Tuesday, March 30, 2021

ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ. ਨਗਰ ਦੇ ਚੇਅਰਮੈਨ ਵੱਲੋਂ ਪਿੰਡਾਂ ਦੇ ਪੰਚਾਇਤ ਮੈਂਬਰਾਂ ਨਾਲ ਮੀਟਿੰਗ

 

ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 30 ਮਾਰਚ : ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ 'ਤੇ ਕਰਵਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਫੰਡਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਇਥੇ ਆਪਣੇ ਦਫਤਰ ਵਿੱਚ  ਦੀਆਂ ਪੰਚਾਇਤਾ ਦੇ ਮੈਂਬਰਾਂ ਅਤੇ ਹੋਰਨਾ ਮੋਹਤਵਰਾ ਨਾਲ ਮੀਟਿੰਗ ਉਪਰੰਤ ਕੀਤਾ।

ਉਹਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਬੁਲੰਦੀਆਂ ਵੱਲ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।


ਮੀਟਿੰਗ ਵਿੱਚ ਐਰੋਸਿਟੀ ਬਲਾਕ-ਜੀ ਮੋਹਾਲੀ ਤੋਂ ਆਏ ਮੋਹਤਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਪਲਾਟ ਨੰਬਰ 6587 ਤੋ ਲੈਕੇ ਪਲਾਟ ਨੰ: 6599 ਤੱਕ ਦੇ ਸਬੰਧਤ ਵਿਅਕਤੀਆਂ ਦੇ ਹਸ਼ਤਾਖਰ ਕਰਵਾਕੇ ਇੱਕ ਪੱਤਰ ਚੇਅਰਮੈਨ  ਨੂੰ  ਸੌਂਪਿਆ, ਜਿਸ ਵਿੱਚ ਪਾਰਕ ਦੀ ਸਮੱਸਿਆ ਅਤੇ ਹੋਰ ਆ ਰਹੀਆਂ ਸਮੱਸਿਆਵਾ ਸਬੰਧੀ ਜਾਣੂ ਕਰਵਾਇਆ ਗਿਆ।


ਗ੍ਰਾਮ ਪੰਚਾਇਤ ਪਿੰਡ ਮੁੰਧੋ ਭਾਗ ਸਿੰਘ ਨੇ ਸ਼ਮਸ਼ਾਨਘਾਟ ਦੀ ਚਾਰਦਿਵਾਰੀ ਅਤੇ ਪਿੰਡ ਦੀਆਂ ਗਲੀਆਂ ਨਾਲੀਆਂ, ਪਾਣੀ ਦੀ ਨਿਕਾਸੀ ਸਬੰਧੀ ਮੰਗਾਂ ਰੱਖੀਆਂ। ਗ੍ਰਾਮ ਪੰਚਾਇਤ ਬੂਥਗੜ੍ਹ ਨੇ ਪਿੰਡ ਦੇ ਵੱਖ ਵੱਖ ਵਿਕਾਸ ਕਾਰਜਾਂ, ਗ੍ਰਾਮ ਪੰਚਾਇਤ ਮੁਧੋ ਸੰਗਤੀਆਂ ਨੇ ਸਕੂਲ ਦੀ ਚਾਰਦਿਵਾਰੀ ਪੇਵਰ ਲਗਾਉਣ, ਟੋਬਾ ਪੱਕਾ ਕਰਨ ਅਤੇ ਸ਼ਮਸ਼ਾਨਘਾਟ ਸਬੰਧੀ ਮੰਗਾਂ ਰੱਖੀਆਂ। ਇਸ ਮੌਕੇ ਚੇਅਰਮੈਨ ਵਿਜੈ ਕੁਮਾਰ ਸ਼ਰਮਾ ਟਿੰਕੂ ਨੇ ਉਪਰੋਕਤ ਮੰਗਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਦਾ ਭਰੋਸਾ ਦਿਵਾਇਆ।

ਇਸ ਮੌਕੇ ਰਾਜਵੰਤ ਰਾਏ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਸ੍ਰੀ ਕ੍ਰਿਸ਼ਨ ਕੁਮਾਰ ਸੋਏਮਾਜਰਾ, ਕੁਲਦੀਪ ਸਿੰਘ ਸਰਪੰਚ ਗੰਧੋ, ਸੰਦੀਪ ਸਿੰਘ ਸਰਪੰਚ ਬੂਥਗੜ੍ਹ ਜਸਪਾਲ ਸਿੰਘ ਸਰਪੰਚ ਮੁੰਧੂ ਸੰਗਤੀਆਂ, ਸੁਚਾ ਸਿੰਘ ਝਾਮਪੁਰ, ਹੰਸਰਾਜ ਪੰਚ ਬੂਥਗੜ੍ਹ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ ਸਿੰਧੂ ਮੋਹਾਲੀ, ਮਾਸਟਰ ਅਜੈਬ ਸਿੰਘ, ਹਰਭਜਨ ਸਿੰਘ, ਸਤਵਿੰਦਰ ਸਿੰਘ, ਹਰਨੇਕ ਸਿੰਘ ਫਤਿਹਪੁਰ, ਸੁਖਵਿੰਦਰ ਸਿੰਘ ਚੋਹਲਟਾ ਖੁਰਦ, ਬੇਅੰਤ ਸਿੰਘ, ਰਾਹੁਲ ਕੁਮਾਰ ਅਤੇ ਕੁਲਦੀਪ ਸਿੰਘ ਓਇੰਦ  ਹਾਜ਼ਰ ਸਨ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger