ਖਰਡ਼, 22 ਜਨਵਰੀ : ਅਗਾਮੀ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਵਾਰਡ ਨੰਬਰ 6 ਖਰਡ਼ ਵਿਖੇ ਕੌਂਸਲਰ ਰਾਜਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਅਤੇ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ. ਰਣਜੀਤ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਵੱਖ-ਵੱਖ ਪਾਰਟੀਆਂ ਛੱਡ ਕੇ ਆਏ 50 ਤੋਂ ਵੱਧ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਿਲ ਕਰਕੇ ਸ.ਗਿੱਲ ਵੱਲੋਂ ਇਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਤੇ ਪਾਰਟੀ ਵੱਲੋਂ ਹਮੇਸ਼ਾ ਨਾਲ ਖੜ੍ਹਨ ਦਾ ਭਰੋਸਾ ਦਿਵਾਇਆ ਗਿਆ।
ਉਹਨਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਰਕੇ ਲੋਕਾਂ ਨੇ ਉਹਨਾਂ ਤੋਂ ਆਪਣਾ ਭਰੋਸਾ ਚੁੱਕ ਲਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲ ਆਪਣਾ ਰੁਖ਼ ਕਰ ਲਿਆ ਹੈ ਜੋ ਕਿ ਪਾਰਟੀ ਦੇ ਦਾਰੋਮਦਾਰ ਨੂੰ ਹੋਰ ਉੱਚਾ ਕਰ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਵਰਕਰਾਂ ਵਿੱਚ ਰਾਜਿੰਦਰ ਕੁਮਾਰ ਅਰੋੜਾ(ਸੀਨੀਅਰ ਕਾਂਗਰਸੀ ਲੀਡਰ) ਹੇਮ ਪ੍ਰਤਾਪ ਸਿੰਘ ਭੰਗੂ, ਗੁਰਦੀਪ ਸਿੰਘ ਮਠਾੜੂ, ਮਹਿੰਦਰਪਾਲ ਕਟਾਰੀਆ,ਸਤਪਾਲ ਸ਼ਰਮਾ,ਕੁਲਦੀਪ ਸਿੰਘ ਸੈਣੀ, ਹਰਜੋਸ਼ ਸਿੰਘ ਪ੍ਰਧਾਨ ਜਨਤਾ ਨਗਰ, ਸਮੂਹ ਲਵ ਕੁਸ਼ ਕਲੱਬ ਵਾਲਮੀਕ ਛੋਟੀ ਮਾਜਰੀ, ਪ੍ਰਦੀਪ ਸਹਿਗਲ ਵਰਕਰ ਸਨ। ਕਾਂਗਰਸ ਲਈ ਇਹ ਬਹੁਤ ਵੱਡਾ ਝਟਕਾ ਹੈ।
No comments:
Post a Comment