ਐਸ.ਏ.ਐਸ ਨਗਰ, 12 ਜੂਨ :ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵੱਲੋਂ ਵਿਸ਼ੇਸ ਆਨਲਾਇਨ ਸਮਰ ਕੈਂਪ ਸਮਾਪਤ ਹੋ ਗਿਆ । ਸਮਰ ਕੈਂਪ ਵਿੱਚ ਵਿਦਿਆਰਥੀਆਂ ਦੁਆਰਾ ਮੁਕਾਬਲੇ ਲਈ ਸ਼ਮੂਲੀਅਤ ਦੀ ਸ਼ਲਾਘਾ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਊਸ਼ਾ ਮਹਾਜਨ ਨੇ ਕੈਂਪਰ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਜੋਸ਼ੀਲਾ ,ਸਾਹਿਤ ਗੁਣਵੱਤਾ ਪੂਰਨ ਉਪਰਾਲਾ ਦੱਸਿਆ ਅਤੇ ਖੁਸ਼ੀ - ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿ ਜੀਵਨ ਵਿੱਚ ਵਿਦਿਆਰਥੀ ਸਮਾਂ ਇਹੋ ਜਿਹਾ ਸਮਾਂ ਹੈ ਜਦੋਂ ਵਿਦਿਆਰਥੀ ਵੱਧ ਤੋਂ ਵੱਧ ਸੁਧਾਰ ਲਿਆ ਸਕਦੇ ਹਨ ਤੇ ਮੇਰੇ ਵਿਦਿਆਰਥੀ ਵੀ ਇਸ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਣਗੇ।
ਸਟੇਟ ਅਵਾਰਡੀ ਹਿੰਦੀ ਅਧਿਆਪਕਾ ਸੁਧਾ ਜੈਨ ਸੁਦੀਪ ਜੋ ਕਿ ਸਮਰ ਕੈਂਪ ਦੇ ਆਯੋਜਕ ਸਨ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਆਨਲਾਈਨ ਸਮਰ ਕੈਂਪ ਦਾ ਪਹਿਲਾ ਦਿਨ ਵਿਸ਼ਵ ਮੈਂਨਸਟ੍ਰਰਲ ਦਿਵਸ ਨੂੰ ਸਮਰਪਿਤ ਕੀਤਾ ਗਿਆ ਸੀ । ਇਸ ਸੈਸ਼ਨ ਵਿੱਚ ਕੁੜੀਆਂ ਅਤੇ ਉਨ੍ਹਾਂ ਦੀ ਮਾਵਾਂ ਦੀ ਸ਼ਮੂਲੀਅਤ ਵਿਸ਼ੇਸ਼ ਤੌਰ ਤੇ ਕਰਵਾਈ ਗਈ ਤਾਂ ਜੋ ਸਮਾਜ ਵਿੱਚ ਇਸ ਵਿਸ਼ੇ ਤੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਭਰਮਾਂ ਨੂੰ ਠੱਲ੍ਹ ਪਵੇ ਅਤੇ ਅੱਜ ਦੀ ਪੀੜ੍ਹੀ ਆਪਣੀ ਸਵੱਛਤਾ ਅਤੇ ਆਪਣੀ ਸਰੀਰਕ ਬਣਤਰ ਬਾਰੇ ਜਾਗਰੂਕ ਹੋ ਸਕੇ।ਕੈਂਪ ਵਿੱਚ ਦੂਜੇ ਦਿਨ ਗੂੱਡ ਟੱਚ ਅਤੇ ਬੈਡ ਟੱਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਇਸ ਬਾਰੇ ਵਿਸ਼ੇਸ਼ ਵੀਡੀਓਜ਼ ਆਨਲਾਈਨ ਸ਼ੇਅਰ ਕੀਤੀਆਂ ਗਈਆਂ ।ਵਿਸ਼ੇਸ਼ ਆਨਲਾਈਨ ਸਮਰ ਕੈਂਪ ਦੇ ਤੀਜੇ ਦਿਨ ਵਿਦਿਆਰਥੀਆਂ ਨੂੰ ਆਪਣੀਆਂ ਵੀਡੀਓਜ਼ ਤਿਆਰ ਕਰਨ ਲਈ ਸੇਧ ਤੇ ਸਮਾਂ ਦਿੱਤਾ ਗਿਆ। ਕੈਂਪ ਦੇ ਚੌਥੇ ਦਿਨ ਬੱਚਿਆਂ ਨਾਲ ਸੁੰਦਰ ਲਿਖਾਈ ਦੇ ਨੁਕਤੇ ਸਾਂਝੇ ਕੀਤੇ ਗਏ। ਜਿਸ ਵਿਚ ਪਹਿਲੀ ਭਾਸ਼ਾ (ਪੰਜਾਬੀ), ਦੂਜੀ ਭਾਸ਼ਾ (ਹਿੰਦੀ) ਅਤੇ ਤੀਜੀ ਭਾਸ਼ਾ ਅੰਗਰੇਜ਼ੀ ਸੁਲੇਖ ਰੂਪ ਵਿੱਚ ਟ੍ਰੇਨਿੰਗ ਦਿੱਤੀ ਗਈ। ਬੱਚਿਆਂ ਨੇ ਭਰੋਸਾ ਦੁਆਇਆ ਕਿ ਇਸ ਟ੍ਰੇਨਿੰਗ ਦਾ ਭਰਭੂਰ ਲਾਭ ਚੁਕਣਗੇ। ਸਮਰ ਕੈਂਪ ਦੇ ਪੰਜਵੇਂ ਦਿਨ ਵਿਦਿਆਰਥਣਾਂ ਦੀ ਆਨਲਾਈਨ ਡਾਂਸ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵਿਚ ਬੱਚਿਆਂ ਨੇ ਨੱਚ ਨੱਚ ਕੇ ਧੂਮ ਮਚਾਈ। ਆਯੋਜਕ ਸੁਧਾ ਜੈਨ ਮੈਡਮ ਨੇ ਖੁਸ਼ੀ ਪ੍ਰਗਟਾਉਂਦੇ ਦੱਸਿਆ ਕਿ ਸਮਰ ਕੈਂਪ ਦੇ ਪਹਿਲੇ ਦਿਨ 30 ਦੇ ਕਰੀਬ ਬੱਚੇ ਭਾਗ ਲੈ ਰਹੇ ਸਨ ਪਰ ਉਨ੍ਹਾਂ ਦੁਆਰਾ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਵੇਖ ਕੇ ਵਿਦਿਆਰਥੀਆਂ ਦੀ ਗਿਣਤੀ 62 ਤੱਕ ਪਹੁੰਚ ਗਈ ਸੀ।
ਆਯੋਜਕ ਸੁਧਾ ਜੈਨ ਸੁਦੀਪ ਨੇ ਦੱਸਿਆ ਕਿ ਸਮਰ ਕੈਂਪ ਦੇ ਛੇਵੇਂ ਦਿਨ ਸਿੱਖਿਆ ਕਾਊਂਸਲਰ ਨੈਨਾ ਜੈਨ ਨੇ ਬੱਚਿਆਂ ਨਾਲ ਆਪਣੇ ਅੰਦਰ ਸਵੈ-ਵਿਸ਼ਵਾਸ ਢੰਗ ਸਾਂਝੇ ਕੀਤੇ। 8ਵੇਂ ਦਿਨ ਮਿਸ ਦਿਵਿਆ ਓਸਵਾਲ ਫ਼ੈਸ਼ਨ ਬਲਾਗਰ, ਕੈਬਿਨ ਕ੍ਰੁ ਅਤੇ ਇਂਸਟਾ ਆੱਈਕਾੱਨ ਨਾਲ ਮੁਲਾਕਾਤ ਵਿੱਚ ਉਨ੍ਹਾਂ ਦੁਆਰਾ "ਸਵੈ ਪਰਿਚੈ ਕੌਸ਼ਲ" ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਪਣੀ ਜਾਣ-ਪਛਾਣ ਕੁਸ਼ਲਤਾ ਨਾਲ ਕਿਵੇਂ ਦਿੱਤੀ ਜਾ ਸਕਦੀ ਹੈ, ਬਾਰੇ ਦੱਸਿਆ ਅਤੇ ਬੱਚਿਆਂ ਨੂੰ ਕੁਝ ਖ਼ਾਸ ਟਿੱਪਸ ਦੱਸੇ। ਦੂਜੇ ਸੈਸ਼ਨ ਵਿਚ ਸ਼ਿਸ਼ਟਾਚਾਰ ਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ। ਕੈਂਪਰ ਵਿਦਿਆਰਥੀਆਂ ਨੇ ਬੜੇ ਹੀ ਚਾਅ- ਉਤਸ਼ਾਹ ਨਾਲ ਵੇਖਿਆ, ਆਨੰਦ ਮਾਣਿਆ ਅਤੇ ਚਰਚਾ ਵਿੱਚ ਸ਼ਾਮਲ ਹੋਏ। ਜਿਉਂ ਜਿਉਂ ਵੱਖਰੇ ਵੱਖਰੇ ਖੇਤਰਾਂ ਵਿਚ ਮਸ਼ਹੂਰ ਅਤੇ ਜਾਣਕਾਰ ਸ਼ਖਸੀਅਤਾਂ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ ਗਿਆ ।ਸਮਰ ਕੈਂਪ ਦੇ ਨੌਵੇਂ ਦਿਨ ਨੈਸ਼ਨਲ ਅਵਾਰਡ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, ਨਾਭਾ ਨੇ ਸੁੰਦਰ ਲਿਖਾਈ ਅਤੇ ਚਿੱਤਰਕਾਰੀ ਦੇ ਨੁਕਤੇ ਸਾਂਝੇ ਕੀਤੇ । ਦਸਵੇਂ ਦਿਨ "ਵਿਸ਼ਵ ਵਾਤਾਵਰਣ ਦਿਵਸ" ਹੁੰਮ ਹੁਮਾ ਕੇ ਮਨਾਇਆ ਗਿਆ “ਵਿਸ਼ਵ ਵਾਤਾਵਰਨ ਦਿਵਸ” ਦੇ ਮੌਕੇ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਨਵੇਂ ਬੂਟੇ ਲਗਾਉਣ ਅਤੇ ਪੁਰਾਣਿਆਂ ਦੀ ਦੇਖਭਾਲ ਜ਼ਿੰਮੇਵਾਰੀ ਨਾਲ ਕਰਨ ਲਈ ਪ੍ਰੇਰਿਆ ਗਿਆ। ਸਮਰ ਕੈਂਪ ਦੇ 11ਵੇਂ ਦਿਨ ਬਿਆਸ ਤੋਂ ਸਟੇਟ ਅਵਾਰਡੀ ਮੈਡਮ ਹਰਮੇਸ਼ ਕੌਰ ਯੋਧੇ ਪ੍ਰਸਿੱਧ ਪੰਜਾਬੀ ਲੇਖਿਕਾ-ਗਾਇਕਾ ਨਾਲ ਮੁਲਾਕਾਤ ਕਰਵਾਈ ਗਈ। ਜਿਸ ਵਿਚ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਬਾਰੇ ਚਰਚਾ ਕੀਤੀ ।ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ।
ਮੈਡਮ ਸੁਧਾ ਜੈਨ ਨੇ ਦੱਸਿਆ ਕਿ ਸਮਰ ਕੈਂਪ ਦੇ 12ਵੇਂ ਦਿਨ "ਮਹਿੰਦੀ ਲਗਾਓ--ਸਭਿਆਚਾਰਕ ਗੀਤ ਗਾਇਨ ਮੁਕਾਬਲੇ" ਨੇ ਰੰਗ ਬੰਨ੍ਹਿਆ ।13ਵੇਂ ਦਿਨ ਸੁਆਗਤ ਜ਼ਿੰਦਗੀ ਦੇ ਨੁਕਤਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਸਿੱਖਿਆ ਵਿਭਾਗ, ਪੰਜਾਬ ਦੇ ਨਵੇਂ ਵਿਸ਼ੇ ਦੀ ਜਾਣਕਾਰੀ ਪ੍ਰਾਈਵੇਟ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਵੀ ਦਿੱਤੀ ਗਈ। 14ਵੇਂ ਦਿਨ ਵਿਸ਼ੇਸ਼ "ਘਰ ਵਿਚ ਸਹਿਯੋਗ ਕਿਵੇਂ ਕਰੀਏ" ਅਤੇ “ਹੱਥਾਂ ਦੀ ਕਰਮਸ਼ੀਲਤਾ” ਵਿਸ਼ੇ 'ਤੇ ਨਵੇਕਲੇ ਢੰਗ ਨਾਲ਼ ਪ੍ਰੇਰਣਾ ਦਿੱਤੀ।ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੀਆਂ ਮਾਵਾਂ ਅਤੇ ਭੈਣ-ਭਰਾਵਾਂ ਨੂੰ ਵੀ ਕੈਂਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। 14ਵੇਂ ਦਿਨ ਕੈਂਪਰ ਵਿਦਿਆਰਥਣਾਂ ਦਾ "ਮੇਕਅੱਪ ਕਰੋ ਮੁਕਾਬਲਾ" ਵੀ ਕਰਵਾਇਆ ਗਿਆ । ਸਮਰ ਕੈਂਪ ਦੇ 15ਵੇਂ ਦਿਨ-ਆਖਰੀ ਦਿਨ ਮਨੋਰੰਜਨ ਦੇ ਤੌਰ 'ਤੇ ਆਨਲਾਈਨ ਅੰਤਾਕਸ਼ਰੀ ਦੀ ਖੇਡ ਖਿਡਾਈ ਗਈ। ਸਾਰੇ ਹੀ ਮੁਕਾਬਲਿਆਂ ਦੇ ਜੇਤੂਆਂ ਦੀ ਘੋਸ਼ਣਾ ਕੀਤੀ ਵਿੱਚ 62 ਵਿਦਿਆਰਥਣਾਂ ਅਤੇ ਉਹਨਾਂ ਦੀਆਂ ਮਾਵਾਂ-ਛੋਟੀਆਂ -ਵੱਡੀਆਂ ਭੈਣਾਂ ਆਦਿ ਦੀ 100 ਦੇ ਕਰੀਬ ਭਾਗੀਦਾਰੀ ਰਹੀ।
No comments:
Post a Comment