SBP GROUP

SBP GROUP

Search This Blog

Total Pageviews

ਕਮਾਊ ਸਭਾ ਵੱਲੋਂ ਕਰਾਏ ਗਏ ਉੱਤਰਾਖੰਡੀ ਸੰਸਕ੍ਰਿਤੀ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਣਾ ਗਿੱਲ

ਖਰੜ 19 ਦਿਸੰਬਰ : ਅੱਜ ਢਿੱਲੋਂ ਫ਼ਾਰਮ ਦਸਮੇਸ਼ ਨਗਰ ਨਵਾਂ ਗਾਓਂ ਵਿੱਚ ਕਮਾਊ ਸਭਾ ਨਿਆਗਾਉਂ ਵੱਲੋਂ ਉੱਤਰਾਖੰਡੀ ਸੰਸਕ੍ਰਿਤਿਕ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਪ੍ਰੋਗਰਾਮ ਵਿਚ ਉਤਰਾਖੰਡ ਸੰਸਕ੍ਰਿਤ ਨੂੰ ਜਾਗਰਿਤ ਰੱਖਣ ਲਈ ਕਈ ਪ੍ਰੋਗਰਾਮ ਕੀਤੇ ਗਏ। ਇਸ ਸੰਸਕ੍ਰਿਤਿਕ   ਪ੍ਰੋਗਰਾਮ ਵਿਚ ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਕਮਾਊ ਸਭਾ ਨਿਆਗਾਓਂ ਨੂੰ ਇਸ ਪ੍ਰੋਗਰਾਮ ਦੀ ਮੁਬਾਰਕਬਾਦ ਦਿੱਤੀ। 



ਇਸ ਪ੍ਰੋਗਰਾਮ ਵਿਚ ਪਹੁੰਚਣ ਤੇ ਕਮਾਊ ਸਭਾ ਨਿਆਗਾਉਂ ਵੱਲੋਂ ਰਣਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ      


ਇਸ ਪ੍ਰੋਗਰਾਮ ਵਿਚ ਕਮਾਊ ਸਭਾ ਦੀ ਚੇਅਰਪਰਸਨ ਮਧੂ ਪਾਂਡੇ, ਪ੍ਰਧਾਨ ਨਾਰਾਇਣ ਸਿੰਘ, ਮਹਾਸਚਿਵ ਗੋਬਿੰਦ ਜੀ, ਉਪ ਪ੍ਰਧਾਨ ਕੈਲਾਸ਼ ਫੁਲਾਰਾ, ਬੋਰਡ ਮੈਂਬਰ ਭੋਲਾ ਦੱਤ, ਮਹੇਸ਼ ਚੰਦਰ, ਮੋਹਨ ਸਿੰਘ ਮੇਰੋਲਾ, ਮਦਨ ਮੋਹਨ ਜੋਸ਼ੀ, ਐਡਵੋਕੇਟ ਮਦਨ ਮੋਹਨ ਪਾਡੇ, ਨਵੀਨ ਭੱਟ, ਬਰਿੰਦਰ ਸਿੰਘ ਰਾਵਤ ਅਤੇ ਸਾਰੀ ਨਵਾਂ ਗਰਾਉਂ ਕਮਾਊ ਸਭਾ ਮੈਂਬਰ ਹਾਜ਼ਰ ਰਹੇ ।   




ਇਸ ਮੌਕੇ ਰਾਣਾ ਗਿੱਲ ਨਾਲ ਨਵਾਂ ਗਾਉਂ ਦੇ ਸਰਕਲ ਪ੍ਰਧਾਨ ਗੁਰਧਿਆਨ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮਾਨੰਦ ਤਿਵਾੜੀ, ਐੱਸ ਸੀ ਵਿੰਗ ਸਰਕਲ ਪ੍ਰਧਾਨ ਰਾਜੂ ਸੈਮੂਅਲ , ਜ਼ਿਲ੍ਹਾ ਮਹਾਸਚਿਵ ਰਾਜੇਸ਼ ਚੌਹਾਨ, ਨਗਰ ਕੌਂਸਲ ਮੈਂਬਰ ਹਰਭਜਨ ਸਿੰਘ, ਸਮਾਜ ਸੇਵੀ ਨਵਜੋਤ ਨਾਗਰਾ, ਭੁਪਿੰਦਰ ਕਾਲਾ ਅਤੇ ਸਥਾਨਕ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਮੌਜੂਦ ਰਹੀ

No comments:


Wikipedia

Search results

Powered By Blogger