮੁੱਖ ਵਿਸ਼ੇਸ਼ਤਾ ਪ੍ਰਸਿੱਧ ਗਾਇਕ ਮਿਿਲੰਦ ਗਾਬਾ ਵੱਲੋਂ ਕੀਤਾ ਗਿਆ ਲਾਈਵ ਪ੍ਰਦਰਸ਼ਨ ਸੀ ਜੋ ਕਿ
‘ਪਰਿਵਰਤਨ-2024’ ਨੂੰ ਸਮਾਪਤ ਕਰਨ ਦਾ ਇੱਕ ਸਭ ਤੋਂ ਬੇਹਤਰੀਨ ਤਰੀਕਾ ਸੀ ਜਿਸ ਨੇ ਦਰਸ਼ਕਾਂ ਨੂੰ ਕਦੇ ਨਾ ਭੁੱਲਣ ਵਾਲਾ
ਸ਼ਾਨਦਾਰ ਸਮਾਂ ਦਿੱਤਾ।

ਪ੍ਰੋਗਰਾਮ ਦਾ ਆਖਰੀ ਦਿਨ ਜੋਸ਼ ਭਰਪੂਰ ਸੰਸਕ੍ਰਿਤਕ ਪੇਸ਼ਕਾਰੀਆਂ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਇੱਕਜੁਟਤਾ ਦੀ ਭਾਵਨਾ
ਨਾਲ ਭਰਿਆ ਹੋਇਆ ਸੀ ਜਿਸ ਨੇ ਅਸਲ ਵਿੱਚ ‘ਪਰਿਵਰਤਨ-2024’ ਦੇ ਸਾਰ ਨੂੰ ਦਰਸਾਇਆ।ਵਿਿਦਆਰਥੀਆਂ ਅਤੇ
ਹਾਜ਼ਰੀਨ ਨੇ ਇਸ ਸ਼ਾਨਦਾਰ ਜਸ਼ਨ ਦਾ ਹਿੱਸਾ ਬਣਨ ’ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣੇ ਤੋਂ ਹੀ
ਅਗਲੇ ਸਾਲ ਦੇ ਪ੍ਰੋਗਰਾਮ ਦੀ ਉਡੀਕ ਸ਼ੁਰੂ ਕਰ ਦਿੱਤੀ ਹੈ ਅਤੇ ਮੁੜ ‘ਪਰਿਵਰਤਨ’ ਦੇ ਜਾਦੂ ਦਾ ਅਨੁਭਵ ਕਰਨ ਦੇ ਇੱਕ ਹੋਰ ਮੌਕੇ

ਲਈ ਉਤਸੁਕ ਹਨ।

Saturday, October 5, 2024

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸਮਾਰਟ ਜਨਰੇਸ਼ਨ ਕੰਪਿਊਟਿੰਗ 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਖਰੜ ਅਕਤੂਬਰ , 05 : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਕੰਪਿਊਟਿੰਗ ਦੁਆਰਾ ਆਯੋਜਿਤ 'ਸਮਾਰਟ ਜਨਰੇਸ਼ਨ ਕੰਪਿਊਟਿੰਗ ਅਤੇ ਸੰਚਾਰ ਨੈੱਟਵਰਕ' 'ਤੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ ਵਿਦਵਾਨਾਂ ਅਤੇ ਮਾਹਿਰਾਂ ਦੀ ਵੱਡੀ ਗਿਣਤੀ ਵਿੱਚ  ਸ਼ਮੂਲੀਅਤ ਕੀਤੀ । ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਦਿਨ ਨੈੱਟ ਸੋਲਿਊਸ਼ਨ ਦੇ ਚੀਫ਼ ਟੈਕਨਾਲੋਜੀ ਅਫ਼ਸਰ ਜੋਸਫ਼ ਜੂਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਅਭਿਨੀਤ ਆਨੰਦ,ਡੀਨ ਸੀਐਸਈ  ਬਾਹਰਾ ਯੂਨੀਵਰਸਿਟੀ,  ਅਤੇ ਡਾ. ਮਾਲਾ ਕਾਲਰਾ ਐਨਆਈਟੀਟੀਆਰ ਦੇ ਵਿਭਾਗ ਵਿੱਚ ਸੀਐਸਈ ਦੇ ਸਹਾਇਕ ਪ੍ਰੋਫੈਸਰ, ਮੁੱਖ ਬੁਲਾਰੇ ਸਨ।


ਡਾ. ਆਰ.ਵੀ. ਸਿਵਾ ਬਾਲਨ, ਐਸੋਸੀਏਟ ਪ੍ਰੋਫੈਸਰ (ਕੰਪਿਊਟਰ ਸਾਇੰਸ), ਕ੍ਰਿਸਟ ਯਸਵੰਤਪੁਰ ਕੈਂਪਸ, ਨਾਗਸੰਦਰਾ, ਬੈਂਗਲੋਰ, ਨੇ ਸੈਸ਼ਨ ਦੀ ਅਗਵਾਈ ਕੀਤੀ।ਰਿਆਤ ਬਾਹਰਾ ਯੂਨੀਵਰਸਿਟੀ ਦੇ  ਸਕੂਲ ਆਫ਼ ਕੰਪਿਊਟਿੰਗ  ਦੇ ਡੀਨ ਡਾ: ਆਨੰਦ ਸ਼ੁਕਲਾ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ |
ਅਤੇ ਉਹਨਾਂ ਨੂੰ ਕਾਨਫਰੰਸ ਬਾਰੇ ਦੱਸਿਆ ਕਿ ਅਜਿਹੀਆਂ ਕਾਨਫਰੰਸਾਂ ਟੈਕਨੋਕਰੇਟਸ, ਵਿਗਿਆਨੀ, ਅਕਾਦਮਿਕ ਅਤੇ ਖੋਜ ਵਿਦਵਾਨਾਂ ਨੂੰ ਸੂਝਵਾਨ ਵਿਚਾਰਾਂ, ਤਕਨੀਕੀ ਮੁਹਾਰਤ,  ਖੋਜ ਨਾਲ ਸਬੰਧਤ ਵਿਗਿਆਨ ਅਤੇ ਤਕਨੀਕੀ ਖੇਤਰ ਬਾਰੇ ਚਰਚਾ ਕਰਨ ਅਤੇ ਸਾਂਝੇ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।
ਮੁੱਖ ਮਹਿਮਾਨ ਜੋਸਫ ਜੂਡ, ਚੀਫ ਟੈਕਨੋਲੋਜੀ ਅਫਸਰ, ਨੇਟ ਸੋਲੂਸ਼ਨਜ਼ ਨੇ  ਸੰਬੋਧਤ ਕਰਦੇ ਹੋਏ ਕਿਹਾ ਕਿ ਖੋਜ ਪਧਤੀਆਂ ਨੂੰ ਨਵਾਂ ਰੂਪ ਦੇਣ ਵਿੱਚ ਕਾਨਫਰੰਸ ਦੀ ਲੋੜ ਕਿੰਨੀ ਮਹੱਤਵਪੂਰਣ ਹੈ।ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ,  ਨੇ ਕਿਹਾ ਕਿ ਤਕਨਾਲੋਜੀ ਅੱਜ ਦੇ ਸੰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਨੇ ਨਵੇਂ ਖੋਜ ਖੇਤਰਾਂ ਵਿੱਚ ਤਕਨੀਕੀ ਗਿਆਨ ਦੇ ਲਗਾਤਾਰ ਅੱਪਡੇਟ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਜੋ ਕਿ ਆਪਣੇ ਆਪ ਦੇ ਅਕਾਦਮਿਕ ਵਿਕਾਸ ਲਈ ਜ਼ਰੂਰੀ ਹੈ।ਸਮਾਪਤੀ ਮੌਕੇ ਐਕਸੇਂਚਰ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਸੁਭਾਜੀਤ ਭੱਟਾਚਾਰੀਆ ਮੁੱਖ ਮਹਿਮਾਨ ਸਨ |ਅਤੇ ਸ਼ੀਤਲ ਕੁੰਦਰਾ, ਪ੍ਰੋਫੈਸਰ ਵਿਭਾਗ, ਏਆਈ ਜੀਐਨਆਈਟੀ, ਇਬਰਾਹਿਮਪਟਨਮ, ਹੈਦਰਾਬਾਦ, ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ।ਸੁਭਾਜੀਤ ਭੱਟਾਚਾਰੀਆ, ਐਸੋਸੀਏਟ ਵਾਈਸ-ਪ੍ਰੈਜ਼ੀਡੈਂਟ, ਐਕਸੈਂਚਰ, ਨੇ ਵੀ ਇਸ ਵਿਸ਼ੇ 'ਤੇ ਆਪਣੀ ਸੂਝ ਸਾਂਝੀ ਕੀਤੀ, ਉਦਯੋਗ ਦੇ ਅੰਦਰ ਨਵੀਨਤਾ ਨੂੰ ਚਲਾਉਣ ਅਤੇ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਵਿਕਸਤ ਤਕਨਾਲੋਜੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਅੰਤਰਰਾਸ਼ਟਰੀ ਕਾਨਫਰੰਸ ਦੀ ਸਫਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |ਉਹਨਾਂ  ਕਿਹਾ ਕਿ ਉਹ ਆਸ਼ਾਵਾਦੀ ਹਨ ਕਿ ਕਾਨਫਰੰਸ ਵਿਚ ਵਿਚਾਰ-ਵਟਾਂਦਰਾ ਹਿੱਸਾ ਲੈਣ ਵਾਲੇ ਡੈਲੀਗੇਟਾਂ ਅਤੇ ਮਾਹਿਰਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ। ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ , ਡੀਨ ਅਕਾਦਮਿਕ ਡਾ: ਐਸ ਕੇ ਬਾਂਸਲ ਨੇ ਇਸ  ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ।

Thursday, October 3, 2024

ਆਰਬੀਯੂ ਵਿਖੇ ਹੈਕਾਥਨ ਦਾ ਆਯੋਜਨ

ਖਰੜ, 03 ਅਕਤੂਬਰ : ਰਿਆਤ ਬਾਹਰਾ ਯੂਨੀਵਰਸਿਟੀ ਨੇ ਸਫਲਤਾਪੂਰਵਕ ਇੰਟਰਨਲ ਸਮਾਰਟ ਇੰਡੀਆ ਹੈਕਾਥਨ 2024 ਦਾ ਆਯੋਜਨ ਕੀਤਾ, ਜਿਸ ਵਿੱਚ 40 ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਾਂ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨੂੰ ਭੇਜ ਦਿੱਤੇ ਗਏ ਹਨ। ਯੂਨੀਵਰਸਿਟੀ ਦੇ ਸਕੂਲ ਆਫ ਕੰਪਿਊਟਿੰਗ ਦੇ ਡੀਨ ਡਾ: ਆਨੰਦ ਸ਼ੁਕਲਾ  ਨੇ ਕਿਹਾ ਕਿ ਇਹ ਰੋਮਾਂਚਕ ਪ੍ਰੋਗ੍ਰਾਮ ਨਵੀਂ ਸੋਚ ਵਾਲੇ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਮੌਕਾ ਦੇਵੇਗਾ, ਜਿੱਥੇ ਉਹ ਕੋਡਿੰਗ ਦੀਆੰ ਮੁਹਾਰਤਾਂ ਵਿਖਾ ਸਕਣਗੇ ਅਤੇ ਇਹ  ਪ੍ਰੋਗਰਾਮ ਉਹਨਾਂ ਦੇ ਕੋਡਿੰਗ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ।


ਪਾਈਸੌਫਟ ਇਨਫੋਮੈਟਿਕਸ ਪ੍ਰਾਈਵੇਟ ਲਿਮਿਟਿਡ ਦੇ ਵਾਈਸ-ਪ੍ਰੈਜ਼ੀਡੈਂਟ ਮਿਸਟਰ ਹਰੀਸ਼ ਚਾਵਲਾ ਅਤੇ ਟੈਕ ਲਾਈਵ ਸੋਲੂਸ਼ਨਜ਼ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ ਨਵਨੀਤ ਸਿੰਘ ਇਸ  ਪ੍ਰੋਗਰਾਮ ਦੇ ਜੱਜ ਸਨ।ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਉਪ-ਚੇਅਰਮੈਨ ਗੁਰਿੰਦਰ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵਿਭਾਗਾਂ ਦੇ ਮੁਖੀਆਂ, ਕੋਆਰਡੀਨੇਟਰਾਂ ਅਤੇ ਵਿਦਿਆਰਥੀਆਂ ਅਤੇ ਸਮੁੱਚੀ ਟੀਮ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਇੱਕ ਹੈਕਾਥਨ ਇੱਕ ਨਵੀਨਤਾ ਮੁਕਾਬਲਾ ਹੈ ਜਿੱਥੇ ਲੋਕ ਚੁਣੌਤੀਆਂ ਨੂੰ ਹੱਲ ਕਰਨ ਵਾਲੇ ਉਤਪਾਦ ਬਣਾਉਣ ਲਈ ਇਕੱਠੇ ਹੁੰਦੇ ਹਨ।

ਅਨਮੋਲ ਗਗਨ ਮਾਨ ਨੇ ਖਰੜ ਵਿੱਚ ਅੱਠ ਟਿਊਬਵੈੱਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

 ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰੋਜੈਕਟ ਅਗਲੇ ਸਾਲ ਤੱਕ ਮੁਕੰਮਲ ਹੋਵੇਗਾ 

ਖਰੜ, 03 ਅਕਤੂਬਰ : ਖਰੜ ਤੋਂ ਵਿਧਾਇਕ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਅੱਜ ਖਰੜ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਖਰੜ ਦੇ ਅੱਠ ਵਾਰਡਾਂ ਲਈ ਅੱਠ ਟਿਊਬਵੈਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।

      ਖਰੜ ਦੇ ਵਾਰਡ 12 ਵਿਖੇ ਇੱਕ ਜਨਤਕ ਇਕੱਠ ਦੌਰਾਨ ਟਿਊਬਵੈੱਲ ਪ੍ਰੋਜੈਕਟਾਂ ਅਤੇ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਖਰੜ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਖਰੜ ਸ਼ਹਿਰ ਵਿੱਚ 4.25 ਕਰੋੜ ਰੁਪਏ ਦੀ ਲਾਗਤ ਨਾਲ 12 ਟਿਊਬਵੈੱਲ ਲਗਾਏ ਜਾ ਚੁੱਕੇ ਹਨ ਅਤੇ 4.25 ਕਰੋੜ ਰੁਪਏ ਦੀ ਲਾਗਤ ਦੇ ਟਿਊਬਵੈੱਲ ਹੋਰ  ਲੱਗਣ ਦੀ ਤਿਆਰੀ ਵਿੱਚ ਹਨ।


     ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ 158 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 30 ਕਰੋੜ ਰੁਪਏ ਦੇ ਦੋ ਸੀਵਰੇਜ ਪ੍ਰਾਜੈਕਟ ਜਿਨ੍ਹਾਂ ਵਿੱਚ ਖੂਨੀਮਾਜਰਾ ਦਾ 17 ਕਰੋੜ ਰੁਪਏ ਦਾ ਪ੍ਰੋਜੈਕਟ ਸ਼ਾਮਲ ਹੈ, ਸ਼ਹਿਰ ਵਿੱਚ ਓਵਰਫਲੋ ਹੋ ਰਹੇ ਸੀਵਰੇਜ ਦੇ ਮੁੱਦੇ ਨੂੰ ਪੱਕੇ ਤੌਰ ’ਤੇ ਹੱਲ ਕਰਨ ਲਈ ਸਥਾਪਤ ਕੀਤੇ ਜਾ  ਰਹੇ ਹਨ ਜੋ ਕਿ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਸੀ।

     ਇਸ ਤੋਂ ਇਲਾਵਾ 117 ਕਰੋੜ ਰੁਪਏ ਦਾ ਪੀਣ ਵਾਲੇ ਪਾਣੀ ਦਾ ਪ੍ਰਾਜੈਕਟ ਜਿਸ ਦਾ ਟੈਂਡਰ ਕੱਲ੍ਹ ਲੱਗਣ ਜਾ ਰਿਹਾ ਹੈ, ਨੂੰ ਵੀ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਕਰਵਾ ਕੇ ਇੱਕ ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੱਕ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਟਿਊਬਵੈੱਲ ਤਿਆਰ ਹੋ ਜਾਣਗੇ। ਅਨਮੋਲ ਗਗਨ ਮਾਨ ਨੇ ਇਸ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖਰੜ ਸ਼ਹਿਰ ਦੀ ਅਗਲੇ ਕਈ ਸਾਲਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। 

      ਖਰੜ ਦੇ ਸਰਵਪੱਖੀ ਵਿਕਾਸ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਰੜ ਵਾਸੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਹੁਣ ਖਰੜ ਵਾਸੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਭਗਵੰਤ ਮਾਨ ਸਰਕਾਰ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ 'ਤੇ ਨਾਜਾਇਜ਼ ਉਸਾਰੀਆਂ ਨੇ ਸ਼ਹਿਰ ਦੇ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਹੈ, ਜਿਸ ਕਾਰਨ ਸ਼ਹਿਰ 'ਚ ਬਰਸਾਤ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨੂੰ ਆਉਣ ਵਾਲੇ ਦਿਨਾਂ 'ਚ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ।

      ਉਨ੍ਹਾਂ ਕਿਹਾ ਕਿ ਇਕ ਸਾਲ ਦੇ ਵਿੱਚ ਵਿੱਚ ਖਰੜ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। 

      ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨ ਵਾਲੇ ਪੰਜਾਬੀ ਨੌਜਵਾਨਾਂ ਬਾਰੇ ਕੀਤੀਆਂ ਟਿੱਪਣੀਆਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਇੱਕ ਵਿਸ਼ੇਸ਼ ਏਜੰਡੇ 'ਤੇ ਚੱਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਰਦਾਸ਼ਤਯੋਗ ਨਹੀਂ ਹੈ।


Wikipedia

Search results

Powered By Blogger