ਘੜੂੰਆਂ ,7 ਦਸੰਬਰ : ਅੱਜ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਪ੍ਰੋਗਰਾਮ ਤਹਿਤ ਨਗਰ ਘੜੂੰਆਂ ਦੀ ਸੇਵਾ ਸੁਖਮਨੀ ਸੁਸਾਇਟੀ ਅਤੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਅਪਣਾ ਰੋਸ ਜਾਹਿਰ ਕੀਤਾ ਇਸ ਮੌਕੇ 'ਤੇ ਬੀਬੀਆ ਨੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਅੰਦੋਲਨ ਨੂੰ ਸਫਲ ਬਣਾਉਣ ਅਤੇ ਕਿਸਾਨਾਂ ਦੀ ਚੜ੍ਹਦੀ ਕਲ੍ਹਾ ਦੀ ਅਰਦਾਸ ਕੀਤੀ ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਘੜੂੰਆਂ, ਪਰਮਜੀਤ ਸਿੰਘ,ਸਰਬਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਮਤਿ ਸਿੰਘ, ਗੁਰਪਾਲ ਸਿੰਘ, ਚਰਨ ਸਿੰਘ, ਰੁਲਦਾ ਸਿੰਘ, ਰਜਿੰਦਰ ਸਿੰਘ, ਭਰਪੂਰ ਸਿੰਘ, ਗੁਰੂਦਿਆਲ ਸਿੰਘ ,ਬੰਤ ਸਿੰਘ ਨੇ ਅਪਣੇ ਵਿਚਾਰ ਰੱਖਦਿਆ ਕਿਹਾ ਕਿ ਮੋਦੀ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਲਾਗੂ ਕੀਤੇ ਹਨ ਜਦੋਂ ਕਿ ਪਹਿਲਾਂ ਹੀ ਕਰਜੇ ਦੀ ਮਾਰ ਝੱਲ ਰਿਹਾ ਅੰਨਦਾਤਾ ਨੂੰ ਇਹਨਾਂ ਕਾਲੇ ਕਾਨੂੰਨਾਂ ਨਾਲ ਨੁਕਸਾਨ ਹੋਵੇਗਾ ਇਹਨਾਂ ਆਗੂਆਂ ਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ।
ਇਸ ਮੌਕੇ ਕਿਸਾਨ ਬੀਬੀਆ ਅਮਰਜੀਤ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ ,ਹਰਜੀਤ ਕੋਰ, ਮਨਜੀਤ ਕੌਰ, ਗੁਰਦੀਪ ਕੌਰ, ਸੁਖਦੀਪ ਕੌਰ, ਚਰਨਜੀਤ ਕੌਰ, ਰਜਿੰਦਰ ਕੌਰ, ਸਰਬਜੀਤ ਕੌਰ, ਤਜਿੰਦਰ ਕੌਰ ਜਸਪਾਲ ਕੌਰ ਨੇ ਬੋਲਦਿਆਂ ਭਾਰਤ ਦੀਆ ਸਾਰੀਆ ਮਹਿਲਾਵਾਂ ਨੂੰ ਕਿਸਾਨੀ ਹੱਕਾ ਲਈ ਡਟਣ ਦਾ ਹੋਕਾ ਦਿੰਦਿਆਂ ਦਿੱਲੀ ਚੱਲੋ ਦੀ ਅਪੀਲ ਕੀਤੀ। ਇਹਨਾਂ ਬੀਬੀਆਂ ਨੇ ਕੰਗਨਾ ਰਣੋਤ ਵੱਲੋਂ ਪੰਜਾਬ ਦੀਆ ਮਹਿਲਾਵਾ ਉੱਤੇ ਕੀਤੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੰਗਨਾ ਨੂੰ ਚਿਤਾਵਨੀ ਦਿੱਤੀ ਕਿ ਉਹ ਤੁਰੰਤ ਮਹਿਲਾਵਾਂ ਤੋਂ ਮੁਆਫੀ ਮੰਗਣ। ਅਤੇ ਜਦੋ ਤੱਕ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉੱਦੋ ਤੱਕ ਸੰਘਰਸ਼ ਜਾਰੀ ਰੱਖਣ ਦਾ ਆਹਿੰਦ ਲਿਆ। ਇਸ ਮੌਕੇ ਸੁਪਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਬਰਿੰਦਰ ਸਿੰਘ, ਹਰਜੀਤ ਸਿੰਘ, ਕਮਲਜੀਤ ਸਿੰਘ, ਜਗਦੇਵ ਸਿੰਘ ਆਦਿ ਹਾਜ਼ਰ ਸਨ।
No comments:
Post a Comment