ਖਰੜ, 24 ਜਨਵਰੀ : ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੀ ਮੌਜੂਦਗੀ ਵਿਚ ਪਿੰਡ ਗੋਚਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਐਸ. ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਦੀ ਅਗਵਾਈ ਵਿੱਚ ਪਿੰਡ ਗੋਚਰ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਕਈ ਪਰਿਵਾਰ ਰਣਜੀਤ ਸਿੰਘ ਗਿੱਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਿਲ ਹੋਣ ਵਾਲੇ ਵਰਕਰਾਂ ਵਿੱਚ ਕੇਸਰ ਸਿੰਘ, ਕਾਲਾ, ਪੰਚ ਅਜੀਤ ਸਿੰਘ, ਕੇਵਲ ਸਿੰਘ, ਮੁਖਤਿਆਰ ਸਿੰਘ ਸਰਪੰਚ,ਅਮਰੀਕ ਸਿੰਘ, ਨੈਬ ਚੰਦ, ਤਾਰਾ ਚੰਦ, ਦਿਲ ਰਾਮ, ਸ਼ਾਮ ਲਾਲ, ਪ੍ਰੀਤਮ ਚੰਦ, ਸੋਮਨਾਥ, ਅਮਰ ਚੰਦ,ਦੀਪਾ, ਗੀਤਾ ਰਾਮ, ਰੌਸ਼ਨ ਲਾਲ, ਲੱਜਾ ਰਾਮ, ਗੁਰਮੁੱਖ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ, ਬਖਸ਼ੀ ਰਾਮ, ਪੰਚ ਸ਼ਮਸ਼ੇਰ ਸਿੰਘ ਸਨ।
ਆਪ ਪਾਰਟੀ ਦੇ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਰਦਾਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੁਆਰਾ ਵੱਖ-ਵੱਖ ਪਾਰਟੀਆਂ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਸਾਡੀ ਪਾਰਟੀ ਦੀ ਸਫ਼ਲਤਾ ਦਾ ਪ੍ਰਮਾਣ ਹੈ ਇਸ ਤਰ੍ਹਾਂ ਲੋਕਾਂ ਦੇ ਕਾਫ਼ਲਿਆਂ ਦਾ ਸਾਡੇ ਨਾਲ ਜੁੜਨਾ ਸਾਡੀ ਪਾਰਟੀ ਦੀ ਮਜ਼ਬੂਤੀ ਅਤੇ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ। ਲੋਕਾਂ ਦਾ ਇਸ ਤਰ੍ਹਾਂ ਹਲਕੇ ਦੇ ਬਦਲਾਅ ਲਈ ਭਾਰੀ ਸਮਰਥਨ ਸਾਡੇ ਹੌਂਸਲੇ ਅਤੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਹ ਸਾਡੇ ਲਈ ਸ਼ੁੱਭ ਸੰਕੇਤ ਹਨ । ਲੋਕਾਂ ਨੇ ਸਭ ਤੋਂ ਵੱਧ ਉਤਸ਼ਾਹ ਅਤੇ ਸਮਰਥਨ ਅਕਾਲੀ ਦਲ ਨੂੰ ਦਿੱਤਾ। ਸੋ ਅਸੀਂ ਇਹਨਾਂ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਹਮੇਸ਼ਾ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਹਾਂ।
ਇਸ ਮੌਕੇ ਤੇ ਸਰਦਾਰ ਗਿੱਲ ਨਾਲ ਐਸ. ਸੀ.ਵਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਟਰਾਂਸਪੋਰਟ ਪ੍ਰਧਾਨ ਪਾਲਿੰਦਰਜੀਤ ਸਿੰਘ ਬਾਠ, ਸੰਮਤੀ ਮੈਂਬਰ ਸੱਜਣ ਸਿੰਘ, ਸਰਕਲ ਪ੍ਰਧਾਨ ਰਣਜੀਤ ਸਿੰਘ ਖੈਰਪੁਰ, ਯੂਥ ਪ੍ਰਧਾਨ ਪ੍ਰਿੰਸ ਸ਼ਰਮਾ, ਜਨਰਲ ਸੈਕਟਰੀ ਪੰਜਾਬ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਅਵਤਾਰ ਸਿੰਘ ਸੈਂਪਲਾ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਹੇਮਰਾਜ ਪੱਲਣਪੁਰ, ਸੁਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ
No comments:
Post a Comment