ਐਸ .ਏ ਐਸ ਨਗਰ 5 ਜੂਨ : ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਸ੍ਰੀ ਸਤਿੰਦਰ ਸਿੰਘ
ਆਈ.ਪੀ.ਐਸ ਜਿਲ੍ਹਾ ਐਸ.ਏ.ਐਸ.ਨਗਰ ਜੀ ਦੇ ਅਦੇਸ਼ਾਂ ਅਨੁਸਾਰ ਮਾਨਯੋਗ ਕਪਤਾਨ ਪੁਲਿਸ,
ਸ਼ਹਿਰੀ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਅਤੇ ਮਾਨਯੋਗ ਉਪ ਕਪਤਾਨ ਪੁਲਿਸ
ਸੀਹਰੀ-2, ਸ੍ਰੀ ਦੀਪ ਕਮਲ, ਪੀ.ਪੀ.ਐੱਸ ਜੀ ਦੀ ਰਹਿਨੁਮਾਈ ਅਧੀਨ ਇੰਸਪੈਕਟਰ ਹਜੇਸ਼
ਅਰੋੜਾ ਮੁੱਖ ਅਫਸਰ ਥਾਣਾ ਫੇਸ-8, ਮੋਹਾਲੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਅਤੇ ਲੁੱਟਾ
ਖੋਹਾਂ/ਵਹੀਕਲ ਚੋਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਹੌਲਦਾਰ
ਗੁਰਵਿੰਦਰ ਸਿੰਘ 23 ਐੱਸ.ਏ.ਐਸ. ਨਗਰ, ਸਿਪਾਹੀ ਸੰਦੀਪ ਸਿੰਘ 2041/ਐੱਸ.ਏ.ਐੱਸ ਨਗਰ,
ਸਿਪਾਹੀ ਸੁਪਿੰਦਰਵੀਰ ਸਿੰਘ ਨੰਬਰ 1990/ਐੱਸ.ਏ.ਐੱਸ ਨਗਰ ਅਤੇ ਸਿਪਾਹੀ ਬਲਵੀਰ ਸਿੰਘ
ਨੰਬਰ 2298/ਐੱਸ.ਏ.ਐੱਸ ਨਗਰ ਦੇ ਬਚਾਏ ਗਸ਼ਤ ਥਾਂ ਸਵਾਰੀ ਪ੍ਰਾਈਵੇਟ ਵਹੀਕਲ ਫੇਜ-8 -9
ਮੋਹਾਲੀ ਦੀਆਂ ਲਾਈਟਾਂ ਪਰ ਮੌਜੂਦ ਸੀ ਤਾਂ ਵਕਤ ਕਰੀਬ 08:00 ਪੀ.ਐੱਮ ਤੇ ਮੁਖਬਰ ਖਾਸ ਨੇ
ਇਤਲਾਹ ਦਿੱਤੀ ਕਿ ਸੁਰੇਸ਼ ਕੁਮਾਰ ਉਰਫ ਮੰਗਲੀ ਪੁੱਤਰ ਰਾਮ ਕੁਮਾਰ ਵਾਸੀ ਅੰਬ ਸਾਹਿਬ
ਕਲੋਨੀ, ਫੇਜ-11, ਮੋਹਾਲੀ ਅਤੇ ਬੰਟੀ ਪੁੱਤਰ ਕੇਂਦਰ ਕੇਸ ਵਾਸੀ ਅੰਬ ਸਾਹਿਬ ਕਲੋਨੀ,
ਫੇਜ-11, ਮੋਹਾਲੀ ਅਤੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਫੌਜ-8/9 ਅਤੇ ਮੋਹਾਲੀ ਸ਼ਹਿਰ
ਵਿੱਚ ਵੱਖ ਵੱਖ ਥਾਵਾਂ ਤੋਂ ਬੰਦ ਪਈਆਂ ਕੋਠੀਆਂ ਵਿੱਚ ਵੜ ਕੇ ਉਨ੍ਹਾਂ ਵਿੱਚੋਂ ਚੋਰੀਆਂ
ਕਰਨ ਦੇ ਆਦੀ ਹਨ, ਜੋ ਹੁਣ ਇਹ ਵਿਅਕਤੀ ਸੈਕਟਰ-68, ਮੋਹਾਲੀ ਦੇ ਸਿਟੀ ਪਾਰਕ ਪਾਸ ਕਿਸੇ
ਕੋਨੀ ਵਿੱਚੋਂ ਚੋਰੀ ਕਰਨ ਦੀ ਤਾਕ ਵਿੱਚ ਹਨ। ਜੇਕਰ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ
ਜਾਵੇ ਤਾਂ ਇਨਾਂ ਪਾਸੋਂ ਚੋਰੀ ਦਾ ਸਮਾਨ ਬਰਾਮਦ ਹੋ ਸਕਦਾ ਹੈ। ਜਿਸ ਤੇ ਹੌਲਦਾਰ
ਗੁਰਵਿੰਦਰ ਸਿੰਘ ਵੱਲੋਂ ਇਨਾਂ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਇਨਾਂ ਨੂੰ ਮਿਤੀ
02-06-2021 ਨੂੰ ਗ੍ਰਿਫਤਾਰ ਕੀਤਾ ਗਿਆ। ਮੌਕਾ ਪਰ ਇਨਾਂ ਪਾਸੋਂ ਇਕ ਜੱਗ ਅਤੇ ਇਕ ਪਲੇਟ
ਚਾਂਦੀ ਬਰਾਮਦ ਕੀਤੇ ਗਏ। ਇਹਨਾਂ ਨੂੰ ਮਿਤੀ (3 06-2021 ਨੂੰ ਪੇਸ਼ ਅਦਾਲਤ ਕਰਕੇ ਇੱਕ
ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਦੋਸ਼ੀਆਂ ਉਕਤਾਨ ਨੇ ਅਗਲੇਰੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੇ
ਇਕ ਛੋਟਾ ਛੀਨਾ ਪਿੱਤਲ, ਵੱਡਾ ਪਤੀਲਾ ਪਿੱਤਲ, ਪਤੀਲੇ ਦੇ ਦੋ ਢੱਕਣ ਪਿੱਤਲ,ਇੱਕ
ਜੱਗ,ਇੱਕ ਪਲੇਟ ਚਾਂਦੀ ਦੀ ਧਾਂਤ ਵਰਗੀ, ਟੂਟੀਆ ਸਟੀਲ,02 ਟੁਟੀਆ ਪਿੱਤਲ ਅਤੇ ਹੋਰ
ਟੂਟੀਆਂ ਦਾ ਸਕਰੈਪ (ਟੂਟੀਆ ਦੇ ਨਿੱਪਲ ਆਦਿ) ਸੈਕਟਰ-68, ਮੋਹਾਲੀ ਵਿਖੇ ਬੰਦ ਪਈ ਕੋਠੀ
ਵਿੱਚੋਂ ਚੋਰੀ ਕੀਤੇ ਸਨ,ਜੋ ਬਰਾਮਦ ਕਰਵਾਏ ਗਏ। ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ
ਮਾਂ ਦੁਰਗਾ ਮੰਦਿਰ, ਸੈਕਟਰ-68, ਮੋਹਾਲੀ ਵਿੱਚੋਂ ਗੋਲਕ ਤੋੜ ਕੇ 30,000/-ਰੁਪਏ ਚੋਰੀ
ਕੀਤੇ ਸੀ ਜਿਸ ਸਬੰਧੀ ਥਾਣਾ ਹਜਾ ਵਿਖੇ ਮੁਕੱਦਮਾ ਨੰਬਰ 40 ਮਿਤੀ 28-03-2021 ਅ/ਧ
380,457) ਥਾਣਾ ਫੇਜ-੪ ਦਰਜ ਰਜਿਸਟਰ ਹੈ। ਇਹਨਾ ਨੇ ਆਪਣੀ ਅਗਲੇਰੀ ਪੁੱਛਗਿੱਛ ਦੌਰਾਨ
ਮੰਨਿਆ ਕਿ ਗੁਰੂਦੁਆਰਾ ਰਵੀਦਾਸ, ਸੈਕਟਰ-68, ਮੋਹਾਲੀ ਵਿਚੋਂ ਸੀ.ਸੀ.ਟੀ.ਵੀ ਕੈਮਰੇ ਸਮੇਤ
ਹਾਰਡ ਡਿਸਕ ਅਤੇ ਗੋਲਕ ਚੋਰੀ ਕੀਤੀ ਸੀ। ਜਿਸ ਸਬੰਧੀ ਥਾਣਾ ਹਜਾ ਵਿਖੇ ਮੁਕੱਦਮਾ ਨੰਬਰ
19 ਮਿਤੀ 01-03-2021 ਅ/ਧ 380,457 ਹਿੰਦ ਥਾਣਾ ਫੇਜ-1, ਮੋਹਾਲੀ ਵਿਖੇ ਦਰਜ ਰਜਿਸਟਰਡ
ਹੈ। ਬੰਟੀ ਪੁੱਤਰ ਚੰਦਰ ਕੇਸ ਵਾਸੀ ਅੰਬ ਸਾਹਿਬ ਕਲੋਨੀ, ਏਜ-11, ਮੋਹਾਲੀ ਜਿਲ੍ਹਾ
ਐਸ.ਏ.ਐਸ. ਨਗਰ ਦੇ ਖਿਲਾਫ ਮੁਕੱਦਮਾ ਨੰਬਰ 67 ਮਿਤੀ 09-08-2020) ਮਿਤੀ 17 ਬੀ 14
ਹਿੰਦੀ; ਥਾਣਾ ਫੇਜ-11 ਮੋਹਾਲੀ ਵਿਖੇ ਦਰਜ ਹੈ।
No comments:
Post a Comment