SBP GROUP

SBP GROUP

Search This Blog

Total Pageviews

ਜ਼ਿਲ੍ਹਾ ਖੇਤੀਬਾੜੀ ਵਿਭਾਗ ਨੇ ਸੈਣੀਮਾਜਰਾ ਵਿਖੇ ਬਲਾਕ ਪੱਧਰੀ ਮਿੱਟੀ ਦਿਵਸ ਮਨਾਇਆ

 ਐਸ.ਏ.ਐਸ ਨਗਰ, 05 ਦਸੰਬਰ :  ਵਿਸ਼ਵ ਮਿੱਟੀ ਦਿਵਸ ਮੌਕੇ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਪਿੰਡ ਸੈਣੀਮਾਜਰਾ ਵਿਖੇ ਬਲਾਕ ਪੱਧਰੀ ਮਿੱਟੀ ਦਿਵਸ ਮਨਾਇਆ ਗਿਆ। 


ਇਸ ਮੌਕੇ ਡਾ. ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮਿੱਟੀ ਦੀ ਉਪਜਾਊ ਸ਼ਕਤੀ ਜੋ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ ਇਕ ਚਿੰਤਾ ਦਾ ਵਿਸ਼ਾ ਹੋਣ ਕਾਰਨ ਸਾਲ 2002 ਵਿੱਚ ਇੰਟਰਨੈਸ਼ਨਲ ਯੂਨੀਅਨ ਆਫ ਸੁਆਇਲ ਸਾਇੰਸ ਵੱਲੋਂ ਹਰ ਸਾਲ 5 ਦਸੰਬਰ ਨੂੰ ਵਿਸ਼ਵ ਭਰ ਵਿਚ ਇਹ ਮਿੱਟੀ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਤਾਂ ਜੋ ਸੰਸਾਰ ਪੱਧਰੀ ਇਸ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ। 
ਖੇਤੀਬਾੜੀ ਅਫਸਰ ਨੇ ਮਿੱਟੀ ਦਿਵਸ ਤੇ ਕਿਸਾਨਾਂ ਨੂੰ ਮਿੱਟੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਫਸਲ ਦੀ ਬਿਜਾਈ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਪਰਖ ਜਰੂਰ ਕਰਵਾਉਣ ਤਾਂ ਜੋ ਮਿੱਟੀ ਵਿਚ ਤੱਤਾਂ ਦੀ ਹੋਂਦ ਦਾ ਪਤਾ ਲੱਗ ਸਕੇ। ਮਿੱਟੀ ਪਰਖ ਅਨੁਸਾਰ ਹੀ ਆਪਣੀ ਅਗਲੀ ਫਸਲ ਵਿਚ ਖਾਦਾਂ ਦੀ ਜਰੂਰਤ ਅਨੁਸਾਰ ਵਰਤੋਂ ਕੀਤੀ ਜਾ ਸਕੇ। ਜਿਸ ਨਾਲ ਇੱਕ ਤਾਂ ਮਿੱਟੀ ਦੀ ਸਿਹਤ ਵੀ ਠੀਕ ਰਹਿੰਦੀ ਅਤੇ ਦੂਸਰਾ ਆਪਣਾ ਵਾਧੂ ਖਰਚਾ ਵੀ ਘਟਾ ਸਕਦੇ ਹਾਂ। ਜਰੂਰਤ ਤੋਂ ਜਿਆਦਾ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਮੀਨ ਵਿੱਚ ਕਾਰਬਨ ਤੱਤ ਦਾ ਹੋਣਾ ਬਹੁਤ ਜਰੂਰੀ ਹੈ ਜਿਸ ਨਾਲ ਮਿੱਟੀ ਵਿਚਲੇ ਜੀਵਾਣੂੰ ਪੱਤਿਆਂ ਰੂੜੀ ਖਾਦ ਅਤੇ ਫਸਲਾਂ ਦੀ ਰਹਿੰਦ ਖਹੂੰਦ ਨੂੰ ਜੈਵਿਕ ਖਾਦ ਵਿਚ ਬਦਲਣ ਲਈ ਸਹਾਇਕ ਹੁੰਦੇ ਹਨ। 


ਇਸ ਮੌਕੇ ਡਾਂ ਜਸਵਿੰਦਰ ਸਿੰਘ ਏ.ਡੀ.ੳ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ ਮੁਤਾਬਿਕ ਹੀ ਪਾਉਣ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਮਿੱਟੀ ਦੀ ਸਾਂਭ ਸੰਭਾਲ,ਇਸ ਦੀ ਉਪਜਾਊ ਸ਼ਕਤੀ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਕਿਸਾਨਾਂ ਨੂੰ ਵਿਸਥਾਰ ਵਿੱਚ ਜਾਗਰੂਕ ਕੀਤਾ। ਏ ਡੀ ੳ ਨੇ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਮੁਤਾਬਿਕ ਖਾਂਦਾ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਵੀ ਦਿੱਤੀ।  
 ਮਨਜੀਤ ਸਿੰਘ ਅਗਾਂਹਵਧੂ ਕਿਸਾਨ ਸਿੰਘ ਪਿੰਡ ਸੈਣੀਮਾਜਰਾ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਜੈਵਿਕ ਖੇਤੀ ਕਰ ਰਿਹਾ ਹੈ। ਉਹ ਆਪਣੇ ਖੇਤਾਂ ਵਿਚ ਪਰਾਲੀ ਨੂੰ ਮਲਚ ਦੇ ਤੌਰ ਤੇ ਇਸਤੇਮਾਲ ਕਰਦਾ ਹੈ ਤੇ ਝੋਨੇ ਨੂੰ ਨਾੜ ਨੂੰ ਅੱਗ ਨਾ ਲਗਾਕੇ ਉਸ ਨੂੰ ਖੇਤਾਂ ਵਿਚ ਹੀ ਦਬਾ ਦਿੰਦਾ ਹੈ ਇਸ ਤਰ੍ਹਾਂ ਕਰਨ ਨਾਲ ਉਸ ਦੇ ਖੇਤਾਂ ਦੀ ਉਪਜਾਊ ਸ਼ਕਤੀ ਵੀ ਵਧੀ ਹੈ ਅਤੇ ਖਾਦਾਂ ਦੀ ਵੀ ਬਹੁਤ ਘੱਟ ਜਰੂਰਤ ਪੈਂਦੀ ਹੈ। 
ਇਸ ਮੌਕੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਜਿਲ੍ਹੇ ਵਿੱਚ ਵਿਭਾਗ ਵੱਲੋਂ ਇੱਕ ਮਿੱਟੀ ਪਰਖ ਮੋਬਾਇਲ ਵੈਨ ਮੁਹੱਇਆ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦੇ ਖੇਤ ਵਿੱਚ ਹੀ ਮਿੱਟੀ ਪਰਖ ਹੋ ਸਕੇ ਤੇ ਕਿਸਾਨ ਅਗਲੀ ਫਸਲ ਵਿਚ ਜਰੂਰਤ ਅਨੁਸਾਰ ਹੀ ਖਾਦਾਂ ਦਾ ਉਪਯੋਗ ਕਰਨ ਅਤੇ ਫਸਲ ਦੀ ਬਿਜਾਈ ਵੀ ਸਮੇਂ ਸਿਰ ਕੀਤੀ ਜਾ ਸਕੇ। 
ਕਿਸਾਨ ਨਾਜਰ ਸਿੰਘ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵਿਭਾਗ ਵੱਲੋਂ ਸਬਸਿਡੀ ਤੇ ਮਸ਼ੀਨਰੀ ਮਹੱਇਆ ਕਰਵਾਉਣ ਦੀ ਮੰਗ ਕੀਤੀ। 
ਇਸ ਮੌਕੇ ਸ੍ਰੀ ਕੁਲਦੀਪ ਸਿੰਘ, ਸੁਖਦੇਵ ਸਿੰਘ ਏ ਐਸ ਆਈ, ਸਵਿੰਦਰ ਕੁਮਾਰ,ਜਸਵੰਤ ਸਿੰਘ ਏ ਟੀ ਐਮ ਅਤੇ ਕਿਸਾਨ ਸ੍ਰੀ ਮਾਨ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਨਾਜਰ,ਸਤਨਾਮ ਸਿੰਘ,ਰਾਜੂ ਅਤੇ ਦਰਸ਼ਨ ਸਿੰਘ ਹਾਜਰ ਸਨ।

No comments:


Wikipedia

Search results

Powered By Blogger