ਖਰੜ, 20 ਦਸੰਬਰ : ਖਰੜ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਅੱਜ ਆਗਮੀ ਚੋਣਾਂ ਲਈ ਪਿੰਡ ਨਿਹੋਲਕਾ ਪਹੁੰਚੇ। ਪਿੰਡ ਨਿਹੋਲਕਾ ਦੇ ਸਰਪੰਚ ਪਾਲ ਕੌਰ ਅਤੇ ਪੰਚ ਸਤਵਿੰਦਰ ਸਿੰਘ ਸੱਤੀ ਦੀ ਅਗੁਵਾਈ ਵਿੱਚ ਰੱਖੀ ਗਈ ਮੀਟਿੰਗ ਜਿਸ ਵਿੱਚ ਪਿੰਡ ਨਿਹੋਲਕਾ ਦੇ ਲੋਕਾਂ ਨੇ ਰਾਣਾ ਗਿੱਲ ਨੂੰ ਆ ਰਹੀ ਸਮੱਸਿਆਵਾਂ ਬਾਰੇ ਦੱਸਿਆ। ਰਾਣਾ ਗਿੱਲ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਓਹਨਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਪਿੰਡ ਦੇ ਸਥਾਨਕ ਲੋਕਾਂ ਸਮੇਤ ਵਿਸ਼ੇਸ਼ ਤੌਰ ਤੇ ਜਸਪਾਲ ਸਿੰਘ, ਪੰਚ ਲਛਮਣ ਸਿੰਘ, ਪੰਚ ਸਰੋਜ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਦਲਵੀਰ ਸਿੰਘ ਬਿੱਟੂ, ਨਰਿੰਦਰ ਸਿੰਘ, ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਪਿੰਡ ਨਿਹੋਲਕਾ ਦੇ ਲੋਕਾਂ ਨੇ ਰਾਣਾ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ ਦਿਲਾਇਆ ਅਤੇ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ
ਰਣਜੀਤ ਸਿੰਘ ਗਿੱਲ ਨਾਲ ਸ਼ਹਿਰੀ ਪ੍ਰਧਾਨ ਕੁਰਾਲੀ ਪ੍ਰੀਤਮਹਿੰਦਰ ਸਿੰਘ ਬਿੱਟਾ, ਕੌਂਸਲਰ ਪਰਮਜੀਤ ਸਿੰਘ ਪੰਮੀ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ, ਮੀਤ ਪ੍ਰਧਾਨ ਟਰਾਂਸਪੋਰਟ ਵਿੰਗ ਪਾਲਇੰਦਰਜੀਤ ਸਿੰਘ ਬਾਠ, ਯੂਥ ਅਕਾਲੀ ਆਗੂ ਨੋਨਾ ਪਡਿਆਲਾ, ਗੁਰਚਰਨ ਸੈਣੀ, ਕ੍ਰਿਸ਼ਨ ਸ਼ਰਮਾ, ਰਾਜਿੰਦਰ ਸਿੰਘ ਰਾਜੂ ਕੁਰਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਹਾਜਿਰ ਰਹੀ।
No comments:
Post a Comment