SBP GROUP

SBP GROUP

Search This Blog

Total Pageviews

ਮੁੱਖ ਮੰਤਰੀ ਵਲੋਂ ਅੱਖਾਂ ਦੀ ਰੌਸ਼ਨੀ ਵਾਪਸ ਪਾ ਸਕਣ ਵਾਲੇ ਨੇਤਰਹੀਣਾਂ ਦਾ ਸਰਵੇ ਕਰਵਾ ਕੇ ਇਲਾਜ਼ ਕਰਵਾਉਣ ਦਾ ਐਲਾਨ

ਚੰਡੀਗੜ੍ਹ, 24 ਅਕਤੂਬਰ: ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਨੇਤਰਹੀਣਾਂ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਜਿਨਾਂ ਦੀ ਅੱਖਾਂ ਰੌਸ਼ਨੀ ਵਾਪਸ ਆ ਸਕਣ ਦੀ ਕੋਈ ਵੀ ਗੁੰਜਾਇਸ਼ ਹੈ, ਉਨਾਂ ਦਾ ਇਲਾਜ ਕਰਵਾਇਆ ਜਾਵੇਗਾ। ਅੱਜ ਇਥੇ ਇਸ ਦਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੇਤਰਹੀਣਾਂ ਦੇ ਇਕ ਤਿੰਨ ਮੈਂਬਰੀ ਵਫਦ ਨਾਲ ਮੁਲਾਕਾਤ ਮੌਕੇ ਕੀਤਾ ਗਿਆ। ਨੇਤਰਹੀਣਾਂ ਦੇ ਇਸ ਵਫਦ ਵਲੋਂ ਬਲਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਨਾ ਵਫਦ ਦੇ ਨੁਮਾਇਦਿਆਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਬਹੁਤ ਸਾਰੇ ਅਜਿਹੇ ਨੇਤਰਹੀਣ ਹਨ ਕਿ ਜੇਕਰ ਓਹਨਾਂ ਨੂੰ ਬਿਹਤਰ ਇਲਾਜ ਮਿਲੇ ਤਾਂ ਓਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਸਕਦੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਰਵੇ ਤੋਂ ਬਾਅਦ ਚੰਗੀ ਸਿਹਤ ਸੰਸਥਾ ਤੋਂ ਇਲਾਜ ਯਕੀਨੀ ਬਣਾਇਆ ਜਾਵੇਗਾ।


ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨੇਤਰਹੀਣਾਂ ਦੀ ਇੱਕ ਹੋਰ ਮੰਗ ਬਾਰੇ ਕਿਹਾ ਕਿ ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ  ਕੀਤਾ ਜਾਵੇਗਾ, ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਨੇਤਰਹੀਣਾਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ।ਨੇਤਰਹੀਣਾਂ ਦੇ ਵਫਦ ਵਲੋ ਮੁੱਖ ਮੰਤਰੀ ਨਾਲ ਮੁਲਾਕਾਤ

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨੇਤਰਹੀਣਾਂ ਦੇ ਵਫਦ ਵਲੋਂ ਹੋਰ ਮੰਗਾਂ ਸੰਬੰਧੀ ਦਿਤੇ ਮੰਗ ਪੱਤਰ ਬਾਰੇ ਵੀ ਭਰੋਸਾ ਦਿਵਾਇਆ ਕਿ ਸਾਰੀਆਂ ਮਗਾਂ `ਤੇ ਵਿਚਾਰ ਕਰਕੇ ਉਨਾਂ ਦਾ ਸਾਕਾਰਾਤਮਕ ਹਲ ਕੱਢੇ ਜਾਣਗੇ।

ਇਸ ਤੋਂ ਇਲਾਵਾ ਨੇਤਰਹੀਣਾਂ ਦੇ ਵਫਦ ਨੇ ਮੁੱਖ ਮੰਤਰੀ ਅੱਗੇ ਬੈਕਲਾਗ ਤੇ ਪ੍ਰਮੋਸ਼ਨ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ,  ਜਮਾਲਪੁਰ (ਲੁਧਿਆਣਾ) ਵਿਖੇ ਨੇਤਰਹੀਣਾਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਭਰੇ ਜਾਣ ਸਮੇਤ ਹੋਰ ਮੰਗਾਂ ਵੀ ਉਠਾਈਆਂ, ਜਿਸ ਸਬੰਧੀ ਸ. ਚੰਨੀ ਨੇ ਇਹਨਾਂ ਮੰਗਾਂ ਉੱਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।

   

No comments:


Wikipedia

Search results

Powered By Blogger