ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਆਈਪੀਆਰ ਵਰਕਸ਼ਾਪ ਦਾ ਆਯੋਜਨ
ਖਰੜ, 12 ਜਨਵਰੀ : ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਬੌਧਿਕ ਸੰਪੱਤੀ ਦਫ਼ਤਰ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਬੋਧਿਕ ਸੰਪੱਤੀ ਅਧਿਕਾਰਾਂ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਬੁਲਾਰੇ ਅਤੇ ਪੇਟੈਂਟਸ ਅਤੇ ਡਿਜ਼ਾਈਨਜ਼ ਆਈਪੀਆਰ ਦੇ ਪਰੀਖਿਅਕ ਆਸ਼ੀਸ਼ ਪ੍ਰਭਾਤ ਨੇ ਕਿਹਾ ਕਿ ਬੌਧਿਕ ਸੰਪੱਤੀ ਅਧਿਕਾਰਾਂ ਬਾਰੇ ਜਾਗਰੂਕਤਾ ਰਾਸ਼ਟਰੀ ਆਈਪੀਆਰ ਨੀਤੀ ਦਾ ਪਹਿਲਾ ਅਤੇ ਪ੍ਰਮੁੱਖ ਉਦੇਸ਼ ਹੈ।ਸਮਾਜ ਦੇ ਸਾਰੇ ਵਰਗਾਂ ਵਿੱਚ ਆਈ.ਪੀ. ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਕਿਉਂਕਿ ਆਈ.ਪੀ. ਮਨ ਦੀ ਰਚਨਾ ਹੈ।
ਉਨ੍ਹਾਂ ਪੇਟੈਂਟ ਫਾਈਲ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਭਾਗੀਦਾਰਾਂ ਨੂੰ ਪੇਟੈਂਟ ਯੋਗ ਅਤੇ ਗੈਰ-ਪੇਟੈਂਟ ਯੋਗ ਨਵੀਨਤਾਵਾਂ ਬਾਰੇ ਮਾਰਗਦਰਸ਼ਨ ਕੀਤਾ।
ਆਪਣੇ ਸੰਬੋਧਨ ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਆਈ.ਪੀ.ਆਰ. ਬਾਰੇ ਜਾਗਰੂਕਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬੌਧਿਕ ਸੰਪੱਤੀ ਦਾ ਮੁੱਖ ਉਦੇਸ਼ ਖੋਜਕਾਰਾਂ ਨੂੰ ਅਸਥਾਈ ਸੁਰੱਖਿਆ ਪ੍ਰਦਾਨ ਕਰਕੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਨਵੀਨਤਾ ਲਈ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ।
ਇਸ ਵਰਕਸ਼ਾਪ ਦੀ ਪ੍ਰਬੰਧਕੀ ਸਕੱਤਰ ਡਾ.ਸਿਮਰਜੀਤ ਕੌਰ ਨੇ ਆਈ.ਪੀ.ਆਰ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਵਿਅਕਤੀਆਂ ਦੇ ਵਿਚਾਰਾਂ ਅਤੇ ਨਵੀਨਤਾਵਾਂ ਦੀ ਰੱਖਿਆ ਕਰਨ ਦੇ ਅਧਿਕਾਰਾਂ ਬਾਰੇ ਅਢੁੱਕਵੀਂ ਜਾਣਕਾਰੀ ਅਤੇ ਆਈ.ਪੀ.ਆਰ ਪ੍ਰਾਪਤ ਕਰਨ ਦੀਆਂ ਪ੍ਰਕਿਰਿਆਵਾਂ ਬਾਰੇ ਘੱਟ ਜਾਗਰੂਕਤਾ ਭਾਰਤ ਦੇ ਬੌਧਿਕ ਸੰਪੱਤੀ ਵਿਕਾਸ ਵਿੱਚ ਰੁਕਾਵਟ ਬਣ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਸਮਰੱਥਾ ਅਤੇ ਗਲੋਬਲ ਖੇਤਰ ਵਿੱਚ ਇਸਦੀ ਮਹੱਤਤਾ ਦੇ ਨਾਲ ਇਹ ਮੌਕਾ ਅੱਗੇ ਵਧਣ ਅਤੇ ਨਵੀਨਤਾ ਅਤੇ ਬੌਧਿਕ ਸੰਪੱਤੀ ਵਿੱਚ ਇੱਕ ਨੇਤਾ ਬਣਨ ਦਾ ਸਮਾਂ ਹੈ।
ਸਮਾਗਮ ਦੇ ਅੰਤ ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ.ਬੀ.ਐਸ.ਸਤਿਆਲ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਾਹਿਰਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੀ ਸ਼ਲਾਘਾ ਕੀਤੀ।
ਇਸ ਵਰਕਸ਼ਾਪ ਤੋਂ ਬਾਅਦ ਭਾਗੀਦਾਰਾਂ ਨਾਲ ਇੱਕ ਇੰਟਰੈਕਟਿਵ ਸੈਸ਼ਨ ਵੀ ਕਰਵਾਇਆ ਗਿਆ।
ਫੋਟੋ ਕੈਪਸ਼ਨ: ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਬੁਲਾਰੇ ਆਸ਼ੀਸ਼ ਪ੍ਰਭਾਤ ਅਤੇ ਮੁੱਖ ਬੁਲਾਰੇ ਨਾਲ ਮੰਚ ’ਤੇ ਹਾਜਰ ਯੂਨੀਵਰਸਿਟੀ ਦੇ ਉੱਚ ਅਧਿਕਾਰੀ।
No comments:
Post a Comment