SBP GROUP

SBP GROUP

Search This Blog

Total Pageviews

ਭਰਤੀ ਕਰਾੳੇੁਣ ਦੇ ਨਾਮ 'ਤੇ ਲੋਕਾਂ ਕੋਲੋਂ ਪੈਸੇ ਹੜੱਪਣ ਵਾਲੇ ਗਿਰੋਹ ਦਾ ਪਰਦਾਫਾਸ ਕਰਕੇ 4 ਦੋਸੀਆਂ ਨੂੰ ਕੀਤਾ ਗ੍ਰਿਫਤਾਰ

ਐਸ.ਏ.ਐਸ. ਨਗਰ 7 ਜੁਲਾਈ : ਸਤਿੰਦਰ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ  ਵੱਲੋ ਸਮਾਜ ਵਿਰੋਧੀ ਅਨਸਰਾ ਨੂੰ ਕਾਬੂ ਕਰਨ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਭਿੰਦਰ ਸਿੰਘ, ਮੁੱਖ ਅਫਸਰ ਥਾਣਾ ਲਾਲੜੂ ਦੀ  ਅਗਵਾਈ ਵਿੱਚ ਸ.ਥ. ਹਰਕੇਸ ਸਿੰਘ ਇੰਚਾਰਜ ਪੀ.ਪੀ. ਨਾਹਰ ਦੀ ਪੁਲਿਸ ਪਾਰਟੀ ਵੱਲੋ ਭੋਲੇ ਭਾਲੇ ਲੋਕਾਂ ਨੂੰ ਇੰਡੀਅਨ ਆਰਮੀ ਵਿਚ ਭਰਤੀ ਕਰਾੳੇੁਣ ਦੇ ਨਾਮ ਪਰ ਲੋਕਾਂ ਕੋਲੋ ਪੈਸੇ ਹੜੱਪਣ ਵਾਲੇ ਗਿਰੋਹ ਦਾ ਪਰਦਾਫਾਸ ਕਰਕੇ 4 ਦੋਸੀਆ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ ਹੈ। 


ਮਿਤੀ 30/06/2021 ਨੂੰ ਮੁਖਬਰ ਖਾਸ ਵੱਲੋ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਗਈ ਕਿ ਸ਼ਚਿਨ ਉਰਫ ਫੋਜੀ ਪੁੱਤਰ ਦੇਵੀ ਲਾਲ ਵਾਸੀ ਲੁਦੇਸਰ ਥਾਣਾ ਨੱਥੂ ਸਰਾਏ ਜਿਲ੍ਹਾ ਸਿਰਸਾ ਹਰਿਆਣਾ, ਚੰਦਰ ਸੇਖਰ ਪੁੱਤਰ ਹਰੀ ਸਿੰਘ ਵਾਸੀ ਲੁਦੇਸਰ ਥਾਣਾ ਨੱਥੂ ਸਰਾਏ ਜਿਲ੍ਹਾ ਸਿਰਸਾ ਹਰਿਆਣਾ, ਸੁਨੀਲ ਪੁੱਤਰ ਪਰਮਾਨੰਦ ਵਾਸੀ ਕਿਰਤਾਨ, ਜਿਲ੍ਹਾ ਹਿਸਾਰ (ਹਰਿਆਣਾ) ਤੇ ਪ੍ਰੇਮ ਪੁੱਤਰ ਸੁਭਾਸ ਚੰਦਰ  ਵਾਸੀ ਕਿਰਤਾਨ ਜਿਲ੍ਹਾ ਹਿਸਾਰ ਹਰਿਆਣਾ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਇੰਡੀਅਨ ਆਰਮੀ ਵਿਚ ਭਰਤੀ ਕਰਾਉੇਣ ਦਾ ਝਾਂਸਾ ਦੇ ਕੇ ਲੋਕਾਂ ਕੋਲੋ ਪੈਸੇ ਵਸੂਲ ਕਰਦੇ ਹਨ ਤੇ ਲੇਪਟੋਪ ਦੀ ਮਦਦ ਨਾਲ ਜਾਅਲੀ ਦਸਤਾਵੇਜ ਬਣਾ ਕੇ ਲੋਕਾ ਨਾਲ ਠੱਗੀ ਮਾਰਨ ਦਾ ਕੰਮ ਕਰਦੇ ਹਨ ਜੋ ਅੱਜ ਵੀ ਕਿਸੇ ਵਿਅਕਤੀ ਕੋਲੋ ਪੈਸੈ ਹਾਸਲ ਕਰਨ ਸਬੰਧੀ ਲਾਲੜੂ ਵੱਲ ਨੂੰ ਆ ਰਹੇ ਹਨ ।ਜਿਸ ਪਰ ਤੁਰੰਤ ਕਾਰਵਾਈ ਕਰਦੇ ਹੋਏ ਉਕਤਾਨ ਦੋਸੀਆਨ ਖਿਲਾਫ ਮੁਕੱਦਮਾ ਨੰ: 112 ਮਿਤੀ 30/06/2021 ਅ/ਧ 420, 406, 465, 467, 468, 471, 120 ਬੀ ਭ/ਦ ਥਾਣਾ ਲਾਲੜੂ ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਵਿਚ ਦੋਸੀ ਸ਼ਚਿਨ ਉਰਫ ਫੋਜੀ ਉਕਤ, ਚੰਦਰ ਸੇਖਰ ਉਕਤ ਤੇ ਪ੍ਰੇਮ ਉਕਤ ਨੂੰ ਸਮੇਤ ਇੱਕ ਕਾਰ ਨੰਬਰੀ DL-9C T -2151   ਮਾਰਕਾ ਸੇਵਰਲੇ ਕਰੂਜ ਸਮੇਤ ਇੱਕ ਲੈਪਟੋਪ ਦੇ ਕਾਬੂ ਕੀਤਾ ਗਿਆ ਜਿੰਂਨਾ ਪਾਸੋ ਜਾਅਲੀ ਤਿਆਰ ਕੀਤੇ ਹੋਏ ਕਾਗਜਾਤ ਵੀ ਬਰਾਮਦ ਹੋਏ ਹਨ।


 ਗ੍ਰਿਫਤਾਰ ਕੀਤੇ ਦੋਸੀਆਨ ਨੂੰ ਮਿਤੀ 01/07/2021 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਮੁਕੱਦਮਾ ਵਿਚ ਦੋਸੀ ਸੁਨੀਲ ਕੁਮਾਰ ਉਕਤ ਨੂੰ ਮਿਤੀ 03/07/2021 ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਰਾਨੇ ਪੁੁਲਿਸ ਰਿਮਾਂਡ ਸਚਿਨ ਕੁਮਾਰ ਨੇ ਆਪਣੀ ਪੁੱਛਗਿੱਛ ਵਿੱਚ ਮੰਨਿਆ ਹੈ ਕਿ ਉਹ ਨੋਜਵਾਨਾ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਪੈਸੇ ਹਾਸਲ ਕਰਦਾ ਸੀ ਦੋਸੀ ਸਚਿਨ ਉਕਤ ਨੇ ਲੋਕਾ ਕੋਲੋ ਆਰਮੀ ਵਿਚ ਭਰਤੀ ਕਰਾਉਣ ਦਾ ਨਾਮ ਪਰ ਹਾਸਲ ਕੀਤੀ ਗਈ 2 ਲੱਖ ਰੁਪਏ ਦੀ ਕਰਮ ਮੁਕੱਦਮਾ ਵਿਚ ਬ੍ਰਾਮਦ ਕਰਵਾਈ ਹੈ ਅਤੇ ਇਸੇ ਤਰਾ ਦੋਸੀ ਚੰਦਰ ਉਕਤ ਨੇ ਵੀ 85 ਹਜਾਰ ਰੁਪਏ ਦੀ ਰਕਮ ਬ੍ਰਾਮਦ ਕਰਵਾਈ ਹੈ ਦੋਸੀ ਸਚਿਨ ਉਕਤ ਪਾਸੋ ਫੋਜ ਦੀ ਜਾਅਲੀ ਵਰਦੀ ਵੀ ਬ੍ਰਾਮਦ ਕੀਤੀ ਗਈ ਹੈ ਦੋਸੀ ਸੁਨੀਲ ਕੁਮਾਰ ਲੋਕਾ ਦੇ ਜਾਅਲੀ ਸਪੋਰਟਸ ਸਰਟੀਫਿਕੇਟ ਤਿਆਰ ਕਰਕੇ ਲੋਕਾ ਕੋਲੋ ਪੈਸੇ ਹਾਸਲ ਕਰਦਾ ਸੀ ਤੇ ਦੋਸੀ ਪ੍ਰੇਮ ਨਾਲ ਮਿਲ ਕੇ ਭੋਲੇ ਭਾਲੇ ਲੋਕਾ ਨਂੂੰ ਆਪਣੇ ਸਾਥੀਆ ਨਾਲ ਮਿਲਾ ਕੇ ਲੋਕਾ ਕੋਲੋ ਪੈਸੇ ਵਸੂਲ ਕਰਦੇ ਸਨ ਜੋ ਉਕਤਾਨ ਦੋਸੀ ਆਮ ਨੋਜਵਾਨਾ ਨੂੰ ਮਿਲਟਰੀ ਦੀ ਵਰਦੀ ਪਵਾ ਕੇ ਉਹਨਾ ਦੀ ਫੋਟੋਆ ਲੋਕਾ ਨੂੰ ਦਿਖਾਉਦੇ ਸਨ ਕਿ ਇਹ ਨੋਜਵਾਨ ਸਾਡੇ ਵੱਲੋ ਮਿਲਟਰੀ ਵਿਚ ਭਰਤੀ ਕਰਾਏ ਗਏ ਹਨ ਇਸ ਤਰ੍ਹਾ ਉਕਤਾਨ ਦੋਸੀ ਲੋਕਾ ਨੂੰ ਬੇਵਕੂਫ ਬਣਾਉਦੇ ਸਨ ਇਸ ਤਰ੍ਹਾ ਉਕਤਾਨ ਦੋਸੀ ਆਪਸ ਵਿੱਚ ਮਿਲ ਕੇ ਭੋਲੇ ਭਾਲੇ ਲੋਕਾ ਨੂੰ ਆਰਮੀ ਵਿਚ ਭਰਤੀ ਕਰਾਉਣ ਦੇ ਨਾਮ ਪਰ ਮੋਟੀ ਰਕਮ ਵਸੂਲ ਕਰਦੇ ਸਨ ਤੇ ਲੋਕਾ ਨਾਲ ਠੱਗੀਆ ਮਾਰਦੇ ਸਨ।

 ਉਕਤਾਨ ਦੋਸੀਆਨ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾ ਦੇ ਹੋਰ ਸਾਥੀਆ ਦੇ ਬਾਰੇ ਪਤਾ ਕੀਤਾ ਜਾ ਰਿਹਾ ਹੈ। ਦੋਸੀ ਪੁਲਿਸ ਰਿਮਾਡ ਪਰ ਹਨ ਪੁੱਛਗਿੱਛ ਦੋਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ । 

  ਗ੍ਰਿਫਤਾਰੀ ਸਬੰਧੀ ਵੇਰਵਾ :- 

1. ਸ਼ਚਿਨ ਉਰਫ ਫੋਜੀ ਪੁੱਤਰ ਦੇਵੀ ਲਾਲ ਵਾਸੀ ਲੁਦੇਸਰ ਥਾਣਾ ਨੱਥੂ ਸਰਾਏ ਜਿਲ੍ਹਾ ਸਿਰਸਾ ਹਰਿਆਣਾ ਉਮਰ ਕਰੀਬ  19 ਸਾਲ
2. ਚੰਦਰ ਸੇਖਰ ਪੁੱਤਰ ਹਰੀ ਸਿੰਘ ਵਾਸੀ ਲੁਦੇਸਰ ਥਾਣਾ ਨੱਥੂ ਸਰਾਏ ਜਿਲ੍ਹਾ ਸਿਰਸਾ ਹਰਿਆਣਾ ਉਮਰ ਕਰੀਬ 19 ਸਾਲ
3. ਪ੍ਰੇਮ ਪੁੱਤਰ ਸੁਭਾਸ ਚੰਦਰ  ਵਾਸੀ ਕਿਰਤਾਨ ਜਿਲ੍ਹਾ ਹਿਸਾਰ ਹਰਿਆਣਾ ਉਮਰ ਕਰੀਬ 24 ਸਾਲ
4.ਸੁਨੀਲ ਕੁਮਾਰ ਪੁੱਤਰ ਪਰਮਾਨੰਦ ਵਾਸੀ ਕੀਰਤਨ ਥਾਣਾ ਸਦਰ ਹਿਸਾਰ ਜਿਲਾ ਹਿਸਾਰ ਉਮਰ ਕਰੀਬ 23 ਸਾਲ

ਬ੍ਰਾਮਦਗੀ:- 
2 ਲੱਖ 85 ਹਜਾਰ ਰੁਪਏ ਕੈਸ  ( 2 ਲੱਖ ਦੋਸੀ ਸਚਿਨ ਕੋਲੋ ਤੇ 85 ਹਜਾਰ ਦੋਸੀ ਚੰਦਰ ਕੋਲੋ ਬ੍ਰਾਮਦ)
ਇੱਕ ਲੈਪਟੋਪ ਮਾਰਕਾ ਡੈਲ 
ਇੱਕ ਮਿਲਟਰੀ ਦੀ ਵਰਦੀ 
ਫੌਜ ਵਿਚ ਭਰਤੀ ਕਰਾੳੇਣ ਲਈ ਤਿਆਰ ਕੀਤੇ ਗਏ ਜਾਅਲੀ ਸਰਟੀਫਿਕੇਟ ਤੇ ਅਪੋਇੰਟਮੈਂਟ ਲੈਂਟਰ 
ਕਾਰ ਨੰਬਰੀ DL-9C T -2151 ਮਾਰਕਾ ਸੇਵਰਲੇ ਕਰੂਜ

No comments:


Wikipedia

Search results

Powered By Blogger