SBP GROUP

SBP GROUP

Search This Blog

Total Pageviews

Showing posts with label CHANDIGHAR. Show all posts
Showing posts with label CHANDIGHAR. Show all posts

ਡੀ. ਬੀ. ਈ. ਈ. ਵੱਲੋਂ ਸੱਤ ਨਾਮੀ ਕੰਪਨੀਆਂ ਦਾ ਪਲੇਸਮੈਂਟ ਕੈਂਪ 31 ਅਕਤੂਬਰ ਨੂੰ

ਐਸ.ਏ.ਐਸ.ਨਗਰ, 30 ਅਕਤੂਬਰ : ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀ. ਐੱਸ. ਡੀ. ਐੱਮ, ਐੱਸ. ਏ. ਐੱਸ ਨਗਰ ਵੱਲੋਂ ਬੀ. ਐੱਸ. ਸੀ. ਜੇ., ਐਕਸਿਸ ਬੈਂਕ, ਟੈੱਲੀ ਪ੍ਰਫੋਰਮਸ, ਕਨੈਕਟ,  ਡੀਟੀਨਸ, ਇੰਡਸਸਿੰਡ ਅਤੇ ਕੁਇਸ ਕੋਰਪ ਲਈ ਮੰਗਲਵਾਰ, 31 ਅਕਤੂਬਰ, 2023 ਨੂੰ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ ਅਤੇ ਜਿਸ ਵਿੱਚ ਸਾਰੀਆਂ ਕੰਪਨੀਆਂ ਦੇ ਸੀ. ਆਰ. ਓ. ਦੁਆਰਾ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਐੱਚ ਆਰ ਟੀਮ ਦੁਆਰਾ ਸਵੇਰੇ 9.30 ਵਜੇ ਤੋਂ 2.30 ਵਜੇ ਤੱਕ ਉਮੀਦਵਾਰਾਂ ਦੀ ਵਾਕਇੰਨ ਇੰਟਰਵਿਊ ਕੀਤੀ ਜਾਵੇਗੀ।


ਐਕਸਿਸ ਬੈਂਕ ਲਈ ਗ੍ਰੈਜੂਏਟ ਅਤੇ ਐੱਚ. ਸੀ. ਐੱਸ. ਡਿਪਲੋਮਾ ਪਾਸ ਉਮੀਦਵਾਰ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 2.5 ਲੱਖ ਸੀ.ਟੀ. ਸੀ. ਹੋਵੇਗੀ।  

ਬੀ. ਐੱਸ. ਸੀ. ਜੇ ਲਈ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਉਮੀਦਵਾਰ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 14 ਹਜ਼ਾਰ ਤੋਂ  20 ਹਜ਼ਾਰ (ਸੀ. ਟੀ. ਸੀ.) ਹੋਵੇਗੀ। 

ਟੈਲੀ ਪ੍ਰਫੋਰਮਸ ਲਿਮਟਿਡ ਲਈ ਬਾਰਵੀਂ ਪਾਸ ਅਤੇ ਚੰਗੇ ਹੁਨਰ ਵਾਲੇ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 1.25 ਲੱਖ ਸਲਾਨਾ ਹੋਵੇਗੀ।

ਕਨੈਕਟ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 1.8 ਲੱਖ ਤੋਂ 3 ਲੱਖ ਹੋਵੇਗੀ। 

ਡੀਟੀਨਸ ਲਈ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 20,000 ਹੋਵੇਗੀ।

ਇੰਡਸਸਿੰਡ ਲਈ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 1.80 ਲੱਖ (ਸੀ. ਟੀ. ਸੀ.) ਹੋਵੇਗੀ।

ਕੁਇਸ ਕੋਰਪ ਲਈ ਬਾਰਵੀਂ ਪਾਸ  ਅਤੇ ਫਰੈਸ਼ਰ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 174600 ਤੋਂ 200000 ਸਲਾਨਾ (ਸੀ. ਟੀ. ਸੀ.) ਹੋਵੇਗੀ।

ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਸ੍ਰੀ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਸੱਤ ਕੰਪਨੀਆਂ ਹਿੱਸਾ ਲੈਣਗੀਆਂ। ਉਹਨਾਂ ਨੇ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ- dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।

ਮੋਹਾਲੀ ਪੁਲਿਸ ਵੱਲੋ ਬਿਸਨੋਈ ਗੈਂਗ ਦੇ ਦੋ ਐਕਟਿਵ ਗੈਗਸਟਰਾਂ ਗ੍ਰਿਫਤਾਰ, ਦੋ ਪਿਸਤੌਲ ਸਮੇਤ ਸਫਾਰੀ ਗੱਡੀ ਬਰਾਮਦ

ਐਸ.ਏ.ਐਸ. ਨਗਰ 7 ਅਪੈ੍ਲ : ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਮੋਹਾਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ  ਮੁਹਾਲੀ ਪੁਲੀਸ ਵੱਲੋਂ  ਬਿਸਨੋਈ ਗੈਂਗ ਦੇ ਦੋ ਐਕਟਿਵ ਗੈਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਪੁਲੀਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਦੋ ਪਿਸਤੌਲ ਸਮੇਤ ਸਫਾਰੀ ਗੱਡੀ ਵੀ ਬਰਾਮਦ ਕੀਤੀ l

ਇਹ ਜਾਣਕਾਰੀ ਦਿੰਦੇ ਹੋਏ  ਸ੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ. ਨਗਰ ਮੋਹਾਲੀ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਐਕਟਿਵ ਗੈਗਸਟਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਚਲਦਿਆਂ ਮੋਹਾਲੀ ਪੁਲਿਸ ਨੂੰ ਉਸ ਸਮੇ ਵੱਡੀ ਪ੍ਰਾਪਤੀ ਹੋਈ ਜਦੋਂ ਕੇਨੈਡਾ ਬੈਠੇ ਵਿਦੇਸੀ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਲਾਰੈਂਸ ਬਿਸਨੋਈ ਗੁਰੱਪ ਦੇ ਦੋ ਐਕਟਿਵ ਗੈਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਿਸਨੋਈ ਗਰੁੱਪ ਨੂੰ ਪੂਰੇ ਪੰਜਾਬ ਵਿਚ ਚਲਾ ਰਹੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਅਤੇ ਉਸਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਦਾਣਾ ਮੰਡੀ ਭੀਖੀ, ਜਿਲਾ ਮਾਨਸਾ ਨੂੰ ਬੀਤੀ ਰਾਤ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਦੋ ਪਿਸਤੌਲ ਸਮੇਤ ਐਮੂਨੀਸ਼ਨ ਅਤੇ ਇਕ ਚਿੱਟੇ ਰੰਗ ਦੀ ਸਫਾਰੀ ਗੱਡੀ ਬਰਾਮਦ ਕੀਤੀ।

ਸੀਨੀਆਰ ਪੁਲਿਸ ਕਪਤਾਨ, ਮੋਹਾਲੀ ਨੇ ਪੁਲਿਸ ਦੀ ਕਾਰਵਾਈ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04.04.2022 ਨੂੰ ਮੋਹਾਲੀ ਪੁਲਿਸ ਨੂੰ ਟੈਕਨੀਕਲ ਅਤੇ ਮੈਨੂਅਲ ਇਨਪੁਟ ਮਿਲੀ ਕਿ ਲਾਰੈਂਸ ਬਿਸਨੋਈ ਅਤੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦਾ ਜੇਲ ਵਿਚ ਬੈਠਾ ਸਾਥੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ ਬਠਿੰਡਾ ਤੋਂ ਪੂਰੇ ਪੰਜਾਬ ਵਿਚ ਆਪਣਾ ਗੈਂਗ ਅਪਰੇਟ ਕਰ ਰਿਹਾ ਹੈ, ਜਿਸ ਦੇ ਸਾਥੀ ਟਰਾਈਸਿਟੀ ਏਰੀਆ ਵਿੱਚ ਟਿਕਾਣੇ ਬਣਾਉਣ ਲੱਗੇ ਹੋਏ ਹਨ। 


ਜਿਸ ਤੇ ਸਥਾਨਕ ਪੁਲਿਸ ਨੇ ਮੁਕੱਦਮਾ ਨੰਬਰ 90/2021 ਅ/ਧ 25 ਅਸਲਾ ਐਕਟ ਥਾਣਾ ਸਦਰ ਕੁਰਾਲੀ ਵਿੱਚ ਲੋੜੀਂਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਜਦੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਮਨਪ੍ਰੀਤ ਸਿੰਘ ਮੰਨਾ ਨੇ ਪੁਲਿਸ ਨੂੰ ਉਸਦੇ ਗੁਰੱਪ ਦੀਆ ਕਰੀਮੀਨਲ ਯੋਜਨਾਵਾਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਕੇਨੈਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਗੁਰੂਗ੍ਰਾਮ ਦੇ ਨੇੜੇ ਤੋਂ 3 ਪਿਸਤੌਲ ਦਵਾਏ ਸਨ, ਜਿਹਨਾਂ ਵਿੱਚ ਇੱਕ 30 ਬੋਰ, ਇੱਕ 32 ਬੋਰ ਅਤੇ ਇੱਕ 315 ਬੋਰ ਦਾ ਸੀ ਅਤੇ ਮੰਨੇ ਨੇ ਦੌਰਾਨੇ ਪੁੱਛਗਿੱਛ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਟਾਰਗੇਟਾਂ ਬਾਰੇ ਅਹਿਮ ਜਾਣਕਾਰੀ ਦਿੱਤੀ। 


ਸ੍ਰੀ ਸੋਨੀ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਇਨਪੁਟਸ ਅਤੇ ਮਨਪ੍ਰੀਤ ਸਿੰਘ ਵੱਲੋ ਦਿੱਤੀ ਸੂਚਨਾਵਾਂ ਦੇ ਅਧਾਰ ਪਰ ਬਰੀਕੀ ਨਾਲ ਜਾਂਚ ਨੂੰ ਅੱਗੇ ਵਧਾਇਆ ਤਾਂ ਮਿਤੀ 06.04.2022 ਨੂੰ ਇਸ ਗਿਰੋਹ ਵਿਰੁੱਧ ਇਨਪੁਟਸ ਦੇ ਅਧਾਰ ਪਰ ਮੁਕੱਦਮਾ ਨੰਬਰ 74/2022 ਅਧੀਨ ਧਾਰਾਵਾਂ 25 ਸਬ ਸੈਕਸਨ 7 ਤੇ 8 ਅਸਲਾ ਐਕਟ ਥਾਣਾ ਸਦਰ ਖਰੜ ਦਰਜ ਕਰਕੇ ਜਲਵਾਯੂ ਟਾਵਰ ਨੇੜੇ ਨਾਕਾਬੰਦੀ ਦੌਰਾਨ ਬਿਸਨੋਈ ਗਰੁੱਪ ਦੇ ਮਨਪ੍ਰੀਤ ਸਿੰਘ ਮੰਨਾ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦਾਣਾ ਮੰਡੀ ਭੀਖੀ ਜਿਲਾ ਮਾਨਸਾ ਨੂੰ ਚਿੱਟੇ ਰੰਗ ਦੀ ਇਕ ਟਾਟਾ ਸਫਾਰੀ ਗੱਡੀ ਨੰਬਰ ਪੀ.ਬੀ.10ਸੀ.ਡੀ. 0705 ਵਿੱਚੋਂ ਗ੍ਰਿਫਤਾਰ ਕਰਕੇ ਉਸ ਪਾਸੋਂ 7.62 ਐਮ.ਐਮ. (32ਬੋਰ) ਸਮੇਤ 6 ਕਾਰਤੂਸ ਅਤੇ 315 ਬੋਰ ਦੇ ਪਿਸਤੌਲ ਸਮੇਤ 02 ਕਾਰਤੂਸ ਬਰਾਮਦ ਕਰਕੇ ਉਸ ਨੂੰ ਮੁਕੱਦਮਾ ਨੰਬਰ 74/2022 ਥਾਣਾ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਹੈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਪਹਿਲਾਂ ਵੀ ਇੱਕ ਕਤਲ ਕੇਸ ਨੰਬਰ 116, ਮਿਤੀ 28.11.2014, ਅਧੀਨ ਧਾਰਾ 302, 427, 148, 149 ਆਈ.ਪੀ.ਸੀ., ਥਾਣਾ ਭੀਖੀ, ਜਿਲ੍ਹਾ ਮਾਨਸਾ ਵਿੱਚ 2014 ਤੋਂ 2020 ਤੱਕ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਰਿਹਾ ਹੈ, ਇਸ ਸਮੇਂ ਦੌਰਾਨ ਇਸਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਨਾਲ ਰਾਬਤਾ ਕਾਇਮ ਕਰ ਲਿਆ ਹੈ। ਜਿਸ ਪਾਸੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੋਰ ਵੀ ਅਹਿਮ ਇੰਕਸਾਫ ਦੀ ਉਮੀਦ ਹੈ।

ਮੰਗਾਂ ਨੂੰ ਲੈ ਕੇ ਚੰਡੀਗੜ੍ਹ ’ਚ 16 ਦਿਨਾਂ ਤੋਂ ਟਾਵਰ ’ਤੇ ਚੜ੍ਹੇ ਰੈਗੂਲਰ ਈਟੀਟੀ ਅਧਿਆਪਕ ਸੋਹਣ ਸਿੰਘ ਨੂੰ ਮਿਲਣ ਪਹੁੰਚੇ ਸਨ ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, 11 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ’ਚ 16 ਦਿਨਾਂ ਤੋਂ ਟਾਵਰ ’ਤੇ ਚੜ੍ਹ ਕੇ ਰੈਗੂਲਰ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਲਈ ਰੋਸ ਪ੍ਰਗਟ ਕਰ ਰਹੇ ਸੋਹਣ ਸਿੰਘ ਨੂੰ ਥੱਲੇ ਉਤਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਅਸਤੀਫ਼ਾ ਮੰਗਿਆ ਹੈ। ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਟਾਵਰ ’ਤੇ ਚੜ੍ਹੇ ਸੋਹਣ ਸਿੰਘ ਅਤੇ ਧਰਨੇ ’ਤੇ ਬੈਠੇ ਸਾਥੀਆਂ ਨੂੰ ਮਿਲਣ ਲਈ ਸੈਕਟਰ 4 ਸਥਿਤ ਐਮ.ਐਲ.ਏ ਹੋਸਟਲ ਮਿਲਣ ਪਹੁੰਚੇ ਸਨ। ਜਿੱਥੇ ਉਨ੍ਹਾਂ ਸੋਹਣ ਸਿੰਘ ਨਾਲ ਫੋਨ ’ਤੇ ਗੱਲ ਕੀਤੀ। ਇਸ ਮੌਕੇ ਈਟੀਟੀ ਅਧਿਆਪਕ ਕਮਲ ਠਾਕੁਰ, ਗੁਰਮੁੱਖ ਸਿੰਘ, ਚਮਕੌਰ ਸਿੰਘ, ਗੁਰਵੀਰ ਸਿੰਘ, ਰਾਹੁਲ ਚੋਪੜਾ, ਅਮਨ ਕੁਮਾਰ, ਗੌਰਵ ਸ਼ਰਮਾ, ਮਨਦੀਪ ਸਿੱਧੂ ਅਤੇ ਜਤਿੰਦਰਪਾਲ ਸਿੰਘ ਨੇ ਹਰਪਾਲ ਸਿੰਘ ਚੀਮਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ।    


ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਖੁੱਦ ਮੰਨ ਰਹੇ ਹਨ ਕਿ 180 ਈਟੀਟੀ ਰੈਗੂਲਰ ਅਧਿਆਪਕਾਂ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਗਲਤੀ ਕੀਤੀ ਹੈ, ਪਰ ਕਾਂਗਰਸ ਸਰਕਾਰ ਇਸ ਗਲਤੀ ਨੂੰ ਦੁਰਸਤ ਕਰਨ ਦੀ ਥਾਂ ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾ ਕੇ ਜ਼ੁਲਮ ਦਾ ਸਿਖ਼ਰ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਪੱਕੇ ਤੌਰ ’ਤੇ ਨੌਕਰੀ ਕਰ ਰਹੇ 180 ਈਟੀਟੀ ਅਧਿਆਪਕ ਸਰਕਾਰ ਤੋਂ ਇਨਸਾਫ਼ ਲੈਣ ਲਈ ਜਿੱਥੇ ਮੁੱਖ ਮੰਤਰੀ ਚੰਨੀ ਦੀ ਰਿਹਾਇਸ ਤੋਂ ਕੁੱਝ ਕਰਮਾਂ ਦੀ ਦੂਰੀ ’ਤੇ ਟਾਵਰ ’ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਹਨ, ਉਥੇ ਹੀ ਇਹ ਅਧਿਆਪਕ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਜਲੰਧਰ ਸਥਿਤ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਗੱਲ ਨਹੀਂ ਮੰਨਦੀ ਤਾਂ ਉਨ੍ਹਾਂ ਨੂੰ ਸਰਕਾਰ ’ਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। 
‘ਆਪ’ ਆਗੂ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਈਟੀਟੀ ਅਧਿਆਪਕਾਂ ਨਾਲ ਗ਼ੈਰ ਮਨੁੱਖੀ ਵਰਤਾਓ ਕਰ ਰਹੀ ਹੈ। ਚਰਨਜੀਤ ਸਿੰਘ ਚੰਨੀ ਐਨੇ ਨਿਕੰਮੇ ਤੇ ਕਮਜ਼ੋਰ ਮੁੱਖ ਮੰਤਰੀ ਹਨ, ਜੋ ਇਨ੍ਹਾਂ ਅਧਿਆਪਕਾਂ ਦੀ ਗੱਲ ਸੁਣਨ ਤੋਂ ਵੀ ਭੱਜ ਰਹੇ ਹਨ। ਸਗੋਂ ਅਧਿਕਾਰੀਆਂ ਨੂੰ ਧਰਨੇ ਵਾਲੀ ਥਾਂ ’ਤੇ ਉਚੀ ਆਵਾਜ਼ ’ਚ ਡੀ.ਜੇ ਵਜਾਉਣ ਲਈ ਕਹਿ ਰਹੇ ਹਨ ਤਾਂ ਜੋ ਮੁੱਖ ਮੰਤਰੀ ਨੂੰ ਧਰਨਾਕਾਰੀਆਂ ਦੀ ਆਵਾਜ਼ ਨੇ ਸੁਣੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸੂਬੇ ਦੇ ਸਕੂਲ ਨੰਬਰ ਇੱਕ ਹੋਣ ਦਾ ਦਾਅਵਾ ਕਰਦੇ ਹਨ, ਪਰ ਅਧਿਆਪਕ ਤਾਂ ਟੈਂਕੀਆਂ, ਟਾਵਰਾਂ ’ਤੇ ਚੜ੍ਹੇ ਆਪਣੇ ਹੱਕ ਮੰਗ ਰਹੇ ਹਨ। 
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ 180 ਈਟੀਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ 2016 ’ਚ ਭਰਤੀ ਅਤੇ 2018 ’ਚ ਰੈਗੂਲਰ ਪੱਕਾ ਕੀਤਾ ਗਿਆ ਸੀ। ਪਰ ਪੰਜ ਸਾਲ ਨੌਕਰੀ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਨੌਕਰੀਆਂ ਤੋਂ ਬਾਹਰ ਕਰ ਦਿੱਤਾ ਅਤੇ ਹਾਈਕੋਰਟ ਦੇ ਹੁਕਮਾਂ ’ਤੇ ਮੁੜ ਨੌਕਰੀ ’ਤੇ ਰੱਖ ਲਿਆ। ਸਰਕਾਰ ਨੇ ਧੋਖ਼ੇਬਾਜੀ ਕਰਕੇ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਹਨ, ਜੋ ਸਰਾਸਰ ਧੱਕਾ ਅਤੇ ਜ਼ੁਲਮ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਕਿੰਨੀ ਹਾਸੋਹੀਣੀ ਗੱਲ ਕਰਦੇ ਹਨ ਕਿ ਉਨ੍ਹਾਂ 180 ਈਟੀਟੀ ਅਧਿਆਪਕਾਂ ਦਾ ਮਾਮਲਾ ਹੱਲ ਕਰਨ ਲਈ ਫਾਇਲ ਵਿੱਤ ਵਿਭਾਗ ਨੂੰ ਭੇਜ ਦਿੱਤੀ ਹੈ, ਪਰ ਵਿੱਤ ਵਿਭਾਗ ਦੇ ਉਚ ਅਧਿਕਾਰੀ ਕੋਈ ਫ਼ੈਸਲਾ ਨਹੀਂ ਲੈ ਰਹੇ। 
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਅਧਿਆਪਕਾਂ ਦਾ ਸਮਰਥਨ ਕਰਦੀ ਹੈ ਅਤੇ ਮੁੱਖ ਮੰਤਰੀ ਚੰਨੀ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਸੋਹਣ ਸਿੰਘ ਸਮੇਤ ਹੋਰ ਟਾਵਰਾਂ ਤੇ ਟੈਂਕੀਆਂ ’ਤੇ ਬੈਠੇ ਅਧਿਆਪਕਾਂ ਦੀ ਜਾਨ ਬਚਾਈ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੌਕਰਸ਼ਾਹੀ ਦੇ ਦਬਾਅ ਕਾਰਨ ਈਟੀਟੀ ਅਧਿਆਪਕਾਂ ਦਾ ਮਾਮਲਾ ਹੱਲ ਨਹੀਂ ਕਰ ਸਕਦੀ ਤਾਂ ਕਾਂਗਰਸ ਨੂੰ ਕੁਰਸੀ ਖ਼ਾਲੀ ਕਰ ਦੇਣੀ ਚਾਹੀਦੀ ਹੈ।

ਮੁੱਖ ਮੰਤਰੀ ਚੰਨੀ, ਗ੍ਰਹਿ ਮੰਤਰੀ ਰੰਧਾਵਾ ਅਤੇ ਕਾਂਗਰਸ ਪ੍ਰਧਾਨ ਸਿੱਧੂ ਦੀ ਚੁੱਪੀ ’ਤੇ ਚੁੱਕੇ ਸਵਾਲ

ਚੰਡੀਗੜ੍ਹ, 11 ਦਸੰਬਰ : ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਸਾਥੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਟਰਾਂਸਫ਼ਰ ਪੋਸਟਿੰਗ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਅਤੇ ਮੰਗ ਕੀਤੀ ਕਿ ਮਾਣਯੋਗ ਹਾਈਕੋਰਟ ਦੀ ਦੇਖ਼ ਰੇਖ ਵਿੱਚ ਇੱਕ ਉਚ ਪੱਧਰੀ ਜਾਂਚ ਏਜੰਸੀ ਕੋਲੋਂ ਸਮਾਂਬੱਧ ਜਾਂਚ ਕਰਵਾਈ ਜਾਵੇ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਇਹ ਬੇਹੱਦ ਗੰਭੀਰ ਮਾਮਲਾ ਹੈ ਕਿ ਇੱਕ ਮੰਤਰੀ ਆਪਣੇ ਸਾਥੀ ਗ੍ਰਹਿ ਮੰਤਰੀ ’ਤੇ ਪੈਸੇ ਲੈ ਕੇ ਐਸ.ਐਸ.ਪੀ (ਜ਼ਿਲ੍ਹਾ ਪੁਲੀਸ ਮੁੱਖੀ) ਨਿਯੁਕਤ ਕਰਨ ਦੇ ਦੋਸ਼ ਲਾ ਰਹੇ ਹਨ। ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਨਿਯੁਕਤੀ ਕਰਨਾ ਦੇਸ਼ ਅਤੇ ਰਾਜ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਰਾਜ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ। 



ਚੀਮਾ ਨੇ ਕਿਹਾ ਕਿ ਜੇ ਇਸ ਮਾਮਲੇ ਦੀ ਜਾਂਚ ਨਿਰਪੱਖ ਅਤੇ ਸਮਾਂਬੱਧ ਨਹੀਂ ਕੀਤੀ ਗਈ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ, ਕਿਉਂਕਿ ਇੱਕ ਤਾਂ ਪੰਜਾਬ ਸਰਹੱਦੀ ਰਾਜ ਹੈ ਅਤੇ ਦੂਜੀ ਪਾਸੇ ਰਾਜ ’ਚ ਜਲਦੀ ਹੀ ਵਿਧਾਨ ਸਭਾ ਚੋਣਾ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਸਾਲਾਂ ਤੱਕ ‘ਕਾਲ਼ੇ ਦੌਰ’ ਨਾਲ ਲੜਦਾ ਰਿਹਾ ਹੈ। ਭਾਰੀ ਕੀਮਤ ਅਦਾ ਕਰਨ ਤੋਂ ਬਾਅਦ ਸਥਾਪਤ ਹੋਈ ਅਮਨ ਸ਼ਾਂਤੀ ਨੂੰ ਇਨ੍ਹਾਂ ਭ੍ਰਿਸ਼ਟ ਰਾਜਨੀਤਿਕ ਲੋਕਾਂ ਨੂੰ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਹੁਣ ਪੰਜਾਬ ਇਸ ਮੋੜ ’ਤੇ ਖੜ੍ਹਾ ਹੈ ਕਿ ਰਾਜ ਦੇ ਲੋਕ ਇਸ ਤਰ੍ਹਾਂ ਦੇ ਕਿਸੇ ਵੀ ‘ਕਾਲ਼ੇ ਦੌਰ’ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਮਾਫੀਆ ਵਿੱਚ ਸ਼ਾਮਲ ‘ਕਾਲ਼ੀਆਂ ਭੇਡਾਂ’ ਅਤੇ ਉਨ੍ਹਾਂ ਦੇ ਰਾਜਨੀਤਿਕ ਸਰਪ੍ਰਸਤਾਂ ਦੇ ਨਾਂਅ ਪੰਜਾਬ ਦੇ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਰਾਜ ’ਚ ਮਾਫੀਆ ਸ਼ਾਸਨ ਦੇ ਦੋਸ਼ ਆਉਂਦੀ ਆ ਰਹੀ ਹੈ। ਚੰਨੀ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਤਾਂ ਬਸ ਸਾਡੇ ਦੋਸ਼ਾਂ ਨੂੰ ਹੀ ਸਹੀ ਸਿੱਧ ਕੀਤਾ ਹੈ। ਅਸੀਂ ਵਿਧਾਨ ਸਭਾ ਵਿੱਚ ਵੀ ਰਾਜ ’ਚ ਚੱਲ ਰਹੇ ਮਾਫ਼ੀਆ ਸ਼ਾਸਨ ਦੇ ਮੁੱਦੇ ਕਈ ਵਾਰ ਚੁੱਕੇ ਹਨ ਅਤੇ ਕਿਹਾ ਕਿ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ, ਵਿਧਾਇਕ ਤੇ ਸੱਤਾਧਾਰੀ ਦਲ ਕਾਂਗਰਸ ਦੇ ਕਈ ਆਗੂ ਮਾਫ਼ੀਆ ਦੇ ਕਾਰੋਬਾਰ ਵਿੱਚ ਸ਼ਾਮਲ ਹਨ।’’     
ਚੀਮਾ ਨੇ ਕਾਂਗਰਸ ਸਰਕਾਰ ’ਤੇ ਮਾਫੀਆ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜ ਵਿੱਚ ਮਾਫੀਆ ਰਾਜ ’ਤੇ ਕੰਟਰੋਲ ਕਰਨ ਲਈ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਕਾਰਨ ਹੀ ਇਹ ਮੁੱਦਾ ਅੱਜ ਸਭ ਦੇ ਸਾਹਮਣੇ ਆਇਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਬਾਰੇ ਚੁੱਪੀ ਵੱਟੀ ਬੈਠੇ ਹਨ। ਇਨਾਂ ਆਗੂਆਂ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਉਚ ਅਧਿਕਾਰੀਆਂ ਦੇ ਵੱਡੇ ਪੈਮਾਨੇ ’ਤੇ ਹੋ ਰਹੇ ਟਰਾਂਸਫ਼ਰ ਪੋਸਟਿੰਗ ਸੱਤਾ ਵਿੱਚ ਬੈਠੇ ਲੋਕਾਂ ਦੇ ਦਸਤਖ਼ਤ ਅਤੇ ਇਸ਼ਾਰੇ ’ਤੇ ਹੀ ਹੋ ਰਹੇ ਹਨ।
ਬਾਕਸ ------
ਬੇਰੁਜ਼ਗਾਰਾਂ ਪ੍ਰਤੀ ਕੈਪਟਨ ਅਤੇ ਬਾਦਲਾਂ ਜਿੰਨੀ ਹੀ ਬੇਰਹਿਮ ਹੈ ਚੰਨੀ ਸਰਕਾਰ: ਚੀਮਾ
ਚੰਡੀਗੜ੍ਹ ---  ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਬਠਿੰਡਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਅੱਖਾਂ ਸਾਹਮਣੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਤੇ ਕੀਤੇ ਗਏ ਪੁਲੀਸ ਤਸ਼ੱਦਦ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਚੀਮਾ ਨੇ ਸਾਬਕਾ ਆਕਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਕਾਂਗਰਸੀ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਗਾਲ਼ਾਂ ਅਤੇ ਥੱਪੜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਚ ਪੱਧਰੀ ਯੋਗਤਾ ਦੇ ਬਾਵਜੂਦ ਕਈ ਕਈ ਸਾਲਾਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਪ੍ਰਤੀ ਚੰਨੀ ਸਰਕਾਰ ਦਾ ਰਵਈਆ ਵੀ ਕੈਪਟਨ ਅਤੇ ਬਾਦਲਾਂ ਦੀਆਂ ਸਰਕਾਰਾਂ ਵਰਗਾ ਹੀ ਹੈ। ਚੀਮਾ ਨੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਵੱਲੋਂ ਸਾਰੀਆਂ ਹੱਦਾਂ ਪਾਰ ਕਰਕੇ ਬੇਰੁਜ਼ਗਾਰ ਲੜਕੇ ਲੜਕੀਆਂ ’ਤੇ ਢਾਹੇ ਤਸ਼ੱਦਦ ਲਈ ਮੁੱਖ ਮੰਤਰੀ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅਜਿਹੇ ਅੱਥਰੇ ਅਫ਼ਸਰਾਂ ਦੀ ਵਰਦੀ ਲਹਾਉਣ ਲਈ ਹਰ ਸੰਭਵ ਲੜਾਈ ਲੜੇਗੀ ਤਾਂ ਕਿ ਹੋਰਨਾਂ ਨੂੰ ਸੀਮਾ ’ਚ ਰਹਿਣ ਦੀ ਸਿੱਖਿਆ ਮਿਲ ਸਕੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਬੰਧਿਤ ਪੁਲੀਸ ਅਧਿਕਾਰੀ ਵਿਰੁੱਧ ਆਮ ਆਦਮੀ ਪਾਰਟੀ ਲਿਖਤੀ ਰੂਪ ’ਚ ਡੀ.ਜੀ.ਪੀ. ਪੰਜਾਬ ਕੋਲ ਸ਼ਿਕਾਇਤ ਕਰੇਗੀ ਅਤੇ ਜ਼ਰੂਰਤ ਪਈ ਤਾਂ ਹਾਈਕੋਰਟ ਦਾ ਦਰਵਾਜਾ ਵੀ ਖੜਖੜਾਏਗੀ।


Wikipedia

Search results

Powered By Blogger