SBP GROUP

SBP GROUP

Search This Blog

Total Pageviews

ਡੀ.ਬੀ.ਈ.ਈ. ਮੋਹਾਲੀ ਨੇ ਰਿਲਾਇੰਸ ਨਿਪੁੰਨ ਲਾਇਫ ਇੰਨਸੋਰੈਂਸ ਵਿੱਚ ਸਿੰਪਲ ਡੋਗਰਾ ਦੀ ਕਰਵਾਈ ਸਲੈਕਸ਼ਨ

 ਐਸ.ਏ.ਐਸ ਨਗਰ, 07 ਜੁਲਾਈ : ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਰਾਹਦਸੇਰਾ ਸਾਬਿਤ ਹੋ ਰਿਹਾ ਹੈ।


 ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋੋਂ ਮੋਹਾਲੀ ਜਿਲ੍ਹੇੇ ਦੀ ਵਸਨੀਕ ਸਿੰਪਲ ਡੋਗਰਾ ਦੀ ਸਲੈਕਸ਼ਨ ਰਿਲਾਇੰਸ ਨਿਪੁੰਨ ਲਾਇਫ ਇੰਨਸੋਰੈਂਸ ਵਿੱਚ ਕਰਵਾਈ ਗਈ।

 ਸਿੰਪਲ ਡੋਗਰਾ ਮੋਹਾਲੀ ਜਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਗੈ੍ਰਜੂਏਸ਼ਨ ਕੀਤੀ ਹੋਈ ਹੈੈ। ਉਹ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਹੀ ਸੀ।


ਇਸੇ ਸਬੰਧ ਵਿੱਚ ਉਹ ਡੀ.ਬੀ.ਈ.ਈ., ਮੋਹਾਲੀ ਵਿਖੇ ਆਈ ਅਤੇ ਡਿਪਟੀ ਸੀ.ਈ.ਓ ਨਾਲ ਉਸਦੀ ਮੁਲਾਕਾਤ ਹੋਈ। ਡਿਪਟੀ ਸੀ.ਈ.ਓ ਨੇ ਉਸਦੀ ਪੂਰੀ ਗੱਲ ਸੁਣਨ ਤੋੋਂ ਬਾਅਦ ਉਸਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। 

ਇਸ ਤੋੋਂ ਬਾਅਦ ਡਿਪਟੀ ਸੀ.ਈ.ਓ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਕੰਪਨੀ ਵਿੱਚ ਇੰਟਰਵਿਊ ਲਈ ਭੇਜਿਆ। ਜਿੱਥੇ ਕਿ ਉਹਨਾਂ ਦੀ ਸਲੈਕਸ਼ਨ ਹੋ ਗਈ। 

ਸਲੈਕਸ਼ਨ ਤੋੋਂ ਬਾਅਦ ਸਿੰਪਲ ਡੋਗਰਾ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਰੁਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ।

ਉਸਨੇ ਡੀ.ਬੀ.ਈ.ਈ ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਭਰੋਸਾ ਦਿਵਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ  ਡੀ.ਬੀ.ਈ.ਈ ਦੀ ਸੇਵਾਵਾਂ ਦਾ ਲਾਭ ਉਠਾਉਣ।

No comments:


Wikipedia

Search results

Powered By Blogger