SBP GROUP

SBP GROUP

Search This Blog

Total Pageviews

ਜ਼ਿਲੇ ਵਿੱਚ ਸ਼ਰਾਬ, ਪੈਸੇ ਤੇ ਨਸ਼ਿਆਂ ਦੀ ਚੋਣਾਂ ਦੌਰਾਨ ਦੁਰਵਰਤੋਂ ਨੂੰ ਰੋਕਣ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਪੁਲਿਸ , ਐਕਸ਼ਾਈਜ਼ ਤੇ ਇੰਨਕਮ ਟੈਕਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ

 ਐਸ.ਏ.ਐਸ. ਨਗਰ, 20 ਦਸੰਬਰ : ਅਗਾਮੀ ਵਿਧਾਨ ਸਭਾ ਚੋਣ ਦੌਰਾਨ ਮਤਦਾਤਾਵਾਂ ਨੂੰ ਲੁਭਾਉਣ ਲਈ ਵਰਤੇ ਜਾਂਦੇ ਹਰ ਤਰਾਂ ਦੇ ਤਰੀਕੇ ’ਤੇ ਹੁਣ ਤੋਂ ਹੀ ਨੱਥ ਪਾਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਐਸ.ਏ.ਐਸ. ਨਗਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਪੁਲਿਸ , ਐਕਸ਼ਾਈਜ਼ ਤੇ ਇੰਨਕਮ ਟੈਕਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਚੋਣਾਂ ਦੌਰਾਨ ਪੈਸੇ ਤੇ ਨਸ਼ਿਆਂ ਦੀ ਦੁਰਵਰਤੋਂ ਲਈ ਐਕਸ਼ਨ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ। 


          ਮੀਟਿੰਗ ਦੌਰਾਨ ਉਨ੍ਹਾਂ ਐਕਸਾਈਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਪੈਂਦੀਆਂ ਡਿਸਟਿਲਰੀਆਂ(ਸ਼ਰਾਬ ਭਠੀਆਂ) , ਬੌਟਲਿੰਗ ਪਲਾਂਟਸ ਦੇ ਨਾਲ ਨਾਲ ਸ਼ਰਾਬ ਦੀਆਂ ਬਾਕੀ ਰਿਟੇਲ ਦੁਕਾਨਾਂ ਤੇ ਚੌਕਸੀ ਰੱਖੀ ਜਾਵੇ ਤਾਂ ਜੋ ਨਜ਼ਾਇਜ਼ ਸ਼ਰਾਬ ਦੀ ਆਮਦ ਅਤੇ ਸ਼ਰਾਬ ਦੀ ਚੋਣਾਂ ਦੌਰਾਨ ਮਤਦਾਤਾਵਾਂ ਨੂੰ ਲੁਭਾਉਣ ਲਈ ਹੁੰਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਡਿਸਟਿਲਰੀਆਂ ਬੌਟਲਿੰਗ ਪਲਾਂਟ ਉੱਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਯਕੀਨੀ ਬਣਾਏ ਜਾਣ ਤਾਂ ਜੋ ਗੈਰਕਾਨੂੰਨੀ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਐਕਸਾਈਜ਼ ਅਧਿਕਾਰੀਆਂ ਨੂੰ ਰੌਜਾਨਾ ਇਸ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜਣ ਦੀ ਹਦਾਇਤ ਕੀਤੀ ।


 ਉਨ੍ਹਾਂ ਜ਼ਿਲ੍ਹੇ ਦੀਆਂ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਨਾਲ ਲੱਗਦੀਆਂ ਸਰਹੱਦਾਂ ਤੇ ਵਿਸ਼ੇਸ ਨਾਕੇ ਲਗਾ ਕੇ ਇਨ੍ਹਾਂ ਖੇਤਰਾਂ ਤੋਂ ਜਿਲ੍ਹਾਂ ਐਸ.ਏ.ਐਸ. ਨਗਰ  ਵਿੱਚ ਹੋਣ ਵਾਲੀ ਸੰਭਾਵੀ ਸ਼ਰਾਬ ਸਮਗਲਿੰਗ ਨੂੰ ਸਖਤੀ ਨਾਲ ਰੋਕਣ ਲਈ ਵੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅਜਿਹੇ ਸ਼ੱਕੀ ਅਨਸਰਾਂ ਅਤੇ ਬਦਨਾਮ ਖੇਤਰਾਂ ਦੀ ਸ਼ਨਾਖਤ ਕਰਨ ਨੂੰ ਆਖਿਆ ਜਿੱਥੇ ਬੀਤੇ ਸਮੇਂ ਵਿੱਚ ਨਜ਼ਾਇਜ਼ ਸ਼ਰਾਬ ਦੀ ਭੱਠੀਆਂ ਅਤੇ ਲਾਹਣ ਕੱਢਣ ਦੇ ਕੇਸ ਰਿਪੋਰਟ ਹੋਏ ਹਨ ਤਾਂ ਜੋ ਇਨ੍ਹਾਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਹੁਣ ਤੋਂ ਹੀ ਸਖਤੀ ਕੀਤੀ ਜਾ ਸਕੇ। 

ਇਸ ਦੇ ਨਾਲ ਹੀ ਇੰਨਕਮ ਟੈਕਸ ਦੇ ਅਧਿਕਾਰੀਆਂ ਨੂੰ ਚੋਣ ਅਮਲ ਦੌਰਾਨ ਵੱਡੀ ਰਕਮ ਦੀ ਬੈਂਕਾਂ ਵਿਚੋਂ ਨਿਕਾਸੀ ਅਤੇ ਗੈਰਕਾਨੂੰਨੀ ਢੰਗ ਨਾਲ ਪੈਸੇ ਦੀ ਹੋ ਰਹੀ ਅਦਲਾ ਬਦਲੀ ਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ।

No comments:


Wikipedia

Search results

Powered By Blogger