Thursday, June 3, 2021

ਅਤਿ-ਆਧੁਨਿਕ ਬਹੁ ਮੰਜ਼ਲਾ ਇਮਾਰਤ ਦੀ ਕੀਤੀ ਜਾਵੇਗੀ ਉਸਾਰੀ-ਓ.ਪੀ. ਸੋਨੀ

 ਅਤਿ-ਆਧੁਨਿਕ ਬਹੁ ਮੰਜ਼ਲਾ ਇਮਾਰਤ ਦੀ ਕੀਤੀ ਜਾਵੇਗੀ ਉਸਾਰੀ-ਓ.ਪੀ. ਸੋਨੀ*


ਐਸ.ਏ.ਐਸ.ਨਗਰ, 3 ਜੂਨ:
ਲੀਜ਼ ਡੀਡ 'ਤੇ ਹਸਤਾਖਰ ਹੋਣ ਉਪਰੰਤ, ਅੱਜ ਇੱਥੇ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ, ਮੁਹਾਲੀ ਦੀ ਇਮਾਰਤ ਦੀ ਉਸਾਰੀ ਲਈ 10.4 ਏਕੜ ਜ਼ਮੀਨ ਦਾ ਕਬਜ਼ਾ ਸੌਂਪ ਦਿੱਤਾ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।
ਕਾਫ਼ੀ ਸਮੇਂ ਤੋਂ ਲੰਬਿਤ ਪਏ ਕਬਜੇ ਦੀ ਪ੍ਰੀਕਿਰਿਆ ਦੇ ਪੂਰੇ ਹੋਣ ਨਾਲ ਹੀ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਦੇ ਸ਼ੁਰੂ ਹੋਣ ਦੀ ਉਮੀਦ ਪੈਦਾ ਹੋਈ ਹੈ। ਇਸ ਦਿਸ਼ਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਭਰਪੂਰ ਉਪਰਾਲੇ ਕੀਤੇ ਗਏ।
ਇਸ ਖੇਤਰ ਵਿਚ ਇਕ ਅਕਾਦਮਿਕ ਬਲਾਕ, 4 ਲੈਕਚਰ ਥੀਏਟਰ, ਲੈਬਾਂ, ਲੜਕੇ ਅਤੇ ਲੜਕੀਆਂ ਲਈ ਹੋਸਟਲ, ਫੈਕਲਟੀ ਨਿਵਾਸ ਬਲਾਕ, ਇਕ ਲਾਇਬ੍ਰੇਰੀ, ਇਕ ਕਮਿਊਨਿਟੀ ਸੈਂਟਰ, ਇਨਡੋਰ ਪਲੇਅ ਏਰੀਆ, ਵੱਡਾ ਖੇਡ ਦਾ ਮੈਦਾਨ, ਇਕ ਆਡੀਟੋਰੀਅਮ, ਇਕ ਕੈਫੇਟੇਰੀਆ ਅਤੇ ਇਕ ਅਜਾਇਬ ਘਰ ਜਿਸ ਵਿਚ ਮਨੁੱਖੀ ਸਰੀਰ ਵਿਗਿਆਨ / ਸਿਹਤ ਸਿੱਖਿਆ ਦਾ ਪ੍ਰਦਰਸ਼ਨ ਕੀਤਾ ਜਾਵੇਗਾ।ਅਜਾਇਬ ਘਰ ਨੂੰ ਲੋਕਾਂ ਲਈ ਵੀ ਖੋਲ੍ਹਣ ਦੀ ਤਜਵੀਜ਼ ਹੈ। ਇਸ ਕਾਲਜ ਕੈਂਪਸ ਵਿੱਚ ਇਕ ਬਹੁ-ਪੱਧਰੀ ਪਾਰਕਿੰਗ ਅਤੇ ਸਬਸਟੇਸ਼ਨ ਵਾਲੀ ਇਕ ਏਕੀਕ੍ਰਿਤ ਸੇਵਾਵਾਂ ਵਾਲੀ ਇਮਾਰਤ, ਯੂਜੀ ਟੈਂਕ, ਪੰਪ ਰੂਮ, ਐਚਵੀਏਸੀ ਪਲਾਂਟ ਵੀ ਸ਼ਾਮਲ ਹੋਣਗੇ। ਇਮਾਰਤ ਵਿਚ ਰੋਸ਼ਨੀ ਅਤੇ ਹਵਾਦਾਰੀ ਲਈ ਸਿਖਰ ਤੱਕ ਪੌੜੀਆਂ, ਲਿਫਟਾਂ ਅਤੇ ਹੋਰ ਸਹਾਇਕ ਸਹੂਲਤਾਂ ਵਾਲਾ ਸੈਂਟਰਲ ਐਟ੍ਰੀਅਮ ਉਪਲਬਧ ਹੋਵੇਗਾ। ਕਾਲਜ ਕੈਂਪਸ ਪਹੁੰਚ ਸੜਕਾਂ ਦੇ ਜ਼ਰੀਏ ਹਸਪਤਾਲ ਦੀ ਇਮਾਰਤ ਨਾਲ ਜੋੜਿਆ ਜਾਵੇਗਾ। 


ਇਹ ਨਿਰਮਾਣ ਰਾਸ਼ਟਰੀ ਮੈਡੀਕਲ ਕਮਿਸ਼ਨ ਦੁਆਰਾ ਨਿਰਧਾਰਤ ਜ਼ਰੂਰਤਾਂ ਦੇ ਨਾਲ ਨਾਲ ਰਾਸ਼ਟਰੀ ਬਿਲਡਿੰਗ ਕੋਡ ਅਨੁਸਾਰ ਕੀਤਾ ਜਾਵੇਗਾ।
ਇਸ ਕੈਂਪਸ ਦੀ ਚਾਰ ਦੀਵਾਰੀ ਦਾ ਨਿਰਮਾਣ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਮੈਡੀਕਲ ਕਾਲਜ ਨਾਲ ਜੁੜੇ ਹਸਪਤਾਲ ਵਿੱਚ ਹੋਰ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ। ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਵਿੱਚ ਆਰਥੋਪੀਡਿਕਸ, ਪੀਡਿਆਟਰਿਕਸ, ਓਫਥਾਲਮੋਲੋਜੀ, ਈਐਨਟੀ, ਡਰਮਾ, ਜਨਰਲ ਸਰਜਰੀ, ਆਮ ਮੈਡੀਸਿਨ, ਬਲੱਡ ਬੈਂਕ, ਮੁਰਦਾਘਰ, ਚਿਲਰ ਪਲਾਂਟ, ਆਈਸੀਯੂ, 7 ਆਪ੍ਰੇਸ਼ਨ ਥੀਏਟਰ, ਫੈਕਲਟੀ ਰੂਮਜ਼ ਅਤੇ ਪ੍ਰਬੰਧਕੀ ਦਫਤਰਾਂ ਲਈ ਨਵੇਂ ਬਲਾਕ ਦੇ ਨਾਲ ਨਾਲ ਵੱਖ-ਵੱਖ ਬਲਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੈਦਲ ਤੁਰਨ ਵਾਲਿਆਂ ਲਈ ਕਵਰਡ ਰਾਸਤੇ ਤਿਆਰ ਕੀਤੇ ਜਾਣਗੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger