ਮੁਹਾਲੀ, 16 ਅਗਸਤ : ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ ਵੱਲੋਂ ਐਰੋਸਿਟੀ ਮੁਹਾਲੀ ਦੀ ਸਥਾਪਨਾ ਵਾਸਤੇ ਅਕਵਾਇਰ ਕੀਤੀ ਜ਼ਮੀਨ ਬਦਲੇ ਕੀਤੀ ਜਾਣ ਵਾਲੀ ਅਲਾਟਮੈਂਟ ਲਈ ਐਲਓਆਈ ਅਤੇ ਅਲਾਟਮੈਂਟ ਪੱਤਰ ਜਾਰੀ ਕਰਵਾਏ ਜਾਣ ਦੀ ਮੰਗ ਕਰਦਿਆਂ ਇਲਾਕੇ ਦੇ ਪਿੰਡਾਂ ਦਾ ਇਕ ਵਫਦ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਮਿਲਿਆ। ਜਿਨ੍ਹਾਂ ਨੇ ਦੇਰੀ ਕਾਰਨ ਪਿੰਡਾਂ ਵਾਲਿਆਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਮੁੱਦਾ ਚੁੱਕਿਆ।
ਹਲਕੇ ਦੇ ਵੱਖ-ਵੱਖ ਪਿੰਡਾਂ ਮਨੌਲੀ, ਚੋੰ ਮਾਜਰਾ, ਸੈਣੀ ਮਾਜਰਾ, ਸਿਓੰ, ਬਾਰੀ, ਬਕਰਪੁਰ ਆਦਿ ਦੇ ਸਰਪੰਚ, ਪੰਚ, ਲੰਬੜਦਾਰ ਤੇ ਜ਼ਮੀਨਾਂ ਦੇ ਮਾਲਕ ਵਫ਼ਦ ਚ ਸ਼ਾਮਲ ਸਨ। ਜਿਨ੍ਹਾਂ ਦੋਸ਼ ਲਾਇਆ ਕਿ ਐਰੋਸਿਟੀ ਮੁਹਾਲੀ ਦੀ ਸਥਾਪਨਾ ਲਈ ਉਨ੍ਹਾਂ ਦੀ ਜ਼ਮੀਨ ਐਕੁਆਇਰ ਹੋਈ ਸੀ। ਜਿਸਦੇ ਮੁਆਵਜ਼ੇ ਵਜੋਂ ਲੈਂਡ ਪੂਲਿੰਗ ਸਕੀਮ ਤਹਿਤ ਕਰੀਬ 151 ਏਕੜ ਦੀ ਭੌਂ ਬਦਲੇ ਮੁਆਵਜ਼ਾ ਲੈਂਡ ਪੂਲਿੰਗ ਸਕੀਮ ਅਧੀਨ ਕਮਰਸ਼ੀਅਲ ਅਤੇ ਰਿਹਾਇਸ਼ੀ ਸਾਈਟ ਤਹਿਤ ਪਲਾਟ ਲੈਣ ਦੀ ਸਕੀਮ ਅਪਣਾਈ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਅਜੇ ਤੱਕ 100 ਵਰਗ ਗਜ ਦੀ ਕਮਰਸ਼ੀਅਲ ਸਾਈਟ ਵਜੋਂ ਐਲਓਆਈ ਪੱਤਰ ਜਾਰੀ ਕੀਤੇ ਗਏ ਹਨ। ਜਦਕਿ ਛੋਟੇ ਜ਼ਮੀਨ ਮਾਲਕਾਂ ਜਿਨ੍ਹਾਂ ਵਿੱਚ ਇੱਕ ਏਕੜ ਤੋਂ ਘੱਟ ਦੇ ਲੋਕ ਹਨ, ਉਨ੍ਹਾਂ ਵਿਚੋਂ ਕਈਆਂ ਨੂੰ ਕਮਰਸ਼ੀਅਲ ਜਗ੍ਹਾ ਦੀ ਐਲਓਆਈ ਪੱਤਰ ਨਹੀਂ ਜਾਰੀ ਕੀਤੇ ਗਏ।
ਜਿਸ ਤੇ ਐੱਮ.ਪੀ ਤਿਵਾੜੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹ ਖੁਦ ਸਬੰਧਤ ਅਥਾਰਟੀ ਨਾਲ ਗੱਲਬਾਤ ਕਰਨਗੇ, ਤਾਂ ਜੋ ਉਨ੍ਹਾਂ ਦਾ ਬਣਦਾ ਹੱਕ ਜਲਦੀ ਮਿਲ ਸਕੇ।
ਇਸ ਮੌਕੇ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ, ਮਨਜੋਤ ਸਿੰਘ ਸਕੱਤਰ ਪੰਜਾਬ ਯੂਥ ਕਾਂਗਰਸ, ਹਰਮਨ ਸਿੰਘ ਪਿੰਡ ਮਨੌਲੀ, ਸਤਬੀਰ ਸਿੰਘ ਲੰਬੜਦਾਰ ਪਿੰਡ ਮਨੌਲੀ, ਸੁਖਬੀਰ ਸਿੰਘ ਪਿੰਡ ਚੋਂ ਮਾਜਰਾ, ਗੁਰਿੰਦਰ ਸਿੰਘ ਪਿੰਡ ਸੈਣੀ ਮਾਜਰਾ, ਅਮਰ ਸਿੰਘ ਲੰਬੜਦਾਰ ਸਿਉਂ, ਜਸਵੰਤ ਸਿੰਘ ਵੀ ਮੌਜੂਦ ਰਹੇ।
No comments:
Post a Comment