ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 10 ਮਾਰਚ : ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਦਿਵਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਵਿਲੱਖਣਤਾ ਇਹ ਰਹੀ ਕਿ ਸਮਾਗਮ ਵਿੱਚ ਜ਼ਿਲ੍ਹੇ ਚ ਕੰਮ ਕਰਦੀਆਂ ਔਰਤਾਂ ਮਗਨਰੇਗਾ ਵਰਕਰ ਸ਼ਾਮਲ ਹੋਈਆਂ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਮੁਖ ਮਹਿਮਾਨ ਵੱਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ।
ਸ੍ਰੀ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ
ਇਸ ਸਮੇਂ 24296 ਮਗਨਰੇਗਾ ਵਰਕਰ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ 14204 ਔਰਤਾਂ ਸ਼ਾਮਲ ਹਨ । ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ ਢੋਬਿਆਂ ਦੀ ਸਫਾਈ, ਪਸ਼ੂ ਸ਼ੈਡਾਂ ਦੀ ਉਸਾਰੀ, ਗਲੀਆਂ -ਨਾਲੀਆਂ ਪੱਕੀਆਂ ਕਰਨ, ਸਕੂਲਾਂ ਦੀ ਚਾਰ ਦੀਵਾਰੀ, ਸਕੂਲਾਂ ਚ ਕਿਚਨ ਸ਼ੈਡ ਆਦਿ ਕੰਮ ਬਾ-ਖੂਬੀ ਨਾਲ ਚਲ ਰਹੇ ਹਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਮਗਨਰੇਗਾ ਔਰਤ ਵਰਕਰਾਂ ਨੂੰ ਗੁੜ ਅਤੇ ਚਨੇ ਵੀ ਵੰਡੇ । ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਡੀ.ਕੇ ਸਾਲਦੀ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖਰੜ ਸ੍ਰੀ ਹੀਤੇਨ ਕਪਲਾ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਜਰੀ ਸ੍ਰੀਮਤੀ ਜਸਪ੍ਰੀਤ ਕੌਰ , ਆਈ.ਟੀ.ਮੈਨੇਜ਼ਰ ਮਗਨਰੇਗਾ ਮਿਸ ਵੰਦਨਾ ਸਿੰਗਲਾ ਅਤੇ ਮਗਨਰੇਗਾ ਔਰਤ ਵਰਕਰਾਂ ਮੌਜ਼ੂਦ ਸਨ ।

No comments:
Post a Comment