ਐਸ ਏ ਐਸ ਨਗਰ ਗੁਰਪ੍ਰੀਤ ਸਿੰਘ ਕਾਂਸਲ 06 ਮਾਰਚ :ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਚੋਣ ਸਾਖ਼ਰਤਾ ਕਲੱਬ (ELC) ਇੰਚਾਰਜਾਂ ਅਤੇ ਕੈਂਪੱਸ ਅੰਬੈਸਡਰਾਂ ਲਈ ਇੱਕ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਦਾ ਵਿਸ਼ਾ “ਚੋਣਾਂ ਅਤੇ ਰਾਜਨੀਤੀ ਵਿੱਚ ਮਹਿਲਾਵਾਂ ਦੀ ਭੂਮਿਕਾ” ਹੈ। ਇਹ ਮੁਕਾਬਲਾ 08 ਮਾਰਚ 2021 ਸਵੇਰੇ 11:00 ਵਜੇ ਸ਼ੁਰੂ ਹੋਵੇਗਾ। ਇਸ ਮੁਕਾਬਲੇ ਵਿੱਚ ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਮੁਕਾਬਲੇ ਦਾ ਲਿੰਕ ਸਵੇਰੇ 10:50 ਤੇ CEO Punjab, Chandigarh ਦੇ Facebook ਅਤੇ Twitter ‘ਤੇ ਸਾਂਝਾ ਕਿੱਤਾ ਜਾਵੇਗਾ।
ਦੋਵੇਂ ਸ਼੍ਰੇਣੀਆਂ ਲਈ ਲਿੰਕ ਵੱਖ-ਵੱਖ ਹੋਣਗੇ। ਕੁਇਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾ ਕਰਵਾਉਣਾ ਹੋਵੇਗਾ। ਕੁਇਜ਼ 30 ਮਿੰਟ ਤੋਂ ਬਾਅਦ ਜਮ੍ਹਾ ਨਹੀਂ ਕਰਨ ਦਿੱਤਾ ਜਾਵੇਗਾ। ਜੇਤੂਆਂ ਦਾ ਐਲਾਨ 08.03.2021 ਸ਼ਾਮ 4:00 ਵਜੇ CEO Punjab ਦੇ ਫੇਸਬੁੱਕ ਲਾਈਵ ਰਾਹੀਂ ਕੀਤਾ ਜਾਵੇਗਾ। ਜੇਤੂਆਂ ਲਈ ਨਗਦ ਇਨਾਮ ਪਹਿਲਾ :1000, ਦੂਜਾ ਇਨਾਮ 800 ਅਤੇ ਤੀਜਾ ਇਨਾਮ 600 ਦਿੱਤਾ ਜਾਵੇਗਾ। ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।
No comments:
Post a Comment