ਐੱਸ.ਏ.ਐੱਸ.ਨਗਰ 18 ਅਗਸਤ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਅਤੇ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਵਿਭਾਗ ਦੇ ਹਰੇਕ ਕਾਡਰ ਨਾਲ ਸਬੰਧਿਤ ਕਰਮਚਾਰੀਆਂ ਦੇ ਸਮਰੱਥਾ ਉਸਾਰੀ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਲਗਾਤਾਰਤਾ ਵਿੱਚ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਦੇਖ-ਰੇਖ ਹੇਠ ਵਿਭਾਗ ਵੱਲੋਂ ਸਮੂਹ ਸਮਾਰਟ ਸਕੂਲ ਮੈਂਟਰਜ਼ ਅਤੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ (ਪ੍ਰਾਇਮਰੀ ਸਕੂਲ) ਦੀ ਆਈ ਟੀ ਖੇਤਰ ਵਿੱਚ ਕਾਰਜਸਮਰੱਥਾ ਵਿੱਚ ਵਾਧਾ ਕਰਨ ਅਤੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰ ਨਾਲ ਸਬੰਧਿਤ ਦੋ ਰੋਜ਼ਾ ਸਮਰੱਥਾ ਉਸਾਰੀ ਪ੍ਰੋਗਰਾਮ ਲਗਾਏ ਜਾ ਰਹੇ ਹਨ।
ਅੱਜ ਸ਼ੁਰੂ ਹੋਈ ਇਸ ਜ਼ਿਲ੍ਹਾ ਪੱਧਰੀ ਕੰਪਿਊਟਰ ਵਰਕਸ਼ਾਪ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੈ।
ਬੁਲਾਰੇ ਨੇ ਦੱਸਿਆ ਕਿ ਸਮਰੱਥਾ ਉਸਾਰੀ ਪ੍ਰੋਗਰਾਮ ਦੇ ਅੱਜ ਪਹਿਲੇ ਦਿਨ ਮਾਹਿਰਾਂ ਵੱਲੋਂ ਸਮੂਹ ਸਮਾਰਟ ਸਕੂਲ ਮੈਂਟਰਜ਼ ਅਤੇ ਸਹਾਇਕ ਕੋਆਰਡੀਨੇਟਰ ਨੂੰ ਇੰਟਰੋਡਕਸ਼ਨ ਟੂ ਲੈਪਟਾਪ ਹਾਰਡਵੇਅਰ , ਐਕਸਲ ,ਪਾਵਰ ਪੁਆਇੰਟ ,ਵਰਡ ,ਯੂਜ ਆਫ਼ ਕ੍ਰੋਮ , ਯੂਜ ਆਫ਼ ਵਟਸਐਪ ਆਨ ਲੈਪਟਾਪ ,ਜ਼ੂਮ ਐਪ ,ਫੇਸਬੁੱਕ ਆਦਿ ਵਿਸ਼ਿਆਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ।
No comments:
Post a Comment