ਐਸ.ਏ.ਐਸ. ਨਗਰ, 18 ਅਗਸਤ : ਅੱਜ ਕਾਂਗਰਸ ਪਾਰਟੀ ਦੇ ਸਮੂਹ ਕੋਂਸਲਰਾਂ,ਯੂਥ ਕਾਂਗਰਸ ਖਰੜ ਅਤੇ ਸਿਟੀ ਕਾਂਗਰਸ ਵਲੋਂ ਅਕਾਲੀਆਂ ਦੀ ਘਟੀਆ, ਸੌੜੀ ਰਾਜਨੀਤੀ ਅਤੇ ਬਦਨੀਤੀ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਪ੍ਰਧਾਨ ਬੀਬੀ ਲੌਂਗੀਆਂ ਦੇ ਘਰ ਦੇ ਬਾਹਰ ਭਰਮਾਂ ਰੋਸ਼ ਪ੍ਰਦਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ, ਕਿ ਅਕਾਲੀਓ ਹੋਸ਼ ਵਿੱਚ ਆਓ- ਜਲਦੀ ਮੀਟਿੰਗ ਬੁਲਾਓ,ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ ਮੁਰਦਾਬਾਦ, ਕਜੌਲੀ ਪਾਣੀ/ਕਾਂਗਰਸ ਜ਼ਿੰਦਾਬਾਦ-ਜ਼ਿੰਦਾਬਾਦ, ਆਦਿ ਦੇ ਨਾਰੇ ਲਗਾਏ ਗਏ। ਉਸ ਉਪਰੰਤ ਕਾਲੇ ਝੰਡੇ ਤੇ ਸਾਈਨ ਬੋਰਡ/ਬੈਨਰ ਲੈ ਕੇ ਸ਼ਹਿਰ ਵਿੱਚ ਨਾਅਰੇ ਲਗਾਉਂਦੇ ਹੋਏ ਜਲੂਸ ਕੱਢਿਆ ਗਿਆ।
ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਮਿਉਂਸੀਪਲ ਕਮੇਟੀ, ਖਰੜ ਨੂੰ ਕਜੌਲੀ ਵਾਟਰ ਵਰਕਸ ਤੋਂ 5 MGD ਅਤੇ ਮੋਰਿੰਡੇ ਨੂੰ 1MGD ਪੀਣਵਾਲੇ ਪਾਣੀ ਦੀ ਸਪਲਾਈ ਦੇਣ ਦਾ ਇਤਿਹਾਸਕ ਫੈਸਲਾ ਜੋ 22-07-2021 ਨੂੰ ਮੁੱਖ ਸਕੱਤਰ, ਪੰਜਾਬ ਸਰਕਾਰ ਸ਼੍ਰੀਮਤੀ ਵਿਨੀ ਮਹਾਜਨ ਦੀ ਅਗਵਾਈ ਹੇਠ ਕਰ ਦਿੱਤਾ ਸੀ( ਜੋ ਕਿ ਰਿਕਾਰਡ ਦੀ ਗੱਲ ਹੈ) ਅਤੇ ਉਪਰੰਤ ਇਸ ਪ੍ਰੋਜੈਕਟ ਦੀ ਅਹਿਮੀਅਤ/ਮਹੱਤਤਾ ਨੂੰ ਦੇਖਦੇ ਹੋਏ ਨਾਲ ਦੀ ਨਾਲ ਹੀ ਮਿਤੀ 02-08-2021 ਨੂੰ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਪੰਜਾਬ ਨੇ ਕਮੇਟੀ ਨੂੰ ਅਗਰੇਲੀ ਕਾਰਵਾਈ ਕਰਨ ਲਈ ਹਿਦਾਇਤ ਦੇ ਦਿੱਤੀ ਅਤੇ ਕਿਹਾ ਕਿ ਦੋ ਦਿਨ ਦੇ ਅੰਦਰ ਅੰਦਰ ਲੋੜੀਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜੋ ਤਾਂ ਕਿ ਡੀ.ਪੀ.ਆਰ. (detail project report) ਅਤੇ ਸਾਰੀ ਲੋੜੀਂਦੀ ਕਾਰਵਾਈ ਕਰਦੇ ਹੋਏ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਦੀ ਸਪਲਾਈ ਦੇਣ ਲਈ ਤੁਰੰਤ ਇਹ ਪ੍ਰੋਜੈਕਟ ਮਿਤੀਬੱਧ ਤਰੀਕੇ ਨਾਲ ਸ਼ੁਰੂ ਕਰਵਾਇਆ ਜਾ ਸਕੇ। ਇਸ ਸਾਰੀ ਗੱਲ ਬਾਰੇ ਈ.ਓ. ਮਿਉਂਸੀਪਲ ਕਮੇਟੀ ਖਰੜ ਅਤੇ ਪ੍ਰਧਾਨ ਐਮ.ਸੀ. ਖਰੜ ਨੂੰ ਜਾਣੂ ਕਰਵਾਇਆ ਸੀ।
ਅੱਜ ਮਿਤੀ 22-07-2021 ਨੂੰ ਕਜੌਲੀ ਪਾਣੀ ਖਰੜ ਸ਼ਹਿਰ ਨੂੰ ਦੇਣ ਦਾ ਫੈਸਲੇ ਨੂੰ ਪੂਰੇ 27 ਦਿਨ ਅਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਨੂੰ ਪੂਰੇ 16 ਦਿਨ ਲੰਘ ਚੁਕੇ ਹਨ। (ਹੁਣ ਸਿਰਫ਼ ਇਹ ਪ੍ਰੋਜੈਕਟ ਜੇਕਰ ਇਕ ਇਕ ਦਿਨ ਲੇਟ ਹੋ ਰਿਹਾ ਹੈ, ਤਾਂ ਉਹ ਸਿਰਫ਼ ਅਕਾਲੀਆਂ ਕਰਕੇ। ਬਜਾਏ ਕੋਈ ਫੋਰਨ ਕਾਰਵਾਈ ਕਰਨ ਦੇ/ਸਰਬ ਸੰਮਤੀ ਨਾਲ ਮਤਾ ਪਾਸ ਕਰਨ ਦੇ ਲਈ ਨਵੀਂ ਬਣੀ ਪ੍ਰਧਾਨ ਬੀਬੀ ਜੀ ਅਤੇ ਉਨ੍ਹਾਂ ਦੇ ਸਾਥੀ ਰੋਜ ਜਾਣ ਬੁਝ ਕੇ ਕੋਈ ਨਾ ਕੋਈ ਬਹਾਨਾ ਕੇ ਗੁਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਲਈ ਕਾਂਗਰਸ ਪਾਰਟੀ ਨੇ ਐੱਡਾ ਵੱਡਾ ਕਜੌਲੀ ਵਾਟਰ ਵਰਕਸ ਦਾ ਪ੍ਰੈਜੈਕਟ ਲਿਆ ਕੇ ਦਿੱਤਾ ਹੈ। ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਸਾਰਾ ਸ਼ਹਿਰ ਯਾਦ ਰੱਖੇਗਾ। (ਇਸ ਵਡਮੁੱਲੇ ਪ੍ਰੋਜੈਕਟ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਹਵਨ ਵੀ ਕਰਵਾਇਆ ਗਿਆ, ਉਪਰੰਤ ਹੁਣ ਮਿਤੀ 21-08-2021 ਨੂੰ ਖਰੜ ਵਿੱਚ ਗੁਰੂ ਮਹਾਰਾਜ ਦਾ ਪਾਠ ਵੀ ਕਾਰਵਾਈਆ ਜਾ ਰਿਹਾ ਹੈ।) ਪਰੰਤੂ ਜਿਵੇਂ ਠੀਕ ਹੀ ਕਿਹਾ ਹੈ, ਕਿ "ਸੋ ਸੁਨਾਰ ਦੀ, ਇੱਕ ਲੋਹਾਰ ਦੀ" ਯਾਨੀ ਕਿ ਜੋ ਇਹ ਕਾਂਗਰਸ ਪਾਰਟੀ ਨੇ ਐੱਡਾ ਵੱਡਾ ਕੰਮ ਕਰਕੇ ਦਿਖਾਇਆ ਹੈ, ਅਕਾਲੀ ਦਲ ਹੱਕੇ ਬਕੇ ਰਹਿ ਗਏ ਅਤੇ ਹਜੇ ਵੀ ਸਦਮੇ ਚੋ ਲੰਘ ਰਹੇ ਹਨ। ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਕਿਉਕਿ ਜਦੋ ਉਨ੍ਹਾਂ ਦੀ 2007 ਤੋਂ 2017 ਤੱਕ ਬਾਦਲ ਸਰਕਾਰ ਰਹੀ ਸੀ, ਉਦੋਂ ਉਹ ਕੁਝ ਨਹੀਂ ਕਰ ਸਕੇ। ਜਦੋ 2013 ਵਿੱਚ ਸ. ਜਗਮੋਹਨ ਸਿੰਘ ਕੰਗ, ਨੇ ਬਤੌਰ ਐਮ.ਐਲ.ਏ. ਨੂੰ ਮਤਾ ਵੀ ਪਾਸ ਕਰਵਾਇਆ ਸੀ ਅਤੇ ਹੁਣ ਵੀ ਉਨ੍ਹਾਂ ਨੇ ਹੀ ਇਹ ਕਜੌਲੀ ਪ੍ਰੋਜੈਕਟ ਨੂੰ ਸਿਰੇ ਚੜਾਈਆ ਹੈ।
ਬੁਲਾਰਿਆਂ ਨੇ ਦੱਸਿਆ ਕਿ ਅੱਜ ਅਸੀਂ ਇਹ ਰੋਸ਼ ਪ੍ਰਦਸ਼ਨ ਕਰਦੇ ਹੋਏ ਅਕਾਲੀ ਦਲ ਜੋ ਕੁੰਭਕਰਨ ਦੀ ਨੀਂਦ ਸੁਤਾ ਪਿਆ ਹੈ। ਉਸ ਨੂੰ ਜਗਾਉਣ ਲਈ ਕੀਤਾ ਹੈ ਅਤੇ ਕਹਿਣਾ ਚਾਹੁੰਦੇ ਹਾਂ, ਕਿ ਇਹ ਸਾਡੀ ਕਾਂਗਰਸ ਪਾਰਟੀ ਦੀ ਸ਼ੁਰੂਆਤ ਹੈ। ਜੇਕਰ ਤੁਸੀਂ ਘਟੀਆ ਰਾਜਨੀਤੀ ਅਤੇ ਮਾੜੀ ਸੋਚ ਜਾਰੀ ਰਖੋਗੇ ਅਤੇ ਜਦੋਂ ਤੱਕ ਇਹ ਮਤਾ ਪਾਸ ਨਹੀਂ ਹੁੰਦਾ ਤਾਂ ਉਦੋਂ ਤੱਕ ਅਸੀਂ ਅਜਿਹੇ ਲੋਕ ਹਿੱਤ ਵਿੱਚ ਰੋਸ਼ ਪ੍ਰਦਸ਼ਨ ਕਰਦੇ ਰਹਾਂਗੇ।
No comments:
Post a Comment