ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 09 ਮਾਰਚ : ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਜਿਲਾ ਰੈਡ ਕਰਾਸ ਸੁਸਾਇਟੀ, ਐਸ.ਏ.ਐਸ ਨਗਰ ਵੱਲੋ ਭਾਈ ਘਨੱਈਆ ਕੇਅਰ ਸਰਵਿਸ ਐਡਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆਂ ਗਿਆ। ਇਸ ਮੋਕੇ ਸਿਲਾਈ ਟਰੇਨਿੰਗ ਸੈਂਟਰ ਦੀਆਂ ਵਲੰਟੀਅਰ ਲੜਕੀਆਂ ਵੱਲੋ ਸ੍ਰੀਮਤੀ ਆਸ਼ਿਕਾ ਜੈਨ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੜਕੀਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪੈਰਾ ਉਤੇ ਖੜੇ ਹੋਣ ਲਈ ਪੇ੍ਰਿਤ ਵੀ ਕੀਤਾ ਉਨ੍ਹਾਂ ਵਲੋ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲੋੜਵੰਦ ਲੜਕੀਆਂ ਲਈ ‘ ਬੇਟੀ ਬਚਾਉ ਬੇਟੀ ਪੜਾੳ ‘ ਸਕੀਮ ਅਧੀਨ ਉਨ੍ਹਾਂ ਦੀ ਹਰ ਤਰਾ ਦੀ ਮਦਦ ਕੀਤੀ ਜਾਵੇਗੀ। ਜਿਲਾ ਰੈਡ ਕਰਾਸ ਸ਼ਾਖਾਂ ਅਤੇ ਭਾਈ ਘਨੱਈਆ ਜੀ ਕੇਅਰ ਸਰਵਿਸ ਐਡਵੈਲਫੇਅਰ ਸੁਸਾਇਟੀ ਵੱਲੋ ਉਕਤ ਸਿਲਾਈ ਟਰੇਨਿੰਗ ਸੈਂਟਰ ਸਾਝੇ ਤੋਰ ਤੇ ਚਲਾਇਆ ਜਾ ਰਿਹਾ ਹੈ।
SBP GROUP
Search This Blog
Total Pageviews
ਪੰਜਾਬ ਸਰਕਾਰ ਵੱਲੋਂ ਲੋੜਵੰਦ ਲੜਕੀਆਂ ਲਈ ‘ ਬੇਟੀ ਬਚਾਉ ਬੇਟੀ ਪੜਾੳ ‘ ਸਕੀਮ ਅਧੀਨ ਕੀਤੀ ਜਾਵੇਗੀ ਹਰ ਤਰ੍ਹਾ ਦੀ ਮਦਦ : ਵਧੀਕ ਡਿਪਟੀ ਕਮਿਸ਼ਨਰ
ਇਸ ਮੋਕੇ ਸ੍ਰੀ ਕਮਲੇਸ ਕੁਮਾਰ ਕੋਸ਼ਲ ਸਕੱਤਰ ਜਿਲਾ ਰੈਡ ਕਰਾਸ ਵੱਲੋ ਬੱਚਿਆ ਨੂੰ ਟੈਕਨੀਕਲਟਰਨਿੰਗ, ਖੂਨਦਾਨ ਕਰਨ ਅਤੇ ਫਸਟ ਏਡ ਟਰਨਿੰਗ ਲੈਣ ਵਾਸਤੇ ਪ੍ਰੇਰਿਤ ਕੀਤਾ ਗਿਆ ਅਤੇ ਉਨਾਂ ਦੇ ਉਜਵਲਭਵਿਖ ਦੀ ਕਾਮਨਾ ਕਰਦੇ ਹੋਏ ਬੱਚਿਆ ਨੂੰ ਉਤਸਾਹਿਤ ਕੀਤਾ ਜਿਵੇ ਕਿ ਜੇਕਰ ਕੋਈ ਬੱਚੀ ਪੂਰੀ ਲਗਨ ਅਤੇ ਮਿਹਨਤ ਨਾਲ ਸਿਲਾਈ ਦਾ ਕੰਮ ਸਿਖਦੀ ਹੈ ਤਾਂ ਉਹ ਬਹੁਤ ਵੱਡੀ ਫੈਸ਼ਨ ਡਜਾਈਨਰ ਬਣ ਸਕਦੀ ਹੈ। ਉਸਦਾ ਵੀ ਨਾਮ ਹੋ ਸਕਦਾ ਹੈ ਬਸ ਇੱਕ ਬਾਰ ਸਖਤ ਮਿਹਨਤ ਅਤੇ ਲਗਨ ਦੀ ਜਰੂਰਤ ਹੈ ਅਸੀ ਜੋ ਚਾਹਿਏ ਉਹ ਜਿਦਗੀ ਵਿੱਚ ਬਣ ਸਕਦੇ ਹਾਂ ਬਸ ਇੱਕ ਬਾਰ ਮਜਬੂਤ ਇਰਾਦੇ ਸੱਚੀ ਲਗਨ ਅਤੇ ਪੋਜਟਿਵ ਸੋਚ ਦੀ ਜਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੋਈ ਕੰਮ ਨਹੀ ਹੈ ਜਿਸ ਨੂੰ ਅਸੀ ਨਹੀ ਕਰ ਸਕਦੇ ਇਹ ਸਾਡੇ ਹੱਥ ਵਿੱਚ ਹੀ ਹੈ। ਇਸ ਮੋਕੇ ਤੇ ਆਈਆ ਵਲੰਟੀਅਰ ਲੜਕੀਆ ਨੂੰ ਰੀਫ੍ਰੈਸ਼ਮੈਟ ਆਦਿ ਵੀ ਦਿੱਤੀ ਗਈ। ਇਸ ਮੋਕੇ ਸ੍ਰੀ ਕੇ.ਕੇ.ਸੈਣੀ ਚੈਅਰਮੈਨ ਅਤੇ ਸੰਜੀਵਰਾਬੜਾ, ਪ੍ਰਧਾਨ ਭਾਈ ਘਨੱਈਆ ਜੀ ਕੇਅਰ ਸਰਵਿਸ ਅਤੇ ਵੈਲਫਅਰ ਸੁਸਾਇਟੀ ਹਾਜਰ ਸਨ।
Tags:
SAS NAGAR
A GROUP OF NEWS MEDIA SERVICES Since 2011
Subscribe to:
Post Comments (Atom)
Wikipedia
Search results
No comments:
Post a Comment