ਐਸ.ਏ.ਐਸ. ਨਗਰ,(ਗੁਰਪ੍ਰੀਤ ਸਿੰਘ ਕਾਂਸਲ)20 ਫਰਵਰੀ :ਸ੍ਰੀ ਸਤਿੰਦਰ ਸਿੰਘ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਇੱਕ ਖੋਹ ਦੀ ਵਾਰਦਾਤ ਨੂੰ 48 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ 02 ਦੋਸ਼ੀਆਂ ਨੂੰ ਸਮੇਤ ਖੋਹ ਦੀ ਪੂਰੀ ਰਕਮ ਦੇ ਗਿ੍ਰਫਤਾਰ ਕਰਨ ਵਿੱਚ ਸਫਲਤਾ ਕੀਤੀ ਹੈ।
ਐਸ.ਐਸ.ਪੀ.ਸਾਹਿਬ ਨੇ ਅੱਗੇ ਡੀਟੇਲ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਣਾ
ਸੋਹਾਣਾ ਵਿਖੇ ਗੁਰਪ੍ਰੀਤ ਸਿੰਘ ਉਮਰ ਕਰੀਬ 30 ਸਾਲ ਪੁੱਤਰ ਕਿ੍ਰਸ਼ਨ ਸਿੰਘ ਵਾਸੀ ਪਿੰਡ
ਜਵਾਹਰਪੁਰ ਥਾਣਾ ਡੇਰਾਬਸੀ ਜੋ ਕਿ ਕ੍ਰਪਿਟਨ ਪੋਲੀਮਰਸ ਕੰਪਨੀ ਜਵਾਹਰਪੁਰ ਡੇਰਾਬਸੀ ਵਿਖੇ
ਮਹਿੰਦਰਾ ਪਿੱਕ-ਅੱਪ ਗੱਡੀ ਪਰ ਬਤੌਰ ਡਰਾਇਵਰ ਨੌਕਰੀ ਕਰਦਾ ਹੈ, ਦੇ ਬਿਆਨ ਪਰ ਮੁਕੱਦਮਾ
ਨੰਬਰ 55 ਮਿਤੀ 17.02.2021 ਅ/ਧ 379ਬੀ, 341,34 ਹਿੰ:ਦੰ:, 25 ਅਸਲਾ ਐਕਟ ਬਰਖਿਲਾਫ
ਨਾ-ਮਾਲੂਮ ਸਵਿੱਫਟ ਕਾਰ ਸਵਾਰ 03 ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ। ਗੁਰਪ੍ਰੀਤ
ਸਿੰਘ ਉਕੱਤ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਮਿਤੀ 17.02.2021 ਨੂੰ ਵਕਤ ਕਰੀਬ
01 ਵਜੇ ਦੁਪਹਿਰ ਖਰੜ-ਕੁਰਾਲੀ ਰੋਡ ਪਰ ਪੈਂਦੇ ਪਿੰਡ ਘਟੌਰ ਵਿਖੇ ਫੈਕਟਰੀ ਜੀ.ਬੀ.
ਇੰਟਰਪ੍ਰਾਈਜਜ ਪਰ ਕੰਪਨੀ ਦੀ ਮਹਿੰਦਰਾ ਪਿੱਕ-ਅੱਪ ਨੰਬਰ ਪੀਬੀ-65-ਏ.ਬੀ-7621 ਨਾਲ ਮਾਲ
ਉਤਾਰ ਕੇ ਅਤੇ ਮਾਲ ਦੀ ਪੇਮੈਂਟ 100000/-ਰੁਪਏ ਲੈ ਕੇ ਵਾਪਸ ਲਾਂਡਰਾ -ਬਨੂੜ ਰੋਡ ਰਾਹੀਂ
ਵਾਪਸ ਡੇਰਾਬਸੀ ਨੂੰ ਜਾ ਰਿਹਾ ਸੀ, ਤਾਂ ਵਕਤ ਕਰੀਬ 1.45 ਵਜੇ ਜਦੋਂ ਉਹ ਦੈੜੀ ਤੋਂ
ਅੱਗੇ ਪੁੱਜਾ ਤਾਂ ਇੱਕ ਸਵਿੱਫਟ ਕਾਰ ਸਵਾਰ 03 ਨਾ ਮਾਲੂਮ ਵਿਅਕਤੀਆਂ ਨੇ ਉਸ ਦੀ ਗੱਡੀ ਦੇ
ਅੱਗੇ ਕਾਰ ਲਗਾ ਕੇ ਗੱਡੀ ਰੁਕਵਾ ਲਈ ਅਤੇ ਲੋਹੇ ਦੀ ਰਾਡ ਮਾਰਕੇ ਉਸ ਦੀ ਤਾਕੀ ਦਾ ਸ਼ੀਸ਼ਾ
ਤੋੜ ਕੇ ਉਸ ਨੂੰ ਬਾਹਰ ਕੱਢ ਲਿਆ ਅਤੇ ਅਸਲੇ ਨਾਲ ਡਰਾ -ਧਮਕਾ ਕੇ ਉਸ ਦੀ ਮਹਿੰਦਰਾ
ਪਿੱਕ-ਅੱਪ ਦੇ ਡੈਸ਼ਬੋਰਡ ਵਿੱਚ ਪਈ ਪੇਮੈਂਟ 100000/-ਰੁਪਏ ਸਮੇਤ ਉਸ ਦਾ ਮੋਬਾਇਲ ਫੋਨ
ਅਤੇ ਗੱਡੀ ਦੀ ਚਾਬੀ ਲੈ ਕੇ ਫਰਾਰ ਹੋ ਗਏ ਸਨ।
ਮੁੱਦਈ ਗੁਰਪ੍ਰੀਤ ਸਿੰਘ ਦੇ ਬਿਆਨ ਪਰ ਉਕੱਤ ਮੁਕੱਦਮਾ ਦਰਜ ਕਰਕੇ ਜੁਰਮ ਦੀ ਗੰਭੀਰਤਾ
ਨੂੰ ਦੇਖਦੇ ਹੋਏ ਸ੍ਰੀ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ (ਜਾਂਚ) ਮੋਹਾਲੀ ਅਤੇ
ਸ੍ਰੀ ਗੁਰਚਰਨ ਸਿੰਘ, ਉਪ ਕਪਤਾਨ ਪੁਲਿਸ (ਜਾਂਚ) ਮੋਹਾਲੀ ਦੀ ਨਿਗਰਾਨੀ ਹੇਠ ਇਸ ਮੁਕੱਦਮਾ
ਦੀ ਤਫਤੀਸ਼ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਨੂੰ ਸੌਪੀ ਗਈ
ਸੀ। ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਮੌਕਾ ਵਕੂਆ ਦੇ ਹਾਲਾਤਾਂ
ਮੁਤਾਬਿਕ ਕੜੀ-ਨਾਲ-ਕੜੀ ਜੋੜਦਿਆਂ ਇਸ ਮੁਕੱਦਮਾ ਨੂੰ ਵਾਰਦਾਤ ਤੋਂ 02 ਦਿਨਾਂ ਦੇ
ਅੰਦਰ-ਅੰਦਰ ਹੀ ਟਰੇਸ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆਂ ਗੁਰਪ੍ਰੀਤ ਸਿੰਘ
ਅਤੇ ਮਨਿੰਦਰ ਸਿੰਘ ਉਰਫ ਗੱਭਰ ਨੂੰ ਗਿ੍ਰਫਤਾਰ ਕਰਕੇਂ ਖੋਹ ਕੀਤੀ ਦਰਸਾਈ ਗਈ ਪੂਰੀ ਰਕਮ
01 ਲੱਖ ਰੁਪਏ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਮੁਕੱਦਮਾ ਵਿੱਚ ਗਿ੍ਰਫਤਾਰ ਹੋਏ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਕਿ੍ਰਸ਼ਨ ਸਿੰਘ
ਵਾਸੀ ਪਿੰਡ ਜਵਾਹਰਪੁਰ ਥਾਣਾ ਡੇਰਾਬਸੀ ਜੋ ਕਿ ਇਸ ਮੁਕੱਦਮਾ ਦਾ ਖੁਦ ਮੁਦੱਈ ਸੀ ਅਤੇ ਉਸ
ਦੇ ਸਾਥੀ ਦੋਸ਼ੀ ਮਨਿੰਦਰ ਸਿੰਘ ਉਰਫ ਗੱਭਰੂ ਉਮਰ ਕਰੀਬ 22/23 ਸਾਲ ਪੁੱਤਰ ਸੁਰਿੰਦਰ ਸਿੰਘ
ਵਾਸੀ ਪਿੰਡ ਜਵਾਹਰਪੁਰ ਥਾਣਾ ਡੇਰਾਬਸੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ
ਦੋਸ਼ੀ ਗੁਰਪ੍ਰੀਤ ਸਿੰਘ ਨੇ ਖੋਹ ਦੀ ਉਕੱਤ ਵਾਰਦਾਤ ਦਾ ਪਲੈਨ ਖੁਦ ਹੀ ਬਣਾਇਆ ਸੀ ਕਿੳਂੁਕਿ
ਕਰੀਬ ਇੱਕ ਸਾਲ ਪਹਿਲਾਂ ਇਸ ਨੇ ਇੱਕ ਆਈ.20 ਕਾਰ ਨਵੀਂ ਖਰੀਦ ਕੀਤੀ ਸੀ ਅਤੇ ਇਹ
ਘੁੰਮਣ-ਫਿਰਨ ਦਾ ਵੀ ਸੌਕੀਨ ਹੈ। ਕੰਪਨੀ ਵਿੱਚ ਬਤੌਰ ਡਰਾਇਵਰ ਇਸ ਦੀ ਤਨਖਾਹ ਘੱਟ ਹੋਣ
ਕਰਕੇ ਇਸ ਦਾ ਘੱਟ ਪੈਸਿਆ ਨਾਲ ਨਹੀਂ ਸਰਦਾ ਸੀ। ਇਸ ਕਰਕੇ ਇਸ ਨੇ ਮਨਿੰਦਰ ਸਿੰਘ ਉਰਫ
ਗੱਭਰੂ ਨਾਲ ਯੋਜਨਾ ਬਣਾਈ ਕਿ ਇਹ ਮਿਤੀ 17.02.2021 ਨੂੰ ਪਿੰਡ ਘਟੌਰ ਵਿਖੇ ਮਾਲ ਉਤਾਰਨ
ਜਾਵੇਗਾ ਅਤੇ ਮਾਲ ਦੀ ਪੇਮੈਂਟ ਵੀ ਲੈ ਕੇ ਆਵੇਗਾ। ਯੋਜਨਾ ਤਹਿਤ ਗੁਰਪ੍ਰੀਤ ਸਿੰਘ ਨੇ
ਘਟੌਰ ਤੋਂ ਵਾਪਸ ਆਉਂਦੇ ਸਮੇਂ ਫੋਨ ਕਰਕੇ ਮਨਿੰਦਰ ਸਿੰਘ ਉਰਫ ਗੱਭਰੂ ਨੂੰ ਦੈੜੀ ਕੋਲ
ਬੁਲਾ ਲਿਆ ਅਤੇ ਉਸ ਨੂੰ ਪੇਮੈਂਟ ਦੀ ਰਕਮ 01 ਲੱਖ ਰੁਪਏ ਦੇ ਕੇ ਭੇਜ ਦਿੱਤਾ, ਬਾਅਦ ਵਿੱਚ
ਪਾਨੇ ਨਾਲ ਗੱਡੀ ਦੀ ਤਾਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਪੇਮੈਂਟ ਖੋਹ ਦਾ ਬਹਾਨਾ ਬਣਾ ਕੇ
ਮਾਲਕ ਨੂੰ ਫੋਨ ਕਰਕੇ ਮੌਕਾ ਪਰ ਬੁਲਾ ਲਿਆ ਅਤੇ ਪੁਲਿਸ ਨੂੰ ਝੂਠੀ ਇਤਲਾਹ ਦੇ ਕੇ ਉਕੱਤ
ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਗਿ੍ਰਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਪਾਸੋਂ ਪੁੱਛਗਿੱਛ
ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
No comments:
Post a Comment