SBP GROUP

SBP GROUP

Search This Blog

Total Pageviews

Showing posts with label SAS. Show all posts
Showing posts with label SAS. Show all posts

ਮੋਹਾਲੀ ਪੁਲਿਸ ਵੱਲੋ ਬਿਸਨੋਈ ਗੈਂਗ ਦੇ ਦੋ ਐਕਟਿਵ ਗੈਗਸਟਰਾਂ ਗ੍ਰਿਫਤਾਰ, ਦੋ ਪਿਸਤੌਲ ਸਮੇਤ ਸਫਾਰੀ ਗੱਡੀ ਬਰਾਮਦ

ਐਸ.ਏ.ਐਸ. ਨਗਰ 7 ਅਪੈ੍ਲ : ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਮੋਹਾਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ  ਮੁਹਾਲੀ ਪੁਲੀਸ ਵੱਲੋਂ  ਬਿਸਨੋਈ ਗੈਂਗ ਦੇ ਦੋ ਐਕਟਿਵ ਗੈਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਪੁਲੀਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਦੋ ਪਿਸਤੌਲ ਸਮੇਤ ਸਫਾਰੀ ਗੱਡੀ ਵੀ ਬਰਾਮਦ ਕੀਤੀ l

ਇਹ ਜਾਣਕਾਰੀ ਦਿੰਦੇ ਹੋਏ  ਸ੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ. ਨਗਰ ਮੋਹਾਲੀ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਐਕਟਿਵ ਗੈਗਸਟਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਚਲਦਿਆਂ ਮੋਹਾਲੀ ਪੁਲਿਸ ਨੂੰ ਉਸ ਸਮੇ ਵੱਡੀ ਪ੍ਰਾਪਤੀ ਹੋਈ ਜਦੋਂ ਕੇਨੈਡਾ ਬੈਠੇ ਵਿਦੇਸੀ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਲਾਰੈਂਸ ਬਿਸਨੋਈ ਗੁਰੱਪ ਦੇ ਦੋ ਐਕਟਿਵ ਗੈਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਿਸਨੋਈ ਗਰੁੱਪ ਨੂੰ ਪੂਰੇ ਪੰਜਾਬ ਵਿਚ ਚਲਾ ਰਹੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਅਤੇ ਉਸਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਦਾਣਾ ਮੰਡੀ ਭੀਖੀ, ਜਿਲਾ ਮਾਨਸਾ ਨੂੰ ਬੀਤੀ ਰਾਤ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਦੋ ਪਿਸਤੌਲ ਸਮੇਤ ਐਮੂਨੀਸ਼ਨ ਅਤੇ ਇਕ ਚਿੱਟੇ ਰੰਗ ਦੀ ਸਫਾਰੀ ਗੱਡੀ ਬਰਾਮਦ ਕੀਤੀ।

ਸੀਨੀਆਰ ਪੁਲਿਸ ਕਪਤਾਨ, ਮੋਹਾਲੀ ਨੇ ਪੁਲਿਸ ਦੀ ਕਾਰਵਾਈ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04.04.2022 ਨੂੰ ਮੋਹਾਲੀ ਪੁਲਿਸ ਨੂੰ ਟੈਕਨੀਕਲ ਅਤੇ ਮੈਨੂਅਲ ਇਨਪੁਟ ਮਿਲੀ ਕਿ ਲਾਰੈਂਸ ਬਿਸਨੋਈ ਅਤੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦਾ ਜੇਲ ਵਿਚ ਬੈਠਾ ਸਾਥੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ ਬਠਿੰਡਾ ਤੋਂ ਪੂਰੇ ਪੰਜਾਬ ਵਿਚ ਆਪਣਾ ਗੈਂਗ ਅਪਰੇਟ ਕਰ ਰਿਹਾ ਹੈ, ਜਿਸ ਦੇ ਸਾਥੀ ਟਰਾਈਸਿਟੀ ਏਰੀਆ ਵਿੱਚ ਟਿਕਾਣੇ ਬਣਾਉਣ ਲੱਗੇ ਹੋਏ ਹਨ। 


ਜਿਸ ਤੇ ਸਥਾਨਕ ਪੁਲਿਸ ਨੇ ਮੁਕੱਦਮਾ ਨੰਬਰ 90/2021 ਅ/ਧ 25 ਅਸਲਾ ਐਕਟ ਥਾਣਾ ਸਦਰ ਕੁਰਾਲੀ ਵਿੱਚ ਲੋੜੀਂਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਜਦੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਮਨਪ੍ਰੀਤ ਸਿੰਘ ਮੰਨਾ ਨੇ ਪੁਲਿਸ ਨੂੰ ਉਸਦੇ ਗੁਰੱਪ ਦੀਆ ਕਰੀਮੀਨਲ ਯੋਜਨਾਵਾਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਕੇਨੈਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਗੁਰੂਗ੍ਰਾਮ ਦੇ ਨੇੜੇ ਤੋਂ 3 ਪਿਸਤੌਲ ਦਵਾਏ ਸਨ, ਜਿਹਨਾਂ ਵਿੱਚ ਇੱਕ 30 ਬੋਰ, ਇੱਕ 32 ਬੋਰ ਅਤੇ ਇੱਕ 315 ਬੋਰ ਦਾ ਸੀ ਅਤੇ ਮੰਨੇ ਨੇ ਦੌਰਾਨੇ ਪੁੱਛਗਿੱਛ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਟਾਰਗੇਟਾਂ ਬਾਰੇ ਅਹਿਮ ਜਾਣਕਾਰੀ ਦਿੱਤੀ। 


ਸ੍ਰੀ ਸੋਨੀ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਇਨਪੁਟਸ ਅਤੇ ਮਨਪ੍ਰੀਤ ਸਿੰਘ ਵੱਲੋ ਦਿੱਤੀ ਸੂਚਨਾਵਾਂ ਦੇ ਅਧਾਰ ਪਰ ਬਰੀਕੀ ਨਾਲ ਜਾਂਚ ਨੂੰ ਅੱਗੇ ਵਧਾਇਆ ਤਾਂ ਮਿਤੀ 06.04.2022 ਨੂੰ ਇਸ ਗਿਰੋਹ ਵਿਰੁੱਧ ਇਨਪੁਟਸ ਦੇ ਅਧਾਰ ਪਰ ਮੁਕੱਦਮਾ ਨੰਬਰ 74/2022 ਅਧੀਨ ਧਾਰਾਵਾਂ 25 ਸਬ ਸੈਕਸਨ 7 ਤੇ 8 ਅਸਲਾ ਐਕਟ ਥਾਣਾ ਸਦਰ ਖਰੜ ਦਰਜ ਕਰਕੇ ਜਲਵਾਯੂ ਟਾਵਰ ਨੇੜੇ ਨਾਕਾਬੰਦੀ ਦੌਰਾਨ ਬਿਸਨੋਈ ਗਰੁੱਪ ਦੇ ਮਨਪ੍ਰੀਤ ਸਿੰਘ ਮੰਨਾ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦਾਣਾ ਮੰਡੀ ਭੀਖੀ ਜਿਲਾ ਮਾਨਸਾ ਨੂੰ ਚਿੱਟੇ ਰੰਗ ਦੀ ਇਕ ਟਾਟਾ ਸਫਾਰੀ ਗੱਡੀ ਨੰਬਰ ਪੀ.ਬੀ.10ਸੀ.ਡੀ. 0705 ਵਿੱਚੋਂ ਗ੍ਰਿਫਤਾਰ ਕਰਕੇ ਉਸ ਪਾਸੋਂ 7.62 ਐਮ.ਐਮ. (32ਬੋਰ) ਸਮੇਤ 6 ਕਾਰਤੂਸ ਅਤੇ 315 ਬੋਰ ਦੇ ਪਿਸਤੌਲ ਸਮੇਤ 02 ਕਾਰਤੂਸ ਬਰਾਮਦ ਕਰਕੇ ਉਸ ਨੂੰ ਮੁਕੱਦਮਾ ਨੰਬਰ 74/2022 ਥਾਣਾ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਹੈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਪਹਿਲਾਂ ਵੀ ਇੱਕ ਕਤਲ ਕੇਸ ਨੰਬਰ 116, ਮਿਤੀ 28.11.2014, ਅਧੀਨ ਧਾਰਾ 302, 427, 148, 149 ਆਈ.ਪੀ.ਸੀ., ਥਾਣਾ ਭੀਖੀ, ਜਿਲ੍ਹਾ ਮਾਨਸਾ ਵਿੱਚ 2014 ਤੋਂ 2020 ਤੱਕ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਰਿਹਾ ਹੈ, ਇਸ ਸਮੇਂ ਦੌਰਾਨ ਇਸਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਨਾਲ ਰਾਬਤਾ ਕਾਇਮ ਕਰ ਲਿਆ ਹੈ। ਜਿਸ ਪਾਸੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੋਰ ਵੀ ਅਹਿਮ ਇੰਕਸਾਫ ਦੀ ਉਮੀਦ ਹੈ।

ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਸਿਹਤ ਸਹੂਲਤਾਂ, ਸਿੱਖਿਆ ਤੇ ਸੁੰਦਰੀਕਰਨ ਲਈ ਜੰਗੀ ਪੱਧਰ ਉਤੇ ਕੰਮ ਜਾਰੀ: ਬਲਬੀਰ ਸਿੰਘ ਸਿੱਧੂ

ਐਸ.ਏ.ਐਸ. ਨਗਰ, 10 ਸਤੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ  ਕਰਵਾਉਣ, ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਅਤੇ ਪਿੰਡਾਂ ਨੂੰ ਸ਼ਹਿਰੀ ਦਿੱਖ ਦੇਣ ਲਈ ਵੱਡੇ ਪੱਧਰ ਉਤੇ ਕੰਮ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਰਾਜ ਦੇ ਲੋਕਾਂ ਦੇ ਜੀਵਨ ਵਿੱਚ ਅਹਿਮ ਤਬਦੀਲੀ ਆਈ ਹੈ ਕਿਉਂਕਿ ਲੋਕਾਂ ਨੂੰ ਹੁਣ ਪੰਜ ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਮਿਲ ਜਾਂਦਾ ਹੈ। 

ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਸੰਭਾਲ ਤੇ ਸਿੱਖਿਆ ਖੇਤਰਾਂ ਵਿੱਚ ਮਿਸਾਲੀ ਕਦਮ ਚੁੱਕੇ ਹਨ, ਜਿਸ ਨਾਲ ਦੋਵੇਂ ਖੇਤਰਾਂ ਵਿੱਚ ਸੂਬਾ ਪਹਿਲੀ ਕਤਾਰ ਵਿੱਚ ਖੜ੍ਹਾ ਹੈ। ਸਿਹਤ ਸੰਭਾਲ ਖੇਤਰ ਵਿੱਚ ਕੋਵਿਡ ਨਾਲ ਸਿੱਝਣ ਵਿੱਚ ਦਿਖਾਏ ਹੌਸਲੇ ਤੇ ਦ੍ਰਿੜ੍ਹਤਾ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਹੋਈ, ਜਦੋਂ ਕਿ ਸਿੱਖਿਆ ਪੱਖੋਂ ਵੀ ਪੰਜਾਬ ਪੂਰੇ ਮੁਲਕ ਵਿੱਚੋਂ ਪਹਿਲੇ ਨੰਬਰ ਉਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਜਿਸਟਰਡ ਉਸਾਰੀ ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਤਹਿਤ ਵੱਡੇ ਪੱਧਰ ਉਤੇ ਲਾਭ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਨੇ ਹਾਲ ਹੀ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੁੱਗਣੀਆਂ ਕਰ ਕੇ ਆਪਣਾ ਵੱਡਾ ਚੋਣ ਵਾਅਦਾ ਪੂਰਾ ਕੀਤਾ ਹੈ।


ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਪਿੰਡ ਸ਼ਾਮਪੁਰ ਦੇ ਜਨਰਲ ਧਰਮਸ਼ਾਲਾ ਲਈ 5 ਲੱਖ ਅਤੇ ਐਸ.ਈ. ਧਰਮਸ਼ਾਲਾ ਲਈ 5 ਲੱਖ ਅਤੇ ਨਿਕਾਸੀ ਦੇ ਨਾਲੇ ਲਈ 1 ਲੱਖ ਰੁਪਏ ਕੁੱਲ 11 ਲੱਖ ਰੁਪਏ ਦੇ ਚੈੱਕ ਦਿੱਤੇ। ਕੈਬਨਿਟ ਮੰਤਰੀ ਨੇ ਪਿੰਡ ਗੋਬਿੰਦਗੜ੍ਹ  ਵਿੱਚ ਸਟਰੀਟ ਲਾਇਟਾਂ ਲਈ ਇਕ ਲੱਖ ਰੁਪਏ ਸ਼ਮਸ਼ਾਨ ਘਾਟ ਸ਼ੈੱਡ ਦੀ ਚਾਰਦੀਵਾਰੀ ਲਈ 5 ਲੱਖ, ਛੱਪੜ ਦੀ ਚਾਰਦੀਵਾਰੀ ਲਈ 5 ਲੱਖ ਰੁਪਏ ਅਤੇ ਸਕੂਲ ਦੇ ਨਵੀਕੀਕਰਨ ਲਈ 1 ਕਰੋੜ ਰੁਪਏ ਕੁੱਲ 1 ਕਰੋੜ 11 ਲੱਖ ਰੁਪਏ ਦੇ ਚੈੱਕ ਦਿੱਤੇ।  ਪਿੰਡ ਢੇਲਪੁਰ ਗਲੀਆਂ ਨਾਲੀਆਂ ਲਈ 4 ਲੱਖ , ਗਡਾਣਾ ਗਲੀਆਂ ਨਾਲੀਆਂ ਲਈ 3 ਲੱਖ, ਕਮਿਊਨਿਟੀ ਸੈਂਟਰ ਰਿਪੇਅਰ ਲਈ 5 ਲੱਖ ਅਤੇ ਐਸ.ਸੀ. ਸ਼ਮਸ਼ਾਨਘਾਟ ਵਰਾਂਡੇ ਤੇ ਚਾਰ ਦੀਵਾਰੀ ਲਈ 5 ਲੱਖ ਰੁਪਏ ਸਮੇਤ ਕੁੱਲ 13 ਲੱਖ ਰੁਪਏ, ਪਿੰਡ ਧੀਰਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ 3 ਲੱਖ ਅਤੇ ਸ਼ਮਸ਼ਾਨਘਾਟ ਵਰਾਂਡੇ ਵਾਸਤੇ 2.50 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ ।
ਸ. ਸਿੱਧੂ ਨੇ ਪਿੰਡ ਸਨੇਟਾ ਵਿੱਚ ਟੋਭੇ ਦੇ ਸੁੰਦਰੀਕਰਨ ਲਈ 20 ਲੱਖ , ਮੁਸਲਿਮ ਧਰਮਾਸ਼ਾਲਾ ਲਈ 6 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 3 ਲੱਖ ਰੁਪਏ ਕੁੱਲ 29 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ । 
ਇਸ ਮੌਕੇ ਯੂਥ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਪੰਚਾਇਤ ਸਮਿਤੀ ਖਰੜ, ਐਡਵੋਕੇਟ ਗੁਰਿੰਦਰ ਸਿੰਘ ਦੈੜੀ ਡਾਇਰੈਕਟਰ ਮਿਲਕ ਪਲਾਂਟ, ਨੰਬਰਦਾਰ ਗੁਰਚਰਨ ਸਿੰਘ ਗੀਗੇਮਾਜਰਾ, ਗੁਰਵਿੰਦਰ ਸਿੰਘ ਬੜੀ, ਰਾਜਿੰਦਰ ਸਿੰਘ ਰਾਏਪੁਰ ਕਲਾਂ, ਹਰਭਜਨ ਸਿੰਘ ਤਾਰਾ ,ਇੰਦਰਜੀਤ ਸਰਪੰਚ ਸ਼ਾਮਪੁਰ, ਪਰਮਜੀਤ ਸਰਪੰਚ ਗੋਬਿੰਦਗੜ੍ਹ, ਚੌਧਰੀ ਰਾਮ ਈਸ਼ਵਰ, ਬਲਵਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਸਰਪੰਚ ਢੇਲਪੁਰ, ਹਰਿੰਦਰ ਸਿੰਘ ਜੋਨੀ ਸਰਪੰਚ ਗਡਾਣਾ, ਸੋਮਨਾਥ ਸਾਬਕਾ ਸਰਪੰਚ ਗਡਾਣਾ, ਜਸਵੀਰ ਕੌਰ ਸਰਪੰਚ ਧੀਰਪੁਰ, ਭਾਗ ਸਿੰਘ ਸਾਬਕਾ ਸਰਪੰਚ ਧੀਰਪੁਰ, ਚੌਧਰੀ ਭਗਤਰਾਮ ਸਰਪੰਚ ਸਨੇਟਾ, ਚੌਧਰੀ ਰੀਸ਼ੀਪਾਲ ਸਾਬਕਾ ਸਰਪੰਚ ਸਨੇਟਾ ਸਮੇਤ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਮੁੱਖ ਸਕੱਤਰ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਨਿਊ ਚੰਡੀਗੜ੍ਹ ਵਿਖੇ ਨਿਰਮਾਣ ਸਥਾਨ ਦਾ ਦੌਰਾ ਕਰਕੇ ਪ੍ਰਗਤੀ ਦੀ ਕੀਤੀ ਸਮੀਖਿਆ

 ਚੰਡੀਗੜ੍ਹ, 20 ਅਗਸਤ : ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਭਰੋਸਾ ਦਵਾਇਆ ਕਿ ਇਸ ਅਤਿ-ਆਧੁਨਿਕ ਕੈਂਸਰ ਟਰਸ਼ਰੀ ਕੇਅਰ ਸਹੂਲਤਾਂ ਨੂੰ ਇਸ ਸਾਲ ਨਵੰਬਰ ਤੋਂ ਕਾਰਜਸ਼ੀਲ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਇਸ ਵੱਕਾਰੀ ਪ੍ਰੋਜੈਕਟ ਦੇ ਜਲਦ ਉਦਘਾਟਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਨਿਰਮਾਣ ਸਥਾਨ ‘ਤੇ ਦੌਰੇ ਦੌਰਾਨ ਸ੍ਰੀਮਤੀ ਮਹਾਜਨ ਨੂੰ ਦੱਸਿਆ ਗਿਆ ਕਿ ਚਿਰਕੋਣੀ ਉਡੀਕ ਵਾਲਾ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਮੁਕੰਮਲ ਹੋਣ ਕੰਢੇ ਹੈ।

ਇਸ ਮਹੱਤਵਪੂਰਨ ਸਿਹਤ ਸੰਭਾਲ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ 300 ਬੈੱਡਾਂ ਵਾਲਾ ਇਹ ਅਤਿ-ਆਧੁਨਿਕ ਹਸਪਤਾਲ ਸਮੁੱਚੇ ਉੱਤਰੀ ਖੇਤਰ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ, ਲਈ ਤੀਜੇ ਦਰਜੇ ਦੀਆਂ ਸੇਵਾਵਾਂ ਲਈ ਸੈਂਟਰ ਵਜੋਂ ਕੰਮ ਕਰੇਗਾ। 


ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਰੇਡੀਓਥੈਰੇਪੀ, ਰੇਡੀਓਲੌਜੀ, ਸੀਟੀ ਸਕੈਨ, ਐਮਆਰਆਈ, ਅਲਟਰਾਸਾਊਂਡ, ਐਕਸ-ਰੇ, ਮੈਮੋਗ੍ਰਾਫੀ, ਮੈਡੀਕਲ ਓਨਕੋਲੋਜੀ, ਕੀਮੋਥੈਰੇਪੀ, ਡੇ-ਕੇਅਰ ਵਾਰਡ, ਪੈਥੋਲੋਜੀ ਅਤੇ ਲੈਬ ਸਹੂਲਤਾਂ, ਮਾਈਨਰ ਓਟੀ, ਓਪੀਡੀ ਸੇਵਾਵਾਂ ਸ਼ੁਰੂ ਕਰਨ ਤੋਂ ਇਲਾਵਾ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪੈਲੀਏਟਿਵ ਕੇਅਰ ਪ੍ਰੀਵੇਂਟਿਵ ਓਨਕੋਲੋਜੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਕਿ ਇਹ ਸਹੂਲਤਾਂ ਇਸੇ ਸਾਲ ਨਵੰਬਰ ਤੋਂ ਮਰੀਜਾਂ ਲਈ ਉਪਲਬਧ ਹੋਣਗੀਆਂ।
ਹਸਪਤਾਲ ਦੇ ਨਿਰਮਾਣ ਸਥਾਨ 'ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੁੱਖ ਮੰਤਰੀ ਇਸ ਕੇਂਦਰ ਨੂੰ ਲੋਕਾਂ ਲਈ ਜਲਦ ਤੋਂ ਜਲਦ ਉਪਲਬਧ ਕਰਾਉਣ ਦੀ ਇੱਛਾ ਰੱਖਦੇ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਪ੍ਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਇਕ ਇਕਾਈ 663.74 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਨਾਲ 40,545 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਲਈ 50 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਹੈ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਕੈਂਸਰ ਕੇਅਰ ਸੈਂਟਰ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਟੂ ਲੀਨੀਅਰ ਐਕਸੀਲੇਟਰ, ਬ੍ਰੈਕੀਥੈਰੇਪੀ, ਪੀਈਸੀਟੀ ਸੀਟੀ, ਬੋਨ ਮੈਰੋ ਟ੍ਰਾਂਸਪਲਾਂਟ (ਬੀਐਮਟੀ), ਸੀਟੀ ਸਿਮੂਲੇਟਰ, ਐਮਆਰ ਸਿਮੂਲੇਟਰ, ਇੰਟਰਵੈਂਸ਼ਨਲ ਰੇਡੀਓਲੋਜੀ ਅਤੇ ਸਰਜੀਕਲ ਸਹੂਲਤਾਂ ਦੇ ਨਾਲ ਨਲ ਡੇ-ਕੇਅਰ ਸੈਂਟਰ, ਆਈ.ਸੀ.ਯੂ. ਅਤੇ ਰਿਕਵਰੀ ਯੂਨਿਟਸ ਸ਼ਾਮਲ ਹਨ। 
ਉਹਨਾਂ ਦੱਸਿਆ ਕਿ ਇਲੈਕਟ੍ਰਾਨਿਕ ਮੈਡੀਕਲ ਰਿਕਾਰਡਾਂ ਦੀ ਸਹੂਲਤ ਵਾਲਾ ਇਹ ਹਸਪਤਾਲ ਪੂਰੀ ਤਰ੍ਹਾਂ ਆਈਟੀ ਅਧਾਰਤ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਇਹ ਦੇਸ਼ ਭਰ ਵਿੱਚ ਸਥਿਤ ਸਾਰੇ ਟਾਟਾ ਮੈਮੋਰੀਅਲ ਸੈਂਟਰਾਂ ਨਾਲ ਵੀ ਜੁੜਿਆ ਹੋਵੇਗਾ। ਇਹ ਇਸ ਖੇਤਰ ਦੇ ਮਰੀਜ਼ਾਂ ਨੂੰ ਡਿਸੀਜ਼ ਮੈਨੇਜਮੈਂਟ ਗੁਰੱਪਸ (ਡੀਐਮਜੀ) ਅਧੀਨ ਵੱਖ-ਵੱਖ ਕਿਸਮਾਂ ਦੀਆਂ ਕੈਂਸਰ ਬਿਮਾਰੀਆਂ ਦੇ ਪ੍ਰਬੰਧਨ ਲਈ ਆਨਲਾਈਨ ਸੁਪਰ-ਸਪੈਸ਼ਲਿਟੀ ਕੰਸਲਟੇਸ਼ਨ ਲੈਣ ਵਿੱਚ ਸਹਾਇਤਾ ਕਰੇਗਾ। 
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਲਈ ਰਿਹਾਇਸ਼ੀ ਹੋਸਟਲ ਅਤੇ ਫੈਕਲਟੀ ਲਈ ਰਿਹਾਇਸ਼ ਦੀ ਸਹੂਲਤ ਤੋਂ ਇਲਾਵਾ, ਹਸਪਤਾਲ ਵਿੱਚ ਵਿਸ਼ੇਸ਼ ਤੌਰ 'ਤੇ ਬਣਾਈ ਗਈ ਧਰਮਸ਼ਾਲਾ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਠਹਿਰਨ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। 
ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਦੇ ਮਾਲਵਾ ਖੇਤਰ ਵਿੱਚ ਸੰਗਰੂਰ ਅਤੇ ਬਠਿੰਡਾ ਵਿਖੇ ਦੋ ਅਤਿ ਆਧੁਨਿਕ ਕੈਂਸਰ ਹਸਪਤਾਲ ਪਹਿਲਾਂ ਹੀ ਕਾਰਜਸ਼ੀਲ ਹਨ।
ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਹੁਣ ਤੱਕ 23,000 ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਦਕਿ ਬਠਿੰਡਾ ਦੇ ਐਡਵਾਂਸ ਕੈਂਸਰ ਡਾਇਗਨੋਸਿਸ, ਟ੍ਰੀਟਮੈਂਟ ਐਂਡ ਰਿਸਰਚ ਸੈਂਟਰ ਵਿੱਚ ਹੁਣ ਤੱਕ 2500 ਤੋਂ ਵੱਧ ਕੈਂਸਰ ਦੇ ਮਰੀਜਾਂ ਦਾ ਇਲਾਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਫਾਜ਼ਿਲਕਾ ਵਿੱਚ ਇੱਕ ਤੀਜੇ ਦਰਜੇ ਦਾ ਕੈਂਸਰ ਕੇਅਰ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਇਸ ਸੈਂਟਰ ਸਬੰਧੀ ਮੁੱਖ ਸਿਵਲ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਅਗਲੇ ਸਾਲ ਇਸ ਦੇ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੂਬੇ ਦੇ ਵੱਖ -ਵੱਖ ਕੈਂਸਰ ਹਸਪਤਾਲਾਂ ਵਿੱਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 65,000 ਤੋਂ ਵੱਧ ਕੈਂਸਰ ਮਰੀਜ਼ਾਂ ਨੂੰ ਨਕਦ ਰਹਿਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ।
ਇਹ ਪ੍ਰੋਜੈਕਟ ਮੁਕੰਮਲ ਹੋਣ 'ਤੇ ਨਾ ਸਿਰਫ ਇਸ ਖੇਤਰ ਲਈ ਸਿਹਤ ਸਹੂਲਤਾਂ ਨੂੰ ਪਹੁੰਚਯੋਗ ਬਣਾਏਗਾ ਬਲਕਿ ਮੈਡੀਕਲ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਵਿੱਚ ਵੀ ਸਹਾਇਤਾ ਕਰੇਗਾ ਕਿਉਂਕਿ ਸੂਬਾ ਸਰਕਾਰ ਵੱਖ-ਵੱਖ ਪਹਿਲਕਦਮੀਆਂ ਰਾਹੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਨੂੰ ਮੈਡੀਕਲ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਮੈਡੀਸਿਟੀ ਨਿਊ ਚੰਡੀਗੜ੍ਹ ਵਿੱਚ ਪੀਜੀਆਈ, ਚੰਡੀਗੜ੍ਹ ਦੇ ਨਜ਼ਦੀਕੀ ਖੇਤਰ ਵਿੱਚ 250 ਏਕੜ ਵਿੱਚ ਫੈਲੀ ਹੋਈ ਹੈ ਜਿਸ ਵਿੱਚ ਮਲਟੀ-ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲ, ਮੈਡੀਕਲ ਖੋਜ ਸੰਸਥਾਵਾਂ ਅਤੇ ਡਾਕਟਰਾਂ ਅਤੇ ਹੋਰ ਸਟਾਫ਼ ਲਈ ਰਿਹਾਇਸ਼ ਸਹੂਲਤਾਂ ਸ਼ਾਮਲ ਹਨ।
ਇਸ ਦੌਰੇ ਦੌਰਾਨ ਮੁੱਖ ਸਕੱਤਰ ਨਾਲ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਡਾ. ਆਰ.ਏ. ਬਡਵੇ, ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ, ਡਾਇਰੈਕਟਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਡਾ. ਰਾਕੇਸ਼ ਕਪੂਰ, ਅਫ਼ਸਰ ਇੰਚਾਰਜ ਐਚ.ਬੀ.ਸੀ.ਐਚ. ਐਂਡ ਆਰ.ਸੀ., ਨਿਊ ਚੰਡੀਗੜ੍ਹ ਡਾ. ਆਸ਼ੀਸ਼ ਗੁਲੀਆ ਮੌਜੂਦ ਸਨ।

ਪੰਜਾਬੀ ਸੂਫ਼ੀ ਗਾਇਕ ਬਲਬੀਰ ਸੂਫ਼ੀ ਦੇ ਨਵੇਂ ਗੀਤ ‘ਐ ਮੁਲਕ ਮੇਰੇ’ ਦਾ ਪੋਸਟਰ ਰਿਲੀਜ਼

ਮੋਹਾਲੀ, 4 ਅਗਸਤ :ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਬਲਬੀਰ ਸੂਫ਼ੀ ਨੇ ਆਪਣੇ ਆ ਰਹੇ ਨਵੇਂ ਟਰੈਕ ‘ਐ ਮੁਲਕ ਮੇਰੇ’ ਦਾ ਪੋਸਟਰ ਅੱਜ ਇੱਥੇ ਵਾਈ.ਪੀ.ਐਸ. ਚੌਂਕ ਨੇਡ਼ੇ ਲੇਬਰਚੌਂਕ ’ਤੇ ਮਜ਼ਦੂਰਾਂ ਤੋਂ ਰਿਲੀਜ਼ ਕਰਵਾਇਆ। ਇਸ ਮੌਕੇ ਗੀਤ ਦੇ ਵੀਡੀਓ ਡਾਇਰੈਕਟਰ ਸੋਨੀ ਧਾਲੀਵਾਲ, ਫ਼ਿਲਮ ਐਕਟਰ ਮਲਕੀਤ ਰੌਣੀ, ਐਕਟਰ ਜਸਦੇਵ ਮਾਨ, ਜੱਸੀ ਨੂਰਪੁਰੀ ਵੀ ਹਾਜ਼ਰ ਸਨ।


ਸੂਫ਼ੀ ਗਾਇਕੀ ਦੇ ਖੇਤਰ ਵਿੱਚ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਬੇਸ਼ੁਮਾਰ ਲਿਖਣ ਅਤੇ ਗਾਉਣ ਵਾਲੇ ਗਾਇਕ ਬਲਬੀਰ ਸੂਫ਼ੀ ਨੇ ਦੱਸਿਆ ਕਿ ਉਸ ਦਾ ਨਵਾਂ ਗੀਤ ‘ਐ ਮੁਲਕ ਮੇਰੇ’ ਵਿੱਚ ਆਪਣੇ ਮੁਲਕ ਦੀ ਅਸਲੀਅਤ ਬਿਆਨ ਕੀਤੀ ਗਈ ਹੈ ਅਤੇ ਹਰ ਵਿਅਕਤੀ ਦੀ ਤਰਾਸਦੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਉਨ੍ਹਾਂ ਦੇ ਪਿਛਲੇ ਸਾਰੇ ਗੀਤਾਂ ਨਾਲੋਂ ਬਿਲਕੁਲ ਹੱਟ ਕੇ ਤਿਆਰ ਕੀਤਾ ਗਿਆ ਹੈ ਅਤੇ ਪਿੰਡਾਂ/ਸ਼ਹਿਰਾਂ ਵਿੱਚ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰਦੀ ਵੀਡੀਓ ਵੀ ਜਲਦ ਤਿਆਰ ਹੋ ਰਹੀ ਹੈ ਜੋ ਕਿ ਗਿਣਵੇਂ ਦਿਨਾਂ ਵਿੱਚ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਇਸ ਗੀਤ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਖੂਬ ਪਿਆਰ ਦਿੱਤਾ ਜਾਵੇਗਾ। 

ਇਸ ਮੌਕੇ ਲੇਬਰ ਚੌਂਕ ਦੇ ਮਜ਼ਦੂਰਾਂ ਵਿੱਚ ਨੇਤਰ ਸਿੰਘ, ਰੋਹਿਤ ਕੁਮਾਰ, ਹਰਿੰਦਰ ਸਿੰਘ, ਹਰਬੰਸ ਸਿੰਘ ਆਦਿ ਨੇ ਗਾਇਕ ਬਲਬੀਰ ਸੂਫ਼ੀ ਨੂੰ ਇਸ ਨਵੇਂ ਗੀਤ ਦੀ ਵਧਾਈ ਦਿੱਤੀ।

ਕਜੌਲੀ ਵਾਟਰ ਲਾਈਨ ਸਰਬ-ਸੰਮਤੀ ਨਾਲ ਪਾਸ ਕਰਕੇ ਲੋਕਲ ਬਾਡੀ ਮੰਤਰੀ ਕਮਾਡਾ ਅਤੇ ਪੁਡਾ ਨੂੰ ਭੇਜਿਆ ਗਿਆ ਸੀ

ਖਰੜ, 29 ਜੁਲਾਈ : ਸ਼ਹਿਰ ਵਾਸੀਉ ਕਾਂਗਰਸ ਵਾਲੇ ਰੋਜ ਰੋਜ ਨਵਾਂ ਝੂਠ ਬੋਲਣ ਦੇ ਆਦੀ ਹੋ ਗਏ ਹਨ ਅੱਜ ਦੇ ਝੂਠ ਨੂੰ ਸਾਬਤ ਕਰਨ ਲਈ ਇਹ ਮਤੇ ਦੀ ਕਾਪੀ ਹੀ ਕਾਫ਼ੀ ਹੈ ਕੰਗ ਸਾਬ ਕਹਿੰਦੇ ਕਿ ਮੈਂ 6/9/2013 ਨੂੰ ਕਮੇਟੀ ਚੋ ਮਤਾ ਪਵਾਇਆ ਸੀ ਪਰ ਇਹ ਵਿੱਤ ਕਮਿਸ਼ਨ ਦੀ ਮੀਟਿੰਗ ਸੀ ਤੇ 1/9/2013 ਨੂੰ ਮੈਂ ਤੇ ਹਲਕੇ ਦੇ ਹੋਰ ਅਕਾਲੀ ਲੀਡਰ ਬਾਦਲ ਸਾਬ ਕੋਲ ਗਏ ਸੀ ਕਿਉਂਕਿ ਪੰਜਾਬ ਦੀ ਨੁਮਾਇਦਗੀ ਕਰਨਾ ਲਈ ਸਰਕਾਰ ਵੱਲੋਂ ਮੈਨੂੰ ਮੌਕਾ ਦਿੱਤਾ ਸੀ ਤੇ ਉਸ ਸਮੇ ਮੈਂ ਖਰੜ ਨਗਰ ਕੌਸ਼ਲ ਦਾ ਪ੍ਰਧਾਨ ਵੀ ਸੀ


 ਤੇ ਬਾਦਲ ਸਾਬ ਤੋਂ ਸਲਾਹ ਲੈ ਕੇ ਕਜੌਲੀ ਵਾਟਰ ਲਾਈਨ ਤੋਂ 10 mgd ਪਾਣੀ ਦੀ ਮੰਗ ਕਰਨਾ ਦਾ ਮਤਾ ਪਾਇਆ ਗਿਆ ਜਿਸ ਦੀ ਤਜਵੀਜ਼ ਵੀ ਮੇਰੇ ਵੱਲੋਂ ਸੀ ਤੇ ਸਰਬ-ਸੰਮਤੀ ਨਾਲ ਪਾਸ ਕਰਕੇ ਲੋਕਲ ਬਾਡੀ ਮੰਤਰੀ ਕਮਾਡਾ ਅਤੇ ਪੁਡਾ ਨੂੰ ਭੇਜਿਆ ਗਿਆ ਸੀ ਤੇ ਸਰਕਾਰ ਨੇ ਉਸ ਸਮੇ ਸ਼ਹਿਰ ਨੂੰ ਭਰੋਸਾ ਦਿੱਤਾ ਸੀ ਨਵੀਂ ਲਾਈਨ ਚਾਲੂ ਹੋਣ ਤੇ ਖਰੜ ਨੂੰ ਪਾਣੀ ਮਿਲੁ ਗਾ ਤੇ ਇਸ ਦੇ ਬਦਲੇ ਕਮੇਟੀ ਨੇ 6-7 ਏਕੜ ਜ਼ਮੀਨ ਪਿੰਡ ਜੰਡਪੁਰ ਦੀ ਦਿੱਤੀ ਗਈ ਸੀ ਸੋ ਮੈਂ ਇਹ ਨਹੀਂ ਕਹਿੰਦਾ ਕੇ ਕੰਗ ਸਾਬ ਨੇ ਕੋਈ ਚਿੱਠੀ ਪੱਤਰ ਨਹੀਂ ਲਿਖਿਆਂ ਹੋਵੇਗਾ ਪਰ ਇਹ ਸਰਾ ਸਰ ਝੂਠ ਹੈ ਕਿ ਇਕੱਲੇ ਕੰਗ ਸਾਬ ਦੇ ਯਤਨਾਂ ਸਦਕਾ ਹੀ ਇਹ ਕੰਮ ਹੋ ਰਿਹਾ ਹੈ ਕਿਉਂਕਿ ਇਸ ਕੰਮ ਲਈ ਬਾਦਲ ਸਰਕਾਰ ਦੇ ਅਸ਼ੀਰਵਾਦ ਨਾਲ ਕਮੇਟੀ ਤੋਂ ਮਤਾ ਪਾ ਕੇ ਮੈਂ ਤੇ ਕਮੇਟੀ ਦੀ ਪੂਰੀ ਟੀਮ ਨੇ ਪਹਿਲ ਕੀਤੀ ਸੀ

ਖਰੜ ਨੂੰ ਕਜੌਲੀ ਵਾਟਰ ਵਰਕਸ ਤੋਂ ਪਾਣੀ ਮਿਲਣ ਦਾ ਹੋਇਆ ਫੈਸਲਾ

 ਖਰੜ, 27 ਜੁਲਾਈ : ਜਗਮੋਹਨ ਸਿੰਘ ਕੰਗ, ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਮੰਤਰੀ ਪੰਜਾਬ, ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆਂ ਕਿ ਅੱਜ ਮੈਨੂੰ ਬੇਹੱਦ ਖੁਸ਼ੀ ਹੋਈ ਜਦੋਂ ਮੇਰੀ ਲੰਬੀ ਜਦੋਂ ਜਹਿਦ/ਸੰਘਰਸ਼ ਤੋਂ ਬਾਅਦ, ਯਾਨਿ ਕਿ ਕਜੌਲੀ ਵਾਟਰ ਵਰਕਸ ਤੋਂ ਮਿਊਂਸੀਪਲ ਕਮੇਟੀ ਖਰੜ ਨੂੰ ਪੀਣ ਵਾਲਾ ਪਾਣੀ ਦਵਾਉਂਣ ਵਿੱਚ ਸਫਲਤਾ ਮਿਲੀ ਹੈ। ਸਾਰਾ ਸ਼ਹਿਰ ਜਾਣਦਾ ਹੈ, ਕਿ ਮੈਂ ਇਸ ਲਈ ਵਚਨਬੱਧ ਸੀ ਅਤੇ ਮੇਰੀਆਂ ਬਾਰ—ਬਾਰ/ਨਿਰੰਤਰ ਕੋਸ਼ਿਸ਼ਾਂ ਚੱਲਦੀਆਂ ਆ ਰਹੀਆਂ ਸਨ। ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਵਾਉਣ ਬਾਰੇ ਕੇਂਦਰ/ਬੀ.ਐਮ.ਐਲ., ਗਮਾਡਾ ਅਤੇ ਸਥਾਨਕ ਸਰਕਾਰਾਂ ਦੇ ਤਾਲਮੇਲ ਕਰਵਾਉਣ ਉਪਰੰਤ ਸਹਿਮਤੀ ਕਰਕੇ ਫੈਸਲਾ ਕੀਤਾ ਗਿਆ ਹੈ, ਕਿ ਜੋਂ ਕਜੌਲੀ ਵਾਟਰ ਵਰਕਸ ਤੋਂ ਮੋਹਾਲੀ/ਚੰਡੀਗੜ੍ਹ ਨੂੰ ਨਵੀਂ ਪੀਣ ਵਾਲੇ ਪਾਣੀ ਦੀ ਪਾਇਲ ਲਾਈਨ ਆ ਰਹੀ ਹੈ, ਉਸ ਵਿੱਚੋਂ ਮਿਊਂਸੀਪਲ ਕਮੇਟੀ/ਸ਼ਹਿਰ ਖਰੜ ਲਈ 5 ਝਭਣ (Million Gallon per day) ਅਤੇ ਮੋਰਿੰਡੇ ਸ਼ਹਿਰ ਨੂੰ 1 ਝਭਣ (ਝਜllਜਰਅ ਭ਼llਰਅ ਬਕਗ ਦ਼ਖ) ਪੀਣ ਵਾਲੇ ਪਾਣੀ ਦੀ ਸਪਲਾਈ ਸ਼ਹਿਰਾਂ ਨੂੰ ਦਿੱਤੀ ਜਾਵੇਗੀ। 


ਇਸ ਸਪਲਾਈ ਨੂੰ ਦੇਣ ਲਈ ਪਿੰਡ ਜੰਡਪੁਰ ਵਿਖੇ ਮਿਊਂਸੀਪਲ ਕਮੇਟੀ ਖਰੜ ਦੀ ਉਪਲਬੱਧ 6 ਏਕੜ ਜਮੀਨ ਵਿਖੇ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਅਤੇ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਦੇ ਵੱਖ—ਵੱਖ ਏਰੀਏ ਵਿੱਚ ਓ.ਐਚ.ਐਸ.ਆਰ. (Overhead Service Reservoir) ਦੇ ਨਾਲ ਇਹ ਪਾਣੀ ਸ਼ਹਿਰ ਵਿੱਚ ਪੀਣ ਲਈ ਵਰਤੋਂ ਵਿੱਚ ਲਿਆਉਂਦਾ ਜਾਵੇਗਾ। ਇਸ ਪ੍ਰੋਜੈਕਟ ਤੇ ਤਕਰੀਬਨ 15 ਕਰੋੜ ਦੀ ਲਾਗਤ ਆਵੇਗੀ ਅਤੇ ਸ਼ਹਿਰ ਵਿੱਚ ਵੱਖ—ਵੱਖ ਮੌਜੂਦਾ ਟਿਊਬਵੈੱਲਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਸਪਲਾਈ ਦੀਆਂ ਲਾਈਨਾਂ ਨੂੰ ਜੋੜਣ ਲਈ, ਲੋੜੀਂਦੀ ਕਾਰਵਾਈ ਵੀ ਤਰੁੰਤ ਕੀਤੀ ਜਾਵੇਗੀ। ਇਸ ਮੌਕੇ ਸ. ਕੰਗ ਨੇ ਵਿਸ਼ਵਾਸ਼ ਦਿਵਾਇਆ ਕਿ ਮੈਂ ਹਰ ਪੱਧਰ ਤੇ ਕੋਸ਼ਿਸ਼ ਕਰਕੇ ਇਸ ਪ੍ਰੋਜੈਕਟ ਨੂੰ ਮਿਤੀਬੱਧ ਤਰੀਕੇ ਨਾਲ ਸਿਰੇ ਚੜਾਵਾਵਾਂਗਾ।

               ਮੈਨੂੰ ਮਾਣ ਹੈ, ਕਿ ਜਦੋਂ ਮੈਂ 2012 ਤੋਂ 2107 ਤੱਕ ਖਰੜ ਦਾ ਐਮ.ਐਲ.ਏ. ਸੀ, ਉੱਦੋਂ ਮੈਂ 06—09—2013 ਨੂੰ ਖਰੜ ਸ਼ਹਿਰ ਲਈ ਕਜੌਲੀ ਵਾਟਰ ਵਰਕਸ ਪਾਈਪ ਲਾਈਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਲਈ ਮਿਊਂਸੀਪਲ ਕਮੇਟੀ ਖਰੜ ਤੋਂ ਮਤਾ ਵੀ ਪਾਸ ਕਰਵਾਇਆ ਸੀ। ਉਪਰੰਤ ਮੈਂ ਪੰਜਾਬ ਵਿਧਾਨ ਸਭਾ ਵਿੱਚ ਐਮ.ਐਲ.ਏ. ਖਰੜ ਹੋਣ ਦੇ ਨਾਤੇ ਖਰੜ ਸ਼ਹਿਰ ਨੂੰ ਕਜੌਲੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਸਬੰਧੀ ਸਵਾਲ ਨੰਬਰ:—1530 ਵੀ ਕੀਤਾ ਸੀ। (ਸਵਾਲ ਨੰਬਰ 1530 “ਸਰਦਾਰ ਜਗਮੋਹਨ ਸਿੰਘ ਕੰਗ, ਐਮ.ਐਲ.ਏ.:— ਕੀ ਸਥਾਨਕ ਸਰਕਾਰ ਮੰਤਰੀ ਜੀ ਕ੍ਰਿਪਾ ਕਰਕੇ ਦੱਸਣਗੇ ਕਿ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ—ਚੰਡੀਗੜ੍ਹ ਨੂੰ ਆਉਂਦੀ ਲਾਈਨ ਵਿੱਚੋਂ ਮੋਰਿੰਡਾ, ਕੁਰਾਲੀ ਅਤੇ ਖਰੜ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੀ ਕੋਈ ਤਜ਼ਵੀਜ ਹੈ, ਜੇਕਰ ਹੈ ਤਾਂ ਇਹ ਸਪਲਾਈ ਕਦੋਂ ਤੱਕ ਸ਼ੁਰੂ ਹੋ ਜਾਵੇਗੀ ੈ)

              ਮੈਂ ਪਿੱਛਲੇ ਲਮੇਂ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਪਾਸ/ਸਿਰੇ ਚੜਾਉਣ ਲਈ ਉਪਰਾਲੇ/ਜਦੋਂ ਜਹਿਦ ਕਰਦਾ ਆ ਰਿਹਾ ਸੀ। ਮੈਂ ਅਤਿ ਧੰਨਵਾਦੀ ਹਾਂ, ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਅਤੇ ਵਧਾਈ ਦਿੰਦਾ ਹਾਂ, ਸਾਰੇ ਖਰੜ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਇਹ ਦਾਸ ਵਲੋਂ ਕਾਂਗਰਸ ਸਰਕਾਰ ਵੇਲੇ ਬਹੁਤ ਵੱਡਾ ਇਤਿਹਾਸਕ ਕੰਮ ਹੋਇਆ ਹੈ, ਜਿਸ ਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਕਰਨਗੀਆਂ ਅਤੇ ਇਸ ਪੀਣ ਵਾਲੇ ਪਾਣੀ ਦੀ ਸਪਲਾਈ/ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖਰੜ ਸ਼ਹਿਰ ਵਿੱਚ ਪਾਣੀ ਵਾਲੇ ਪਾਣੀ ਦੀ ਕਿੱਲਤ ਖਤਮ ਹੋ ਜਾਵੇਗੀ ਅਤੇ ਹੋਰ ਡੂੰਘੇ ਟਿਊਬਵੈੱਲ ਨਹੀ ਲਗਵਾਉਣੇ ਪੈਣਗੇ, ਕਿਊਂਕਿ ਧਰਤੀ ਦੇ ਹੇਠਲੇ ਪੱਧਰ ਦਾ ਪਾਣੀ ਵੀ ਕਾਫੀ ਨੀਚੇ ਜਾ ਰਿਹਾ ਹੈ।

ਕਾਲੋਨੀਆਂ ਨੂੰ ਨਾਜਾਇਜ਼ ਢੰਗ ਨਾਲ ਵਧਾਉਣ ਕਾਰਨ 48 ਬਿਲਡਰਾਂ ਖ਼ਿਲਾਫ਼ ਕੇਸ ਦਰਜ / ਪ੍ਰਮੋਟਰਾਂ / ਬਿਲਡਰਾਂ ਖਿਲਾਫ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

 ਮੋਹਾਲੀ, 27 ਜੁਲਾਈ :ਖਰੜ ਅਤੇ ਬਲੌਂਗੀ ਦੇ ਖੇਤਰ ਵਿੱਚ ਕਾਲੋਨੀਆਂ ਨੂੰ ਨਾਜਾਇਜ਼ ਢੰਗ ਨਾਲ ਵਧਾਉਣ ਕਾਰਨ 48 ਬਿਲਡਰਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਦ ਮੁਹਾਲੀ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਤਿੰਦਰ ਸਿੰਘ ਨੇ ਪੁਲਿਸ ਸੁਪਰਡੈਂਟ (ਦਿਹਾਤੀ) ਰਵਜੋਤ ਕੌਰ ਗਰੇਵਾਲ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਇਸ ਮਾਮਲੇ ਵਿਚ ਖਰੜ ਅਤੇ ਬਲੌਂਗੀ ਖੇਤਰਾਂ ਵਿੱਚ ਨਾਜਾਇਜ਼ ਕਾਲੋਨੀਆਂ ਵਧਾਉਣ ਲਈ 48 ਬਿਲਡਰਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ, ਮੁਹਾਲੀ ਦੇ ਐਸਐਸਪੀ ਨੂੰ ਪੁਲਿਸ ਸੁਪਰਡੈਂਟ ਗਰੇਵਾਲ ਵਲੋਂ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਸੌਂਪਣੀ ਹੈ।


ਵਰਨਣਯੋਗ ਹੈ ਕਿ 11 ਜੁਲਾਈ ਨੂੰ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੋਹਾਲੀ ਜ਼ਿਲੇ ਵਿਚ 'ਰੀਅਲ ਅਸਟੇਟ ਮਾਫੀਆ' ਦਾ ਮੁੱਦਾ ਉਠਾਇਆ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਉਠਾਉਣਗੇ, ਜਿਸ ਤੋਂ ਬਾਅਦ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਇਸ ਮੁੱਦੇ 'ਤੇ ਗੌਰ ਕੀਤੀ ਸੀ। ਗਮਾਡਾ ਨੇ ਕਾਰਵਾਈ ਕਰਦਿਆਂ ਐਸਐਸਪੀ ਨੂੰ ਗਲਤ ਬਿਲਡਰਾਂ ਖਿਲਾਫ ਐਫਆਈਆਰ ਦਰਜ ਕਰਨ ਲਈ ਕਿਹਾ ਸੀ।


15 ਜੁਲਾਈ ਨੂੰ ਪੁਲਿਸ ਨੇ 48 ਬਿਲਡਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਨ੍ਹਾਂ ਨੇ ਖਰੜ ਖੇਤਰ ਦੇ ਝਾਮਪੁਰ, ਬਡਮਾਜਰਾ ਅਤੇ ਬਹਿਲੋਲਪੁਰ ਪਿੰਡਾਂ ਵਿੱਚ ਅਣਅਧਿਕਾਰਤ ਰਿਹਾਇਸ਼ੀ ਕਲੋਨੀਆਂ ਵਿਕਸਤ ਕੀਤੀਆਂ ਸਨ। ਇਹ ਕੇਸ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) ਦੀ ਧਾਰਾ 36 (1) ਦੇ ਤਹਿਤ ਦਰਜ ਕੀਤਾ ਗਿਆ ਸੀ। ਇੱਥੇ ਲਗਭਗ 15 ਗੈਰ ਕਾਨੂੰਨੀ ਕਲੋਨੀਆਂ ਹਨ ਜਿਨ੍ਹਾਂ ਨੂੰ ਗਮਾਡਾ ਤੋਂ ਮਾਨਤਾ ਨਹੀਂ ਮਿਲੀ ਹੋਈ ।ਇਥੇ ਜ਼ਮੀਨੀ ਵਰਤੋਂ (ਸੀ.ਐੱਲ.ਯੂ.) ਦੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਕਲੋਨੀਆਂ ਖੇਤੀਬਾੜੀ ਵਾਲੀ ਜ਼ਮੀਨ ਉੱਤੇ ਆ ਗਈਆਂ ਹਨ ।ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਵੀ ਬਿਲਡਰ ਦੁਆਰਾ ਕੀਤੀ ਗੈਰ ਕਾਨੂੰਨੀ ਉਸਾਰੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਐਸਆਈਟੀ ਦਾ ਗਠਨ ਕੀਤਾ ਹੈ ਅਤੇ ਇਸ ਦੀ ਰਿਪੋਰਟ ਦੇ ਅਧਾਰ 'ਤੇ ਗਲਤੀ ਕਰਨ ਵਾਲੇ ਬਿਲਡਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਸੁਪਰਡੈਂਟ ਗਰੇਵਾਲ ਤੋਂ ਇਲਾਵਾ ਐਸਆਈਟੀ ‘ਚ ਦੋ ਡੀਐਸਪੀ ਮਨਜੀਤ ਸਿੰਘ ਅਤੇ ਜੋਗਿੰਦਰ ਪਾਲ ਸਿੰਘ ਇਸਦੇ ਮੈਂਬਰ ਹੋਣਗੇ।


ਗਮਾਡਾ ਕੋਲ ਇਹ ਮੁੱਦਾ ਚੁੱਕਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਸੀ ਕਿ ਲੋਕ ਅਜਿਹੇ ਬਿਲਡਰਾਂ ਕੋਲ ਆਪਣੀ ਮਿਹਨਤ ਦੀ ਕਮਾਈ ਗੁਆ ਰਹੇ ਹਨ



ਗਮਾਡਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਨਿਯਮਤ ਤੌਰ 'ਤੇ ਐਂਟੀ-ਐਕਰੋਚਮੈਂਟ ਡਰਾਈਵ ਚਲਾਉਂਦੇ ਹਾਂ ਅਤੇ ਕਈ ਨਾਜਾਇਜ਼ ਢਾਂਚਿਆਂ ਨੂੰ ਢਾਹ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਬਹੁਤੇ ਮਾਮਲਿਆਂ ਵਿੱਚ, ਇਹ ਪਾਇਆ ਗਿਆ ਕਿ ਬਿਲਡਰ ਘੱਟ ਰੇਟਾਂ ‘ਤੇ ਲੋਕਾਂ ਨੂੰ ਪਲਾਟ ਦੇਣ ਦੀ ਪੇਸ਼ਕਸ਼ ਕਰਦੇ ਹਨ, ਜਿਸ ਕਾਰਨ ਘੱਟ ਆਮਦਨੀ ਵਾਲੇ ਲੋਕ ਇਸ ਸਕੀਮ ਵਿੱਚ ਫਸ ਜਾਂਦੇ ਹਨ। ਉਹ 100 ਵਰਗ ਗਜ ਦੇ ਇਕ ਪਲਾਟ ਲਈ ਬਿਲਡਰ ਨੂੰ 5 ਤੋਂ 7 ਲੱਖ ਰੁਪਏ ਦਿੰਦੇ ਹਨ ਅਤੇ ਇਸ 'ਤੇ ਆਪਣੇ ਮਕਾਨ ਬਣਾਉਂਦੇ ਹਨ ਅਤੇ ਆਖਰਕਾਰ ਏਹਨਾ ਬਿਲਡਰਾਂ ਦੇ ਚੁੰਗਲ ਵਿਚ ਫਸ ਜਾਂਦੇ ਹਨ

ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਵੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੁੱਢਲੀਆਂ ਸਹੂਲਤਾਂ ਦੀ ਵਿਵਸਥਾ ਨਾ ਕਰਨ ਲਈ ਪ੍ਰਮੋਟਰਾਂ / ਬਿਲਡਰਾਂ ਖਿਲਾਫ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦੀ ਅਗਵਾਈ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਰ ਰਹੇ ਸਨ ਅਤੇ ਇਸ ਦਾ ਇੱਕ ਪੁਲਿਸ ਸੁਪਰਡੈਂਟ (ਐਸਐਸਪੀ ਦੁਆਰਾ ਨਿਯੁਕਤ ਕੀਤਾ ਗਿਆ), ਗਮਾਡਾ ਦਾ ਵਧੀਕ ਮੁੱਖ ਪ੍ਰਬੰਧਕ ਅਤੇ ਮਿਉਂਸਪਲ ਕਮਿਸ਼ਨਰ / ਈਓ ਇਸ ਦੇ ਮੈਂਬਰ ਸਨ। ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਂਬਰ ਸਕੱਤਰ ਸਨ। ਪਰ ਕਰੋਨਾ ਮਹਾਂਮਾਰੀ ਦੀ ਸਥਿਤੀ ਕਾਰਨ ਕਮੇਟੀ ਦੀ ਮੀਟਿੰਗ ਨਹੀਂ ਹੋਈ ਸੀ। ਇਹ ਦੱਸਦੇ ਹੋਏ ਕਿ ਜ਼ਿਲ੍ਹੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਰਿਹਾਇਸ਼ੀ ਅਤੇ ਵਪਾਰਕ ਵੱਖ-ਵੱਖ ਰੀਅਲ ਅਸਟੇਟ ਪ੍ਰੋਜੈਕਟ ਸਾਹਮਣੇ ਆ ਰਹੇ ਹਨ, ਡੀਸੀ ਨੇ ਵਸਨੀਕਾਂ ਨੂੰ ਅੱਗੇ ਆ ਕੇ ਗਲਤ ਬਿਲਡਰਾਂ ਖਿਲਾਫ ਸ਼ਿਕਾਇਤਾਂ ਦਰਜ ਕਰਨ ਦੀ ਅਪੀਲ ਕੀਤੀ ਸੀ।




ਸੰਤੇਮਾਜਰਾ ਕਾਲੋਨੀ ਵਿਖੇ ਪੇਵਰ ਬਲਾਕ ਲਾਉਣ ਦਾ ਉਦਘਾਟ

ਖਰੜ, 26 ਜੁਲਾਈ : ਖਰੜ ਵਾਰਡ ਨੰਬਰ16 ਵਿੱਚ ਵਿਕਾਸ ਦੇ ਕੰਮਾਂ ਨੂੰ ਰਫ਼ਤਾਰ ਦਿੰਦੇ ਹੋਏ ਨਗਰ ਕੌਂਸਲ ਦੀਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਵਿਕਾਸ ਦੇ ਕੰਮਾਂ ਨੂੰ ਰਫ਼ਤਾਰ ਦੇਂਦੇ ਹੋਏ  ਵਾਰਡ ਨੰਬਰ 16 ਵਿੱਚ ਰੋਹਿਤ ਪ੍ਰਾਪਰਟੀ ਦੇ ਦਫਤਰ ਦੇ ਸਾਹਮਣੇ ਸੰਤੇਮਾਜਰਾ ਕਾਲੋਨੀ ਵਿਖੇ ਪੇਵਰ ਬਲਾਕ ਲਾਉਣ ਦਾ  ਉਦਘਾਟਨ ਕੀਤਾ ਗਿਆ   


ਜਿਸ ਵਿਚ ਬਹੁਤ ਸਾਰੇ ਐਮਸੀ ਸਹਿਬਾਨ ਹਾਜ਼ਰ ਹੋਏ ਜਿਨ੍ਹਾਂ ਵਿੱਚ ਗੁਰਦੀਪ ਕੌਰ ਸੀਨੀਅਰ ਵਾਈਸ ਪ੍ਰਧਾਨ  ਜਸਵੀਰ ਰਾਣਾ ਜੂਨੀਅਰ ਵਾਈਸ ਪ੍ਰਧਾਨ ਮਾਨ ਸਿੰਘ ਐੱਮ ਸੀ ਰਾਮ ਸਰੂਪ ਐੱਮ ਸੀ ਕੇਸਰ ਸਿੰਘ ਸੀ  ਗੁਰਪਾਲ ਸਿੰਘ ਐਮਸੀ ਜਸਵੀਰ ਸਿੰਘ ਧਨਵੰਤ ਸਿੰਘ ਛਿੰਦਾ  ਪਰਮਿੰਦਰ ਸਿੰਘ ਲੌਂਗੀਆ ਤਜਿੰਦਰ ਸਿੰਘ ਹਰਪ੍ਰੀਤ ਸਿੰਘ ਹਰਭਜਨ ਸਿੰਘ ਸਤਨਾਮ ਸਿੰਘ ਇਸ਼ਦੀਪ ਸਿੰਘ ਤੋਂ ਇਲਾਵਾ  ਬਹੁਤ ਸਾਰੇ ਵਾਰਡ ਦੇ ਵਾਸੀ ਹਾਜ਼ਰ ਹੋਏ ਜਿਨ੍ਹਾਂ ਨੇ ਵਿਕਾਸ ਦੇ ਕੰਮਾਂ ਲਈ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ  ਅਤੇ ਪਹੁੰਚੇ ਹੋਏ ਸਾਰੇ ਐਮਸੀ ਸਹਿਬਾਨ ਦਾ ਧੰਨਵਾਦ ਕੀਤਾ

ਖਰੜ ਖੇਤਰ ਵਿੱਚ ਕਮਿਊਨਿਟੀ ਸੈਂਟਰ, ਸਟੇਡੀਅਮ, ਪਾਰਕ, ਸੜਕ ਨੂੰ ਚੌੜਾ ਕਰਨ ਅਤੇ ਚੋਆਂ ਦਾ ਚੈਨਲਾਈਜ਼ੇਸ਼ਨ ਕਰਨ ਸਬੰਧੀ ਪ੍ਰਾਜੈਕਟ ਲਗਾਏ ਜਾਣਗੇ

 ਖਰੜ, 26 ਜੁਲਾਈ : ਖਰੜ ਵਿਖੇ ਬੁਨਿਆਦੀ ਢਾਂਚੇ ਸਬੰਧੀ ਪ੍ਰਾਜੈਕਟਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਵਿੱਚ 22.74 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਝੁੰਗੀਆਂ ਵਿਖੇ ਕਮਿਊਨਿਟੀ ਸੈਂਟਰ ਅਤੇ ਸਪੋਰਟਸ ਸਟੇਡੀਅਮ ਦੀ ਉਸਾਰੀ, ਪਿੰਡ ਸੰਤੇਮਾਜਰਾ ਵਿਖੇ ਪਾਰਕ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ, ਸਿਵਲ ਹਸਪਤਾਲ ਰੋਡ ਖਰੜ ਨੂੰ ਚੌੜਾ ਕਰਨ ਤੇ ਚਾਰ ਮਾਰਗੀ ਕਰਨ ਅਤੇ ਪੁਰਾਣੀਆਂ ਚੋਆਂ ਨੂੰ ਚੈਨਲਾਈਜੇਸ਼ਨ ਕਰਨ ਸਬੰਧੀ ਕਾਰਜ ਸ਼ਾਮਲ ਹਨ।



ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਕੰਗ ਦੀ ਹਾਜ਼ਰੀ ਵਿੱਚ ਨੀਂਹ ਪੱਥਰ ਰੱਖਣ ਉਪਰੰਤ ਸ੍ਰੀ ਮਹਿੰਦਰਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਪਿਛਲੇ ਚਾਰ ਸਾਲਾਂ ਦੌਰਾਨ 71,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਕਰਨ ਤੋਂ ਇਲਾਵਾ ਵੱਖ-ਵੱਖ ਉਦਯੋਗਿਕ ਪ੍ਰਾਜੈਕਟਾਂ ਤਹਿਤ 2.7 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਯਕੀਨੀ ਬਣਾਇਆ ਗਿਆ। ਮੰਤਰੀ ਨੇ ਦੱਸਿਆ ਕਿ ਪ੍ਰਾਜੈਕਟਾਂ ਦੀ ਸਥਾਪਨਾ ਲਈ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ ਅਤੇ ਇਹ ਵਿਕਾਸ ਪ੍ਰਾਜੈਕਟ ਜਲਦ ਹੀ ਕਾਰਜਸ਼ੀਲ ਹੋਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਕੋਵਿਡ-19 ਮਹਾਂਮਾਰੀ ਦੌਰਾਨ ਗੰਭੀਰ ਸਿਹਤ ਸੰਕਟ ਦੇ ਬਾਵਜੂਦ ਸਾਲ-2020 ਵਿੱਚ ਕਾਰੋਬਾਰ ਨੂੰ ਸੁਖਾਲਾ ਕਰਨ ਤਹਿਤ ਖੇਤੀਬਾੜੀ, ਫੂਡ ਪ੍ਰਾਸੈਸਿੰਗ, ਕੈਮੀਕਲ, ਆਟੋਮੋਬਾਇਲ, ਟੈਕਸਟਾਈਲ, ਸਿੱਖਿਆ, ਨਵਿਆਉਣਯੋਗ ਊਰਜਾ, ਲਾਈਟ ਇੰਜੀਨੀਅਰਿੰਗ ਸਮੇਤ ਵੱਖ-ਵੱਖ ਸੈਕਟਰਾਂ ਵਿੱਚ ਵੱਡੇ ਪ੍ਰਾਜੈਕਟਾਂ ਲਈ 10,461 ਕਰੋੜ ਰੁਪਏ ਨਿਵੇਸ਼ ਹੋਏ ਕੀਤੇ ਗਏ।


ਇਸ ਦੌਰਾਨ ਸਨੀ ਐਨਕਲੇਵ ਵਿੱਚ ਸਨੀ ਕਲੱਬ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਕੰਗ ਨੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਹੱਲ ਕਰਵਾਇਆ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਇਨਫੋਟੈੱਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਕੰਗ, ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਪਵਨ ਦੀਵਾਨ, ਐਸ.ਡੀ.ਐਮ. ਖਰੜ ਹਰਬੰਸ ਸਿੰਘ, ਕਾਰਜਕਾਰੀ ਇੰਜਨੀਅਰ ਵਿਨੈ ਮਹਾਜਨ, ਯੂਥ ਕਾਂਗਰਸ ਪ੍ਰਧਾਨ ਖਰੜ ਰਾਜਬੀਰ ਸਿੰਘ ਰਾਜੀ, ਮਹਿਲਾ ਕਾਂਗਰਸ ਆਗੂ ਰੇਨੂ ਬਾਲਾ ਤੇ ਬਲਾਕ ਪ੍ਰਧਾਨ ਖਰੜ ਯਸ਼ਪਾਲ ਬਾਂਸਲ ਹਾਜ਼ਰ ਸਨ।

ਸ਼ਹਿਰ ਵਾਸੀਆਂ ਨੂੰ ਸਵੱਛਤਾ ਮਿਸ਼ਨ ਤਹਿਤ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

 


ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 14 ਮਾਰਚ  : ਨਗਰ ਨਿਗਮ ਮੋਹਾਲੀ ਵੱਲੋਂ ਸਵੱਛਤਾ ਮਿਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਦੀ ਲੜੀ ਅਧੀਨ ਫੇਸ 6 ਵਿੱਚ ਡਾ. ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਦੀ ਅਗਵਾਈ ਵਿੱਚ ''ਸਵੱਛਤਾ ਸੰਕਲਪ ਦੇਸ਼ ਕਾ , ਹਰ ਰਵੀਵਾਰ ਵਿਸ਼ੇਸ਼ ਸਾ'' ਨਾਅਰੇ ਅਧੀਨ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਦਾ ਆਰੰਭ ਕਮਿਸ਼ਨਰ ਨਗਰ ਨਿਗਮ ਡਾ. ਕਮਲ ਕੁਮਾਰ ਗਰਗ ਵੱਲੋ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ।ਇਸ ਉਪਰੰਤ ਡਾ. ਕਮਲ ਕੁਮਾਰ ਗਰਗ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਮਿਸ਼ਨ ਤਹਿਤ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਇਕੱਤਰ ਕਰਕੇ ਵੇਸਟ ਕੁਲੈਕਟਰਾਂ ਨੂੰ ਦਿੱਤਾ ਜਾਵੇ ਅਤੇ ਗਿੱਲੇ ਕੂੜੇ ਦੀ ਖਾਦ ਤਿਆਰ ਕਰਕੇ ਕਿਚਨ ਗਾਰਡਨ ਆਦਿ ਲਈ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ। 


ਉਨਾ ਕਿਹਾ ਕਿ ਸ਼ਹਿਰ ਵਿੱਚ ਲਗਭਗ 3000 ਲੋਕਾਂ ਵੱਲੋਂ ਹੋਮ ਕੰਪੋਸਟਿੰਗ ਕੀਤੀ ਜਾਂਦੀ ਹੈ ।ਸੁੱਕਾ ਕੂੜਾ ਜਿਵੇਂ ਕਿ ਪਲਾਸਟਿਕ ,ਕੱਚ ਆਦਿ ਨੂੰ ਵੀ ਰੀਸਾਈਕਲ ਕਰਕੇ ਉਸਨੂੰ ਹੋਰ ਕੰਮ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ । ਪਲਾਸਟਿਕ ਲਿਫ਼ਾਫਿਆਂ ਅਤੇ ਜੂਟ ਜਾਂ ਸੂਤੀ ਕੱਪੜਿਆਂ ਤੋਂ ਬਣੇ ਝੋਲਿਆਂ ਦੀ ਵਰਤੋਂ ਕੀਤੀ ਜਾਵੇ। ਇਸ ਤਰਾਂ ਕਰਕੇ ਵਾਤਾਵਰਨ ਅਤੇ ਸ਼ਹਿਰ ਨੂੰ ਸਵੱਛ ਰੱਖਿਆ ਜਾ ਸਕਦਾ ਹੈ ।

ਕਮਿਸ਼ਨਰ ਡਾ. ਗਰਗ ਵੱਲੋਂ ਸ਼ਹਿਰ ਵਾਸੀਆਂ ਤੇ ਵੈਲਫੇਅਰ ਐਸੋਸੀਏਸ਼ਨਾਂ ਨੂੰ ਸਵੱਛਤਾ ਮਿਸ਼ਨ ਲਾਗੂ ਕਰਨ ਵਿੱਚ ਨਗਰ ਨਿਗਮ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਵੰਦਨਾ ਸੀ.ਐੱਫ. ਵੱਲੋਂ ਸੋਰਸ ਸੈਗਰੀਗੇਸ਼ਨ ਅਤੇ ਹੋਮ ਕੰਪੋਸਟਿੰਗ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। 

ਨਗਰ ਨਿਗਮ ਮੋਹਾਲੀ ਦੇ ਐਕਸੀਅਨ ਓ ਐਂਡ ਐੱਮ ਸ੍ਰੀ ਹਰਪ੍ਰੀਤ ਸਿੰਘ ਵੱਲੋਂ ਪਾਣੀ ਦੀ ਦੁਰਵਰਤੋਂ ਵਿਸ਼ੇ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਰਿਆਵਲ ਪੰਜਾਬ ਦੇ ਜਿਲਾ ਸੰਯੋਜਕ ਮੋਹਾਲੀ ਸ੍ਰੀ ਬ੍ਰਿਜ ਮੋਹਨ ਜੋਸ਼ੀ ਐਸ.ਡੀ.ਓ. ਬਿਜਲੀ ਵਿਭਾਗ ਵੱਲੋਂ ਪਲਾਸਟਿਕ ਦੇ ਦੁਸ਼ ਪ੍ਰਭਾਵਾਂ ਅਤੇ ਪਾਣੀ ਦੀ ਬੱਚਤ ਬਾਰੇ ਜਾਗਰੂਕ ਕੀਤਾ ਗਿਆ। ਨਗਰ ਨਿਗਮ ਦੇ ਮੈਡੀਕਲ ਹੈਲਥ ਅਫਸਰ ਡਾ. ਤਮੰਨਾ ਵੱਲੋ ਕਰੋਨਾ ਤੋਂ ਬਚਾਓ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ।

ਪ੍ਰੋਗਰਾਮ ਦੇ ਅੰਤ ਵਿੱਚ ਕਮਿਸ਼ਨਰ ਨਗਰ ਨਿਗਮ ਵੱਲੋਂ 07 ਸ਼ਹਿਰ ਵਾਸੀਆਂ ਨੂੰ ਹੋਮ ਕੰਪੋਸਟਿੰਗ ਬਾਰੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ। 

ਇਸ ਪ੍ਰੋਗਰਾਮ ਵਿੱਚ ਕੌਂਸਲਰ ਸ੍ਰੀਮਤੀ ਗੁਰਪ੍ਰੀਤ ਕੌਰ ਵਾਰਡ ਨੰ. 49, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰੀ ਸੁਰਜੀਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਸਰਬਜੀਤ ਸਿੰਘ, ਸੈਨੇਟਰੀ ਇੰਸਪੈਕਟਰਜ਼ ਸ੍ਰੀ ਰਵਿੰਦਰ ਕੁਮਾਰ, ਜਗਰੂਪ ਸਿੰਘ ਅਤੇ ਸੈਨੇਟਰੀ ਸੁਪਰਵਾਈਜ਼ਰ ਸ੍ਰੀ ਦੀਪਕ ,ਸ੍ਰੀ ਜ਼ੋਰਾਵਰ ਸਿੰਘ ਸੈਨੀਟੇਸ਼ਨ ਬਰਾਂਚ ਦੇ ਸਟਾਫ਼ ਅਤੇ ਹੋਰ ਪਤਵੰਤਿਆਂ ਵੱਲੋਂ ਹਿੱਸਾ ਲਿਆ ਗਿਆ। 

ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸੁਪਰਡੈਂਟ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ।

Wikipedia

Search results

Powered By Blogger