ਐਸ.ਏ.ਐਸ ਨਗਰ ,ਗੁਰਪ੍ਰੀਤ ਸਿੰਘ ਕਾਂਸਲ 18 ਮਾਰਚ : ਜ਼ਿਲ੍ਹਾ ਰੂਪਨਗਰ ਚ 24 ਤੋਂ 26 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 27 ਤੋਂ 29 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ 2021 ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਇਸ ਮੌਕੇ ਮੱਥਾ ਟੇਕਣ ਲਈ ਪਹੁੰਚਣ ਵਾਲੇ ਸ਼ਰਧਾਲੂ ਟਰੱਕਾਂ, ਟ੍ਰੈਕਟਰ-ਟਰਾਲੀਆਂ ਅਤੇ ਟਰਾਲਿਆਂ ਉਤੇ ਛੱਤਾਂ ਬਣਾਕੇ ਸਫਰ ਕਰਦੇ ਹਨ ਜਿਸ ਨਾਲ ਕੋਈ ਵੀ ਅਣ-ਸੁਖਾਵੀਂ ਘਟਨਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੇਲਿਆਂ ਵਿੱਚ ਪਹੁੰਚਣ ਲਈ ਸਫਰ ਦੌਰਾਨ ਟਰੱਕਾਂ, ਟ੍ਰੈਕਟਰ-ਟਰਾਲੀਆਂ ਅਤੇ ਟਰਾਲਿਆਂ ਰਾਹੀਂ ਸਫਰ ਨਾ ਕਰਨ । ਮੇਲਿਆਂ ਵਿੱਚ ਪਹੁੰਚਣ ਲਈ ਕੇਵਲ ਬੱਸਾਂ ਰਾਹੀਂ ਹੀ ਸਫਰ ਕਰਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਖੇ 21 ਮਾਰਚ ਤੋਂ 31 ਮਾਰਚ ਤੱਕ ਬਾਬਾ ਬਡਭਾਗ ਸਿੰਘ ਜੀ ਦਾ ਮੈਡੀ ਮੇਲਾ ਮਨਾਇਆ ਜਾਂਦਾ ਹੈ । ਇਸ ਮੇਲੇ ਚ ਵੀ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਕਿ ਸਫਰ ਦੌਰਾਨ ਟਰੱਕਾਂ, ਟ੍ਰੈਕਟਰ-ਟਰਾਲੀਆਂ ਅਤੇ ਟਰਾਲਿਆਂ ਦੀ ਵਰਤੋਂ ਨਾ ਕਰਨ ਕੇਵਲ ਬੱਸਾਂ ਰਾਹੀਂ ਹੀ ਸਫਰ ਕੀਤਾ ਜਾਵੇ । ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਸਬੰਧੀ ਭਾਰਤ / ਰਾਜ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਇਡਜ਼ਲਾਇਨਾਂ ਦੀ ਪਾਲਣ ਕੀਤੀ ਜਾਵੇ ਅਤੇ ਮੇਲਿਆਂ ਦੌਰਾਨ ਬਜ਼ੁਰਗ ਅਤੇ ਬੱਚੇ ਸਫਰ ਨਾ ਕਰਨ।ਮੇਲਿਆਂ ਵਿੱਚ ਪੁੱਜਣ ਵਾਲੇ ਸ਼ਰਧਾਲੂ ਰਾਜ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਗਈਆਂ ਗਾਇਡਲਾਇਨਜ਼ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਣ, ਹੱਥਾਂ ਨੂੰ ਚੰਗੀਤਰ੍ਹਾਂ ਧੋਣ ਅਤੇ ਮਾਸਿਕ ਲਗਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ ।
No comments:
Post a Comment