ਐਸ.ਏ.ਐਸ ਨਗਰ, 18 ਦਸੰਬਰ : ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਦ, ਬੀਜ ਅਤੇ ਦਵਾਈਆਂ ਲਈ ਡਿਜ਼ੀਟਲ-ਲਾਈਜੇਸ਼ਨ ਨੂੰ ਉਤਸ਼ਹਿਤ ਕਰਨ ਲਈ ਬਲਾਕ ਖਰੜ ਦੇ ਸਮੂਹ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ । ਇਹ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਡਾ: ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮੂਹ ਡੀਲਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਕਿਸਾਨਾਂ ਤੋ ਪੈਮਂਟ ਲੈਣ ਲਈ ਨਕਦ ਤੇ ਘੱਟ ਤੋ ਘੱਟ ਲੈਣ—ਦੇਣ ਕੀਤਾ ਜਾਵੇ ਅਤੇ ਕਿਊ ਆਰ (QR) ਕੋਡ ਦੀ ਵਰਤੋਂ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖਾਦ ਦੇ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਯੂਰੀਆ ਦੀ ਖਪਤ ਘਟਾਉਣ ਤੇ ਉਸ ਦੀ ਵਰਤੋਂ ਖੇਤੀਬਾੜੀ ਤੋਂ ਇਲਾਵਾ ਹੋਰ ਕੰਮਾਂ ਵਿਚ ਸਬਸਿਡੀ ਵਾਲੀ ਯੂਰੀਆ ਰੋਕਣ ਵਾਸਤੇ ਪੋਸ (POS) ਮਸ਼ੀਨਾਂ ਰਾਹੀਂ ਹਰੇਕ ਕਿਸਾਨ ਨੂੰ ਉਸ ਦੀ ਜ਼ਮੀਨ ਅਨੁਸਾਰ ਯੂਰੀਆ ਦੀ ਵਿਕਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਖਰੜ ਬਲਾਕ ਵਿੱਚ 3 ਡੀਲਰ ਟਾਪ ਯੂਰੀਆਂ ਦੀ ਵਿਕਰੀ ਵਿੱਚ ਨਾਮਜ਼ਦ ਹੋਏ ਹਨ ਜਿਨਾਂ ਦੀ ਵੱਖਰੇ ਤੌਰ ਤੇ ਪੜਤਾਲ ਚਲ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਪ੍ਰਤੀ ਕਿਸਾਨ 40 ਥੈਲੇ ਯੂਰੀਆ ਤੋ ਜਿਆਦਾ ਖਾਦ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ।
ਸ੍ਰੀ ਰਹੇਜਾ ਨੇ ਦੱਸਿਆ ਕਿ ਸਮੂਹ ਡੀਲਰਾਂ ਨੂੰ ਤਾੜਨਾ ਕੀਤੀ ਗਈ ਕਿ ਕਿਸਾਨਾਂ ਨੂੰ ਯੂਰੀਆ ਦੇ ਨਾਲ ਕੋਈ ਹੋਰ ਇਨਪੁੱਟਸ ਜਬਰਦਸਤੀ ਟੈਗਿਗ ਨਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਤੇ ਵਾਧੂ ਵਿੱਤੀ ਬੋਝ ਨਾ ਪਵੇ। ਉਨ੍ਹਾਂ ਡੀਲਰਾਂ ਨੂੰ ਕਿਹਾ ਕਿ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਨਵੇ ਲਾਇੰਸਸ ਰੀਨਿਊਲ, ਅਡੀਸ਼ਨ ਜਾਂ ਹੋਰ ਕਿਸੇ ਇੰਦਰਾਜ ਲਈ ਆਨਲਾਈਨ eagriservices.punjab.gov.in ਤੇ ਹੀ ਅਪਲਾਈ ਕੀਤਾ ਜਾਵੇ ਅਤੇ ਆਨਲਾਈਨ ਫੀਸ ਜਮਾ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਡੀਲਰਾਂ ਨੂੰ ਘਰੇ ਬੈਠੇ ਹੀ ਆਨਲਾਈਨ ਸਿਸਟਮ ਰਾਹੀਂ ਇਹ ਸਹੂਲਤ ਪ੍ਰਾਪਤ ਹੋਵੇਗੀ। ਉਨ੍ਹਾ ਡੀਲਰਾਂ ਨੂੰ ਕਿਹਾ ਕਿ ਮਹੀਨਾਵਾਰ ਪ੍ਰਗਤੀ ਰਿਪੋਰਟ ਹਰੇਕ ਮਹੀਨੇ 3 ਤਰੀਕ ਤੱਕ ਭੇਜਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ:ਸੰਦੀਪ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ: ਗੁਰਦਿਆਲ ਕੁਮਾਰ ਵੱਲੋਂ ਇਨਕਸੈਕਟੀਸਾਈਡ ਐਕਟ ਅਤੇ ਫਰਟੇਲਾਈਜਰ ਕੰਟਰੋਲ ਆਰਡਰ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
No comments:
Post a Comment