ਐਸ.ਏ ਐਸ ਨਗਰ 7 ਜੂਨ : ਕਰੋਨਾਂ ਮਹਾਮਾਰੀ ਨਾਲ ਨਜਿੱਠਣ ਲਈ ਜਿੱਥੇ ਸੂਬਾ ਸਰਕਾਰ ਵੱਖ- ਵੱਖ ਉਪਰਾਲੇ ਕਰ ਰਹੀ ਹੈ । ਉਥੇ ਵੱਖ -ਵੱਖ ਸੰਸਥਾਵਾਂ ਅਤੇ ਐਨ.ਜੀ.ਓ ਵੀ ਆਪਣਾ ਭਰਪੂਰ ਯੋਗਦਾਨ ਪਾ ਰਹੀਆਂ ਹਨ । ਸਥਾਨਕ ਗਿਵਇੰਗ ਹੈਡਸ ਫਾਰ ਹਿਊਮਨਟੀ ਸੰਸਥਾ ਵੱਲੋਂ ਵੇਵ ਅਸਟੇਟ ਸੈਕਟਰ 85 ਮੁਹਾਲੀ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਇਹ ਵੈਕਸੀਨ ਕੈਂਪ ਲੋਕਾਂ ਲਈ ਬਿਲਕੁਲ ਮੁਫਤ ’ਚ ਲੱਗਿਆ । ਟੀਕਾਕਰਨ ਕੈਂਪ ਵਿੱਚ 200 ਤੋਂ ਵੱਧ ਲੋਕਾਂ ਨੇ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਵੈਕਸੀਨ ਲਗਵਾਈ । ਕੈਂਪ ਵਿੱਚ ਕੋਵੈਕਸੀਨ ਅਤੇ ਕੋਵਿਸ਼ੀਲਡ ਦੋਹਾਂ ਤਰ੍ਹਾਂ ਦੀ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ। ਲੋਕਾਂ ਨੂੰ ਮੁਫਤ ਦਵਾਈਆਂ ਵੀ ਪ੍ਰਦਾਨ ਕੀਤੀਆ ਗਈਆ।
ਮੇਅਰ
ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਅਤੇ ਨਰਪਿੰਦਰ ਸਿੰਘ
ਰੰਗੀ (ਐਮਸੀ) ਨਾਲ ਕੈਂਪ ਵਿਚ ਸ਼ਾਮਲ ਹੋ ਕੇ ਆਯੋਜਕਾਂ ਦੇ ਨੇਕ ਕੰਮ ਦੀ ਪ੍ਰਸੰਸਾ ਕੀਤੀ
ਅਤੇ ਉਨ੍ਹਾਂ ਦੀ ਹੌਸਲਾ ਅਫਸਾਈ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਂਪ ਦੇ ਅਯੋਜਨ ਲਈ ਡਾਕਟਰਾਂ ਦੀ ਟੀਮ ਮੁਹਈਆ ਕਰਵਾਈ ਗਈ।
ਗਿਵਇੰਗ ਹੈਡਸ ਫਾਰ ਹਿਊਮਨਟੀ ਦੇ ਮੈਬਰਾਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਾਝੇ ਯਤਨਾ ਸਦਕਾ ਇਹ ਕੋਵਿਡ ਰੋਕੋ ਟੀਕਾਕਨ ਕੈਂਪ ਸਫਲਤਾਪੂਰਵਕ ਨੇਪਰੇ ਚੜ੍ਹਿਆ।
ਜ਼ਿਕਰਯੋਗ
ਹੈ ਕਿ ਇਹ ਸੰਸਥਾਂ ਪਿਛਲੇ 8 ਸਾਲਾਂ ਤੋਂ ਹਫ਼ਤੇ ਵਿਚ ਇਕ ਦਿਨ ਲੋੜਵੰਦਾ ਲਈ ਲੰਗਰ ਦਾ
ਅਯੋਜਨ ਕਰ ਰਹੀ ਹੈ ਨਾਲ ਹੀ ਇਸ ਸੰਸਥਾ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਸਹੂਲਤਾਂ
ਅਤੇ ਲੋੜਵੰਦ ਪਰਿਵਾਰਾਂ ਲਈ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਕੇ ਮਦਦ ਕੀਤੀ ਜਾਂਦੀ ਹੈ।
No comments:
Post a Comment