ਐਸ.ਏ.ਐਸ ਨਗਰ, 07 ਦਸੰਬਰ : ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੀ ਯੋਗ ਅਗਵਾਈ ਹੇਠ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਦੀ ਜ਼ਮੀਨ ਵਿਚ ਰਹਿੰਦ ਖੂੰਹਦ ਨੂੰ ਮਿਲਾਉਣ ਜਾਂ ਸੰਭਾਲ ਆਦਿ ਵਾਸਤੇ ਦਿੱਤੇ ਗਏ ਨਿਰਦੇਸ਼ਾ ਦੇ ਸਦਕਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਦੀ ਟੀਮ ਵੱਲੋਂ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੀ ਜੀਂਦੀ ਜਾਗਦੀ ਮਿਸਾਲ ਸ਼੍ਰੀ ਅਮਰਜੀਤ ਸਿੰਘ ਪੁੱਤਰ ਭਾਗ ਸਿੰਘ ਵਸਨੀਕ ਰੰਗੀਆਂ ਬਲਾਕ ਖਰੜ ਦੀ ਨਿਵੇਕਲੀਆਂ ਪਹਿਲਕਦਮੀਆਂ ।
ਇਸ ਕਿਸਾਨ ਕੋਲ ਸਿਰਫ ਤਿੰਨ ਏਕੜ ਵਾਹੀਯੋਗ ਰਕਬਾ ਉਸ ਦੇ ਜੱਦੀ ਪਿੰਡ ਦੇਸੂ ਮਾਜਰਾ ਵਿਖੇ ਸੀ। ਸ਼ਹਿਰੀਕਰਨ ਹੋਣ ਨਾਲ ਇਸ ਕਿਸਾਨ ਵੱਲੋਂ ਤਿੰਨ ਏਕੜ ਜ਼ਮੀਨ ਵੇਚ ਕੇ ਐਸ਼ੋ ਆਰਾਮ ਦੀ ਜਿੰਦਗੀ ਛੱਡ ਕੇ ਵੱਟੀ ਗਈ ਰਕਮ ਤੋਂ ਪਿੰਡ ਰੰਗੀਆਂ ਵਿਖੇ 23 ਏਕੜ ਵਾਹੀਯੋਗ ਜ਼ਮੀਨ ਖ੍ਰੀਦ ਕੀਤੀ। ਪਹਿਲੇ ਦੱਸ ਸਾਲਾਂ ਵਿੱਚ ਇਸ ਕਿਸਾਨ ਵੱਲੋਂ ਸਬਜੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ ਪ੍ਰੰਤੂ ਲੇਬਰ ਦੀ ਕਮੀ ਹੋਣ ਕਾਰਨ ਇਸ ਨੇ ਫਸਲੀ ਵਿਭਿੰਨਤਾ ਹੇਠ ਗੰਨੇ ਦੀ ਕਾਸ਼ਤ ਨੂੰ ਤਜਰੀਹ ਦਿੱਤੀ। ਮੌਜੂਦਾ ਸਮੇਂ ਕਿਸਾਨ ਵੱਲੋਂ ਆਪਣੇ 23 ਏਕੜ ਰਕਬੇ ਤੋਂ ਇਲਾਵਾ ਆਪਣੀ ਭੈਣ ਦੇ 40 ਏਕੜ ਰਕਬੇ ਨੂੰ ਵੀ ਠੇਕੇ ਤੇ ਲੈ ਕੇ ਵਹਾਈ ਕਰ ਰਿਹਾ ਹੈ।
ਇਸ ਵੇਲੇ ਉਸ ਨੇ 23 ਏਕੜ ਰਕਬਾ ਕੋਆਪ੍ਰੇਟਿਵ ਸ਼ੂਗਰ ਮਿੱਲ ਮੋਰਿੰਡਾ ਨਾਲ ਗੰਨੇ ਹੇਠ ਕਾਸ਼ਤ ਕਰਨ ਵਾਸਤੇ ਬੋਂਡ ਕੀਤਾ ਹੈ। ਅਮਰਜੀਤ ਸਿੰਘ ਵੱਲੋਂ ਗੰਨੇ ਹੇਠ ਰਕਬੇ ਵਿਚ ਆਲੂ ਅਤੇ ਆਲੂਆਂ ਉਪਰੰਤ ਪਿਆਜ ਦੀ ਕਾਸ਼ਤ ਨਾਲ ਅੰਤਰ ਫਸਲੀ ਵਿਧੀ ਵੀ ਅਪਣਾਈ ਜਾ ਰਹੀ ਹੈ। ਉਸ ਨੇ ਇਸ ਸਾਲ 30 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਜਿਸ ਨਾਲ ਲਾਗਤ ਦੇ ਖਰਚੇ ਵੀ ਘਟੇ ਅਤੇ ਤਿੰਨ ਸਿਚਾਈਆਂ ਦੀ ਵੀ ਬਚਤ ਹੋਈ।
ਜ਼ਿਕਰਯੋਗ ਹੈ ਕਿ ਅਮਰਜੀਤ ਦੀ ਕੁਦਰਤੀ ਸੋਮੇ ਜਿਵੇਂ ਬਰਸਾਤੀ ਪਾਣੀ, ਸੋਲਰ ਅਨਰਜੀ ਵੱਲ ਖੇਤੀਬਾੜੀ ਵਿਭਾਗ ਦੇ ਉਦਮਾ ਸਦਕਾ ਵਿਸ਼ੇਸ਼ ਰੁਚੀ ਪੈਦਾ ਹੋਈ। ਜਿਸ ਤੋਂ ਕਿਸਾਨ ਵੱਲੋਂ 650 ਫੁੱਟ ਡੂੰਘਾ ਬੋਰ ਕਰਕੇ ਬਰਸਾਤ ਦੌਰਾਨ ਖੇਤ ਵਿਚ ਖੜ੍ਹੇ ਵਾਧੂ ਪਾਣੀ ਨੂੰ ਹੇਠਲੇ ਪਾਣੀ ਵਿਚ ਰਲਾ ਕੇ ਦੇਸੀ ਤੌਰ ਤਰੀਕਿਆਂ ਨਾਲ ਪਾਣੀ ਰੀਚਰਜ ਕੀਤਾ ਜਾ ਰਿਹਾ ਹੈ। ਜਿਸ ਨਾਲ ਇਸ ਦੀਆਂ ਮੋਟਰਾਂ ਦੇ ਪਾਣੀ ਦਾ ਪੱਧਰ ਕਦੇ ਵੀ ਹੇਠਾਂ ਨਹੀਂ ਡਿੱਗਣ ਵਿਚ ਆਇਆ।
ਇਸ ਤੋਂ ਇਲਾਵਾ ਅਮਰਜੀਤ ਵੱਲੋਂ ਬੜੀ ਸੂਝ ਬੂਝ ਨਾਲ ਖੇਤਾਂ ਦੀ ਵੱਟ ਬੰਦੀ ਕਰਦੇ ਹੋਏ ਨਿਵਾਣ ਵਾਲੇ ਪਾਸੇ ਪਾਣੀ ਨੂੰ ਇੱਕਤਰ ਕਰਕੇ ਇੱਕ ਟੋਬਾ ਤਿਆਰ ਕਰਕੇ ਉਸ ਵਿਚ ਰਾਖਵਾਂ ਬਰਸਾਤੀ ਪਾਣੀ ਰੱਖ ਲਿਆ ਜਾਂਦਾ ਹੈ ਅਤੇ ਲੋੜ ਪੈਣ ਤੇ ਇੰਜਣ ਦੇ ਨਾਲ ਸਿੰਚਾਈ ਦੇ ਤੌਰ ਤੇ ਕੰਮ ਲਿਆ ਜਾ ਰਿਹਾ ਹੈ। ਕਿਸਾਨ ਦੀ ਸੂਝ ਬੂਝ ਨਾਲ ਬਿਜਲੀ ਦੇ ਸਮੇਂ ਸਿਰ ਨਾ ਆਉਣ ਕਾਰਨ ਇਸ ਵੱਲੋਂ ਇੱਕ ਪਾਣੀ ਦਾ ਪੂਲ ਵੀ ਬਣਾ ਦਿੱਤਾ ਗਿਆ ਹੈ ਜਿਸ ਵਿਚ ਪਾਣੀ ਸਟੋਰ ਕਰਕੇ ਇੰਜਣ ਨਾਲ ਸੋਲਰ ਪਾਵਰ ਦੀ ਮੱਦਦ ਨਾਲ ਸਿੰਚਾਈ ਵਿਚ ਵਰਤੋਂ ਕੀਤੀ ਜਾਂਦੀ ਹੈ।
ਖੇਤੀਬਾੜੀ ਵਿਭਾਗ ਵੱਲੋਂ ਪ੍ਰੇਰਿਤ ਕਰਨ ਤੇ ਇਸ ਵੱਲੋਂ ਮਿਸ਼ਰਤ ਖੇਤੀ ਅਧੀਨ ਕਿਸਾਨ ਲਗਾਤਾਰ 6 ਏਕੜ ਵਿਚ ਹਿਓਲਾ ਸਰਸੋਂ ਅਤੇ ਤਿੰਨ ਏਕੜ ਰਕਬਾ ਦਾਲਾਂ ਹੇਠ ਖੇਤੀ ਕੀਤੀ ਜਾ ਰਹੀ ਹੈ ਜਿਸ ਨਾਲ ਮਨੋਕਰੋਪਿੰਗ ਦੀ ਥਾਂ ਵਣਸੁਵੰਤਾ ਨੂੰ ਹੁੰਗਾਰਾ ਮਿਲਿਆ ਹੈ।
ਇਹ ਕਿਸਾਨ ਝੋਨੇ ਦੀ ਪਰਾਲੀ ਦੀ ਰਹਿੰਦ ਖੁੰਹਦ ਨੂੰ ਧਰਤੀ ਵਿਚ ਰਲਾ ਕੇ ਔਰਗੈਨਿਕ ਮਾਦੇ ਵਿਚ ਵਾਧਾ ਕਰਦਾ ਹੈ। ਕਿਸਾਨ ਵੱਲੋਂ ਖੇਤੀਬਾੜੀ ਵਿਭਾਗ ਤੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਰੇਕਰ ਅਤੇ ਬੇਲਰ ਸਬਸਿਡੀ ਤੇ ਪ੍ਰਾਪਤ ਕਰਕੇ ਵਿਉਂਤਬੰਦੀ ਕੀਤੀ ਗਈ ਕਿ ਇਲਾਕੇ ਵਿਚ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਪ੍ਰਥਾ ਨੂੰ ਰੋਕਿਆ ਜਾ ਰਿਹਾ ਹੈ ।
ਇਸ ਸਬੰਧ ਵਿਚ ਇਸ ਕਿਸਾਨ ਵੱਲੋਂ ਪਹਿਲ ਕਰਦੇ ਹੋਏ ਸ਼ੂਗਰ ਮਿੱਲ ਨਰਾਇਣਗੜ੍ਹ ਵਿਖੇ ਪਰਾਲੀ ਦੇ ਪ੍ਰਬੰਧਨ ਲਈ 1500 ਟਨ ਪਰਾਲੀ ਦੀਆਂ ਗੱਠਾਂ ਦੇਣ ਦਾ ਇਕਰਾਰਨਾਮਾ ਕੀਤਾ। ਜਿਸ ਵਿਚ 2 ਲੱਖ ਰੁਪਏ ਦੀ ਗਰੰਟੀ ਅਡਵਾਂਸ ਵਿਚ ਭਰੀ ਗਈ। ਪ੍ਰੰਤੂ ਇਲਾਕੇ ਦੇ ਹੋਰ ਕਿਸਾਨਾਂ ਵੱਲੋਂ ਮੌਜੂਦਾ ਖੇਤੀ ਕਾਨੂੰਨਾਂ ਦੇ ਰੋਸ ਵਿਚ ਪਰਾਲੀ ਪ੍ਰਬੰਧਨ ਦੇ ਕੰਮਾਂ ਨੂੰ ਜਿਆਦਾ ਹੁੰਗਾਰਾ ਨਹੀਂ ਮਿਲ ਸਕਿਆ। ਫਿਰ ਵੀ ਕਿਸਾਨ ਵੱਲੋਂ 200 ਏਕੜ ਤੇ ਪਰਾਲੀ ਦੀਆ ਗੱਠਾਂ ਤਿਆਰ ਕੀਤੀਆਂ ਗਈਆਂ ਹਨ। ਖੇਤੀਬਾੜੀ ਵਿਭਾਗ ਵੱਲੋਂ ਐਨੀਮਲ ਬਰੀਡਿੰਗ ਫਾਰਮ ਕਲਸੀ ਜਿਲ੍ਹਾ ਦੇਹਰਾਦੂਨ ਨਾਲ ਕਿਸਾਨ ਦਾ ਲਿੰਕੇਜ ਕਰਵਾਇਆ ਗਿਆ। ਇਸ ਸੰਸਥਾ ਵੱਲੋਂ ਪਰਾਲੀ ਦੀ ਪਸ਼ੂਆਂ ਨੂੰ ਚਾਰੇ /ਬੇਡਿੰਗ ਲਈ ਮੰਗ ਰੱਖੀ ਗਈ ਸੀ ਕਿਉਂ ਜੋ ਇਸ ਫਾਰਮ ਤੇ ਉਨ੍ਹਾਂ ਕੋਲ 517 ਦੁਧਾਰੂ ਪਸ਼ੂਆਂ ਤੋਂ ਇਲਾਵਾ 90 ਅਵਾਰਾ ਪਸ਼ੂਆਂ ਦਾ ਰੱਖ ਰਖਾਵ ਵੀ ਕੀਤਾ ਜਾ ਰਿਹਾ ਹੈ। ਕਿਸਾਨ ਵੱਲੋਂ ਇਸ ਸੰਸਥਾ ਨੂੰ ਪਹਿਲੀ ਕਿਸਮ ਮਿਤੀ 04.12.2020 ਨੂੰ 32 ਕੁਇੰਟਲ ਪਰਾਲੀ ਦੀ ਗੱਠਾਂ 180 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਿਕਰੀ ਕੀਤੀ ਗਈ। ਇਸ ਸੰਸਥਾ ਵੱਲੋਂ ਢੋਆ ਢੁਆਈ ਤੇ 3.30 ਰੁਪਏ ਪ੍ਰਤੀ ਕਿਲੋ ਖਰਚ ਆਇਆ ਜਿਸ ਤੇ ਉਨ੍ਹਾਂ ਵੱਲੋਂ ਰਾਜ ਸਰਕਾਰ ਤੋਂ ਟਰਾਂਸਪੋਟ੍ਰੇਸ਼ਨ ਤੇ ਸਬਸਿਡੀ ਵਾਸਤੇ ਆਪਣੀ ਪੇਸ਼ਕਸ ਰੱਖੀ। ਇਸ ਪੇਸ਼ਕਸ ਨੂੰ ਭਾਰਤ ਸਰਕਾਰ ਨਾਲ ਵਿਚਾਰਿਆ ਜਾ ਰਿਹਾ ਹੈ ਤਾਂ ਜੋ ਇੱਕ ਵੱਡੀ ਖੇਪ ਪਰਾਲੀ ਦੀ ਗੁਆਂਢੀ ਰਾਜਾਂ ਨੂੰ ਭੇਜੀ ਜਾ ਸਕੇ।
ਇਸ ਤੋਂ ਇਲਾਵਾ ਇਲਾਕੇ ਵਿਚ ਗੱਦੀ ਵਾਸੀ (ਗੁੱਜਰ) ਖੇਤ ਤੋਂ 5000 ਰੁਪਏ ਪ੍ਰਤੀ ਟਰਾਲੀ ਪਸ਼ੂਆਂ ਵਾਸਤੇ ਲੈ ਜਾ ਰਹੇ ਹਨ। ਕਿਸਾਨ ਵੱਲੋਂ ਆਪਣੇ ਨੇੜੇ ਖੰਨਾ ਵਿਖੇ ਭੱਠਿਆਂ ਵਿਚ ਵੀ 80 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਿਕਰੀ ਕੀਤੀ ਜਾ ਰਹੀ ਹੈ। ਇਸ ਕਿਸਾਨ ਵਲੋਂ ਘੱਟ ਤੋ ਘੱਟ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਜਹਿਰਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕੁਦਰਤੀ ਤੌਰ ਤੇ ਪ੍ਰਾਪਤ ਰਹਿੰਦ ਖੁੰਹਦ ਨੂੰ ਖੇਤ ਵਿਚ ਰਲਾ ਕੇ ਦੇਸੀ ਤੌਰ ਤਰੀਕਿਆਂ ਨਾਲ ਸਰਵਪੱਖੀ ਕੀਟ ਰੋਕਥਾਮ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਇਸ ਕਿਸਾਨ ਦੀ ਅਗਾਂਹਵਧੂ ਸੋਚ ਨੂੰ ਹੋਰ ਕਿਸਾਨਾਂ ਤੱਕ ਲੈ ਕੇ ਜਾਣ ਲਈ ਆਤਮਾ ਸਕੀਮ ਤਹਿਤ ਫੀਲਡ ਸਕੂਲ ਅਤੇ ਫੀਲਡ ਡੇ ਮਨਾ ਕੇ ਅਮਰਜੀਤ ਦੇ ਸਹਿਯੋਗ ਨਾਲ ਕਿਸਾਨਾਂ ਵਿਚ ਕੁਦਰਤੀ ਖੇਤੀ ਦੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਪਿੰਡ ਰੰਗੀਆਂ ਦੇ ਕਿਸਾਨ ਅਮਰਜੀਤ ਸਿੰਘ ਦੀ ਨਿਵੇਕਲੀ ਪਹਿਲ ਕਦਮੀ ਨੇ ਦੂਸਰੇ ਕਿਸਾਨਾਂ ਵਾਸਤੇ ਵਿਲੱਖਣ ਮਿਸਾਲ ਕਾਇਮ ਕੀਤੀ ਹੈ ।
ਡੱਬੀ ਲਈ :
• ਕਿ ਵਿਗਾੜਨ ਗਿਆਂ ਸਮੇਂ ਦੀਆਂ ਸਰਕਾਰਾਂ ਅਜਿਹੇ ਅਗਾਂਹਵਧੂ ਕਿਸਾਨਾਂ ਦਾ?
• ਧਰਤੀ ਹੇਠਲੇ ਪਾਣੀ ਨੂੰ ਡਿੱਗਣ ਤੋਂ ਬਚਾਅ ਕੇ , ਫਸਲੀ ਰਹਿੰਦ ਖੂੰਦ ਤੋਂ ਪੈਸੇ ਕਮਾ ਕੇ, ਫਸਲੀ ਵਿਭਿੰਨਤਾ ਅਪਣਾ ਕੇ, ਵਿਉਂਤਬੰਦੀ ਬਣਾ ਕੇ ,ਮੁਨਾਫ਼ਾ ਕਮਾ ਕੇ ਰਾਹ ਦਸੇਰਾ ਬਣਿਆ ਪਿੰਡ ਰੰਗੀਆਂ ਦਾ ਕਿਸਾਨ ਅਮਰਜੀਤ ਸਿੰਘ।
No comments:
Post a Comment