ਐਸ ਏ ਐਸ ਨਗਰ, 26 ਨਵੰਬਰ : ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਮੋਹਾਲੀ ਵੱਲੋਂ ਪ੍ਰਿੰਸੀਪਲ ਰਾਜੀਵ ਪੁਰੀ ਦੀ ਰਹਿਨੁਮਾਈ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ । ਇਸ ਮੌਕੇ ਕਾਲਜ ਦੇ ਸਮੂਹ ਫੈਕਲਟੀ ਮੈਂਬਰਾਂ ਵੱਲੋਂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਸੰਵਿਧਾਨ ਦੀ ਸਹੁੰ ਚੁੱਕੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜੀਵ ਪੁਰੀ ਨੇ ਸਟਾਫ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਸੰਵਿਧਾਨ ਰਾਸ਼ਟਰ ਦੇ ਵਿਕਾਸ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਅਤੇ ਇਹ ਸਾਡੇ ਲੋਕਤੰਤਰ ਦਾ ਮਾਰਗ ਦਰਸ਼ਨ ਹੈ।
ਪ੍ਰਿੰਸੀਪਲ ਨੇ ਕਿਹਾ ਕਿ ਸੰਵਿਧਾਨ ਦੇ ਸਿਧਾਂਤਾਂ ਜਿਵੇਂ ਬਰਾਬਰਤਾ, ਆਜ਼ਾਦੀ ਅਤੇ ਭਾਈਚਾਰਕ ਸਾਂਝ ਦੀ ਪਾਲਣਾ ਕਰਨਾ ਸਾਡਾ ਇਕ ਰਾਸ਼ਟਰੀ ਫਰਜ਼ ਬਣਦਾ ਹੈ। ਇਸ ਮੌਕੇ ਐਚ.ਓ.ਡੀ ਮਕੈਨੀਕਲ ਸ੍ਰੀ ਦਰਸ਼ਨ ਸਿੰਘ, ਐਚ.ਓ.ਡੀ ਕੰਪਿਊਟਰ ਸ਼. ਰਵਿੰਦਰ ਵਾਲੀਆ, ਦਫਤਰ ਇੰਚਾਰਜ ਐਮ.ਐਲ.ਟੀ ਸ੍ਰੀਮਤੀ ਹਰਪ੍ਰੀਤ ਕੌਰ, ਲੈਕਚਰਾਰ ਐਮ.ਐਲ.ਟੀ ਡਾ: ਰਵਿੰਦਰ ਕੁਮਾਰ, ਅਤੇ ਹੋਰ ਸਟਾਫ ਇਸ ਮੌਕੇ ਹਾਜ਼ਰ ਸਨ
No comments:
Post a Comment